Thu, 24 August 2017
Your Visitor Number :-   1076266
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਦਾਜ ਵਾਲੀ ਕਾਰ - ਸਰੂਚੀ ਕੰਬੋਜ

Posted on:- 04-07-2017

suhisaver

ਦੋ ਮਹੀਨੇ ਪਹਿਲਾਂ ਜਦ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ ।ਪੂਰਾ ਘਰ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਸੀ ।ਰਿਸ਼ਤੇਦਾਰਾਂ ਦੀ ਚਹਿਲ ਪਹਿਲ ਨਾਲ ਘਰ ਵਿਚ ਰੌਣਕ ਲਗੀ ਹੋਈ ਸੀ ।

ਸੁਰਵੀਨ, ਵਿਕਰਮ ਦੇ ਨਾਲ ਅਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ ।

ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲਗ ਰਹੀ ਸ਼ਰਮ ਦੇ ਨਾਲ ਉਸਦਾ ਗੋਰਾ ਰੰਗ ਲਾਲ ਹੋਇਆ ਜਾਂਦਾ ਸੀ ।ਘਰ ਦਾ ਕੋਨਾ ਕੋਨਾ ਖੁਸ਼ੀਆਂ ਨਾਲ ਭਰਿਆ ਜਾਪਦਾ ਸੀ।ਪੂਰਾ ਘਰ ਰੰਗ ਬਿਰੰਗੇ ਫੁੱਲਾਂ ਤੇ ਪਰਦਿਆਂ ਨਾਲ ਸਜਾਇਆ ਗਿਆ ਸੀ ।

ਅਚਾਨਕ ਕਮਰੇ ਵਿੱਚ ਬੈਠੀ ਸੁਰਵੀਨ ਦੀ ਨਜ਼ਰ ਆਪਣੇ ਪਿਤਾ ਜੀ ਤੇ ਗਈ ਜੋ ਕਿ ਬਹੁਤ ਚਿੰਤਤ ਲੱਗ ਰਹੇ ਸਨ ।ਸੁਰਵੀਨ ਝੱਟ ਨਾਲ ਆਪਣੇ ਪਿਤਾ ਕੋਲ ਗਈ। ਉਨ੍ਹਾਂ ਦੀ ਚਿੰਤਾ ਦੀ ਵਜ੍ਹਾ ਪੁੱਛਣ ਲੱਗੀ।ਪਰ ਪਿਤਾ ਜੀ ਨੇ ਉਸ ਨੂੰ ਵਾਪਸ ਆਪਣੀਆ ਸਹੇਲੀਆਂ ਕੋਲ ਕਮਰੇ ਵਿੱਚ ਜਾਣ ਲਈ ਕਿਹਾ ।

ਅੱਗੇ ਪੜੋ

ਇਹ ਹਨ ਸ. ਬਲਵੰਤ ਸਿੰਘ ਉੱਪਲ –ਮਿੰਟੂ ਬਰਾੜ

Posted on:- 02-07-2017

suhisaver

ਸੰਨ 2008 ਵਿਚ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਚ ਸਾਲਾਨਾ ਸਿੱਖ ਖੇਡਾਂ ਸਨ। ਮੈਂ ਅਤੇ ਰਣਜੀਤ ਖੇੜਾ ਸਿਡਨੀ ਤੋਂ ਫਲਾਈਟ ਅਤੇ ਚਰਨਾਮਤ ਸਿੰਘ ਮੈਲਬੋਰਨ ਤੋਂ ਜਹਾਜ਼ ਰਾਹੀਂ ਪਰਥ ਏਅਰ ਪੋਰਟ ਤੇ ਪਹੁੰਚ ਕੇ ਇਕੱਠੇ ਹੋਏ। ਪਹਿਲੀ ਰਾਤ ਨੂੰ ਆਪਸ ਵਿਚ ਅਗਲੇ ਦਿਨਾ ਦੀਆਂ ਸਲਾਹਾਂ ਕਰ ਰਹੇ ਸੀ। ਮੈਂ ਚਰਨਾਮਤ ਭਾਜੀ ਨੂੰ ਕਿਹਾ ਕਿ ਕਮੈਂਟਰੀ ਦੌਰਾਨ ਤੁਸੀਂ ਅਨਾਊਂਸਮੈਂਟ ਕਰ ਦਿਓ ਕਿ ਅਸੀਂ ਸ. ਬਲਵੰਤ ਸਿੰਘ ਉੱਪਲ ਨੂੰ ਮਿਲਣਾ ਚਾਹੁੰਦੇ ਹਾਂ। ਉਨ੍ਹਾਂ ਪੁੱਛਿਆ ਕਿ ਇਹ ਕੌਣ ਹਨ। ਮੈਂ ਸੰਖੇਪ ਵਿਚ ਦੱਸਿਆ ਕਿ ਇਹ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਕੰਪਿਊਟਰ ਵਿਚ ਪੰਜਾਬੀ ਫੌਂਟ ਬਣਾ ਕੇ ਟਾਈਪ ਕੀਤਾ ਹੈ ਅਤੇ ਫ਼ਲੌਪੀ ਡਿਸਕਾਂ ਰਾਹੀਂ ਹੋਰਨਾਂ ਵਾਸਤੇ ਉਪਲਬਧ ਕਰਵਾਇਆ ਹੈ। ਬਹੁਤ ਹੀ ਵੱਡਾ ਕਾਰਜ ਕੀਤਾ ਹੈ।

ਦੂਸਰੇ ਦਿਨ ਮੈਚ ਸ਼ੁਰੂ ਹੋ ਗਏ। ਪਹਿਲੇ ਹੀ ਮੈਚ ਵਿਚ ਚਰਨਾਮਤ ਸਿੰਘ ਨੇ ਮੈਨੂੰ ਸੰਬੋਧਨ ਕਰ ਕੇ ਅਨਾਊਂਸਮੈਂਟ ਕੀਤੀ ਕਿ ਅਮਨਦੀਪ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਗਰਾਊਂਡ ਦੇ ਲਾਗੇ ਖੜੇ ਸੋਨਾਲੀਕਾ ਟਰੈਕਟਰ ਕੋਲ ਆ ਜਾਵੇ, ਉਸ ਨੂੰ ਇੱਕ ਪਰਵਾਰ ਮਿਲਣਾ ਚਾਹੁੰਦਾ ਹੈ। ਮੈਂ ਉਤਸੁਕ ਹੋ ਕੇ ਤੁਰ ਪਿਆ ਕਿਉਂਕਿ ਮੈਨੂੰ ਕੋਈ ਵੀ ਪਰਵਾਰ ਇਸ ਸੂਬੇ ਵਿਚ ਜਾਣਦਾ ਨਹੀਂ ਸੀ। ਜਦੋਂ ਲਾਗੇ ਪਹੁੰਚਿਆ ਤਾਂ ਮੈਂ ਆਪਣੇ ਮਾਤਾ ਪਿਤਾ ਦੇ ਹਮ ਉਮਰ ਸ਼ਖ਼ਸੀਅਤਾਂ ਨੂੰ ਸੱਤ ਸ਼੍ਰੀ ਅਕਾਲ ਬੁਲਾਈ ਅਤੇ ਉਨ੍ਹਾਂ ਨੇ ਕਿਹਾ ਕਿ ਪੁੰਨੂਮਜਾਰੇ(ਸਾਡਾ ਪਿੰਡ) ਵਾਲਾ ਅਮਰਜੀਤ ਸਾਡਾ ਭਤੀਜਾ ਲੱਗਦਾ ਹੈ ਅਤੇ ਉਸ ਨੇ ਫ਼ੋਨ ਕੀਤਾ ਸੀ ਕਿ ਤੂੰ ਆ ਰਿਹਾ ਹੈਂ।

ਅੱਗੇ ਪੜੋ

ਪੰਜ ਆਬ ਦੀ ਧਰਤੀ 'ਤੇ ਪਾਣੀ ਨੂੰ ਤਰਸਦੇ ਲੋਕ -ਬਲਕਰਨ ਕੋਟ ਸ਼ਮੀਰ

Posted on:- 29-06-2017

suhisaver

ਅੰਤਾਂ ਦੀ ਗਰਮੀ, ਹਵਾ ਵੀ ਰੁਕੀ ਹੋਈ, ਰੁੱਖਾਂ ਦੇ ਪੱਤਿਆਂ 'ਚ ਵੀ ਕੋਈ ਹਰਕਤ ਨਹੀਂ ਸੀ। ਸਿਰ ਦੇ ਵਾਲਾਂ 'ਚੋਂ ਚੋਅ ਕੇ ਮੁੜ੍ਹਕਾ ਪੈਰਾਂ ਤੱਕ ਪੁੱਜਿਆ ਹੋਇਆ ਸੀ। ਤ੍ਰੇਹ ਵੀ ਐਨੀ ਲੱਗੀ ਕਿ ਜਾਨ ਨਿਕਲੀ ਜਾਵੇ, ਬੇਸਬਰੀ ਨਾਲ 'ਡੀਕੀ ਜਾਵਾਂ ਕਿ ਕਦੋਂ ਅੱਡਾ ਆਵੇ, ਕਦੋਂ ਉੱਤਰਾਂ ਤੇ ਝੱਟ ਬੁੱਲਾਂ ਨੂੰ ਠੰਡਾ-ਠੰਡਾ ਪਾਣੀ ਛੁਹਾਵਾਂ। ਬੜੇ ਚਿਰ ਤੋਂ ਉਡੀਕਦੇ ਨੂੰ ਆਖਰ ਤਪਾ ਮੰਡੀ ਦਾ ਬੱਸ ਅੱਡਾ ਆ ਹੀ ਗਿਆ। ਬੱਸੋਂ ਉੱਤਰ ਕੇ ਮੈਂ ਇੰਝ ਭਜਿਆ ਜਿਵੇਂ ਚਿਰੋਕਣੀ ਉਡੀਕ ਤੋਂ ਬਾਅਦ ਕੈਦੀ ਘਰ ਨੂੰ ਵਾਹੋ ਦਾਹੀ ਭੱਜਿਆ ਜਾਂਦਾ ਹੋਵੇ। ਪਰ ਕਲਪਣਾ ਦੇ ਮਹਿਲ ਨਾਲੋ ਨਾਲ ਢਹਿ ਗਏ ਜਦੋਂ ਚਾਰ ਚੁਫ਼ੇਰੇ ਨਜ਼ਰ ਮਾਰਨ ਤੋਂ ਬਾਅਦ ਸਾਰੇ ਅੱਡੇ ਤੇ ਕਿਤੇ ਪਾਣੀ ਦੀ ਬੂੰਦ ਵੀ ਨਜ਼ਰ ਨਾ ਆਈ। ਇੱਕ ਦੋ ਨੂੰ ਪੁਛਿਆ ਵੀ ਪਾਣੀ ਪੀਣੈ, ਤ੍ਰੇਹ ਬਹੁਤ ਲੱਗੀ ਹੋਈ ਐ, ਹੈ ਕਿਤੇ ? ਸਾਰਿਆਂ ਤੋਂ ਜਵਾਬ ਮਿਲਿਆ, ਔਹ ਸਾਹਮਣੇ ਦੁਕਾਨ 'ਤੇ ਜਾਹ ਤੇ ਪਾਣੀ ਦੀ ਬੋਤਲ ਖ੍ਰੀਦ ਕੇ ਪੀ ਲੈ...

ਦੋ ਪਲ ਅਟਕਿਆ ਤੇ ਮਜਬੂਰੀ ਨੂੰ ਭਾਂਪਦਿਆਂ ਦੁਕਾਨ ਵਾਲੇ ਨੂੰ ਪੈਸੇ ਦੇ ਕੇ ਲਿਆ ਪਾਣੀ ਪੀ ਕੇ ਵਕਤੀ ਤੌਰ ਤੇ ਤ੍ਰੇਹ ਤਾਂ ਭਾਵੇਂ ਮਿਟ ਗਈ ਪਰ ਦਿਲ ਨੂੰ ਓਹ ਤਸੱਲੀ ਨਹੀਂ ਹੋਈ, ਜੋ ਛੋਟੇ ਹੁੰਦੇ ਕਿਸੇ ਪੌ ਤੋਂ ਘੜਿਆਂ ਦੀ ਕਤਾਰ ਤੇ ਪਏ ਪਲਾਸਟਿਕ ਦੇ ਡੱਬੇ ਨਾਲ ਭਰ ਕੇ ਓਕ ਲਾ ਕੇ ਪਾਣੀ ਪੀਂਦਿਆਂ ਹੁੰਦੀ ਸੀ। ਮੈਂ ਬੱਸ ਅੱਡੇ ਤੇ ਵੇਚਣ ਲਈ ਖਿੱਲਾਂ ਦੇ ਪੈਕਟ ਚੁੱਕੀ ਫਿਰਦੇ ਇੱਕ ਬੰਦੇ ਨੂੰ ਪੁੱਛਿਆ ਕਿ ਇੱਥੇ ਕੋਈ ਪਾਣੀ ਦੀ ਟੈਂਕੀ ਤਾਂ ਰੱਖ ਹੀ ਸਕਦੇ ਹੋ 'ਕੱਠੇ ਹੋ ਕੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰ ਲੋ !

ਅੱਗੇ ਪੜੋ

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ