Sat, 22 September 2018
Your Visitor Number :-   1486144
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਪੰਜਾਬ 'ਚ ਰੇਤਾ-ਬਜਰੀ ਦੀ ਨਾਜਾਇਜ਼ ਨਿਕਾਸੀ ਬੇਰੋਕ ਜਾਰੀ

Posted on:- 04-08-2013

ਪੰਜਾਬ ਦੀ ਜਨਤਾ ਵੈਸੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਸੂਬੇ 'ਚ ਜੋ ਸਮੱਸਿਆ ਲੋਕਾਂ ਨੂੰ ਦਰਪੇਸ਼ ਆ ਰਹੀ ਹੈ, ਉਹ ਹੈ ਰੇਤਾ-ਬਜਰੀ ਦਾ ਅਸਾਨੀ ਨਾਲ਼ ਨਾ ਮਿਲਣਾ ਤੇ ਮਹਿੰਗੇ ਭਾਅ ਮਿਲਣਾ।ਸੂਤਾਂ ਅਨੁਸਾਰ ਸੂਬੇ 'ਚ ਇਸ ਕਾਰੋਬਾਰ 'ਤੇ ਵੱਡੀਆਂ ਪਹੁੰਚਾਂ ਵਾਲ਼ੇ ਲੋਕਾਂ ਦਾ ਕਬਜ਼ਾ ਹੈ ਤੇ ਜੇ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਸ ਕਾਰੋਬਾਰ ਨੂੰ ਮੁੱਖ ਤੌਰ 'ਤੇ ਪੰਜਾਬ ਦੀ ਸਿਆਸਤ 'ਤੇ ਕਾਬਜ਼ ਤੇ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਨਿਯੰਤਰਤ ਕਰ ਰਿਹਾ ਹੈ। ਸੂਤਰ ਦੱਸਦੇ ਹਨ ਕਿ ਸੂਬੇ ' ਜੋ ਵੀ ਫੈਸਲਾ ਇਸ ਕਾਰੋਬਾਰ ਬਾਰੇ ਲਾਗੂ ਕਰਨਾ ਹੁੰਦਾ ਹੈ, ਇਹ ਉਸੇ ਵਿਅਕਤੀ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੇ ਮੱਦੇਨਜ਼ਰ ਹੀ ਲਾਗੂ ਹੁੰਦਾ ਹੈ। ਸੂਤਰਾਂ ਅਨੁਸਾਰ ਸੂਬੇ 'ਚ ਗ਼ੈਰ-ਕਾਨੂੰਨੀ ਮਾਈਨਿੰਗ ਵੀ ਧੜੱਲੇ ਨਾਲ਼ ਹੋ ਰਹੀ ਹੈ ਤੇ ਇਸ ਨੂੰ ਜ਼ਿਆਦਾਤਰ ਰਾਤ ਦੇ ਵੇਲ਼ੇ 'ਚ ਅਮਲ 'ਚ ਲਿਆਂਦਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੋ ਲੋਕ ਆਪਣਏ ਖੇਤਾਂ 'ਚ ਮਾਈਨਿੰਗ ਰਦੇ ਹਨ, ਉਨ੍ਹਾਂ ਦਾ ਤਰੀਕਾ ਵੀ ਬੜਾ ਰੌਚਕ ਹੈ, ਉਹ ਜਿੱਥੇ ਰੇਤੇ ਦਾ ਖੱਡਾ ਲਾਉਂਦੇ ਹਨ, ਉ¥ਥੇ ਹੀ ਨਜ਼ਦੀਕ ਮਿੱਟੀ ਦੀਆਂ ਢਾਕਾਂ ਲਾ ਲਈਆਂ ਜਾਂਦੀਆਂ ਹਨ ਤੇ ਇਸ ਤਰ੍ਹਾਂ ਜੇ 50 ਟਰਾਲੀਆਂ ਰੇਤਾ ਕੱਢਿਆ ਜਾਂਦਾ ਹੈ ਤਾਂ ਉਸ 'ਚ 50 ਟਰਾਲੀਆਂ ਮਿੱਟੀ ਦੀਆਂ ਪਾ ਦਿੱਤੀਆਂ ਜਾਂਦੀਆਂ ਹਨ।

ਸੂਤਰਾਂ ਅਨੁਸਾਰ ਜੋ ਲੋਕ ਆਪਣੀ ਥਾਂ ਤੋਂ ਰੇਤਾ ਚੁੱਕਵਾਉਂਦੇ ਹਨ, ਉਹ 16 ਤੋਂ 18 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ਼ ਉਸ ਦੀ ਕੀਮਤ ਵਸੂਲਦੇ ਹਨ ਤੇ ਅੱਗੋਂ ਜਿਸ ਨੇ ਇਹ ਰੇਤਾ ਸ਼ਹਿਰ ਆਦਿ 'ਚ ਜਾ ਕੇ ਵੇਚਣਾ ਹੁੰਦਾ ਹੈ, ਉਹ ਇਸ ਨੂੰ 35 ਤੋਂ 40 ਰੁਪਏ ਸੈਂਕੜੇ ਦੇ ਹਿਸਾਬ ਨਾਲ਼ ਵੇਚਦਾ ਹੈ। ਸੂਤਰਾਂ ਅਨੁਸਾਰ ਇਸ ਗ਼ੈਰ ਕਾਨੂੰਨੀ ਕੰਮ ਲਈ ਇਲਾਕੇ 'ਚ ਪੈਂਦੇ ਥਾਣੇ ਤੋਂ ਲੈ ਕੇ ਸਬੰਧਤ ਮਹਿਕਮੇ ਤੱਕ ਰਿਸ਼ਵਤ ਪਹੁੰਚਾਈ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰੇਤੇ, ਬਜਰੀ ਦੀ ਕਮੀ ਜਦੋਂ ਵੀ ਆਈ ਹੈ, ਉਹ ਗ਼ਰੀਬ ਤੇ ਦਰਮਿਆਨੇ ਤਬਕੇ ਦੇ ਲੋਕਾਂ ਲਈ ਹੀ ਆਈ ਹੈ ਤੇ ਪਹੁੰਚ ਵਾਲ਼ੇ ਵਿਅਕਤੀਆਂ ਦੇ ਬਣ ਰਹੇ ਘਰਾਂ ਤੱਕ ਇਹ ਚੀਜ਼ਾਂ ਬਹੁਤ ਅਸਾਨੀ ਨਾਲ਼ ਪਹੁੰਚਦੀਆਂ ਹਨ ਤੇ ਪਹੁੰਚ ਰਹੀਆਂ ਹਨ। ਸੂਤਰਾਂ ਅਨੁਸਾਰ ਪਹੁੰਚ ਵਾਲ਼ੇ ਵਿਅਕਤੀਆਂ ਦੇ ਘਰਾਂ ਤੱਕ ਇਹ ਸਮਾਨ ਪਹੁੰਚਾਉਣ ਲਈ ਰਾਤ ਦਾ ਸਮਾਂ ਚੁਣਿਆ ਜਾਂਦਾ ਹੈ ਤੇ ਜਿਸ ਟਰੱਕ ਆਦਿ 'ਚ ਇਹ ਰੇਤਾ, ਬਜਰੀ ਜਾਂਦੀ ਹੈ, ਉਸ ਨਾਲ਼ ਬਕਾਇਦਾ ਬਾ ਵਰਦੀ ਪੁਲਿਸ ਮੁਲਾਜ਼ਮ ਬੈਠਾਇਆ ਜਾਂਦਾ ਹੈ ਤਾਂ ਜੋ ਰਸਤੇ 'ਚ ਕੋਈ ਟਰੱਕ ਨੂੰ ਰੋਕਣ ਦੀ ਹਿੰਮਤ ਨਾ ਕਰ ਸਕੇ। ਜਿੱਥੇ ਇਸ ਸਮੱਸਿਆ ਨਾਲ਼ ਆਮ ਵਿਅਕਤੀ ਜੂਝ ਰਿਹਾ ਹੈ , ਉੱਥੇ ਹੀ ਇਸ ਦਾ ਇੱਕ ਦੂਜਾ ਪਹਿਲੂ ਇਹ ਵੀ ਹੈ ਕਿ ਜਿਸ ਖੇਤ ਵਾਲ਼ੇ ਨੇ ਆਪਣੇ ਖੇਤ 'ਚੋਂ ਰੇਤਾ ਆਦਿ ਚੁਕਵਾਇਆ ਹੋਇਆ ਹੈ, ਉਸ 'ਚ 10 ਤੋਂ 15 ਫੁੱਟ ਤੱਕ ਦਾ ਡੂੰਘ ਪੈ ਜਾਂਦਾ ਹੈ ਤੇ ਇਸ ਤ੍ਰ੍ਹਾਂ ਜਿਨ੍ਹਾਂ ਲੋਕਾਂ ਦੇ ਖੇਤ ਨਾਲ਼ ਲੱਗਦੇ ਹੁੰਦੇ ਹਨ, ਉਨ੍ਹਾਂ ਨੂੰ ਪਾਣੀ ਆਦਿ ਪੈਣ ਦੇ ਨਾਲ਼ ਪੈਂਦੇ ਰਸਤਿਆਂ ਦੇ ਖੁਰਨ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ।

                                                                                                                 ਸੂਹੀ ਸਵੇਰ ਬਿਓਰੋ

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ