Wed, 24 May 2017
Your Visitor Number :-   1039037
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਪੁਸਤਕ: ਮੀਡੀਆ ਦਾ ਮਾਇਆਜਾਲ

Posted on:- 14-01-2017

suhisaver

ਲੇਖਕ : -ਡਾ. ਭੁਪਿੰਦਰ ਸਿੰਘ ਬੱਤਰਾ,
    -ਵਿਕਰਮ ਸਿੰਘ

ਪ੍ਰਕਾਸ਼ਕ: ਗਰੇਸੀਅਸ ਬੁੱਕਸ, ਪਟਿਆਲਾ
ਸੰਪਰਕ: +91 175 5007643

ਕੀਮਤ: 200/-
ਪੰਨੇ: 171


ਮੀਡੀਆ ਬਾਰੇ ਗੁਰਮੁਖੀ ਲਿਪੀ ਵਿੱਚ ਬਹੁਤ ਘੱਟ ਪੁਸਤਕਾਂ ਉਪਲੱਬਧ ਹਨ। ਡਾ. ਭੁਪਿੰਦਰ ਸਿੰਘ ਬੱਤਰਾ ਅਤੇ ਰਿਸਰਚ ਸਕਾਲਰ ਵਿਕਰਮ ਸਿੰਘ ਦੀ ਪੁਸਤਕ 'ਮੀਡੀਆ ਦਾ ਮਾਇਆਜਾਲ' ਇਸ ਘਾਟ ਨੂੰ ਪੂਰਾ ਕਰਨ ਲਈ ਇੱਕ ਨਿੱਗਰ ਅਤੇ ਸੁਹਿਰਦ ਯਤਨ ਹੈ। ਡਾ. ਬੱਤਰਾ ਮੇਰਾ ਜਮਾਤੀ ਅਤੇ ਜਿਗਰੀ ਯਾਰ ਹੈ। ਵੇਖਣ ਨੂੰ ਉਹ ਜਿੰਨਾ ਸਿੱਧਾ-ਪੱਧਰਾ ਲੱਗਦੈ, ਓਨਾ ਹੀ ਉਹ ਗਹਿਰ-ਗੰਭੀਰ ਅਤੇ ਸਾਗਰ ਵਾਂਗ ਡੂੰਘਾ ਹੈ! ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਦਾ ਕੋਰਸ ਕਰਦਿਆਂ ਉਸ ਨੇ ਆਪਣੇ ਖੋਜ-ਨਿਬੰਧ 'ਪਟਿਆਲਾ ਦੀ ਖੁੰਬ ਪੱਤਰਕਾਰੀ' ਲਿਖ ਕੇ ਤਹਿਲਕਾ ਮਚਾ ਦਿੱਤਾ ਸੀ। ਸਰਕਾਰੀ ਕੋਟਾ ਲੈ ਕੇ ਬਲੈਕ ਵਿੱਚ ਕਾਗਜ਼ ਵੇਚਣ ਵਾਲੇ ਛੋਟੇ ਅਤੇ ਦਰਮਿਆਨੇ ਅਖ਼ਬਾਰਾਂ ਦੇ ਮਾਲਕ ਉਸ ਦੇ ਵੈਰ ਪੈ ਗਏ ਸਨ। ਉਸ ਨੇ ਨਾਮ-ਧਰੀਕ ਅਖ਼ਬਾਰਾਂ ਦੇ ਮਾਲਕਾਂ ਦਾ ਪਰਦਾਫ਼ਾਸ਼ ਕਰਨ ਲਈ ਵੱਖ-ਵੱਖ ਅਖ਼ਬਾਰਾਂ ਦੇ ਮਾਸਟ-ਹੈੱਡ ਖੋਜ ਪੱਤਰ ਵਿੱਚ ਛਾਪ ਦਿੱਤੇ, ਜਿਨ੍ਹਾਂ ਦਾ ਮੈਟਰ ਇੱਕੋ ਜਿਹਾ ਸੀ। ਖੁੰਬ ਪੱਤਰਕਾਰ, ਉਸ ਦੀ ਖੁੰਬ ਠੱਪਣ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੇ ਸਨ ਪਰ ਸਬੂਤਾਂ ਸਹਿਤ ਲਿਖੇ ਖੋਜ-ਨਿਬੰਧ ਨੂੰ ਵੰਗਾਰਨ ਲਈ ਉਨ੍ਹਾਂ ਦਾ ਹੌਸਲਾ ਨਾ ਪਿਆ।

'ਮੀਡੀਆ ਦਾ ਮਾਇਆਜਾਲ' ਕਿਤਾਬ ਨੂੰ ਮੈਂ ਬਹੁਤ ਨੀਝ ਅਤੇ ਰੀਝ ਨਾਲ ਪੜ੍ਹਿਆ ਹੈ। ਇਸ ਦੀ ਸ਼ਬਦਾਵਲੀ ਅਤੇ ਪੇਸ਼ਕਾਰੀ ਮੀਡੀਆ ਬਾਰੇ ਪਹਿਲਾਂ ਛਪੀਆਂ ਕਿਤਾਬਾਂ ਤੋਂ ਕਿਤੇ ਉੱਤਮ ਹੈ। ਖ਼ੂਬਸੂਰਤ ਸ਼ਬਦਾਵਲੀ ਦੀਆਂ ਕੁਝ ਉਮਦਾ ਉਦਾਹਰਨਾਂ ਵੇਖੋ :

"ਸਾਲ 2000 ਵਿੱਚ 'ਤਹਲਕਾ' ਨਾਂ ਦੇ ਮੈਗਜ਼ੀਨ ਨੇ ਜਦੋਂ 'ਤਹਲਕਾ ਡਾਟ ਕਾਮ' ਦੀ ਸੂਰਤ ਵਿੱਚ ਪਹਿਲੀ ਵਾਰ ਆਨਲਾਈਨ ਕੰਪਿਊਟਰ ਸਕਰੀਨ ਉੱਤੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ...।"

ਅੱਗੇ ਪੜੋ

ਜਸਬੀਰ ਮੰਡ ਦੇ ਨਾਵਲ 'ਬੋਲ ਮਰਦਾਨਿਆਂ' ਦੀ ਸੁਹਜ ਤੇ ਸੂਝ ਸੰਵੇਦਨਾ

Posted on:- 12-11-2016

suhisaver

- ਬਲਵਿੰਦਰ ਸਿੰਘ ਢਾਬਾਂ

ਸਾਹਿਤ ਦੀ ਵਿਧਾ ਕੋਈ ਵੀ ਹੋਵੇ ਉਸਦਾ ਮਕਸਦ ਜਾਂ ਉਦੇਸ਼ ਮਨੁੱਖੀ ਜੀਵਨ ਅੰਦਰ ਸੁਹਜ ਪੈਦਾ ਕਰਕੇ ਜਿੱਥੇ ਨਿਖਾਰ ਲਿਆਉਣਾ ਹੈ ਉਥੇ ਸੱਚ ਦੇ ਪ੍ਰਕਾਸ਼ ਨਾਲ ਮਨੁੱਖੀ ਜੀਵਨ ਦੀ ਤਬਦੀਲੀ ਕਰਨਾ ਵੀ ਹੈ।ਆਪਣੀ ਗੱਲ ਕਹਿਣ ਲਈ ਹਰ ਬੰਦਾ ਸੱਥ, ਫੱਟਾ, ਸਟੇਜ ਜਾਂ ਫਿਰ ਕਿਸੇ ਮਹਿਫਿਲ ਨੂੰ ਸਥਾਨ ਬਣਾਉਂਦਾ ਹੈ।ਅਜਿਹੇ ਸਥਾਨ 'ਤੇ ਅਕਸਰ ਹੀ ਗੱਲਾਂ ਫੜਕਾਊ, ਸਿੱਧੀਆਂ ਤੇ ਟਿੱਪਣੀ ਭਰਪੂਰ ਹੋ ਜਾਂਦੀਆਂ ਹਨ।ਪਰੰਤੂ ਸਾਹਿਤ ਰਚਨਾਕਾਰ ਰਚਨਾ ਕਰਨ ਲਈ ਸੀਰੀਅਸ ਤੌਰ 'ਤੇ ਵਿਚਰਦਾ ਹੈ।ਅਜਿਹੀ ਰਚਨਾ ਤੋਂ ਬਾਅਦ ਰਚਨਾਕਾਰ ਨੂੰ ਬੋਲਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਕਿਉਂਕਿ ਉਹ ਆਪਣੀ ਜ਼ੁਬਾਨ ਰਚਨਾ ਨੂੰ ਸੌਂਪ ਦਿੰਦਾ ਹੈ। ਰਚਨਾ ਸੰਸਾਰ ਅੰਦਰ ਸੱਚ ਇਕੱਲਾ ਸੱਚ ਨਹੀਂ ਹੁੰਦਾ ਬਲਕਿ ਰਸ ਤੇ ਅਰਥ ਭਰਪੂਰ ਹੋ ਕੇ ਮਨੁੱਖੀ ਜੀਵਨ ਦੀ ਆਤਮਾ ਅੰਦਰ ਵਿਚਰਦਾ ਹੈ।ਜਿਸ ਨਾਲ ਕੰਬਣੀ ਛਿੜ੍ਹ ਜਾਂਦੀ ਹੈ।ਮਨੁੱਖ ਝੰਜੋੜਿਆ ਜਾਂਦਾ ਹੈ।ਜਿਸ ਪ੍ਰਕਾਰ ਮਾਰਿਆ ਗਿਆ ਥੱਪੜ ਦ੍ਰਿਸ਼ਟਮਾਨ ਸੱਚ ਹੈ।ਪਰੰਤੂ ਕਿਉਂ ਮਾਰਿਆ ਗਿਆ, ਇਹ ਉਸ ਸੱਚ ਦੀ ਪਿੱਠਭੂਮੀ ਹੈ।ਰਚਨਾਕਾਰ ਨੂੰ ਬਹੁਤ ਵੱਡਾ ਹੋਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ।

ਜ਼ਿਆਦਾ ਮਿਹਨਤ ਜਾਂ ਸਮਾਂ ਕਿਰਤ ਨੂੰ ਰੂਪਮਾਨ ਕਰਦੀ ਹੈ।ਅਜਿਹੀ ਕਿਰਤ ਅੰਦਰੋਂ ਕਿਰਤੀ ਦੀ ਝਲਕ ਪੈਣ ਲੱਗ ਜਾਂਦੀ ਹੈ।ਹਰ ਕਿਰਤ ਜਾਂ ਰਚਨਾ, ਰਚਨਾਕਾਰ ਦੇ ਅੰਦਰਲੇ ਤੇ ਬਾਹਰਲੇ ਦੋਵ੍ਹਾਂ ਤਲਾਂ ਨੂੰ ਬਿਆਨ ਕਰ ਦਿੰਦੀ ਹੈ।ਤਦ ਹੀ ਪਾਠਕ ਜਾਂ ਸ੍ਰੋਤਾ ਉਸ ਕਿਰਤ ਜਾਂ ਰਚਨਾ ਦੇ ਜ਼ਰੀਏ ਰਚਨਾਕਾਰ ਦੇ ਦਰਸ਼ਨਾਂ ਲਈ ਬਿਹਬਲ ਹੋ ਉੱਠਦਾ ਹੈ।ਰਚਨਾ ਪੜ੍ਹ ਕੇ ਇੱਕ ਸੂਝਵਾਨ ਪਾਠਕ ਦੀ ਤਮੰਨਾ ਰਚਨਾਕਾਰ ਨੂੰ ਫੋਲਣ ਦੀ ਨਹੀਂ ਬਲਕਿ ਉਹਦੇ ਦਰਸ਼ਨ ਜਾਂ ਦੀਦਾਰ ਤੱਕ ਹੀ ਠਹਿਰ ਜਾਂਦੀ ਹੈ।ਕਿਉਂਕਿ ਉਸ ਸਾਹਵੇਂ ਰਚਨਾਕਾਰ ਦੀ ਮਹਾਨਤਾ ਪਹਿਲਾਂ ਹੀ ਰਚਨਾਤਮਿਕ ਰੂਪ 'ਚ ਪ੍ਰਗਟ ਹੋ ਚੁੱਕੀ ਹੁੰਦੀ ਹੈ।ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਕੌਣ ਨਹੀਂ ਗੁਰੂ ਨਾਨਕ ਨੂੰ ਮਿਲਣਾ ਚਾਹੇਗਾ!

ਅੱਗੇ ਪੜੋ

ਜਾਗਦੀ ਜ਼ਮੀਰ ਵਾਲੀ ਕਲਮ ਦੀ ਘਾਲਣਾ: ''ਗੁਜਰਾਤ ਫ਼ਾਈਲਾਂ''

Posted on:- 27-10-2016

suhisaver

ਅਨੁਵਾਦ: ਬੂਟਾ ਸਿੰਘ
ਪੰਨੇ 168
ਕੀਮਤ 150 ਰੁਪਏ
ਪ੍ਰਕਾਸ਼ਕ: ਬਾਬਾ ਬੂਝਾ ਸਿੰਘ ਪ੍ਰਕਾਸ਼ਨ


ਰਾਣਾ ਅਯੂਬ ਦੀ ਕਿਤਾਬ 'ਗੁਜਰਾਤ ਫ਼ਾਈਲਾਂ' ਉਦੋਂ ਛਪਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਹੈ ਜਦੋਂ ਸੱਚ ਨੂੰ ਨਿਧੜਕ ਹੋਕੇ ਸਾਹਮਣੇ ਲਿਆਉਣ ਵਾਲੇ ਹੌਸਲੇ ਵਾਲੇ ਪੱਤਰਕਾਰਾਂ ਅਤੇ ਬੇਬਾਕ ਲੇਖਕਾਂ, ਚਿੰਤਕਾਂ ਅਤੇ ਬੁੱਧੀ-ਜੀਵੀਆਂ ਦੀ ਇਸ ਮੁਲਕ ਨੂੰ ਪਹਿਲਾਂ ਦੇ ਕਿਸੇ ਵੀ ਵਕਤ ਨਾਲੋਂ ਅਤਿ ਜ਼ਿਆਦਾ ਜ਼ਰੂਰਤ ਹੈ। ਇਹ ਸਾਡੇ ਸਮਿਆਂ ਦੀ ਇਕ ਅਹਿਮ ਕਿਤਾਬ ਹੈ ਜੋ ਸਮਝੌਤਾ-ਰਹਿਤ ਪੱਤਰਕਾਰੀ ਦੀ ਮਿਸਾਲ ਹੈ।

ਉਸ ਦੌਰ ਦੇ ਸੱਚ ਨੂੰ ਰਾਣਾ ਅਯੂਬ ਵਰਗੇ ਦਲੇਰ ਪੱਤਰਕਾਰ ਹੀ ਕੁਰੇਦਕੇ ਸਾਹਮਣੇ ਲਿਆ ਸਕਦੇ ਹਨ ਅਤੇ ਲਿਆ ਰਹੇ ਹਨ ਜਿਸ ਦੌਰਾਨ ਗੁਜਰਾਤ ਵਿਚ ਮੋਦੀ ਹਕੂਮਤ ਹੇਠ ਸੰਨ 2002 'ਚ ਮੁਸਲਮਾਨਾਂ ਦੀ ਕਤਲੋਗ਼ਾਰਤ, ਸਿਆਸੀ ਵਿਰੋਧੀਆਂ ਦੇ ਕਤਲਾਂ ਅਤੇ ਫਿਰ ਅਗਲੇ ਸਾਲਾਂ ਵਿਚ ਬਹੁਤ ਸਾਰੇ ਫਰਜ਼ੀ ਪੁਲਿਸ ਮੁਕਾਬਲਿਆਂ ਨੂੰ ਅੰਜਾਮ ਦਿੱਤਾ ਗਿਆ। 'ਤਹਿਲਕਾ' ਲਈ ਰਾਣਾ ਅਯੂਬ ਦੀਆਂ ਇਸ ਤੋਂ ਪਹਿਲੀਆਂ ਖੋਜੀ ਰਿਪੋਰਟਾਂ ਦੀ ਬਦੌਲਤ ਹੀ ਨਰਿੰਦਰ ਮੋਦੀ ਦੀ ਸੱਜੀ ਬਾਂਹ ਅਮਿਤ ਸ਼ਾਹ ਦੀ ਐਸੇ ਪੁਲਿਸ ਮੁਕਾਬਲਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਸੰਭਵ ਹੋਈ ਸੀ ਜੋ ਹੁਣ ਅਦਾਲਤੀ ਪ੍ਰਣਾਲੀ ਦੀਆਂ ਚੋਰ-ਮੋਰੀਆਂ ਅਤੇ ਸੱਤਾਧਾਰੀ ਹੋਣ ਦਾ ਲਾਹਾ ਲੈਕੇ ਬੇਕਸੂਰ ਹੋਣ ਦਾ ਸਰਟੀਫਿਕੇਟ ਲੈ ਚੁੱਕਾ ਹੈ।

ਅੱਗੇ ਪੜੋ

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ