ਸਾਮਰਾਜੀ ਤਾਕਤਾਂ ਵਿਚਕਾਰ ਘਿਰਿਆ ਯੂਕਰੇਨ - ਮਨਦੀਪ

Posted on:- 02-03-2022

suhisaver

ਰੂਸ ਵੱਲੋਂ ਯੂਕਰੇਨ ਦੇ ਦੋ ਵੱਖਵਾਦੀ ਇਲਾਕਿਆਂ (ਡੋਨੇਤਸਕ ਅਤੇ ਲੁਹਾਂਸਕ) ਨੂੰ ਵੱਖਰੇ ਦੇਸ਼ ਵਜ਼ੋਂ ਮਾਨਤਾ ਦੇਣ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਯੂਕਰੇਨ ਸੰਕਟ ਹੋਰ ਵੱਧਗਹਿਰਾ ਹੋ ਗਿਆ ਹੈ। ਰੂਸ ਨੇ ਕੂਟਨੀਤਿਕ ਤੌਰ ਤੇ ਦੋ ਦੇਸ਼ਾਂਨੂੰ ਮਾਨਤਾ ਦੇ ਕੇ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਆਪਣੇ ਫੌਜੀ ਦਖਲ ਨੂੰ 'ਅਮਨ ਬਹਾਲੀ' ਦੇ ਨਾਂ ਹੇਠ ਜਾਇਜ ਠਹਿਰਾਅ ਕੇ ਅਤੇ ਨਾਟੋ ਪ੍ਰਭਾਵ ਦੇ ਖਤਰੇ ਤੋਂ ਪੂਰਬੀ ਯੂਕਰੇਨ ਦਾ ਸਭ ਤੋਂ ਮਹੱਤਵਪੂਰਨ ਖੇਤਰ ਨੂੰ ਸੁਰੱਖਿਅਤ ਕਰ ਲਿਆ ਹੈ। ਦੂਜੇ ਪਾਸੇ ਅਮਰੀਕਾ ਨੇ ਇਸਨੂੰ ਹਮਲਾ ਕਰਾਰ ਦਿੱਤਾ ਹੈ। ਸੰਸਾਰ ਭਰ ਦੇ ਲੋਕਾਂ ਦੀਆਂ ਨਜ਼ਰਾਂ ਰੂਸ-ਯੂਕਰੇਨ ਜੰਗ ਦੀਆਂ ਤੀਬਰ ਸੰਭਾਵਨਾਵਾਂ ਉੱਤੇ ਲੱਗੀਆਂ ਹੋਈਆਂ ਹਨ। ਅਮਰੀਕਾ ਯੂਕਰੇਨ ਨੂੰ ਨਾਟੋ ਮੈਂਬਰ ਬਣਾਉਣਾ ਚਾਹੁੰਦਾ ਹੈ ਅਤੇ ਰੂਸ ਇਸਦੇ ਸਖਤ ਖਿਲਾਫ ਹੈ। ਰੂਸ ਦੀ ਵੱਡੀ ਫੌਜੀ ਨਫਰੀ (1.5 ਲੱਖ ਤੋਂ ਉਪਰ) ਰੂਸ-ਯੂਕਰੇਨ ਸਰਹੱਦ ਉੱਤੇ ਫੌਜੀ ਅਭਿਆਸ ਕਰ ਰਹੀ ਹੈ। ਅਮਰੀਕਾ ਨਾਟੋ ਪ੍ਰਭਾਵ ਵਾਲੇ ਯੂਰੋਪੀਅਨ ਦੇਸ਼ਾਂ ਨਾਲ ਮਿਲਕੇ ਯੂਕਰੇਨ ਦੇ ਨੇੜੇ-ਤੇੜੇ ਫੌਜੀਂ ਮਸ਼ਕਾਂ ਲਗਾ ਰਿਹਾ ਹੈ। ਪੱਛਮੀ ਮੀਡੀਆ ਤੀਜੀ ਸੰਸਾਰ ਜੰਗਦੀ ਸਨਸਨੀ ਫੈਲਾ ਰਿਹਾ ਹੈ ਅਤੇ ਰੂਸ ਯੂਕਰੇਨ ਉੱਤੇ ਹਮਲੇ ਦੇ ਇਰਾਦੇ ਨੂੰ ਲਗਾਤਾਰ ਨਕਾਰ ਰਿਹਾ ਹੈ। ਪਰ ਨਾਲ ਹੀ ਬੀਤੇ ਸ਼ਨੀਵਾਰ ਰੂਸ ਨੇ ਬੇਲਾਰੂਸ ਵਿੱਚ ਪ੍ਰਮਾਣੂ ਮਸ਼ਕਾਂ ਅਤੇ ਕਾਲੇ ਸਾਗਰ ਵਿੱਚ ਫੌਜੀ ਮਸ਼ਕਾਂ ਵਿੱਚ ਤੇਜ਼ੀ ਦਿਖਾਈ ਹੈ।

ਪਿਛਲੇ ਦੋ ਦਹਾਕਿਆਂ ਤੋਂ ਰੂਸ ਅਤੇ ਚੀਨ ਸੰਸਾਰ ਦੀਆਂ ਨਵੀਆਂ ਆਰਥਿਕ ਸ਼ਕਤੀਆਂ ਬਣਕੇ ਉਭਰੇ ਹਨ। ਵਿਸ਼ਵ ਬਜ਼ਾਰ ਵਿੱਚ ਤੇਜੀ ਨਾਲ ਪਸਾਰ ਕਰਨ ਵਾਲੀਆਂ ਇਹਨਾਂ ਤਾਕਤਾਂ ਨੇ ਸਿਆਸੀ ਅਤੇ ਫੌਜੀ ਤਾਕਤ ਦੇ ਨਵੀਨੀਕਰਨ ਨਾਲ ਅੰਤਰ ਸਾਮਰਾਜੀ ਮੁਕਾਬਲੇ ਨੂੰ ਹੋਰ ਵੱਧ ਤਿੱਖਾ ਕਰ ਦਿੱਤਾ ਹੈ। ਇਹ ਮੁਕਾਬਲਾ ਇਤਿਹਾਸ ਦੇ ਇੱਕ ਖਾਸ ਸਮੇਂ ਤੇ ਉਭਰ ਰਿਹਾ ਹੈ। ਇਸ ਸਮੇਂ ਵਿਸ਼ਵ ਤਾਕਤਾਂ ਦੇ ਆਰਥਿਕ-ਸਿਆਸੀ ਸਮਤੋਲ ਬਦਲ ਰਹੇ ਹਨ ਅਤੇ ਸਾਮਰਾਜੀ ਖੇਤਰਵਾਦ ਨੂੰ ਮਜ਼ਬੂਤ ਕਰਦਿਆਂ ਸੰਸਾਰ ਮੰਡੀਆਂ ਉੱਤੇ ਕਬਜੇ ਅਤੇ ਪਸਾਰੇ ਦੀ ਦੌੜ ਹੋਰ ਤਿੱਖੀ ਹੋ ਰਹੀ ਹੈਅਤੇ ਇਹਨਾਂ ਤਾਕਤਾਂ ਵੱਲੋਂ ਵਿਸ਼ਵ ਦੇ ਪੱਛੜੇ ਮੁਲਕਾਂ ਉੱਤੇ ਆਪਣੇ ਵਿੱਤੀ ਸੰਕਟ ਦਾ ਬੋਝ ਲੱਦਿਆ ਜਾ ਰਿਹਾ ਹੈ।

Read More

ਕੌਮਾਂਤਰੀ ਵਿਦਿਆਰਥੀਆਂ ਵੱਲੋਂ ਮੌਂਟਰੀਅਲ ਵਿਖੇ ਵਿਸ਼ਾਲ ਮਾਰਚ ਅਤੇ ਰੈਲੀ

Posted on:- 01-03-20200

suhisaver

- ਯੂਕਰੇਨ ਜੰਗ ਵਿਰੋਧੀ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਵਿਦਿਆਰਥੀ
- ਹਰਜਿੰਗ ਤੇ ਕੈਨੇਡਾ ਕਾਲਜ ਅਤੇ ਕੰਨਕੋਡੀਆ ਯੂਨੀਵਰਸਿਟੀ ਅੱਗੇ ਕੀਤੀ ਨਾਅਰੇਬਾਜ਼ੀ


ਮੌਂਟਰੀਅਲ ਦੇ ਤਿੰਨ ਕਾਲਜਾਂ ਦੇ ਬੰਦ ਹੋਣ ਨਾਲ ਭਾਰਤ ਅਤੇ ਕੈਨੇਡਾ ਦੇ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ, ਪੜ੍ਹਾਈ ਅਤੇ ਪੈਸਾ ਦਾਅ ਉੱਤੇ ਲੱਗਿਆ ਹੋਇਆ ਹੈ। ਕੈਨੇਡਾ ਦੇ ਇਹਨਾਂ ਤਿੰਨ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਭਾਰਤ ਅਤੇ ਕੈਨੇਡਾ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਹਨ। ਅੱਜ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਵੱਲੋਂ ਮੌਂਟਰੀਅਲ ਸ਼ਹਿਰ ਵਿੱਚ ਵਿਸ਼ਾਲ ਪੈਦਲ ਮਾਰਚ ਅਤੇ ਰੈਲੀ ਕੀਤੀ ਗਈ; ਜਿਸ ਵਿੱਚ ਚਾਰ ਸੌ ਵਿਦਿਆਰਥੀਆਂ ਨੇ ਭਾਗ ਲਿਆ। ਬਰਫੀਲੇ ਤੂਫਾਨ ਦੇ ਬਾਵਜੂਦ ਵਿਦਿਆਰਥੀਆਂ ਨੇ ਰੋਹ ਭਰਪੂਰ ਨਾਅਰੇ ਮਾਰਦੇ ਹੋਏ ਮੌਂਟਰੀਅਲ ਡਾਊਨਟਾਊਨ, ਸੈਂਟ ਕੈਥਰੀਨ, ਪੀਲ ਰਾਨਲਵਿੱਕ ਅਤੇ ਕੌਬਟ ਸਕੂਏਅਰ ਤੱਕ ਲੰਮਾਂ ਪੈਦਲ ਮਾਰਚ ਕੀਤਾ।

ਇਸ ਪੈਦਲ ਮਾਰਚ ਦੌਰਾਨ ਵਿਦਿਆਰਥੀਆਂ ਨੇ ਰਾਸਤੇ ਵਿੱਚ ਪੈਂਦੇ ਕੈਨੇਡਾ ਕਾਲਜ, ਹਰਜਿੰਗ ਕਾਲਜ ਅਤੇ ਕੰਨਕੋਡੀਆ ਯੂਨੀਵਰਸਿਟੀ ਅੱਗੇ ਨਾਅਰੇਬਾਜੀ ਕਰਦਿਆਂ ਆਪਣਾ ਰੋਸ ਜਾਹਰ ਕੀਤਾ। ਪੈਦਲ ਮਾਰਚ ਕਰਦਿਆਂ ਵਿਦਿਆਰਥੀਆਂ ਦੇ ਕਾਫਲੇ ਨੇ ਪੀਲ ਸਟ੍ਰੀਟ ਉੱਤੇ ਯੂਕਰੇਨ ’ਤੇ ਸਾਮਰਾਜੀ ਰੂਸ, ਅਮਰੀਕਾ, ਯੂਰੋਪੀਅਨ ਯੂਨੀਅਨ ਦੀ ਦਖਲਅੰਦਾਜੀ ਅਤੇ ਯੂਕਰੇਨ ਜੰਗ ਵਿਰੋਧੀ ਮੁਜਾਹਰੇ ਵਿੱਚ ਸ਼ਾਮਲ ਹੋਕੇ ਉਹਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

Read More

ਕਸ਼ਮੀਰੀ ਪੱਤਰਕਾਰ ਫ਼ਾਹਦ ਸ਼ਾਹ ਨੂੰ ਤੁਰੰਤ ਰਿਹਾਅ ਕੀਤਾ ਜਾਵੇ – ਜਮਹੂਰੀ ਅਧਿਕਾਰ ਸਭਾ

Posted on:- 07-02-2022

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ‘ਕਸ਼ਮੀਰ ਵਾਲਾ’ ਮੈਗਜ਼ੀਨ ਅਤੇ ਆਨਲਾਈਨ ਨਿਊਜ਼ ਪੋਰਟਲ ਦੇ ਸੰਪਾਦਕ ਫਾਹਦ ਸ਼ਾਹ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਸ਼ਮੀਰ ਵਿਚ ਮੀਡੀਆ ਨੂੰ ਅਣਐਲਾਨੀ ਸੈਂਸਰਸ਼ਿੱਪ ਅਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਥਿਤ ਦਹਿਸ਼ਤਗਰਦਾਂ ਨਾਲ ਮੁਕਾਬਲਿਆਂ ਦੀ ਹਕੀਕਤ ਦੀ ਤਹਿ ਤੱਕ ਜਾਣ ਵਾਲੇ ਅਤੇ ਪੁਲਿਸ-ਸੁਰੱਖਿਆ ਬਲਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਕਹਾਣੀਆਂ ਉੱਪਰ ਤੱਥਾਂ ’ਤੇ ਆਧਾਰਿਤ ਸਵਾਲ ਉਠਾਉਣ ਵਾਲੇ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਝੂਠੇ ਕੇਸਾਂ ਅਤੇ ਜੇਲ੍ਹਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read More

'ਖਾਲਿਸਤਾਨ ਦੀ ਸਾਜ਼ਿਸ਼', ਵਿਤਕਰੇ ਦਾ ਬਿਰਤਾਂਤ ਅਤੇ ਵੀਹਵੀਂ ਸਦੀ ਦੀ ਸਿੱਖ ਲੀਡਰਸ਼ਿਪ!

Posted on:- 10-01-2022

-ਹਰਚਰਨ ਸਿੰਘ ਪ੍ਰਹਾਰ

'ਜਿਸ ਦਿਨ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ, ਭਿੰਡਰਾਂਵਾਲ਼ਾ ਚੰਦੋ ਕਲਾਂ (ਹਰਿਆਣਾ) ਵਿੱਚ ਸਿੱਖੀ ਪ੍ਰਚਾਰ ਦੇ ਦੌਰੇ ਤੇ ਸੀ।ਕਤਲ ਤੋਂ ਚਾਰ ਦਿਨ ਬਾਅਦ ਸੰਤ ਦੀ ਗ੍ਰਿਫਤਾਰੀ ਦੇ ਆਰਡਰ ਹੋ ਚੁੱਕੇ ਸਨ।ਉਸ ਵਕਤ, ਉਨ੍ਹਾਂ ਨਾਲ਼ ਉਹ ਦੋ ਵਿਅਕਤੀ ਵੀ ਹਾਜ਼ਰ ਸਨ, ਜਿਨ੍ਹਾਂ ਦੇ ਨਾਮ ਲਾਲੇ ਦੇ ਕਤਲ ਕੇਸ ਦੀ ਐਫ. ਆਈ. ਆਰ. ਵਿੱਚ ਦਰਜ ਸਨ।ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹੁਕਮਾਂ ਤੇ DIG ਡੀ. ਐਸ. ਮਾਂਗਟ ਆਪਣੀ ਫੋਰਸ ਨਾਲ਼ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਨੂੰ ਰਵਾਨਾ ਹੋ ਚੁੱਕਾ ਸੀ।ਪਰ ਇਸ ਤੋਂ ਪਹਿਲਾਂ ਹੀ ਭਿੰਡਰਾਂਵਾਲ਼ੇ ਨੂੰ ਉਪਰੋਂ ਜਾਣਕਾਰੀ ਮਿਲ਼ ਚੁੱਕੀ ਸੀ ਤੇ ਉਹ ਆਪਣੇ ਕੁਝ ਸਾਥੀਆਂ ਨਾਲ਼ ਮਹਿਤਾ ਚੌਕ ਲਈ ਰਵਾਨਾ ਹੋ ਗਿਆ ਸੀ।ਉਹ ਸਾਰੇ 300 ਕਿਲੋਮੀਟਰ ਦਾ ਸਫਰ ਤਹਿ ਕਰਕੇ 13-14 ਸਤੰਬਰ, 1981 ਦੀ ਰਾਤ ਨੂੰ ਆਪਣੇ ਹੈਡ ਕੁਆਟਰ ਪਹੁੰਚ ਚੁੱਕੇ ਸਨ।ਗਿਆਨੀ ਜ਼ੈਲ ਸਿੰਘ ਨੇ ਖੁਦ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਹਿ ਦਿੱਤਾ ਸੀ ਕਿ ਸੰਤ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਉਹ ਇਸ ਝਮੇਲੇ ਵਿੱਚ ਨਾ ਪਵੇ।ਉਸ ਵਕਤ ਮੈਨੂੰ ਡੀ. ਆਈ. ਜ਼ੀ., ਬੀ. ਐਸ. ਐਫ. ਦਿਵਾਕਰ ਗੁਪਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਭਿੰਡਰਾਂਵਾਲ਼ੇ ਨੂੰ ਕਈ ਚੈਕ ਪੋਸਟਾਂ ਤੇ ਗ੍ਰਿਫਤਾਰ ਕਰਨਾ ਚਾਹਿਆ, ਪਰ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਉਸਨੂੰ ਜਾਣ ਦਿੱਤਾ ਗਿਆ।

ਭਿੰਡਰਾਂਵਾਲ਼ਾ ਇਤਨੀ ਕਾਹਲ਼ੀ ਵਿੱਚ ਨਿਕਲਿਆ ਸੀ ਕਿ ਉਹ ਧਾਰਮਿਕ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਾਲ਼ੀ ਵੈਨ ਉਥੇ ਹੀ ਛੱਡ ਆਇਆ ਸੀ।ਜਿਹੜੀਆਂ ਬਾਅਦ ਵਿਚ ਹੋਈ ਹਿੰਸਾ ਵਿੱਚ ਸੜ੍ਹ ਗਈਆਂ ਸਨ।' (ਜੀ. ਬੀ. ਐਸ. ਸਿੱਧੂ ਦੀ ਕਿਤਾਬ 'ਖਾਲਿਸਤਾਨ ਦੀ ਸਾਜ਼ਿਸ਼' ਪੰਨਾ 61)। ਇਸ ਕਿਤਾਬ ਦੀਆਂ ਉਪਰਲੀਆਂ ਕੁਝ ਲਾਈਨਾਂ ਪੰਜਾਬ ਵਿੱਚ 1978-1995 ਦੌਰਾਨ ਵਾਪਰੇ ਖੂਨੀ ਦੌਰ ਦੀ ਸ਼ੁਰੂਆਤ ਦੀ ਤਸਵੀਰ ਪੇਸ਼ ਕਰਦੀਆਂ ਹਨ ਕਿ ਕਿਵੇਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੰਤ ਭਿੰਡਰਾਂਵਾਲ਼ਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਜੇ ਪਾਸੇ ਭਾਰਤ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਉਸਨੂੰ ਬਚਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀ।ਇਹ ਉਸ ਵਰਤਾਰੇ ਦੀ ਸ਼ੁਰੂਆਤ ਸੀ, ਜਿਸਨੇ ਬਾਅਦ ਵਿੱਚ ਵੱਡੇ ਘੱਲੂਘਾਰੇ ਨੂੰ ਜਨਮ ਦੇਣਾ ਸੀ।

Read More

ਚਿੱਲੀ ਵਿਚ ਖੱਬੇ ਪੱਖ ਦਾ ਮੁੜ ਉਭਾਰ -ਮਨਦੀਪ

Posted on:- 05-01-2022

suhisaver

ਲਾਤੀਨੀ ਅਮਰੀਕੀ ਮੁਲਕ ਚਿੱਲੀ ਵਿਚ 1970 ਵਿਚ ਸਲਵਾਦੋਰ ਅਲੈਂਦੇ ਸਮਾਜਵਾਦੀ ਸਰਕਾਰ ਦੇ 28ਵੇਂ ਰਾਸ਼ਟਰਪਤੀ ਬਣੇ ਸਨ ਜਿਨ੍ਹਾਂ ਦੀ ਹੱਤਿਆ, ਅਮਰੀਕੀ ਸਹਾਇਤਾ ਪ੍ਰਾਪਤ ਜਨਰਲ ਅਗੁਸਤੋ ਪਿਨੋਸ਼ੇ ਨੇ ਫੌਜੀ ਤਖਤਾ ਪਲਟ ਦੌਰਾਨ ਕਰ ਦਿੱਤੀ ਸੀ। 1973 ਤੋਂ 1990 ਤੱਕ ਚਿੱਲੀ ਵਿਚ 17 ਸਾਲ ਫੌਜੀ ਤਾਨਾਸ਼ਾਹ ਰਾਜ ਰਿਹਾ। 1990 ਵਿਚ ਲੋਕਤੰਤਰ ਦੀ ਬਹਾਲੀ ਹੋਈ ਪਰ ਕੁੱਲ ਜਮ੍ਹਾਂ-ਜੋੜ ਵਿਚ ਦੱਖਣਪੰਥੀ ਸਰਕਾਰਾਂ ਦਾ ਹੀ ਬੋਲਬਾਲਾ ਰਿਹਾ। ਹੁਣ ਤੱਕ ਚਿੱਲੀ ਅੰਦਰ ਤਾਨਾਸ਼ਾਹੀ ਦੌਰ ਵੇਲੇ ਦਾ ਸੰਵਿਧਾਨ ਹੀ ਚੱਲ ਹੈ। ਹੁਣ ਚਿੱਲੀ ਦੀਆਂ ਤਾਜ਼ਾ ਰਾਸ਼ਟਰਪਤੀ ਚੋਣਾਂ ਵਿਚ 35 ਸਾਲਾ ਖੱਬੇ ਪੱਖੀ ਨੌਜਵਾਨ, ਵਿਦਿਆਰਥੀ ਆਗੂ ਗਾਬਰੀਅਲ ਬੋਰਿਸ਼ ਨੇ 56% ਵੋਟ ਹਾਸਲ ਕਰਕੇ ਦੱਖਣਪੰਥੀ ਜੋਸ ਅੰਤੋਨਿਓ ਕਾਸਟ ਨੂੰ ਹਰਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਉਸ ਨੇ ਚਿੱਲੀ ਅੰਦਰ ਗਰੀਬੀ ਅਤੇ ਨਾ-ਬਰਾਬਰੀ ਲਈ ਦਹਾਕਿਆਂ ਪਹਿਲਾਂ ਦੱਖਣਪੰਥੀ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦੀਆਂ ਸਾਮਰਾਜੀ ਪੱਖੀ ਮੁਕਤ ਬਾਜ਼ਾਰ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

2018 ਵਿਚ ਚਿੱਲੀ ਦੀਆਂ ਕੁਝ ਖੱਬੇ ਪੱਖੀ ਪਾਰਟੀਆਂ ਦੇ ਗੱਠਜੋੜ ਨਾਲ 'ਸਮਾਜਿਕ ਤਬਦੀਲੀ' ਨਾਮ ਦੀ ਸਾਂਝੀ ਪਾਰਟੀ ਹੋਂਦ ਵਿਚ ਆਈ ਸੀ। ਚਿੱਲੀ ਦੀ ਕਮਿਊਨਿਸਟ ਪਾਰਟੀ ਸਮੇਤ ਇਸ ਪਾਰਟੀ ਦੇ ਝੰਡੇ ਹੇਠ ਸੱਤਾ ਧਿਰ ਖਿਲਾਫ ਵਾਤਾਵਰਨ, ਖਣਨ ਨੀਤੀ, ਸਬਵੇਅ ਕਿਰਾਇਆਂ ਵਿਚ ਵਾਧਾ, ਗਰੀਬੀ ਤੇ ਨਾ-ਬਰਾਬਰੀ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਸੀ। ਬੋਰਿਸ਼ ਇਸ ਸੰਘਰਸ਼ ਦਾ ਪਾਪੂਲਰ ਨੌਜਵਾਨ ਚਿਹਰਾ ਰਿਹਾ। ਉਹ 2006 ਦੇ ਵਿਦਿਆਰਥੀ ਅੰਦੋਲਨ ਜਿਸ ਨੂੰ ਚਿੱਲੀ ਵਿਚ 'ਪੈਗੂਇਨ ਕ੍ਰਾਂਤੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਜਾਰੀ ਰੂਪ ਵਜੋਂ 2011-13 ਦੇ ਬਹੁ-ਚਰਚਿਤ ਵਿਦਿਆਰਥੀ ਸੰਘਰਸ਼ ਦਾ ਆਗੂ ਰਿਹਾ। ਉਸ ਸਮੇਂ ਹੋਰ ਵਿਦਿਆਰਥੀ ਮੰਗਾਂ ਤੋਂ ਇਲਾਵਾ ਮੁਫ਼ਤ ਅਤੇ ਸਭ ਲਈ ਬਰਾਬਰ ਸਿੱਖਿਆ ਦੀ ਮੰਗ ਮੁੱਖ ਸੀ, ਤੇ ਇਹ ਮੰਗ ਮੌਜੂਦਾ ਚੋਣ ਮੁਹਿੰਮ ਦਾ ਵੀ ਹਿੱਸਾ ਸੀ। ਚਿੱਲੀ ਨੂੰ ਸਮਾਜਿਕ ਹੱਕ ਮੁਹੱਈਆ ਕਰਨ ਲਈ ਮੁਲਕ ਦੀ ਨਿੱਜੀ ਪੈਨਸ਼ਨ ਪ੍ਰਣਾਲੀ ਖਤਮ ਕਰਨ, 'ਸੁਪਰ ਅਮੀਰਾਂ' ਉੱਤੇ ਟੈਕਸ ਵਧਾਉਣ ਅਤੇ ਮੂਲ ਨਿਵਾਸੀਆਂ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਬੋਰਿਸ਼ ਦੀ ਚੋਣ ਮੁਹਿੰਮ ਦੇ ਮੁੱਖ ਮੁੱਦੇ ਸਨ।

Read More