Fri, 23 June 2017
Your Visitor Number :-   1051396
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਕੱਠਪੁਤਲੀਆਂ ਦੇ ਨਾਲ ਇਜ਼ਰਾਈਲੀ ਤਾਕਤ ਦਾ ਵਿਰੋਧ -ਸ਼ਾਲਿਨੀ ਸ਼ਰਮਾ

Posted on:- 23-06-2017

suhisaver

“ਆਓ ਅਸੀਂ ਸਾਹ ਲਈਏ, ਕਾਨਾਫੂਸੀ ਕਰੀਏ, ਆਓ ਅਸੀਂ ਜਿਉਂਈਏ ... ਆਜ਼ਾਦੀ ਅਤੇ ਸਨਮਾਨ ਦੇ ਬਗੈਰ ਜ਼ਿੰਦਗੀ ਦਾ ਕੀ ਅਰਥ ਹੈ?” ਇਹ ਸ਼ਕਤੀਸ਼ਾਲੀ ਬਿਆਨ ਵੱਖ-ਵੱਖ ਕਲਾ ਰਚਨਾਵਾਂ ਦੇ ਕਲਾਕਾਰਾਂ ਦੀ ਦ੍ਰਿੜ੍ਹਤਾ ਅਤੇ ਹਿੰਮਤ ਨੂੰ ਦਰਸਾਉਂਦਾ ਹੈ। ਇਹਨਾਂ ਵਿੱਚੋਂ ਇੱਕ ਕਿਸਮ ਕੱਠਪੁਤਲੀ ਕਲਾ ਹੈ ਜਿਸ ਨੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਦੀ ਕਲਪਨਾ ਨੂੰ ਵੱਡੇ ਪੱਧਰ ’ਤੇ ਫੜਿਆ ਹੈ।

“ਇਹ ਵੇਖਣਾ ਅਸੰਭਾਵੀ ਹੈ ਕਿ ਕਿਸ ਤਰ੍ਹਾਂ ਆਮ ਤੌਰ ’ਤੇ ਕਲਾ ਅਤੇ ਖਾਸ ਤੌਰ ’ਤੇ ਰੰਗ-ਭੂਮੀ ਕਿੰਨੀ ਆਸ ਜਗ੍ਹਾ ਸਕਦੇ ਹਨ ਅਤੇ ਲੋਕਾਂ ਦੇ ਸੋਚਣ ਦੇ ਨਜ਼ਰੀਏ ਨੂੰ ਬਦਲ ਸਕਦੇ ਹਨ। ਖੁਸ਼ੀ ਅਤੇ ਆਨੰਦ ਨੂੰ ਜ਼ਾਹਰ ਕਰਨ ਲਈ ਕੱਠਪੁਤਲੀ ਕਲਾ ਇੱਕ ਅਦਭੁੱਤ ਤਰੀਕਾ ਹੈ। ਮੇਰੇ ਸਮੂਹ ਅਤੇ ਮੈਂ ਇਸ ਜਾਦੂਈ ਹਥਿਆਰ ਨੂੰ ਖੋਲ ਲਿਆ ਹੈ। ਇਸ ਨਾਲ ਅਸੀਂ ਗੈਸ ਬੰਬਾਂ ਵਾਲੇ ਹੰਝੂਆਂ ਦੇ ਹਾਸਿਆਂ ਅਤੇ ਖੁਸ਼ੀ ਦੇ ਹੰਝੂਆਂ ਨਾਲ ਅਦਲਾ-ਬਦਲੀ ਕਰ ਲੈਂਦੇ ਹਾਂ”, ਬੈਥਲਹੈਮ ਤੋਂ ਇੱਕ ਆਜ਼ਾਦ ਕੱਠਪੁਤਲੀ ਵਾਲੀ ਕਲਾਕਾਰ, ਫੈਰੁਜ਼ੀ ਨਾਸਤਸ ਕਹਿੰਦੀ ਹੈ।

ਅੱਗੇ ਪੜੋ

ਸਤਿਆਜੀਤ ਰੇਅ ਦਾ ਸਿਨੇਮਾ -ਸੁਖਵੰਤ ਹੁੰਦਲ

Posted on:- 30-05-2017

suhisaver

ਸਤਿਆਜੀਤ ਰੇਅ ਦਾ ਨਾਂ ਦੁਨੀਆ ਦੇ ਬਿਹਤਰੀਨ ਫਿਲਮਸਾਜ਼ਾਂ ਵਿੱਚ ਆਉਂਦਾ ਹੈ। ਉਸ ਨੇ ਆਪਣੇਚਾਰ ਦਹਾਕਿਆਂ ਦੇ ਕਰੀਬ ਲੰਮੇ ਫਿਲਮ ਕੈਰੀਅਰ ਦੌਰਾਨ 35 ਦੇ ਲਗਭਗ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ।ਉਸ ਦੀਆਂ ਇਹ ਫਿਲਮਾਂ ਭਾਰਤੀ ਵਪਾਰਕ ਫਿਲਮ ਸਨਅਤ ਵਿੱਚ ਬਣਾਈਆਂ ਜਾ ਰਹੀਆਂ ਫਿਲਮਾਂ ਤੋਂ ਇਕਦਮ ਹਟਵੀਆਂ ਸਨ। ਉਸ ਦਾ ਵਿਚਾਰ ਸੀ ਕਿ ਫਿਲਮਾਂ ਦਾ "ਪ੍ਰੇਰਣਾ ਸ੍ਰੋਤ ਜ਼ਿੰਦਗੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਜੜ੍ਹਾਂ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਹਨ"।(1) ਇਸ ਲਈ ਉਸ ਦੀਆਂ ਸਾਰੀਆਂ ਫਿਲਮਾਂ ਬੰਗਾਲੀ/ਭਾਰਤੀ ਲੋਕਾਂ ਦੀ ਜ਼ਿੰਦਗੀ ਦੀ ਯਥਾਰਥਵਾਦੀ ਪੇਸ਼ਕਾਰੀ ਕਰਦੀਆਂ ਹਨ ਅਤੇਉਹਨਾਂ ਦੀ ਸਮਾਜਕ ਸਰੋਕਾਰਾਂ ਦੇ ਸਿਨਮੇ ਵਿੱਚ ਇਕ ਵਿਸ਼ੇਸ਼ ਥਾਂ ਹੈ।ਉਸ ਦੀਆਂ ਫਿਲਮਾਂ ਨੇ ਭਾਰਤ ਵਿੱਚ ਸਮਾਜਕ ਸਰੋਕਾਰਾਂ ਬਾਰੇ ਫਿਲਮ ਬਣਾਉਣ ਵਾਲਿਆਂ ਉੱਤੇ ਇਕ ਅਹਿਮ ਪ੍ਰਭਾਵ ਪਾਇਆ ਹੈ। ਬਹੁਤ ਸਾਰੇ ਲੋਕ ਸਤਿਆਜੀਤ ਰੇਅ ਨੂੰ ਭਾਰਤ ਵਿੱਚ ਸਮਾਜਕ ਸਰੋਕਾਰਾਂ ਦੇ ਸਿਨੇਮਾ ਦਾ "ਗੁਰੂ" ਜਾਂ "ਮੋਢੀ" ਸਮਝਦੇ ਹਨ।(2)

ਉਸ ਦੀਆਂ ਫਿਲਮਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਸ ਦੇ ਫਿਲਮਸਾਜ਼ ਬਣਨ ਤੋਂ ਪਹਿਲਾਂ ਦੇ ਜੀਵਨ ਉੱਤੇ ਇਕ ਸੰਖੇਪ ਝਾਤ ਮਾਰਨੀ ਜ਼ਰੂਰੀ ਹੈ।(3) ਇਸ ਤੋਂ ਸਾਨੂੰ ਇਹ ਪਤਾ ਲੱਗੇਗਾ ਕਿ ਉਸ ਨੇ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਉਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵੱਲ ਉਸ ਨੂੰ ਕਿਹੜੀਆਂ ਚੀਜ਼ਾਂ ਨੇ ਰੁਚਿਤ ਕੀਤਾ ਅਤੇ ਫਿਲਮਸਾਜ਼ੀ ਦੇ ਆਪਣੇ ਚਾਰ ਦਹਾਕਿਆਂ ਦੇ ਸਫਰ ਦੀ ਸ਼ੁਰੂਆਤ ਕਰਨ ਲਈ ਉਸ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਅਤੇ ਉਸ ਸਮੇਂ ਉਸ ਕੋਲ ਕਿਸ ਕਿਸਮ ਦਾ ਹੁਨਰ ਅਤੇ ਯੋਗਤਾਵਾਂ ਸਨ।

ਅੱਗੇ ਪੜੋ

ਸ਼ਿਵ ਕੁਮਾਰ ਦੀ ਲੂਣਾ, ਸਮਾਜਿਕ ਟੱਕਰ ਤੇ ਗਲਤ ਉਧੇੜ-ਬੁਣ ਦੇ ਵਿਰੋਧ ਵਜੋਂ ਔਰਤ ਦੀ ਅੰਤਰ-ਵੇਦਨਾ - ਬਲਵਿੰਦਰ ਸਿੰਘ ਢਾਬਾਂ

Posted on:- 08-02-2017

suhisaver

ਅੱਕਾਂ ਦੇ ਫੰਬ੍ਹੇ ਉਡਾਉਣ ਵਾਲਾ ਸ਼ਿਵ ਕੁਮਾਰ ਪੀੜ ਤੇ ਵੇਦਨਾ ਦਾ ਕੋਈ ਸਾਜ਼ ਬਣ ਗਿਆ ਸੀ।ਜਿਸ ਦੀ ਪਹੁੰਚ  'ਧੁਰ ਕੀ ਬਾਣੀ' ਨਾਲ ਮਿਲਦੀ-ਜੁਲਦੀ ਹੈ।ਲੂਣਾ ਦੇ ਅੰਤ ਵਿੱਚ ਸ਼ਿਵ ਕੁਮਾਰ ਸ਼ਬਦਾਂ ਰਾਹੀਂ ਜਿਹੜੇ ਅਰਥਾਂ ਦਾ ਪ੍ਰਗਟਾਵਾ ਕਰਦਾ ਹੈ ਉਹ ਮਨੁੱਖੀ ਜੀਵਨ ਤੇ ਮਨੁੱਖੀ ਜੀਵਨ ਦੀ ਵੇਦਨਾ ਦਾ ਅਖੀਰਲਾ ਪੜਾਅ ਸਾਬਿਤ ਹੁੰਦੇ ਹਨ।ਔਰਤ ਨੂੰ ਸਮਝਣ ਤੇ ਔਰਤ ਦੀ ਵੇਦਨਾ ਨੂੰ ਸਮਝਣਾ ਭਿੰਨ ਹੁੰਦਾ ਹੈ।ਇੱਥੇ ਸ਼ਿਵ ਕੁਮਾਰ ਇਸ ਭਿੰਨ ਦਾ ਪਾਰ ਪਾ ਗਿਆ ਹੈ।ਸ਼ਿਵ ਦੀ ਲੂਣਾ ਮਹਿਜ ਇੱਕ ਪਾਤਰ ਨਹੀਂ ਹੈ।

ਲੂਣਾ, ਲੂਣਾ ਵਰਗਾ ਜੀਵਨ ਹੰਢਾ ਚੁੱਕੀਆਂ, ਹੰਢਾ ਰਹੀਆਂ ਦੀ ਸਾਂਝੀ ਪੀੜ ਜਾਂ ਵੇਦਨਾ ਹੈ।ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਢਲਾ ਪੱਖ ਕਿ ਉਹ 'ਮਾਂ ਤੇ ਧਰਮੀ ਬਾਬਲ' ਨੂੰ ਸੰਬੋਧਨ ਕਿਉਂ ਹੈ? ਬਹੁਤ ਵੱਡਾ ਪਹਿਲੂ,  ਅਰਥ-ਭਰਪੂਰ ਪਹਿਲੂ ਹੈ।'ਮਾਏਂ ਨੀ ਮਾਏਂ' ਮੈਂ ਇੱਕ ਸ਼ਿਕਰਾ ਯਾਰ ਬਣਾਇਆ' 'ਮਾਏਂ ਨੀ ਮਾਏਂ ਮੇਰੇ ਗੀਤਾਂ ਦਿਆਂ ਨੈਣਾਂ ਵਿੱਚ, ਬਿਰਹੇ ਦੀ ਰੜ੍ਹਕ ਪਵੇ' 'ਜਦ ਪੈਣ ਕਪਾਹੀ ਫੁੱਲ ਵੇ ਧਰਮੀ ਬਾਬਲਾ....ਮੈਨੂੰ ਉਹ ਰੁੱਤ ਲੈ ਦੇਈਂ ਮੁੱਲ..ਵੇ ਧਰਮੀ ਬਾਬਲਾ..!' 'ਬਾਬਲ ! ਅਸੀਂ ਮਰੂਆ ਗੋਡਣ ਜਾਣਾ' ਜਿਹੇ ਸੰਬੋਧਨ ਬਹੁਤ ਜ਼ਿਆਦਾ ਵਰਤੇ ਹਨ।ਜਿਹੜੇ 'ਮਾਂ ਤੇ ਧਰਮੀ ਬਾਬਲ' ਨਾਲ ਮੁੱਢ ਦੀ ਹਰ ਇੱਕ ਪਹਿਲੂ ਤੋਂ ਸਾਂਝ ਨੂੰ ਪ੍ਰਗਟ ਕਰਦੇ ਹਨ।

ਅੱਗੇ ਪੜੋ

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ