Wed, 28 October 2020
Your Visitor Number :-   2805930
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਜੇ ਮੇਰੇ ਦਸਤਾਵੇਜਾਂ ਨੂੰ ਸਬੂਤ ਵਜੋਂ ਲਿਆ ਜਾਵੇ ਤਾਂ ਮੋਦੀ ਦਾ ਬਚ ਕੇ ਨਿਕਲਣਾ ਮੁਸ਼ਕਿਲ ਹੈ: ਰਾਣਾ ਅਯੂਬ

Posted on:- 03-11-2018

suhisaver

ਮੁਲਾਕਾਤੀ :ਸ਼ਿਵ ਇੰਦਰ ਸਿੰਘ

ਰਾਣਾ ਅਯੂਬ ਦਾ ਨਾਮ ਹੁਣ ਕਿਸੇ ਰਸਮੀ ਜਾਣਕਾਰੀ ਦਾ ਮਹੁਤਾਜ ਨਹੀਂ ਰਿਹਾ। ਜਿਸ ਦੌਰ `ਚੋਂ ਮੁਲਕ ਗੁਜ਼ਰ ਰਿਹਾ ਹੈ , ਮੀਡੀਆ ਦਾ ਸਰਕਾਰ -ਪੱਖੀ ਤੇ ਲੋਕ -ਵਿਰੋਧੀ ਚਰਿੱਤਰ ਦਿਨੋਂ -ਦਿਨ ਨੰਗਾ ਹੋ ਰਿਹਾ ਹੈ ਉਦੋਂ ਰਾਣਾ ਵਰਗੇ ਬਹਾਦਰ ਤੇ ਖੋਜੀ ਪੱਤਰਕਾਰਾਂ ਦੀ ਹੋਰ ਵੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ। ਸੁਤੰਤਰ ਪੱਤਰਕਾਰ ਵਜੋਂ ਜਾਣੀ„ਰਾਣਾ„ ਅਯੂਬ„’ਤਹਿਲਕਾ’ ਲਈ ਕੰਮ ਕਰਦੀ ਰਹੀ ਹੈ। ਤਹਿਲਕਾ ਸਟਿੰਗ ਓਪਰੇਸ਼ਨਾਂ ਲਈ ਜਾਣਿਆ ਜਾਣ ਵਾਲਾ ਮੀਡੀਆ ਅਦਾਰਾ ਹੈ ।ਆਪਣੀ ਇਸੇ ਲੜੀ ਤਹਿਤ ਉਸਨੇ 2002 ਦੇ ਕਤਲੇਆਮ ਸਬੰਧੀ ਸਟਿੰਗ ਓਪਰੇਸ਼ਨ ਕਰਵਾਏ । ਰਾਣਾ ਅਯੂਬ„ਨੂੰ ਇਹ ਕੰਮ ਦਿੱਤਾ ਗਿਆ ਕਿ„ ਆਹਲਾ ਪੁਲਿਸ ਅਧਿਕਾਰੀਆਂ ਤੇ ਨੌਕਰਸ਼ਾਹਾਂ ਤੋਂ ਉਹ ਸੁਰਾਗ ਇਕੱਠੇ ਕਰੇ ।ਜਦੋਂ ਰਾਣਾ ਅਯੂਬ„; ਦੀ ਖੋਜੀ ਪੱਤਰਕਾਰੀ ਪੁਲਿਸ ਤੇ ਨੌਕਰਸ਼ਾਹਾਂ ਤੋਂ ਹੁੰਦੀ ਹੋਈ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੱਕ ਪਹੁੰਚ ਗਈ ਤਾਂ ਤਹਿਲਕਾ ਨੇ ਇਹ ਕਹਿ ਕੇ ਹੱਥ ਪਿਛਾਂਹ ਖਿੱਚ ਲਏ ਕਿ ਮੋਦੀ ਸੱਤਾ ਚ ਆਉਣ ਵਾਲਾ ਹੈ । ਉਹ ਇਸਨੂੰ ਨਹੀਂ ਛਾਪੇਗਾ।

ਤਹਿਲਕਾ ਤੋਂ ਅਸਤੀਫਾ ਦੇ ਕੇ ਉਸਨੇ ਸਭ ਦਸਤਾਵੇਜ਼ਾਂ ਨੂੰ„ ਛਪਾਉਣ ਲਈ ਪ੍ਰਕਾਸ਼ਕਾਂ ਨਾਲ ਰਾਬਤਾ ਕਾਇਮ ਕੀਤਾ। ਜਦੋਂ ਕਿਸੇ ਨੇ ਕੋਈ ਲੜ੍ਹ ਨਾ ਫੜਾਇਆ ਤਾਂ„ ਖੁਦ ਕਰਜ਼ਾ ਚੁੱਕ ਕੇ ‘ਗੁਜਰਾਤ ਫਾਈਲਜ਼’ ਨਾਂ ਦੀ„ ਕਿਤਾਬ ਛਪਾਈ । ਇਸ ਕਿਤਾਬ ਨੂੰ ਪਾਠਕਾਂ ਚ ਤਕੜਾ ਹੁੰਗਾਰਾ ਮਿਲ ਰਿਹਾ ਹੈ,  ਅਨੇਕਾਂ ਭਾਸ਼ਾਵਾਂ ਚ ਇਸਦਾ ਅਨੁਵਾਦ ਹੋ ਚੁੱਕਾ ਹੈ । ਪੇਸ਼ ਹੈ ਰਾਣਾ ਅਯੂਬ ਨਾਲ ਹੋਈ ਇਹ ਗੱਲਬਾਤ :„
ਸਵਾਲ :„ ‘ਗੁਜਰਾਤ ਫ਼ਾਈਲਜ਼’ ਦੀ ਸਿਰਜਣਾ ਬਾਰੇ ਵਿਸਥਾਰ ਚ ਦੱਸੋ ?„
ਜਵਾਬ :„ਸੰਨ 2010 ਚ ਮੇਰੀ ਖੋਜੀ ਪੱਤਰਕਾਰੀ ਸਦਕਾ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਹੋਈ ਫਰਜ਼ੀ ਮੁਕਾਬਲਿਆਂ ਦੇ ਦੋਸ਼ ਹੇਠ  ਮੈਨੂੰ ਲੱਗਾ ਕਿ ਗੁਜਰਾਤ ਵਿਚ ਅਜਿਹਾ ਬੜਾ ਕੁਝ ਹੈ ਜੋ ਸਾਹਮਣੇ ਆਉਣਾ ਬਾਕੀ ਹੈ ਜਿਵੇਂ ਗੁਜਰਾਤ ਕਤਲੇਆਮ„ ਦੀ ਸਚਾਈ , ਹਰੇਨ ਪਾਂਡਿਆ ਦੇ ਕਤਲ ਦਾ ਸੱਚ , ਫਰਜ਼ੀ ਮੁਕਾਬਲਿਆਂ ਦਾ ਸੱਚ , ਮੋਦੀ ਦੀ ਇਹਨਾਂ ਸਭਨਾਂ ਚ ਭੂਮਿਕਾ । ਗੁਜਰਾਤ ਵਿਚ 2010 -੧੧ ਚ ਅਜਿਹਾ ਮਾਹੌਲ ਸੀ ਕਿ ਤੁਹਾਡੇ ਨਾਲ ਕੋਈ ਆਮ ਨਾਗਰਿਕ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ । ਇਸ ਲਈ ਮੈਂ ਇੱਕ ਫਰਜ਼ੀ ਪਹਿਚਾਣ ਬਣਾਈ ।

ਮੈਥਿਲੀ ਤਿਆਗੀ ਨਾਂ ਦੀ ਕੁੜੀ ਦੀ ! ਜੋ ਅਮਰੀਕਨ ਫਿਲਮ ਇੰਸਟੀਚਿਊਟ ਦੀ ਵਿਦਿਆਰਥਣ ਹੈ । ਅਮਰੀਕਾ ਚ ਪਲੀ -ਵੱਡੀ ਹੋਈ । ਪਿਤਾ„ ਸੰਸਕ੍ਰਿਤ ਦਾ ਅਧਿਆਪਕ ਰਿਹਾ , ਜੋ ਆਰ . ਐੱਸ.ਐੱਸ ਨਾਲ ਜੁੜਿਆ ਰਿਹਾ । ਇਹ ਪਛਾਣ ਬਣਾ ਕੇ ਮੈਂ ਗੁਜਰਾਤ ਗਈ । ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਤੇ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਜੋ 2001 ਤੋਂ 2010 ਦਰਮਿਆਨ ਸੂਬੇ `ਚ ਉੱਚ -ਅਹੁਦਿਆਂ ਤੇ ਤਾਇਨਾਤ ਸਨ ।„ ਸਟਿੰਗ ਓਪਰੇਸ਼ਨ ਕੀਤਾ ਕਈ ਤੱਥ ਸਾਹਮਣੇ ਆਏ ਜਿਵੇਂ ਕਮਿਸ਼ਨਰ ਆਫ ਪੁਲਿਸ ਪੀ।ਸੀ। ਪਾਂਡੇ ਨੇ ਕਿਹਾ , ‘ਮੁਸਲਮਾਨਾਂ ਨਾਲ ਜੋ ਹੋਇਆ ਚੰਗਾ ਹੋਇਆ’ ਹਰੇਨ ਪਾਂਡਿਆ ਦੇ ਕਤਲ ਤੇ ਗੁਜਰਾਤ ਕਤਲੇਆਮ ਚ ਮੋਦੀ ਤੇ ਸ਼ਾਹ ਦਾ ਹੱਥ ਹੋਣ ਬਾਰੇ ਤੱਥ ਇਹਨਾਂ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਨੇ ਦੱਸੇ ।ਅਸ਼ੋਕ ਨਰਾਇਣ , ਪੀ.ਸੀ .ਪਾਂਡੇ , ਜੀ .ਸੀ ਰੈਗਰ ਅਖੀਰ ਮੋਦੀ ਤੱਕ ਪਹੁੰਚ ਗਈ । ਇਹ ਆਪਣੇ ਤਰੀਕੇ ਦਾ ਸਭ ਤੋਂ ਵੱਡਾ ਸਟਿੰਗ ਓਪਰੇਸ਼ਨ ਸੀ ।

ਅੱਗੇ ਪੜੋ

ਮੈਂ ਦੇਸ਼-ਧਰੋਹੀ ਨਹੀਂ ਰਾਜ ਧਰੋਹੀ ਹਾਂ- ਸੀਮਾ ਆਜ਼ਾਦ

Posted on:- 03-011-2018

suhisaver

ਮੁਲਾਕਾਤੀ :ਸ਼ਿਵ ਇੰਦਰ ਸਿੰਘ

ਸੀਮਾ ਆਜ਼ਾਦ ਦਾ ਨਾਮ ਕਿਸੇ ਮੁੱਢਲੀ ਜਾਣਕਾਰੀ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਦੀ ਨਾਮਵਰ ਸਾਹਿਤਕਾਰਾ, ਪੱਤਰਕਾਰ, ‘ਦਸਤਕ ਨਯੇ ਸਮੇਂ ਕੀ’ ਦੀ ਸੰਪਾਦਕ, ਤੇ ਰਾਜਨੀਤਕ ਕਾਰਕੁੰਨ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਮਾਓਵਾਦੀ ਸਾਹਿਤ ਰੱਖਣ ਦੇ ਦੋਸ਼ ’ਚ ਜੇਲ੍ਹ ’ਚ ਬਿਤਾਉਣੇ ਪਏ। ਸੀਮਾ ਨਾਲ ਹੋਈ ਗੱਲਬਾਤ ਆਪ ਦੇ ਸਨਮੁੱਖ-

ਸਵਾਲ- ਤੁਹਾਨੂੰ ਜੇਲ੍ਹ ਕਿਉ ਜਾਣਾ ਪਿਆ?
ਜਵਾਬ- ਗ੍ਰਿਫਤਾਰੀ ਤੋਂ 15 ਦਿਨ ਪਹਿਲਾਂ ਅਸੀਂ ਅਪਰੇਸ਼ਨ ਗ੍ਰੀਨ ਹੰਟ ਖਿਲਾਫ ਵੱਡੀ ਮੀਟਿੰਗ ਰੱਖੀ ਸੀ ਤੇ ਦਸਤਖਤ ਅਭਿਆਨ ਚਲਾਇਆ ਸੀ। ਰਾਸ਼ਟਰਪਤੀ ਦੇ ਨਾਂ ਪੱਤਰ ਲਿਖਿਆ ਸੀ। ਉਸੇ ਸਮੇਂ ਅਸੀਂ ਨਿਸ਼ਾਨੇ ’ਤੇ ਆ ਗਏ ਸੀ ( ਸੀਮਾ ਆਜ਼ਾਦ ਤੇ ਉਸਦਾ ਪਤੀ ਵਿਸ਼ਵ ਵਿਜੈ ) । ਇਸ ਤੋਂ ਪਹਿਲਾਂ ਯੂ.ਪੀ.ਏ ਸਰਕਾਰ ਦੇ ਮੰਤਰੀ ਪੀ.ਚਿੰਦਬਰਮ ਆਖ ਚੁੱਕੇ ਸੀ ਕਿ ਜੋ ਅਪਰੇਸ਼ਨ ਗ੍ਰੀਨ ਹੰਟ ਵਿਰੁੱਧ ਬੋਲੇਗਾ ਅਸੀਂ ਉਸ ਨੂੰ ਜੇਲ੍ਹ ’ਚ ਸੁੱਟਾਂਗੇ। ਸਾਡੇ ’ਤੇ ਯੂ.ਏ.ਪੀ.ਏ ( ਗੈਰ-ਗਤੀਵਿਧੀਆਂ ਰੋਕੂ ਐਕਟ) ਲਾ ਦਿੱਤਾ ਗਿਆ ਕਿ¿; ਅਸੀਂ ਮਾਓਵਾਦੀ ਸਾਹਿਤ ਰੱਖਿਆ ਹੈ।

ਸਵਾਲ- ਭਾਰਤ ਦਾ ਸੰਵਿਧਾਨ ਲਿਖਣ-ਬੋਲਣ ’ਤੇ ਪੜ੍ਹਨ-ਸੋਚਣ ਦੀ ਆਜ਼ਾਦੀ ਦਿੰਦਾ ਹੈ ਪਰ ਜਿਵੇਂ ਤੁਹਾਡੇ ’ਤੇ ਮਾਮਲਾ ਦਰਜ ਕੀਤਾ ਗਿਆ ਇਹ ਸਾਰੀ ਗੱਲ ਭਾਰਤੀ ਸੰਵਿਧਾਨ ’ਤੇ ਕਿਵੇਂ ਰਿਫਲੈਕਟ ਕਰਦੀ ਹੈ?
ਜਵਾਬ- ਲਿਖਣ ਨੂੰ ਤਾਂ ਬਹੁਤ ਗੱਲਾਂ ਲਿਖੀਆਂ ਨੇ ਭਾਰਤੀ ਸੰਵਿਧਾਨ ’ਚ ਪਰ ਲਿਖਣ ਤੋਂ 3 ਸਾਲ ਬਾਅਦ ਨਜ਼ਰਬੰਦੀ ਨਿਰੋਧਕ ਕਾਨੂੰਨ ਖੁਦ ਹੀ ਤੋੜ ਦਿੱਤਾ ਗਿਆ, ਬਾਕੀ ਸੰਵਿਧਾਨ ਸਾਨੂੰ ਜੋ ਹੱਕ ਦਿੰਦਾ ਹੈ ਸਰਕਾਰਾਂ ਉਸਨੂੰ ਵੀ ਲਾਗੂ ਨਹੀਂ ਕਰਦੀਆਂ ਜਿਵੇਂ ਸੰਵਿਧਾਨ ਕਿਤੇ ਨਹੀਂ ਕਹਿੰਦਾ ਕਿ ਆਪਣੇ ਵਿਚਾਰ ਰੱਖਣੇ ਤੇ ਅਸਹਿਮਤੀ ਰੱਖਣਾ ਤੇ ਅਸਹਿਮਤੀ ਵਾਲਾ ਸਾਹਿਤ ਰੱਖਣਾ ਗੈਰ-ਕਾਨੂੰਨੀ ਹੈ। ਸਾਡੇ ’ਤੇ ਦੋਸ਼ ਲਾਇਆ ਗਿਆ ਕਿ ਅਸੀਂ ਮਾਓਵਾਦੀ ਸਾਹਿਤ ਰੱਖਿਆ ਹੈ। ਪਹਿਲੀ ਗੱਲ ਸਾਡੇ ਕੋਲ ਮਾਓਵਾਦੀ ਸਾਹਿਤ ਨਹੀਂ ਸੀ। ਕਿਉਕਿ ਅਸੀਂ ਦਿੱਲੀ ਦੇ ਵਰਲਡ ਬੁੱਕ ਫੇਅਰ ਤੋਂ ਆ ਰਹੇ ਸੀ । ਉੱਥੇ ਮਾਓਵਾਦੀ ਸਾਹਿਤ ਨਹੀਂ ਵਿਕਦਾ। ਭਾਵੇਂ ਮਾਓਵਾਦੀ ਸਾਹਿਤ ਰੱਖਣਾ/ਪੜ੍ਹਨਾ ਵੀ ਅਪਰਾਧ ਨਹੀਂ ਹੈ। ਇਹ ਪੁਲਸੀਆ ਸਿਸਟਮ ਕੰਮ ਕੁਝ ਇਸ ਤਰ੍ਹਾਂ ਕਰਦਾ ਹੈ, ਜੋ ਕਹਿਣ ਨੂੰ ਸੰਵਿਧਾਨਕ ਹੱਕ ਦਿੰਦਾ ਹੈ ਪਰ ਪਿਛਾਂਹ ਤੋਂ ਉਸ ਨੂੰ ਖਿੱਚ ਵੀ ਲੈਂਦਾ ਹੈ।

ਅੱਗੇ ਪੜੋ

ਭਾਰਤੀ ਕਮਿਊਨਿਸਟਾਂ ਨੇ ਭਾਰਤ ਵਿਚ ਧਰਮ ਦੀ ਅਹਿਮੀਅਤ ਨੂੰ ਬਹੁਤ ਘਟਾ ਕੇ ਵੇਖਿਆ ਹੈ: ਡਾ. ਭੀਮ ਇੰਦਰ ਸਿੰਘ

Posted on:- 30-08-2016

suhisaver

ਮੁਲਾਕਾਤੀ: ਪਰਮਿੰਦਰ ਸਿੰਘ ਸ਼ੌਂਕੀ
ਸੰਪਰਕ: +91 94643  46677

 
ਪੰਜਾਬੀ ਸਾਹਿਤ ਆਲੋਚਨਾ, ਚਿੰਤਨ-ਪ੍ਰਬੰਧ, ਰਾਜਸੀ ਅਤੇ ਚਲੰਤ ਮਾਮਲਿਆਂ ਦੇ ਗੰਭੀਰ ਵਿਸ਼ਲੇਸ਼ਕ ਵਜੋਂ ਡਾ. ਭੀਮ ਇੰਦਰ ਸਿੰਘ ਦਾ ਨਾਮ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਉਹ ਦਹਾਕੇ ਤੋਂ ਜ਼ਿਆਦਾ ਲਮੇਰੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਣ ਅਤੇ ਇੱਕ ਪ੍ਰਬੁੱਧ ਮਾਰਕਸਵਾਦੀ ਆਲੋਚਕ ਵਜੋਂ ਪੰਜਾਬ ਦੇ ਵੱਖ-ਵੱਖ ਮਸਲਿਆਂ ‘ਤੇ ਵਡਮੁੱਲੀ ਅਤੇ ਅਕਾਦਮਿਕ ਵਿਚਾਰ ਦ੍ਰਿਸ਼ਟੀ ਪੇਸ਼ ਕਰਦੇ ਆ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਹੁਣ ਤੱਕ ਉਨ੍ਹਾਂ ਨੇ ਦਰਜਨਾਂ ਪੁਸਤਕਾਂ ਪੰਜਾਬੀ ਸਾਹਿਤ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਇਸ ਦੇ ਨਾਲ ਹੀ ਉਹ ਸੈਂਕੜੇ ਖੋਜ-ਪੱਤਰ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ, ਮੈਗਜ਼ੀਨਾਂ ਅਤੇ ਮੀਡੀਆ ਵਿਚ ਪੇਸ਼ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਬਹੁ-ਚਰਚਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਪ੍ਰਕਾਸ਼ਿਤ ਹੋਈ ਸੀ। ਜਿਸ ਨੂੰ ਪਾਠਕਾਂ ਦੇ ਵਡੇਰੇ ਹਿੱਸੇ ਨੇ ਤਨਦੇਹੀ ਨਾਲ ਜੀ ਆਇਆਂ ਆਖਿਆ।

ਅਸੀਂ ਅਪਣੇ ਪਾਠਕਾਂ ਲਈ ਉਨ੍ਹਾਂ ਦੀ ਇਸ ਪੁਸਤਕ ਅਤੇ ਮਾਰਕਸਵਾਦ ਤੋਂ ਇਲਾਵਾ ਪੰਜਾਬੀ ਸਾਹਿਤ ਅਤੇ ਆਲੋਚਨਾ ਆਦਿ ਨਾਲ ਜੁੜੇ ਗੰਭੀਰ ਮਸਲਿਆਂ ਸਬੰਧੀ ਇੱਕ ਲੰਮੀ ਮੁਲਾਕਾਤ, ਜਿਹੜੀ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਰਿਸਰਚ ਫੈਲੋ ਸ. ਪਰਮਿੰਦਰ ਸਿੰਘ ਸ਼ੌਂਕੀ ਨੇ ਬੀਤੇ ਦਿਨੀਂ ਕੀਤੀ ਸੀ, ਦੇ ਵਿਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।
(ਸੰਪਾ.)

?ਡਾ. ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡੀ ਨਵ-ਪ੍ਰਕਾਸ਼ਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਦਾ ਵਿਚਾਰਧਾਰਕ ਚੌਖਟਾ ਮਨੁੱਖੀ ਸਮਾਜ ਤੋਂ ਸਫ਼ਰ ਕਰਦਾ ਹੋਇਆ ਪਰਿਪੇਖਿਕ ਸੰਦਰਭਾਂ ਅਤੇ ਸੰਕਲਪਾਤਮਿਕ ਵਿਸ਼ਿਆਂ ਰਾਹੀਂ ਹੁੰਦਾ ਹੋਇਆ ਸਮਕਾਲ ਦੀਆਂ ਭਾਸ਼ਾਗਤ ਸਮੱਸਿਆਵਾਂ ਤੱਕ ਅਪਣੀ ਪਹੁੰਚ ਕਰ ਲੈਂਦਾ ਹੈ। ਇਸ ਸਮੁੱਚੇ ਪਾਸਾਰ ਅੰਦਰ ਮਾਰਕਸਵਾਦ ਦਾ ਕੀ ਆਧਾਰ ਸਾਡੇ ਸਾਹਮਣੇ ਆਉਂਦਾ ਹੈ?
- ਇਸ ਨਵ-ਪ੍ਰਕਾਸ਼ਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਵਿਚ ਮਨੁੱਖੀ ਸਮਾਜ, ਵਿਚਾਰਧਾਰਾ, ਵਿਸ਼ਵੀਕਰਨ, ਦਲਿਤ ਸਮਾਜ, ਭਾਸ਼ਾਈ ਮਸਲਿਆਂ ਆਦਿ ਤੋਂ ਲੈ ਕਿ ਅਜੋਕੇ ਦੌਰ ਵਿਚ ਮਾਰਕਸਵਾਦ ਦੇ ਮਹੱਤਵ ‘ਤੇ ਲੋੜ ਬਾਰੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹਨਾਂ ਵੱਖ-ਵੱਖ ਮਸਲਿਆਂ ਬਾਰੇ ਮੈਂ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਅੱਜ ਦੇ ਸਰਮਾਏਦਾਰੀ ਦੇ ਸੰਕਟ-ਗ੍ਰਸਤ ਦੌਰ ਨੂੰ ਸਮਝਣ ਤੇ ਬਦਲਣ ਵਿਚ ਮਾਰਕਸਵਾਦ ਇੱਕ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕੇ ਮਾਰਕਸਵਾਦ ਹਰ ਸਮੱਸਿਆ ਦਾ ਹੱਲ ਪੇਸ਼ ਕਰ ਸਕਦਾ ਹੈ।

ਅੱਗੇ ਪੜੋ

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ