ਸੰਯੁਕਤ ਕਿਸਾਨ ਮੋਰਚਾ
Posted on:- 03-04-2021
128ਵਾਂ ਦਿਨ, 3 ਅਪ੍ਰੈਲ 2021
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਅਧਿਆਪਕ, ਯੂਨੀਵਰਸਿਟੀ ਮੁਲਾਜ਼ਮ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਬੈਠਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸ਼ੋਸੀਏਸ਼ਨ, ਪੀਏਯੂ ਐਂਪਲਾਇਜ਼ ਐਸ਼ੋਸੀਏਸ਼ਨ ਅਤੇ ਪੀਏਯੂ ਸਟੂਡੈਂਟਸ ਐਸ਼ੋਸੀਏਸ਼ਨ ਦੀ ਅਗਵਾਈ ਹੇਠ ਹੋਈ ਇਸ ਵਿਚਾਰ-ਚਰਚਾ 'ਚ 100 ਤੋਂ ਵੱਧ ਜਥੇਬੰਦੀਆਂ ਨੇ ਹਿੱਸਾ ਲਿਆ।
ਵਾਢੀ ਦੇ ਸੀਜ਼ਨ ਵਿੱਚ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਆਪਣੇ ਖੇਤਾਂ ਵੱਲ ਜਾਣਾ ਪਵੇਗਾ ਅਤੇ ਦਿੱਲੀ ਦੇ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿੱਚ ਰੱਖਿਆ ਜਾਵੇ। ਨਾਲ ਹੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਬਾਹਰ ਮਿਲ ਰਹੇ ਸਮਰਥਨ ਨੂੰ ਜਥੇਬੰਦ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ ਇੱਕ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਸੀ।
ਅੱਗੇ ਪੜੋ
ਹਰ ਕੋਈ ਮਾਣ ਕਰੇਗਾ ਅਜਿਹੇ ਸੰਗਮ ਨੂੰ ਵੇਖ ਕੇ –ਨਰਾਇਣ ਦੱਤ
Posted on:- 09-03-2021
ਸੈਂਕੜੇ ਕਿਸਾਨ ਔਰਤਾਂ ਦੇ ਕਾਫਲੇ ਜਦ ਕੱਲ੍ਹ ਦਾਣਾ ਮੰਡੀ ਧਨੌਲਾ ਤੋਂ ਦਿੱਲੀ ਟਿੱਕਰੀ ਬਾਰਡਰ ਵੱਲ ਰਵਾਨਾ ਕੀਤੇ ਤਾਂ ਅਜਿਹਾ ਜਾਪਦਾ ਸੀ ਕਿ ਸਰਗਰਮ ਕਿਸਾਨ ਔਰਤਾਂ ਦੀ ਗੈਰ ਮੌਜੂਦਗੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਨਾਏ ਜਾਣ ਵਾਲੇ ਕੌਮਾਂਤਰੀ ਔਰਤ ਦਿਵਸ ਸਮੇਂ ਔਰਤ ਦੀ ਗਿਣਤੀ ਘਟ ਤਾਂ ਨਹੀਂ ਜਾਵੇਗੀ। ਪਰ ਅੱਜ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹਰ ਵਰਗ ਦੀਆਂ ਹਜਾਰਾਂ ਦੀ ਤਾਦਾਦ ਵਿੱਚ ਜੁਝਾਰੂ ਔਰਤਾਂ ਦੇ ਕਾਫਲੇ ਇਹ ਸਾਰੀਆਂ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾ ਦਿੱਤੀਆਂ। ਬਰਨਾਲਾ ਦੇ ਧਰਤੀ ਤੇ ਕਿਸਾਨ-ਮਜਦੂਰ ਔਰਤਾਂ, ਅਧਿਆਪਕਾਵਾਂ, ਸਕੂਲ, ਕਾਲਜ ਦੀਆਂ ਵਿਦਿਆਰਥਣਾਂ ਸਮੇਤ ਹਰ ਵਰਗ ਦੀਆਂ ਔਰਤਾਂ ਨੇ ਨਵੇਂ ਕੀਰਤੀਮਾਨ ਵੀ ਸਥਾਪਤ ਕਰ ਦਿੱਤੇ।ਅਜਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹੀਨਿਆਂ ਬੱਧੀ ਸਮੇਂ ਤੋਂ ਚੱਲ ਰਹੇ ਸਿੱਧੇ ਕਿਸਾਨ/ਲੋਕ ਸੰਘਰਸ਼ ਅਤੇ 1990-91 ਤੋਂ ਸਾਮਰਾਜੀ ਮੁਲਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਇਮ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ਸ਼ੀਲ ਤਬਕਿਆਂ ਨੂੰ ਚੇਤੰਨ ਹੋਕੇ ਜਥੇਬੰਦ ਹੋਕੇ ਸੰਘਰਸ਼ਾਂ ਦਾ ਪਿੜ ਮੱਲਣ ਲਈ ਕੀਤੀਆਂ ਜਾ ਰਹੀਆਂ ਚੇਤੰਨ ਕੋਸ਼ਿਸ਼ਾਂ ਦਾ ਸਿੱਟਾ ਹੈ।
ਮੌਜੂਦਾ ਜ਼ਮੀਨਾਂ ਸਮੇਤ ਪੇਂਡੂ ਸੱਭਿਅਤਾ ਸਮੇਤ ਹੋਂਦ ਦੀ ਰਾਖੀ ਲਈ ਚੱਲ ਰਹੀ ਜੱਦੋਜੋਿਹਦ ਦੀ ਚੁਣੌਤੀ ਭਲੇ ਹੀ ਵਡੇਰੀ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਔਰਤਾਂ ਨੇ ਚੇਤੰਨ ਰੂਪ`ਚ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਸਮੇਤ ਅਗਵਾਈ ਕਰਨ ਦਾ ਬੀੜਾ ਚੁੱਕਿਆ ਹੈ ਤਾਂ ਹਕੂਮਤਾਂ ਨੂੰ ਝੁਕਣਾ ਪਿਆ ਹੈ। ਹੁਣ ਵਾਲੇ ਸੰਘਰਸ਼ ਵਿੱਚ ਕਿਸਾਨ ਔਰਤਾਂ ਸਮੇਤ ਹੋਰਨਾਂ ਚੇਤੰਨ ਵਰਗ ਦੀਆਂ ਔਰਤਾਂ ਦਾ ਯੋਗਦਾਨ ਭਵਿੱਖ ਦੀਆਂ ਚੁਣੌਤੀਆਂ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਦੀ ਸਮਰੱਥਾ ਰੱਖਦਾ ਹੈ।
ਅੱਗੇ ਪੜੋ