Fri, 23 June 2017
Your Visitor Number :-   1051387
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਕੱਠਪੁਤਲੀਆਂ ਦੇ ਨਾਲ ਇਜ਼ਰਾਈਲੀ ਤਾਕਤ ਦਾ ਵਿਰੋਧ -ਸ਼ਾਲਿਨੀ ਸ਼ਰਮਾ

Posted on:- 23-06-2017

suhisaver

“ਆਓ ਅਸੀਂ ਸਾਹ ਲਈਏ, ਕਾਨਾਫੂਸੀ ਕਰੀਏ, ਆਓ ਅਸੀਂ ਜਿਉਂਈਏ ... ਆਜ਼ਾਦੀ ਅਤੇ ਸਨਮਾਨ ਦੇ ਬਗੈਰ ਜ਼ਿੰਦਗੀ ਦਾ ਕੀ ਅਰਥ ਹੈ?” ਇਹ ਸ਼ਕਤੀਸ਼ਾਲੀ ਬਿਆਨ ਵੱਖ-ਵੱਖ ਕਲਾ ਰਚਨਾਵਾਂ ਦੇ ਕਲਾਕਾਰਾਂ ਦੀ ਦ੍ਰਿੜ੍ਹਤਾ ਅਤੇ ਹਿੰਮਤ ਨੂੰ ਦਰਸਾਉਂਦਾ ਹੈ। ਇਹਨਾਂ ਵਿੱਚੋਂ ਇੱਕ ਕਿਸਮ ਕੱਠਪੁਤਲੀ ਕਲਾ ਹੈ ਜਿਸ ਨੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਦੀ ਕਲਪਨਾ ਨੂੰ ਵੱਡੇ ਪੱਧਰ ’ਤੇ ਫੜਿਆ ਹੈ।

“ਇਹ ਵੇਖਣਾ ਅਸੰਭਾਵੀ ਹੈ ਕਿ ਕਿਸ ਤਰ੍ਹਾਂ ਆਮ ਤੌਰ ’ਤੇ ਕਲਾ ਅਤੇ ਖਾਸ ਤੌਰ ’ਤੇ ਰੰਗ-ਭੂਮੀ ਕਿੰਨੀ ਆਸ ਜਗ੍ਹਾ ਸਕਦੇ ਹਨ ਅਤੇ ਲੋਕਾਂ ਦੇ ਸੋਚਣ ਦੇ ਨਜ਼ਰੀਏ ਨੂੰ ਬਦਲ ਸਕਦੇ ਹਨ। ਖੁਸ਼ੀ ਅਤੇ ਆਨੰਦ ਨੂੰ ਜ਼ਾਹਰ ਕਰਨ ਲਈ ਕੱਠਪੁਤਲੀ ਕਲਾ ਇੱਕ ਅਦਭੁੱਤ ਤਰੀਕਾ ਹੈ। ਮੇਰੇ ਸਮੂਹ ਅਤੇ ਮੈਂ ਇਸ ਜਾਦੂਈ ਹਥਿਆਰ ਨੂੰ ਖੋਲ ਲਿਆ ਹੈ। ਇਸ ਨਾਲ ਅਸੀਂ ਗੈਸ ਬੰਬਾਂ ਵਾਲੇ ਹੰਝੂਆਂ ਦੇ ਹਾਸਿਆਂ ਅਤੇ ਖੁਸ਼ੀ ਦੇ ਹੰਝੂਆਂ ਨਾਲ ਅਦਲਾ-ਬਦਲੀ ਕਰ ਲੈਂਦੇ ਹਾਂ”, ਬੈਥਲਹੈਮ ਤੋਂ ਇੱਕ ਆਜ਼ਾਦ ਕੱਠਪੁਤਲੀ ਵਾਲੀ ਕਲਾਕਾਰ, ਫੈਰੁਜ਼ੀ ਨਾਸਤਸ ਕਹਿੰਦੀ ਹੈ।

ਅੱਗੇ ਪੜੋ

ਪੀ.ਯੂ.ਸੀ.ਆਰ. ਹਰਿਆਣਾ ਵੱਲੋਂ ਵਕੀਲਾਂ ਨਾਲ ਮੀਟਿੰਗ

Posted on:- 22-06-2017

ਮਸਲਾ ਦਲਿਤ ਕਾਰਕੁੰਨਾਂ ਅਤੇ ਨੇਤਾਵਾਂ ’ਤੇ ਰਾਜ-ਧ੍ਰੋਹ ਦੇ ਦੋਸ਼ ਲਗਾਉਣ ਦਾ

ਪੀਪਲਜ਼ ਯੂਨੀਅਨ ਫ਼ਾਰ ਸਿਵਲ ਰਾਈਟਸ (PUCR) ਹਰਿਆਣਾ ਵੱਲੋਂ ਵੱਖ-ਵੱਖ ਸੰਗਠਨਾਂ ਦੇ ਵਕੀਲਾਂ ਅਤੇ ਕਾਰਕੁੰਨਾਂ ਦੀ ਇੱਕ ਟੀਮ ਨੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਕਰਨਾਲ ਵਿੱਚ ਮੁਲਾਕਾਤ ਕੀਤੀ। ਟੀਮ, ਆਈ.ਪੀ.ਐੱਸ, ਪੁਲਿਸ ਸੁਪਰਡੈਂਟ (ਕਰਨਾਲ), ਜਸਦੀਪ ਸਿੰਘ ਰੰਧਾਵਾ ਅਤੇ ਡੀ.ਐੱਸ.ਪੀ. ਕਰਨਾਲ, ਸ਼੍ਰੀਮਤੀ ਸ਼ਕੁੰਤਲਾ ਯਾਦਵ ਨੂੰ ਮਿਲੀ ਅਤੇ ਆਪਣੀਆਂ ਮੰਗਾਂ ਦਾ ਪੱਤਰ ਉਨ੍ਹਾਂ ਸਾਹਮਣੇ ਪੇਸ਼ ਕੀਤਾ, ਉਨ੍ਹਾਂ ਨੇ ਦਲਿਤ ਕਾਰਕੁੰਨਾਂ ਅਤੇ ਨੇਤਾਵਾਂ ’ਤੇ ਰਾਜ-ਧ੍ਰੋਹ ਦੇ ਦੋਸ਼ ਲਗਾਉਣ ਅਤੇ ਐਫ.ਆਈ.ਆਰ. ਨੂੰ ਵਾਪਿਸ ਲੈਣ ਜਾਂ ਰੱਦ ਕਰਨ ਲਈ ਆਪਣੀ ਚਿੰਤਾ ਪ੍ਰਗਟ ਕੀਤੀ।


ਇਹ ਐਫ.ਆਈ.ਆਰ. ਪਿੰਡ ਪਤੇਰਹੇੜੀ, ਜ਼ਿਲਾ ਅੰਬਾਲਾ ਵਿਖੇ ਹੋਈ ਜਾਤੀਵਾਦਕ ਲੜਾਈ ਦੌਰਾਨ ਉਸ ਨਾਲ ਜੁੜੇ ਹੋਏ ਕੁਝ ਦਲਿਤ ਨੌਜਵਾਨਾਂ ਦੀ ਅਣ-ਉਚਿੱਤ ਗ੍ਰਿਫ਼ਤਾਰੀ ਤੋਂ ਬਾਅਦ (ਜਿਸਨੇ ਹਰਿਆਣਾ ਸਰਕਾਰ ਦੇ ਖਿਲਾਫ਼ ਰੋਸ ਦੀ ਚੰਗਿਆੜੀ ਜਗਾਈ) ਹੋਂਦ ਵਿੱਚ ਆਈ। ਦਲਿਤ ਭਾਈਚਾਰੇ ਅਤੇ ਕਈ ਅਧਿਕਾਰ ਸੰਗਠਨਾਂ ਦੇ ਮੈਂਬਰਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ਵਿਖੇ ਰੋਸ ਕਰਨ ਦਾ ਸੱਦਾ ਦਿੱਤਾ ਅਤੇ ਉੱਥੇ 6 ਦਿਨਾਂ ਤੱਕ ਡੇਰਾ ਲਗਾਈ ਰੱਖਿਆ, ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ 25 ਅਪ੍ਰੈਲ, 2017 ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਇੱਕ ਪ੍ਰਤੀਨਿੱਧ/ਵਫ਼ਦ ਨੂੰ ਬੁਲਾਇਆ। ਫਿਰ ਵਫ਼ਦ ਵਾਲੀ ਉਸ ਟੀਮ ਦੇ ਸਾਰੇ 15 ਮੈਂਬਰਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜੋ ਮੁੱਖ ਮੰਤਰੀ ਨੂੰ ਮਿਲਣ ਲਈ ਗਏ ਸਨ। ਐਫ.ਆਈ.ਆਰ. ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਅਸ਼ੋਕ ਕੁਮਾਰ, ਸਰਪੰਚ ਕ੍ਰਿਸ਼ਨ ਕੁਟੇਲ, ਮਲਖਾਨ ਲੰਬਰਦਾਰ, ਰਾਕੇਸ਼ ਉਰਫ ਰੌਕੀ, ਰਵੀ ਕੁਮਾਰ ਇੰਦਰੀ, ਅਮਰ ਮੁਨਕ, ਅਮਰ ਸਾਗਾ, ਮੁਲਖਰਾਜ, ਰਾਜ ਕੁਮਾਰ ਪਤੇਰਰੇੜੀ, ਮੋਨੀਕਾ, ਰਵਿੰਦਰ ਕੁਰੂਕਸ਼ੇਤਰ, ਧਰਮ ਸਿੰਘ ਕੁਰੂਕਸ਼ੇਤਰ, ਅਨਿਲ, ਸੰਜੂ, ਅਤੇ ਨਰੇਸ਼ ਪਤੇਰਹੇੜੀ ਸ਼ਾਮਿਲ ਹਨ।

ਅੱਗੇ ਪੜੋ

ਕਵਿਤਾ - ਹਰਦੀਪ ਬਿਰਦੀ

Posted on:- 22-06-2017

suhisaver

ਸੁਣੋ ਸੱਜਣ ਜੀ ..
ਕਵਿਤਾ ਇੰਝ ਵੀ ਲਿਖਦੇ ਨੇ
ਜਿਸ ਚ ਗੱਲ ਮੁਹੱਬਤ ਦੀ ਹੁੰਦੀ
ਜ਼ਰੂਰੀ ਨਹੀਂ ਕਿ ਤੇਰੀ ਮੇਰੀ ਮੁਹੱਬਤ

ਮੁਹੱਬਤ ਦੇਸ ਲਈ..
ਮੁਹੱਬਤ ਕੌਮ ਲਈ..
ਮੁਹੱਬਤ ਖ਼ੁਦ ਲਈ..
ਮੁਹੱਬਤ ਮਾਂ ਲਈ..
ਮੁਹੱਬਤ ਸਮੇਂ ਦੇ ਅਣਮੋਲ ਪਲਾਂ ਦੀ..
ਮੁਹੱਬਤ ਉਸ ਜ਼ਮੀਨ ਲਈ ਜਿਸ ਨੇ ਸਾਨੂੰ ਜੀਵਨ ਦਿੱਤਾ..
ਮੁਹੱਬਤ ਜੋ ਜ਼ਿੰਦਾਬਾਦ ਹੁੰਦੀ ਹੈ..

ਅੱਗੇ ਪੜੋ

ਲੋਕਾਂ ਨੂੰ ਜ਼ਮੀਨੀ ਹਕੀਕਤਾਂ ਨਾਲ ਜੋੜਦਾ ਕਵੀ :ਬਲਵਿੰਦਰ ਸਿੰਘ ਗੰਭੀਰ

Posted on:- 22-06-2017

suhisaver

-ਗੁਰਪ੍ਰੀਤ ਸਿੰਘ ਰੰਗੀਲਪੁਰ

ਕਵਿਤਾ ਵੀ ਸਾਹਿਤ ਦਾ ਇੱਕ ਹਿੱਸਾ ਹੋਣ ਕਰਕੇ ਸਮਾਜ ਦਾ ਦਰਪਨ ਹੁੰਦੀ ਹੈ । ਕਵੀ ਕਿਸੇ ਵੀ ਰਸ ਵਿੱਚ ਕਵਿਤਾ ਰਚੇ ਪਰ ਪ੍ਰਵਾਨ ਉਹੀ ਚੜ੍ਹਦਾ ਹੈ ਜੋ ਲੋਕ-ਪੱਖੀ ਹੁੰਦੀ ਹੈ । ਹਾਸਰਸ ਤੇ ਵਿਅੰਗਮਈ ਬਹੁਤ ਸਾਰੇ ਕਵੀਆਂ ਨੇ ਲਿਖਿਆ ਹੈ ਪਰ ਜੋ ਕਵੀ ਹਾਕਮਾਂ ਦੁਆਰਾ ਵਿਖਾਏ ਸਬਜ਼ਬਾਗੀ ਢਾਂਚੇ ਅਤੇ ਜ਼ਮੀਨੀ ਹਕੀਕਤਾਂ ਬਾਰੇ ਲੋਕਾਂ ਨੂੰ ਗੰਭੀਰਤਾ ਨਾਲ ਅਸਲੀ ਤਸਵੀਰ ਵਿਖਾਉਂਦੇ ਹਨ ਉਹ ਕਵੀ ਲੋਕਾਂ ਦੇ ਦਿਲਾਂ ਵਿੱਚ ਆਪ-ਮੁਹਾਰੇ ਘਰ ਕਰ ਜਾਂਦੇ ਹਨ । ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ 'ਗੰਭੀਰ' ਹਾਸਰਸ ਭਰਪੂਰ ਅਤੇ ਵਿਅੰਗਮਈ ਕਵਿਤਾਵਾਂ ਰਾਹੀਂ ਢਾਂਚੇ ਦੀ ਖਿੱਲ੍ਹੀ ਉਡਾਉਂਦੇ ਅਤੇ ਲੋਕਾਂ ਨੂੰ ਜ਼ਮੀਨੀ ਹਕੀਕਤਾਂ ਨਾਲ ਜੋੜਦੇ ਕਵੀ ਹਨ । 32 ਰੁਪਏ ਵਿੱਚ ਗੁਜ਼ਾਰਾ ਕਰਨ ਵਾਲੀ ਕਹੀ ਗੱਲ 'ਤੇ ਉਹਨਾਂ ਦੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਹਨ ਕਿ,

" ਦੁੱਧ ਦੋ ਬੂੰਦਾਂ ਤੇ ਖੰਡ ਦੋ ਦਾਣੇ, ਚੌਲ ਚੰਦ ਕੁ ਦਾਣੇ ਵੀ ਨਾਲ ਮਿੱਤਰਾ ।
ਖੀਰ ਖਾਣ ਨੂੰ ਕਰੇ ਜੇ ਚਿੱਤ ਕਿੱਧਰੇ, ਲਈ ਚੁੱਲ੍ਹੇ ਬਸੰਤਰ ਬਾਲ ਮਿੱਤਰਾ ।
ਆਟਾ ਖਾਵੀਂ ਨਾ ਲੇਣਾ ਏਂ ਵਿੱਚ ਨਾਸਾਂ, ਬੁੱਤਾ ਵੇਖ ਕੇ ਸਾਰ ਲਈਂ ਦਾਲ ਮਿੱਤਰਾ ।
ਨੋਂ ਸੋ ਸੱਠਾਂ ਦਾ ਤੂੰ ਅਮੀਰਜ਼ਾਦਾ, ਟੱਬਰ-ਟੋਰ ਬਸ ਗੱਲਾਂ 'ਨਾ ਪਾਲ ਮਿੱਤਰਾ ।"... ( ਬੱਲੇ ਉਏ ਅਮੀਰਜ਼ਾਦੇ )


ਅੱਗੇ ਪੜੋ

ਖਬਰੀ ਚੈਨਲਾਂ ਵੱਲੋਂ ਹੁੰਦਾ ਖੇਡਾਂ ਦਾ ਵਪਾਰੀਕਰਨ - ਪਰਮ ਪੜਤੇਵਾਲਾ

Posted on:- 21-06-2017

suhisaver

ਘਟਨਾਵਾਂ ਦਰ ਘਟਨਾਵਾਂ ਭਾਰਤ 'ਚ ਟੀ.ਵੀ ਚੈਨਲਾਂ ਵੱਲੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਨਿਪੁੰਸਕ ਬਣਾਉਣ ਦੀ ਕਵਾਇਤ ਆਪਣੀ ਚਰਮ ਸੀਮਾ 'ਤੇ ਹੈ। ਟੀ.ਵੀ. ਕਿਸੇ ਦਾਨਵ ਵਾਂਗ ਹਰ ਰੋਜ ਲੋਕਾਂ ਨੂੰ ਡਰਾਉਣ ਦਾ ਕੰਮ ਕਰਦਾ ਜਾ ਰਿਹਾ ਹੈ ਤੇ ਲੁਕੇ ਛਿਪੇ ਆਪਣੇ ਮਾਲਕ ਦੇ ਗੈਰ-ਕਾਨੂੰਨੀ ਪੱਖਾਂ ਨੂੰ ਅਮਲੀ ਜਾਮਾਂ ਪਹਿਨਾਉਣ ਦਾ ਕੰਮ ਬੜੀ ਹੁਸ਼ਿਆਰੀ ਨਾਲ ਕਰਦਾ ਹੈ। ਇੱਕ ਦੌਰ ਸੀ ਜਦ ਗਿਆਨ ਦੀ ਤੀਜੀ ਅੱਖ ਦੇ ਤੌਰ ਉੱਤੇ ਟੀ.ਵੀ. ਚੈਨਲਾਂ 'ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਲੋਕਾਂ ਨੂੰ ਆਜ਼ਾਦ ਸੋਚ ਦਾ ਰਾਹ ਦਿੰਦੇ ਸਨ, ਪਰ ਅਜ ਗੰਗਾ ਦੀ ਧਾਰਾ ਉਲਟੀ ਵਹਿਣ ਲੱਗ ਗਈ ਹੈ। ਟੈਕਨੋਲੋਜੀ ਦੇ ਯੁੱਗ ਨੇ ਲੋਕਾਂ ਨੂੰ ਬਹੁਤ ਸੁੱਖ ਦਿੱਤਾ ਪਰ ਇਸ ਦਾ ਕੰਟਰੋਲ ਪ੍ਰਾਈਵੇਟ ਹੱਥਾਂ 'ਚ ਜਾਂ ਸਿੱਧੇ ਕਹਿ ਲਵੋ ਬਹੁ ਅਮੀਰ ਘਰਾਣੇ ਦੇ ਕਾਰਪੋਰੇਟਾਂ ਦੀਆਂ ਉਂਗਲਾਂ 'ਤੇ ਨੱਚਦਾ ਹੈ।

ਕਾਰਪੋਰੇਟ ਸੈਕਟਰਾਂ ਨੇ ਲੋਕਾਂ ਨੂੰ ਕੰਕਰੀਟ ਦੀਆਂ ਕੰਧਾਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ ਹੈ। ਲੋਕਾਂ ਨੂੰ ਉਹੀ ਪਰੋਸਿਆ ਜਾ ਰਿਹਾ ਹੈ, ਜਿਵੇਂ ਦਾ ਏ.ਸੀ. 'ਚ ਬੈਠ ਕੇ ਤੈਅ ਕੀਤਾ ਜਾਂਦਾ ਹੈ। ਜਦੋਂ ਦਾ ਟੀ.ਵੀ. ਦੇ ਯੁੱਗ 'ਚ ਇਨਕਲਾਬ ਆਇਆ ਹੈ ਤਾਂ ਹਰ ਇੱਕ ਚੀਜ਼ ਜੋ ਵੀ ਟੀ.ਵੀ. ਉੱਤੇ ਪੇਸ਼ ਕੀਤੀ ਜਾਂਦੀ ਹੈ, ਉਸ ਦੀ ਅਸਲ ਰੂਹ ਨੂੰ ਨਚੋੜ ਕੇ ਗਲੀ ਸੜੀ ਲਾਸ਼ ਦੇ ਤੌਰ 'ਤੇ ਹੀ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ