ਸੰਯੁਕਤ ਕਿਸਾਨ ਮੋਰਚਾ

Posted on:- 03-04-2021

suhisaver

128ਵਾਂ ਦਿਨ, 3 ਅਪ੍ਰੈਲ 2021

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਅਧਿਆਪਕ,  ਯੂਨੀਵਰਸਿਟੀ ਮੁਲਾਜ਼ਮ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਬੈਠਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸ਼ੋਸੀਏਸ਼ਨ, ਪੀਏਯੂ ਐਂਪਲਾਇਜ਼ ਐਸ਼ੋਸੀਏਸ਼ਨ ਅਤੇ ਪੀਏਯੂ ਸਟੂਡੈਂਟਸ ਐਸ਼ੋਸੀਏਸ਼ਨ ਦੀ ਅਗਵਾਈ ਹੇਠ ਹੋਈ ਇਸ ਵਿਚਾਰ-ਚਰਚਾ 'ਚ 100 ਤੋਂ ਵੱਧ ਜਥੇਬੰਦੀਆਂ ਨੇ ਹਿੱਸਾ ਲਿਆ।

ਵਾਢੀ ਦੇ ਸੀਜ਼ਨ ਵਿੱਚ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਆਪਣੇ ਖੇਤਾਂ ਵੱਲ ਜਾਣਾ ਪਵੇਗਾ ਅਤੇ ਦਿੱਲੀ ਦੇ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿੱਚ ਰੱਖਿਆ ਜਾਵੇ। ਨਾਲ ਹੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਬਾਹਰ ਮਿਲ ਰਹੇ ਸਮਰਥਨ ਨੂੰ ਜਥੇਬੰਦ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ ਇੱਕ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਸੀ।

Read More

ਸ਼ਹੀਦ ਭਗਤ ਸਿੰਘ : ਇੱਕ ਚਿੰਤਨਸ਼ੀਲ ਵਿਚਾਰਵਾਨ -ਮਨਦੀਪ

Posted on:- 24-03-2021

suhisaver

ਇੱਕ ਔਸਤ ਮਨੁੱਖੀ ਉਮਰ ਦੇ ਤਕਾਜੇ ਵਜੋਂ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਜੀਵਨ ਗਿਣਤੀ ਦੇ ਕੁਝ ਕੁ ਵਰ੍ਹੇ ਹੀ ਬਣਦਾ ਹੈ। ਆਪਣੇ ਇਨਕਲਾਬੀ ਜੀਵਨ ਦੇ ਕੁਝ ਕੁ ਵਰਿ੍ਹਆਂ ’ਚੋਂ ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ 'ਚ ਬਿਤਾਏ। 1927 'ਚ ਹੋਈ ਪਹਿਲੀ ਗਿ੍ਰਫਤਾਰੀ ਸਮੇਂ ਉਹ 20 ਕੇਵਲ ਵਰਿ੍ਹਆਂ ਦੇ ਸਨ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ 'ਚ ਸ਼ਾਮਲ ਰਹੇ। ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਕਾਰਨ ਉਹ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ 'ਚੋਂ ਸਿਰਕੱਢ ਵਿਚਾਰਵਾਨ ਬਣ ਗਏ। ਗੁਪਤਵਾਸ, ਗਿ੍ਰਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਅਤੇ ਪੜ੍ਹਨ-ਲਿਖਣ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਸਮਝਣ ਅਤੇ ਸਹੀ ਨਿਰਣੇ 'ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।

ਭਗਤ ਸਿੰਘ ਉਪਰ ਅੱਠ-ਨੌਂ ਸਾਲ ਦੀ ਉਮਰ 'ਚ ਹੀ ਗ਼ਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਦੇਸ਼ ਭਗਤ ਪਰਿਵਾਰਕ ਪਿਛੋਕੜ 'ਚੋਂ ਮਿਲੀ ਦੇਸ਼ ਭਗਤੀ ਦੀ ਸਿੱਖਿਆ ਕਾਰਨ ਦਸ-ਗਿਆਰਾਂ ਸਾਲ ਦੀ ਉਮਰ 'ਚ ਹੀ ਉਹ ਜਨਤਕ ਲਹਿਰਾਂ ਦਾ ਅਨੁਭਵ ਹਾਸਲ ਕਰਨ ਲੱਗੇ। 12 ਸਾਲਾ ਭਗਤ ਸਿੰਘ ਦੇ ਮਨ 'ਚ 1919 'ਚ ਜਲਿਆਂਵਾਲੇ ਬਾਗ ਦੇ ਨਿਰਦੋਸ਼ ਲੋਕਾਂ ਦੇ ਅੱਖੀਂ ਡਿੱਠੇ ਕਤਲੇਆਮ ਤੋਂ ਬਸਤੀਵਾਦੀ ਹਾਕਮਾਂ ਦੇ ਅਣਮਨੁੱਖੀ ਜਬਰ ਖਿਲਾਫ ਰੋਹ ਦੀ ਚਿਣਗ ਸੁਲਗ ਉੱਠੀ। ਇਸ ਸਮੇਂ ਭਗਤ ਸਿੰਘ ਨੇ ਨਿਰਦੋਸ਼ ਲੋਕਾਂ ਦੇ ਹੱਕ 'ਚ ਤੇ ਅੰਗਰੇਜੀ ਸਰਕਾਰ ਦੇ ਵਿਰੁੱਧ ਤਕਰੀਰ ਕੀਤੀ।

Read More

ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ

Posted on:- 23-03-2021

suhisaver

``ਅਸੀਂ ਬੁੱਤ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ  ਚਿੰਨ੍ਹਾਤਮਕ ਤੌਰ `ਤੇ ਇਹਨਾਂ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ । ਅਸੀਂ ਆਪਣੇ ਹੀਰੋ , ਪਿਆਰੇ ਜਾਂ ਗੁਰੂ ਦੀ ਫੋਟੋ ਜਾਂ ਮੂਰਤੀ ਆਪਣੇ ਘਰ `ਚ ਸਜਾਉਂਦੇ ਹਾਂ , ਇਹ ਤਸਵੀਰਾਂ ਜਾਂ ਮੂਰਤੀਆਂ ਸਾਡੇ ਅੰਦਰ ਜਜ਼ਬਾ ਤੇ ਉਤਸ਼ਾਹ ਪੈਦਾ ਕਰਦੀਆਂ ਹਨ । ਜੇ ਇਹਨਾਂ ਦੀ ਕੋਈ ਮਹੱਤਤਾ ਨਾ ਹੁੰਦੀ ਤਾਂ ਰੂਸ ਦੀ ਸਮਾਜਵਾਦੀ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਤੇ ਪੂੰਜੀਵਾਦੀ ਵਿਵਸਥਾ ਦੇ ਆਉਣ `ਤੇ ਲੈਨਿਨ ਦੇ ਬੁੱਤ ਨਾ ਤੋੜੇ ਜਾਂਦੇ ।  ਮਹਾਨ ਹਸਤੀਆਂ ਨਾਲ ਜੁੜੀਆਂ ਯਾਦਾਂ , ਸਥਾਨਾਂ ਤੇ ਪ੍ਰਤਿਮਾਵਾਂ ਦਾ ਅਹਿਮ ਸਥਾਨ ਹੁੰਦਾ ਹੈ । ਅੱਜ ਜਦੋਂ ਫਾਸੀਵਾਦੀ ਤਾਕਤਾਂ ਨੇ  ਪਟੇਲ ਨੂੰ ਹਿੰਦੂਤਵ ਦਾ ਚਿਹਰਾ ਬਣਾ ਕੇ ਉਸਦਾ ਵੱਡ- ਅਕਾਰੀ ਬੁੱਤ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ ਤਾਂ ਮਿਹਨਤਕਸ਼ ਲੋਕਾਂ ਦੀ ਸਹਾਇਤਾ ਨਾਲ ਲਗਾਇਆ ਭਗਤ ਸਿੰਘ ਦਾ ਇਹ ਬੁੱਤ ਫਾਸੀਵਾਦ ਦੇ ਉਲਟ  ਇਨਕਲਾਬ ਦਾ ਪ੍ਰਤੀਕ   ਹੈ ।``
      
ਇਹ ਬੋਲ ਸਨ `ਸ਼ਹੀਦ ਭਗਤ ਸਿੰਘ ਦਿਸ਼ਾ ਟਰੱਸਟ` ਦੇ  ਪ੍ਰਧਾਨ ਕਾਮਰੇਡ ਸ਼ਿਆਮ ਸੁੰਦਰ ਹੁਰਾਂ ਦੇ , ਸਮਾਂ ਸੀ 28 ਸਤੰਬਰ 2015 , ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ 100 ਮੀਟਰ ਦੀ ਦੂਰੀ `ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਲੋਕ -ਅਰਪਣ ਦਾ ।

Read More

ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ 'ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ

Posted on:- 16-03-2021

suhisaver

 -ਸੂਹੀ ਸਵੇਰ ਬਿਓਰੋ                                    
             
ਦੇਸ਼ ਦੇ ਖੂਬਸੂਰਤ ਸ਼ਹਿਰ  ਚੰਡੀਗੜ੍ਹ ਦੇ ਬਾਹਰੀ ਇਲਾਕੇ ਹੱਲੋਮਾਜਰਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ 6 ਸਾਲਾਂ ਬੱਚੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਫੇਰ ਦਾਗਦਾਰ ਕਰ ਦਿੱਤਾ ਹੈ । ਇਲਾਕੇ ਦੇ ਲੋਕਾਂ ਵਿਚ ਸੋਗ ਤੇ ਸਹਿਮ ਦਾ ਵਾਤਾਵਰਨ ਹੈ । ਪੰਜ ਮਾਰਚ ਦੀ ਸ਼ਾਮ  ਗਾਇਬ ਹੋਈ ਬੱਚੀ ਦੀ ਲਾਸ਼ ਛੇ ਮਾਰਚ ਨੂੰ ਨੇੜਲੇ ਜੰਗਲਾਂ ਵਿਚੋਂ ਖੂਨ ਨਾਲ ਲੱਥਪੱਥ ਹੋਈ ਅਰਧ ਨੰਗੀ ਅਵਸਥਾ 'ਚ ਮਿਲਦੀ ਹੈ । ਲੋਕ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋਏ ਇਲਾਕੇ ਦੀ ਪੁਲਿਸ ਚੌਂਕੀ ਘੇਰਦੇ ਹਨ । ਇਸ ਉੱਤੇ ਪੁਲਿਸ ਬਰਬਰ ਲਾਠੀਚਾਰਜ ਕਰਦੀ ਹੈ ।  ਪ੍ਰਦਰਸ਼ਨ ਵਿਚ ਸ਼ਾਮਿਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੁੱਕ ਲੈਂਦੀ ਹੈ ਤੇ ਉਹਨਾਂ ਤੇ ਸੰਗੀਨ ਧਾਰਾਵਾਂ ਲਾ ਦਿੱਤੀਆਂ ਜਾਂਦੀਆਂ ਹਨ । ਲੋਕ ਪੁਲਿਸ ਦੀ ਭੂਮਿਕਾ ਨੂੰ ਸ਼ੱਕ ਦੇ ਨਿਗ੍ਹਾ ਨਾਲ ਦੇਖ ਰਹੇ ਨੇ । ਇਲਾਕੇ ਦੇ ਲੋਕਾਂ ਦਾ  ਦੋਸ਼ ਹੈ ਕਿ ਸਥਾਨਕ ਭਾਜਪਾ ਆਗੂ ਆਪਣੇ ਸਿਆਸੀ ਫਾਇਦੇ ਲਈ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ । ਇਸ ਦੌਰਾਨ ਪੁਲਿਸ ਨੇ ਇੱਕ 12 ਸਾਲਾਂ ਲੜਕੇ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ ਪਰ ਸਥਾਨਕ ਲੋਕਾਂ ਤੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਸਿਰਫ ਬਾਰਾਂ ਸਾਲ ਦਾ ਇਕੱਲਾ ਬੱਚਾ ਅੰਜਾਮ ਨਹੀਂ ਦੇ ਸਕਦਾ । ਹੱਲੋਮਾਜਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ ।ਪੁਲਿਸ 'ਤੇ ਦੋਸ਼ ਲੱਗ ਰਹੇ ਨੇ ਕਿ ਉਹ ਨਿਰਪੱਖ ਤਫਤੀਸ਼ ਕਰਨ ਦੀ ਥਾਂ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ।
       
ਮ੍ਰਿਤਕ ਬੱਚੀ ਦੇ ਪਰਵਾਰ ਵਾਲਿਆਂ ਨੇ ਸਾਨੂੰ ਦੱਸਿਆ,  ``ਪੰਜ ਮਾਰਚ ਦੀ ਘਟਨਾ ਹੈ। ਸਾਡੀ ਬੱਚੀ  ਸ਼ਾਮ ਸਾਢੇ ਚਾਰ ਦੇ ਕਰੀਬ ਆਮ ਵਾਂਗ ਖੇਡਣ ਲਈ ਗਈ ਸੀ। ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਈ ਤਾਂ ਅਸੀਂ  ਆਂਢ-ਗੁਆਂਢ ਵਿੱਚ ਲੱਭਿਆ। ਫਿਰ ਵੀ ਨਾ ਲੱਭੀ ਤਾਂ  ਪੁਲਿਸ ਨੂੰ ਸੂਚਿਤ ਕਰ ਦਿੱਤਾ।ਅਗਲੀ ਸਵੇਰ ਸਾਡੇ ਘਰ ਤੋਂ ਕੁਝ ਦੂਰੀ 'ਤੇ ਹੀ ਜੰਗਲ ਵਿੱਚੋਂ ਉਸ ਦੀ ਲਾਸ਼ ਮਿਲੀ।  ਲਾਸ਼ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਦੇਖਣ ਵਾਲਾ ਵੀ ਸਹਿਮ ਜਾਵੇ ।"

Read More

ਡਿਜੀਟਲ ਕਵਰੇਜ ਦਾ ਭੈਅ: ਮੰਤਰੀਆਂ ਦੀ ਸਲਾਹ 'ਤੇ ਬੀਜੇਪੀ ਨੇ ਆਲੋਚਕ ਪੱਤਰਕਾਰਾਂ ਅਤੇ ਡਿਜੀਟਲ ਪਲੈਟਫਾਰਮ ਉੱਪਰ ਸ਼ਿਕੰਜਾ ਹੋਰ ਕੱਸਿਆ

Posted on:- 14-03-2021

suhisaver

-ਹਰਤੋਸ਼ ਸਿੰਘ ਬਲ

ਅਨੁਵਾਦ: ਬੂਟਾ ਸਿੰਘ


[ਆਰ.ਐੱਸ.ਐੱਸ.-ਭਾਜਪਾ ਸਰਕਾਰ ਆਲੋਚਕ ਪੱਤਰਕਾਰਾਂ ਅਤੇ ਡਿਜੀਟਲ ਪਲੈਟਫਾਰਮਾਂ ਦੀ ਜ਼ੁਬਾਨਬੰਦੀ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੀ ਹੈ। ਪਿਛਲੇ ਦਿਨੀਂ 25 ਫਰਵਰੀ ਨੂੰ ਸਰਕਾਰ ਨੇ ਡਿਜੀਟਲ ਮੀਡੀਆ ਅਤੇ ਓਵਰ-ਦ-ਟਾਪ ਪਲੈਟਫਾਰਮਾਂ ਉੱਪਰ ਡਿਜੀਟਲ ਸਮੱਗਰੀ ਲਈ ਨਵੀਂਆਂ ਗਾਈਡਲਾਈਨਾਂ ਦੇ ਨਾਮ ਹੇਠ ਨਾਗਰਿਕਤਾਂ ਦੀ ਨਿੱਜਤਾ ਅਤੇ ਵਿਚਾਰ-ਪ੍ਰਗਟਾਵੇ ਦੇ ਹੱਕ ਉੱਪਰ ਨਵਾਂ ਹਮਲਾ ਕੀਤਾ ਗਿਆ ਹੈ। ਹੁਣ ਜਿੱਥੇ ਹਕੂਮਤ ਦੀਆਂ ਨੀਤੀਆਂ ਉੱਪਰ ਸਵਾਲ ਉਠਾਉਣ ਵਾਲੀਆਂ ਵੈੱਬਸਾਈਟਾਂ ਨੂੰ ਨਵੀਂ ਸੈਂਸਰਸ਼ਿਪ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਨਾਲ ਹੀ ਵੱਟਸਐਪ, ਯੂਟਿਊੂਬ, ਫੇਸਬੁੱਕ, ਟਵਿੱਟਰ ਆਦਿ ਨੂੰ ਉਹਨਾਂ ਸੰਦੇਸ਼ਾਂ ਦੇ ਮੂਲ-ਸਰੋਤ ਦੀ ਸ਼ਨਾਖ਼ਤ ਕਰਨ ਅਤੇ ਇਹਨਾਂ ਸੰਦੇਸ਼ਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਹਟਾਉਣ 'ਚ ਸਰਕਾਰੀ ਏਜੰਸੀਆਂ ਨੂੰ ਲਾਜ਼ਮੀ ਸਹਿਯੋਗ ਦੇਣਾ ਪਵੇਗਾ ਜਿਹਨਾਂ ਨੂੰ ਹੁਕਮਰਾਨ ''ਗ਼ੈਰਕਾਨੂੰਨੀ'' ਸਮਝਦੇ ਹਨ। ਇਹਨਾਂ ਗਾਈਡਲਾਈਨਾਂ ਦੇ ਪਿਛੋਕੜ 'ਚ 'ਮੰਤਰੀਆਂ ਦੇ ਸਮੂਹ ਦੀ ਰਿਪੋਰਟ' ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਸੱਤਾਧਾਰੀ ਧਿਰ ਆਲੋਚਨਾ ਤੋਂ ਕਿੰਨਾ ਬੌਖਲਾਈ ਹੋਈ ਹੈ। ਕਾਰਵਾਂ ਮੈਗਜ਼ੀਨ ਦੇ ਰਾਜਨੀਤਕ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬਲ ਨੇ ਇਸ ਰਿਪੋਰਟ ਦਾ ਲੇਖਾਜੋਖਾ ਕੀਤਾ ਹੈ। ਕਾਰਵਾਂ ਦੇ ਧੰਨਵਾਦ ਸਹਿਤ ਇਸ ਮਹੱਤਵਪੂਰਨ ਤਬਸਰੇ ਦਾ ਅਨੁਵਾਦ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।]

ਡਿਜੀਟਲ ਨਿਊਜ਼ ਅਤੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਹੁਣੇ ਜਹੇ ਚੁੱਕੇ ਗਏ ਕਦਮ ਦੇ ਪਿੱਛੇ ਉਹ ਰੋਡਮੈਪ ਹੈ ਜੋ ਕੋਵਿਡ ਮਹਾਮਾਰੀ ਦੇ ਸਿਖ਼ਰ 'ਤੇ ਸਰਕਾਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਸੁਝਾਇਆ ਗਿਆ ਸੀ। ਇਸ ਰਿਪੋਰਟ ਨੂੰ ਜਿਹਨਾਂ ਮੰਤਰੀਆਂ ਦੇ ਸਮੂਹ ਜਾਂ ਜੀਓਐੱਮ ਨੇ ਤਿਆਰ ਕੀਤਾ ਸੀ ਉਸ ਵਿਚ ਪੰਜ ਕੈਬਨਿਟ ਮੰਤਰੀ ਅਤੇ ਚਾਰ ਰਾਜ ਮੰਤਰੀ ਸਨ। ਉਸ ਰਿਪੋਰਟ ਵਿਚ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਚਿੰਤਾ ਜ਼ਾਹਿਰ ਕੀਤੀ ਸੀ ਕਿ,''ਸਾਡੇ ਕੋਲ ਇਕ ਐਸੀ ਮਜ਼ਬੂਤ ਰਣਨੀਤੀ ਹੋਣੀ ਚਾਹੀਦੀ ਹੈ ਜਿਸ ਨਾਲ ਤੱਥਾਂ ਤੋਂ ਬਗੈਰ ਸਰਕਾਰ ਦੇ ਖ਼ਿਲਾਫ਼ ਲਿਖ ਕੇ ਝੂਠਾ ਨੈਰੇਟਿਵ/ਫੇਕ ਨਿਊਜ਼ ਫੈਲਾਉਣ ਵਾਲਿਆਂ ਨੂੰ ਬੇਅਸਰ ਕੀਤਾ ਜਾ ਸਕੇ।''

Read More