Mon, 21 August 2017
Your Visitor Number :-   1075440
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਵਿਸ਼ਵ ਹੈਪਾਟਾਈਟਸ ਦਿਵਸ - ਗੋਬਿੰਦਰ ਸਿੰਘ ਢੀਂਡਸਾ

Posted on:- 28-07-2017

suhisaver

ਹਰ ਸਾਲ 28 ਜੁਲਾਈ ਨੂੰ ਸੰਸਾਰ ਭਰ ਵਿੱਚ ਹੈਪਾਟਾਈਟਸ ਸੰਬੰਧੀ ਲੋਕ ਜਾਗਰੂਕਤਾ ਦੇ ਮਕਸਦ ਨਾਲ ਵਿਸ਼ਵ ਹੈਪਾਟਾਈਟਸ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਹੈਪਾਟਾਈਟਸ ਇੱਕ ਵਿਸ਼ਾਣੂ ਜਾਂ ਵਾਈਰਲ ਰੋਗ ਹੈ, ਜਿਸਨੂੰ ਸਾਧਾਰਨ ਭਾਸ਼ਾ ਵਿੱਚ ਪੀਲੀਆ ਜਾਂ ਜਾਉਂਡਿਸ ਕਿਹਾ ਜਾਂਦਾ ਹੈ। ਇਹ ਲੀਵਰ ਸੰਬੰਧੀ ਰੋਗ ਹੈ ਜਿਸਦੇ ਕਾਰਨ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਹਮੇਸ਼ਾਂ ਲਈ ਚਲੇ ਜਾਂਦੇ ਹਨ। ਹੈਪਾਟਾਈਟਸ ਸੰਬੰਧੀ ਆਮ ਲੋਕਾਂ ਵਿੱਚ ਅਗਿਆਨਤਾ ਜਾਂ ਜਾਗਰੂਕਤਾ ਦੀ ਘਾਟ ਸਦਕਾ ਇਹ ਬਿਮਾਰੀ ਦੁਨੀਆਂ ਭਰ ਵਿੱਚੋਂ ਲੋਕਾਂ ਨੂੰ ਦਿਨ-ਬ-ਦਿਨ ਆਪਣਾ ਸ਼ਿਕਾਰ ਬਣਾ ਰਹੀ ਹੈ।

ਹੈਪਾਟਾਈਟਸ ਜਾਂ ਪੀਲੀਆ ਕਈ ਤਰ੍ਹਾਂ ਦਾ ਹੁੰਦਾ ਹੈ, ਹੈਪਾਟਾਈਟਸ ਏ, ਹੈਪਾਟਾਈਟਸ ਬੀ, ਹੈਪਾਟਾਈਟਸ ਸੀ, ਹੈਪਾਟਾਈਟਸ ਡੀ, ਹੈਪਾਟਾਈਟਸ ਈ ਆਦਿ। ਸਾਧਾਰਨ ਰੂਪ ਵਿੱਚ ਹੈਪਾਟਾਈਟਸ ਏ, ਬੀ ਅਤੇ ਸੀ ਦੇ ਜ਼ਿਆਦਾ ਰੋਗੀ ਪਾਏ ਜਾਂਦੇ ਹਨ। ਹੈਪਾਟਾਈਟਸ ਏ ਅਤੇ ਹੈਪਾਟਾਈਟਸ ਈ ਮੁੱਖ ਰੂਪ ਵਿੱਚ ਸੰਕ੍ਰਮਿਤ ਖ਼ਰਾਬ ਭੋਜਨ ਖਾਣ ਅਤੇ ਦੂਸ਼ਿਤ ਪਾਣੀ ਪੀਣ ਨਾਲ ਫੈਲਦਾ ਹੈ। ਇਹ ਬਿਮਾਰੀ ਅਜਿਹੇ ਖੇਤਰਾਂ ਵਿੱਚ ਜ਼ਿਆਦਾ ਫੈਲਦੀ ਹੈ ਜਿੱਥੇ ਸਾਫ਼ ਪਾਣੀ ਅਤੇ ਸਾਫ਼ ਸਫਾਈ ਦੀ ਘਾਟ ਹੁੰਦੀ ਹੈ।

ਅੱਗੇ ਪੜੋ

ਵਿਸ਼ਵ ਲਹੂਦਾਤਾ ਦਿਵਸ

Posted on:- 14-06-2017

suhisaver

- ਗੋਬਿੰਦਰ ਸਿੰਘ ਢੀਂਡਸਾ

ਸੰਸਾਰ ਭਰ ਵਿੱਚ 14 ਜੂਨ ਨੂੰ ਵਿਸ਼ਵ ਲਹੂਦਾਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਾਲ 2004 ਤੋਂ ਇਹ ਦਿਨ ਆਏ ਸਾਲ ਸਮਾਜ ਵਿੱਚ ਲਹੂਦਾਨ ਦੇ ਵੱਧਦੇ ਮਹੱਤਵ ਦੇ ਸੰਬੰਧ ਵਿੱਚ ਜਾਗਰੂਕਤਾ ਅਤੇ ਪ੍ਰੇਰਣਾ ਪੈਦਾ ਕਰਨ, ਸਵੈ-ਇੱਛਾ ਨਾਲ ਖ਼ੂਨ ਦਾਨ ਕਰਨ ਵਾਲਿਆਂ ਨੂੰ ਸਨਮਾਨ ਪੂਰਵਕ ਧੰਨਵਾਦ ਕਹਿਣ ਦੇ ਮੰਤਵ ਨਾਲ ਮਨਾਇਆ ਜਾ ਰਿਹਾ ਹੈ।ਲਹੂਦਾਨ ਕਰਕੇ ਕਿਸੇ ਵਿਅਕਤੀ ਨੂੰ ਜੀਵਨ ਦਾ ਅਨਮੋਲ ਤੋਹਫਾ ਦਿੱਤਾ ਜਾ ਸਕਦਾ ਹੈ।ਲਹੂ ਦਾਨ ਕਰਤਾ ਵੱਲੋਂ ਕੀਤਾ ਲਹੂ ਦਾਨ ਕਈ ਲੋਕਾਂ ਨੂੰ ਨਵੀਆਂ ਜ਼ਿੰਦਗੀਆਂ ਬਖ਼ਸ਼ਦਾ ਹੈ। ਲਹੂ ਕੁਦਰਤ ਦੀ ਵਡਮੁੱਲੀ ਦਾਤ ਹੈ, ਇਹ ਫੈਕਟਰੀਆਂ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਲਹੂ ਮਨੁੱਖੀ ਸਰੀਰ ਵਿੱਚ ਇੱਕ ਤਰ੍ਹਾਂ ਦਾ ਤਰਲ ਪਦਾਰਥ ਹੈ ਜਿਹੜਾ ਕਿ ਸਰੀਰ ਦੀਆਂ ਕੋਸ਼ਿਕਾਵਾਂ ਜਾਂ ਸੈੱਲਾਂ ਨੂੰ ਲੋੜੀਂਦੇ ਪੋਸ਼ਕ ਤੱਤ ਅਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ ਅਤੇ ਕੋਸ਼ਿਕਾਵਾਂ ਵਿੱਚੋਂ ਖਰਾਬ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ।ਲਹੂਦਾਨ ਦੀ ਮਹੱਤਤਾ ਦਾ ਅਹਿਸਾਸ ਸਾਨੂੰ ਓਦੋਂ ਹੁੰਦਾ ਹੈ ਜਦ ਅਸੀਂ ਜਾਂ ਸਾਡਾ ਆਪਣਾ ਕੋਈ ਲਹੂ ਦੇ ਲਈ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲਟਕ ਰਿਹਾ ਹੁੰਦਾ ਹੈ।

ਲਹੂ ਦੇ ਚਾਰ ਗਰੁੱਪ ਹਨ ਏ, ਬੀ, ਏ-ਬੀ ਅਤੇ ਓ।ਆਸਟ੍ਰੀਅਨ ਫਿਜੀਸ਼ੀਅਨ ਕਾਰਲ ਲੈਂਡਸਟੀਨਰ ਨੇ 1900 ਵਿੱਚ ਪਹਿਲੇ ਤਿੰਨ ਮਨੁੱਖੀ ਲਹੂ ਗਰੁੱਪ ਏ, ਬੀ, ਓ ਲੱਭੇ, ਇਸਦੇ ਲਈ ਉਹਨਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ।ਕਾਰਲ ਲੈਂਡਸਟੀਨਰ ਦੇ ਜਨਮ ਦਿਨ 14 ਜੂਨ 1868 ਈ. ਨੂੰ ਸਮਰਪਿਤ, 14 ਜੂਨ ਨੂੰ ਸੰਸਾਰ ਭਰ ਵਿੱਚ ਵਿਸ਼ਵ ਲਹੂ ਦਾਤਾ ਦਿਵਸ ਮਨਾਇਆ ਦੇ ਤੌਰ ਤੇ ਮਨਾਇਆ ਜਾਂਦਾ ਹੈ।ਭਾਰਤ ਵਿੱਚ ਰਾਸ਼ਟਰੀ ਪੱਧਰ ਤੇ 1 ਅਕਤੂਬਰ ਨੂੰ ਰਾਸ਼ਟਰੀ ਲਹੂ-ਦਾਨ ਦਿਵਸ ਮਨਾਇਆ ਜਾਂਦਾ ਹੈ।

ਅੱਗੇ ਪੜੋ

ਸਿਗਰਟ ਦੇ ਧੂੰਏ ਵਿੱਚ ਉਡਦੀ ਜ਼ਿੰਦਗੀ ਨੂੰ ਬਚਾਉਣਾ ਜ਼ਰੂਰੀ - ਅੰਮ੍ਰਿਤ ਸ਼ਰਮਾ ਜੈਤੋ

Posted on:- 30-05-2017

suhisaver

ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਦੀ ਘੋਸ਼ਣਾ ਕੀਤੀ ਹੋਈ ਹੈ ਕਿ ਕੌਮਾਂਤਰੀ ਤੰਬਾਕੂ ਮੁਕਤ ਦਿਵਸ ਪੂਰੀ ਦੁਨੀਆਂ ਵਿੱਚ 31 ਮਈ ਨੂੰ ਮਨਾਇਆ ਜਾਣਾ ਹੈ। ਪਰ ਇਸ ਨੂੰ ਮਨਾਉਣ ਦੀ ਲੋੜ ਕਿਉਂ ਪਈ ਇਹ ਵੀ ਇਕ ਵਿਸ਼ਵ ਪੱਧਰ ਦਾ ਚਿੰਤਾ ਦਾ ਵਿਸ਼ਾ ਹੈ।ਭਾਵੇਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਪਹਿਲਾਂ ਤਾਂ ਸ਼ੌਕ ਵਿੱਚ ਇਸ ਦੀ ਵਰਤੋਂ ਕਰਦੇ ਹਨ ਪਰ ਹੌਲੀ ਹੌਲੀ ਇਹ ਸ਼ੌਕ ਮਨੁੱਖੀ ਸਰੀਰ ਦੀ ਮਜਬੂਰੀ ਬਣ ਜਾਂਦਾ ਹੈ ਜੋ ਕਿ ਅਖੀਰ ਵਿੱਚ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਕਾਰਨ ਬਣ ਜਾਂਦਾ ਹੈ।

ਤੰਬਾਕੂਨੋਸ਼ੀ ਦੇ ਸਿਹਤ ਤੇ ਪੈਣ ਵਾਲੇ ਪ੍ਰਭਾਵ ਉਹ ਪ੍ਰਭਾਵ ਹਨ ਜ਼ੋ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਆਦਮੀ ਦੀ ਸਿਹਤ ਉਪਰ ਪੈਂਦੇ ਹਨ । ਇਹ ਵੀ ਗੱਲ ਸਾਹਮਣੇ ਆਈ ਹੈ ਕਿ ਤੰਬਾਕੂ ਦੇ ਸਿਹਤ ਪੈਣ ਵਾਲੇ ਪ੍ਰਭਾਵਾਂ ਦਾ ਲੰਬਾ ਇਤਿਹਾਸ ਹੈ ।

ਅੱਗੇ ਪੜੋ

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ