ਕੀ 'ਬਲੈਕ ਲਾਈਵਜ਼ ਮੈਟਰ' ਮੂਵਮੈਂਟ ਦੁਨੀਆਂ ਵਿੱਚ ਰੰਗ, ਨਸਲ, ਜਾਤ, ਧਰਮ, ਲਿੰਗ ਅਧਾਰਿਤ ਵਿਤਕਰੇ ਖਤਮ ਕਰ ਸਕੇਗੀ?

Posted on:- 30-06-2020

suhisaver

-ਹਰਚਰਨ ਸਿੰਘ ਪਰਹਾਰ*

25 ਮਈ, 2020 ਨੂੰ ਅਮਰੀਕਾ ਦੀ ਸਟੇਟ ਮਿਨੀਸੋਟਾ ਦੇ ਸ਼ਹਿਰ ਮਿਨੀਐਪਲਸ ਵਿੱਚ ਇੱਕ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਜਾਰਜ਼ ਫਲਾਇਡ ਨੂੰ ਪੁਲਿਸ ਨੇ ਇੱਕ ਜ਼ਾਅਲੀ ਬਿੱਲ ਦੇ ਦੋਸ਼ ਵਿੱਚ ਗ੍ਰਿਫਤਾਰੀ ਦੌਰਾਨ ਅਣਗਹਿਲੀ ਕਰਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ।ਅਮਰੀਕਾ ਵਿੱਚ ਇਹ ਕੋਈ ਨਾ ਪਹਿਲੀ ਘਟਨਾ ਸੀ ਤੇ ਨਾ ਹੀ ਸ਼ਾਇਦ ਨਿਕਟ ਭਵਿੱਖ ਵਿੱਚ ਆਖਰੀ ਘਟਨਾ ਹੋਵੇ? ਪਰ ਕਈ ਵਾਰ ਕੁਝ ਛੋਟੀਆਂ ਘਟਨਾਵਾਂ ਵੀ ਇਤਿਹਾਸ ਬਦਲਣ ਲਈ ਕਾਫੀ ਹੁੰਦੀਆਂ ਹਨ।ਜਿਸ ਤਰ੍ਹਾਂ 1 ਦਸੰਬਰ, 1955 ਨੂੰ 42 ਸਾਲਾ ਰੋਜ਼ਾ ਪਾਰਕ ਨਾਮ ਦੀ ਇੱਕ ਕਾਲੀ ਔਰਤ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਸਨੇ ਮੌਂਟਗੁੰਮਰੀ (ਅਲਾਬਾਮਾ) ਵਿੱਚ ਬੱਸ ਸਫਰ ਦੌਰਾਨ ਇੱਕ ਗੋਰੇ ਵਿਅਕਤੀ ਲਈ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।

ਬੇਸ਼ਕ ਕਨੂੰਨੀ ਤੌਰ ਤੇ ਅਮਰੀਕਾ ਅੰਦਰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰ ਦਿੱਤੀ ਗਈ ਸੀ, ਪਰ ਸਮਾਜਿਕ ਜਾਂ ਰਾਜਸੀ ਤੌਰ ਤੇ ਰੰਗ ਅਧਾਰਿਤ ਨਸਲਵਾਦੀ ਵਿਤਕਰਾ ਉਵੇਂ ਹੀ ਜਾਰੀ ਸੀ।ਜਿਹੜਾ ਕਿ ਵੱਖ-ਵੱਖ ਕਨੂੰਨੀ ਸੋਧਾਂ ਕਰਕੇ 1970 ਤੱਕ ਖਤਮ ਕੀਤਾ ਗਿਆ।ਕਾਲਿਆਂ ਨੂੰ ਬਰਾਬਰਤਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੂਜੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੂੰ 100 ਕੁ ਸਾਲ ਬਾਅਦ 1963 ਵਿੱਚ ਨਸਲਵਾਦੀ ਗੋਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੂੰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰਨ ਕਰਕੇ ਕਤਲ ਕਰ ਦਿੱਤਾ ਗਿਆ ਸੀ।1970 ਤੱਕ ਅਮਰੀਕਾ ਵਿੱਚ ਨਾ ਸਿਰਫ ਬੱਸਾਂ-ਟਰੇਨਾਂ ਵਿੱਚ ਕਾਲਿਆਂ ਦੇ ਬੈਠਣ ਲਈ ਪਿਛੇ ਸੀਟਾਂ ਹੁੰਦੀਆਂ ਸਨ, ਬਲਕਿ ਕਾਲਿਆਂ ਦੇ ਵੱਖਰੇ ਚਰਚ, ਵੱਖਰੇ ਸਕੂਲ, ਵੱਖਰੀਆਂ ਕਲੋਨੀਆਂ, ਵੱਖਰੀਆਂ ਅਪਾਰਟਮੈਂਟਾਂ, ਵੱਖਰੇ ਰੈਸਟੋਰੇਂਟ ਆਦਿ ਸਨ।

Read More

ਸੁਪਨਿਆਂ ਦਾ ਮਨੋਵਿਗਿਆਨ : ਸਿਨੇਮਾ ਸੰਦਰਭ -ਡਾ ਨਿਸ਼ਾਨ ਸਿੰਘ

Posted on:- 28-06-2020

suhisaver

ਮਨੋਵਿਗਿਆਨ ਵਿਚ ਕਿਹਾ ਜਾਂਦਾ ਹੈ ਕਿ ਕਥਾ-ਕਹਾਣੀਆਂ ਮਨੁੱਖੀ ਮਨ ਦੀਆਂ ਉਹ ਅਧੂਰੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਅਸਲ ਜੀਵਨ 'ਚ ਕਦੇ ਪੂਰੀਆਂ ਨਹੀਂ ਹੋਈਆਂ ਹੁੰਦੀਆਂ। ਸ਼ਾਇਰ/ ਲੇਖਕ/ ਕਲਮਕਾਰ ਇਹਨਾਂ ਅਧੂਰੀਆਂ ਇੱਛਾਵਾਂ ਨੂੰ ਆਪਣੀਆਂ ਲਿਖਤਾਂ/ ਰਚਨਾਵਾਂ ਵਿਚ ਪੂਰਾ ਕਰਦੇ ਹਨ। ਸਮੁੱਚਾ ਸਾਹਿਤ ਜਗਤ ਇਸੇ ਮਨੋਵਿਗਿਆਨਕ ਸਿਧਾਂਤ ਅਧੀਨ ਸਿਰਜਣਾ/ ਰਚਨਾ ਕਰਦਾ ਹੈ। ਹਾਂ, ਇਤਿਹਾਸਕ ਪਾਤਰਾਂ ਵੇਲੇ ਕੁਝ ਛੋਟ ਕਹੀ ਜਾ ਸਕਦੀ ਹੈ ਕਿਉਂਕਿ ਇਤਿਹਾਸਕ ਪਾਤਰਾਂ/ ਹਵਾਲਿਆਂ ਨਾਲ ਛੇੜਛਾੜ ਲਿਖਤ ਨੂੰ ਅਰਥਹੀਣ ਕਰ ਦਿੰਦੀ ਹੈ। ਪਰੰਤੂ ਜਦੋਂ ਅਸੀਂ ਇਸ ਵਿਧਾ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਵਿਧਾ ਵਿਚ ਕੁਝ ਹੱਦ ਤੀਕ ਕਲਪਣਾ ਦੇ ਘੇਰੇ ਵਿਚ ਆ ਜਾਂਦੀ ਹੈ।

ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫ੍ਰਾਇਡ ਨੇ ਸੁਪਨਿਆਂ ਦੇ ਮਨੋਵਿਗਿਆਨ ਅਤੇ ਸਿਧਾਂਤਾਂ ਬਾਰੇ ਬਹੁਤ ਖੁੱਲ ਕੇ ਲਿਖਿਆ ਹੈ। ਉਸਦਾ ਮੰਨਣਾ ਹੈ ਕਿ ਸੁਪਨੇ ਸਾਡੀਆਂ ਗਹਿਰੀਆਂ ਚਿੰਤਾਵਾਂ ਅਤੇ ਇੱਛਾਵਾਂ ਦੀ ਦਿੱਸਦੀ/ ਪ੍ਰਤੱਖ ਪ੍ਰਤੀਕ੍ਰਿਆ ਹੈ; ਜਿਹੜੀ ਬਚਪਨ, ਜਨੂੰਨ ਜਾਂ ਯਾਦਾਂ ਨਾਲ ਸੰਬੰਧ ਰੱਖਦੀ ਹੈ।

Read More

ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ

Posted on:- 26-06-2020

suhisaver

ਪੁੱਤ ਕਿਸੇ ਦਾ, ਪਤੀ ਕਿਸੇ ਦਾ,
ਵੀਰ ਕਿਸੇ ਦਾ, ਹੁੰਦਾ ਏ ਕੁਰਬਾਨ ਨੀ
ਬਾਰਡਰ ਅਤੇ ਬਰੂਦਾਂ ਅੱਗੇ,
ਖੜਦੇ ਹਿੱਕਾ ਤਾਣ ਨੀ ।
ਗੁੰਡੇ ਜਦੋਂ ਚਲਾਵਣ ਸੱਤਾ,
ਦੇਸ਼ ਦਾ ਹੁੰਦਾ ਘਾਣ ਨੀ।
ਧਰਮ ਨਾ ਕੋਈ ਸਿਖਾਉਦਾਂ ਲੜਨਾ,
ਪੜ ਲਓ ਬਾਈਬਲ, ਗ੍ੰਥ,ਕੁਰਾਨ ਨੀ
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।

Read More

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਨੇ ਕੇਂਦਰ ਸਰਕਾਰ ਖ਼ਿਲਾਫ਼ ਉਲੀਕਿਆ ਸੰਘਰਸ਼

Posted on:- 25-06-2020

suhisaver

ਲੁਧਿਆਣਾ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਦੀਆਂ 10 ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਲੁਧਿਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਸੂਬਾ-ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਕਾਰਵਾਈ ਰਿਪੋਰਟ ਜਾਰੀ ਕਰਦਿਆਂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੂਲਦੂ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ. ਦਰਸ਼ਨਪਾਲ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਅਤੇ ਬਿਜਲੀ-ਐਕਟ-2020 ਨੂੰ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਕਰਾਰ ਦਿੱਤਾ।

Read More

ਅਧਿਆਪਨ , ਅਧਿਆਪਕ ਅਤੇ ਸਰਕਾਰਾਂ ਦਾ ਰਵੱਈਆ... -ਵਰਗਿਸ ਸਲਾਮਤ

Posted on:- 20-06-2020

suhisaver

ਸੰਸਾਰ ਭਰ 'ਚ ਅਧਿਆਪਕ ਨੂੰ ਪਰਮਉੱਚ ਅਤੇ ਸਤਿਕਾਰਤ ਦੀ ਉਪਾਧੀਆਂ ਨਾਲ ਨਵਾਜਿਆ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵੇਦਾਂ ਗ੍ਰੰਥਾਂ 'ਚ ਅਧਿਆਪਕ ਦਾ ਬਹੁਤ ਉੱਚ ਅਤੇ ਉੱਚਤਮ ਸਥਾਨ ਹੈ। ਅਧਿਆਪਕ ਨੂੰ ਉਸ ਸਮੇਂ ਅਸੀਮ ਅਤੇ ਅਨੰਤ ਸਤਿਕਾਰ ਮਿਲ ਜਾਂਦਾ ਹੈ ਜਦੋਂ ਸੰਤ ਕਬੀਰ ਜੀ ਇਹ ਕਹਿ ਕਿ...

ਗੁਰੁ ਗੋਬਿੰਦ ਦੋਉ ਖੜੇ ਕਾਕੇ ਲਾਗੂਂ ਪਾਏ ।
ਬਲਿਹਾਰੀ ਗੁਰੁ ਆਪਣੇ ਗੋਬਿੰਦ ਦੀਓ ਦਿਖਾਏ ॥

ਅਧਿਆਪਕ ਨੂੰ ਈਸ਼ਵਰ ਤੋਂ ਵੱਧ ਸਨਮਾਨ ਦੇ ਦਿੱਤਾ ਹੈ ਅਤੇ ਉਸਨੂੰ ਈਸ਼ਵਰ ਦਾ ਰਾਹ ਵਿਖਾਉਣ ਵਾਲਾ ਕਹਿ ਕਿ ਉਸਦੇ ਚਰਨ ਛੋਹ ਨੂੰ ਪਹਿਲ ਦਿੱਤੀ ਹੈ। ਇਹ ਵੀ ਸੱਚ ਹੈ ਕਿ ਦੁਨੀਆਂ ਦੇ ਵੱਡੇ ਤੋਂ ਵੱਡੇ ਵਿਦਵਾਨ, ਵਿਗਿਆਨੀ , ਮਹਾਤਮਾਂ , ਪੰਡਿਤ , ਚਿੰਤਕ , ਡਾਕਟਰ , ਨੇਤਾ , ਖਿਡਾਰੀ ਆਦਿ ਕਿਸੇ ਨਾ ਕਿਸੇ ਅਧਿਆਪਕ ਤੋਂ ਹੀ ਸਿਖਿਆ ਪ੍ਰਾਪਤ ਕਰਕੇ ਸਮਾਜ 'ਚ ਅੱਜ ਨਵੇਂ ਆਯਾਮ ਦੇ ਸਕੇ ਹਨ।

Read More