Fri, 23 June 2017
Your Visitor Number :-   1051397
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਕਵਿਤਾ - ਹਰਦੀਪ ਬਿਰਦੀ

Posted on:- 22-06-2017

suhisaver

ਸੁਣੋ ਸੱਜਣ ਜੀ ..
ਕਵਿਤਾ ਇੰਝ ਵੀ ਲਿਖਦੇ ਨੇ
ਜਿਸ ਚ ਗੱਲ ਮੁਹੱਬਤ ਦੀ ਹੁੰਦੀ
ਜ਼ਰੂਰੀ ਨਹੀਂ ਕਿ ਤੇਰੀ ਮੇਰੀ ਮੁਹੱਬਤ

ਮੁਹੱਬਤ ਦੇਸ ਲਈ..
ਮੁਹੱਬਤ ਕੌਮ ਲਈ..
ਮੁਹੱਬਤ ਖ਼ੁਦ ਲਈ..
ਮੁਹੱਬਤ ਮਾਂ ਲਈ..
ਮੁਹੱਬਤ ਸਮੇਂ ਦੇ ਅਣਮੋਲ ਪਲਾਂ ਦੀ..
ਮੁਹੱਬਤ ਉਸ ਜ਼ਮੀਨ ਲਈ ਜਿਸ ਨੇ ਸਾਨੂੰ ਜੀਵਨ ਦਿੱਤਾ..
ਮੁਹੱਬਤ ਜੋ ਜ਼ਿੰਦਾਬਾਦ ਹੁੰਦੀ ਹੈ..

ਅੱਗੇ ਪੜੋ

ਮਹਿੰਦਰ ਸਿੰਘ ਮਾਨ ਦੀਆਂ ਚਾਰ ਗ਼ਜ਼ਲਾਂ

Posted on:- 19-06-2017

suhisaver

(1)

ਵੇਲੇ ਸਿਰ ਉਪਚਾਰ ਹੋ ਜਾਂਦਾ ਜੇ ਕਰ ਬੀਮਾਰ ਦਾ ,
ਤਾਂ ਉਹ ਆਪਣੀ ਜ਼ਿੰਦਗੀ ਨਾ ਮੌਤ ਅੱਗੇ ਹਾਰ ਦਾ ।

ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ ,
ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ ।

ਧਨ ਜਦੋਂ ਤੱਕ ਕਾਮਿਆਂ ਨੂੰ ਦੋਸਤੋ ਮਿਲਦਾ ਨਹੀਂ ,
ਦਬਦਬਾ ਰਹਿਣਾ ਉਦੋਂ ਤੱਕ ਜੱਗ ਵਿੱਚ ਜ਼ਰਦਾਰ ਦਾ ।

ਲੋੜ ਵੇਲੇ ਕੰਮ ਜਿਹੜਾ ਦੋਹਾਂ ਚੋਂ ਨਾ ਆ ਸਕੇ ,
ਫਾਇਦਾ  ਫਿਰ ਕੀ ਹੈ ਉਸ ਦੋਸਤ ਅਤੇ ਹਥਿਆਰ ਦਾ ।

ਰੱਬ ਵਾਂਗਰ ਪੂਜਦੇ ਨੇ ਉਸ ਨੂੰ ਯਾਰੋ ਲੋਕ ਵੀ ,
ਜੋ ਉਨ੍ਹਾਂ ਦੇ ਵਾਸਤੇ ਹੈ ਜਾਨ ਆਪਣੀ ਵਾਰਦਾ ।

ਅੱਗੇ ਪੜੋ

ਸਵਾਮੀ ਸਰਬਜੀਤ ਕੁਝ ਕਵਿਤਾਵਾਂ

Posted on:- 17-06-2017

ਧਰਮ – 1

ਇੰਝ ਨਹੀਂ ਕਿ ਮੈਨੂੰ ਪਤਾ ਨਹੀਂ,
ਇੰਝ ਨਹੀਂ ਕਿ ਮੈਥੋਂ ਬਾਹਰ ਹੈ ਕੁਝ
ਬਸ ਇੰਝ ਹੋ ਜਾਂਦਾ ਏ
ਮੈਂ ਦਸਤਾਰ, ਤਿਲਕ ਤੇ ਜਾਲ਼ੀਦਾਰ ਟੋਪੀ ਵਿੱਚੋਂ
ਆਪਣੇ ਪਛਾਨਣ ਲਗਦਾਂ
ਕਿਸੇ ਇੱਕ ਨੂੰ ਪਛਾਣ
ਬਾਕੀਆਂ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਨਾਂ
ਆਪਣੇ ਜਿਹੇ ਨੂੰ ਮੁਆਫ਼ ਕਰ ਦਿੰਨਾਂ
ਤੇ ਬਾਕੀਆਂ ਨੂੰ ਕਹਿੰਨਾਂ 'ਦਫ਼ਾ ਹੋਵੋ'

***
ਧਰਮ – 2

ਖਾੜਕੂ, ਆਤੰਕਵਾਦੀ, ਜੱਹਾਦੀ
ਸਭੇ ਧਾਰਮਿਕ ਯੋਧੇ
ਮੈਂ ਬੱਸ ਉਹਨੂੰ ਜਾਣਦਾਂ
ਜਿਹੜਾ ਮੇਰੇ ਧਰਮ ਦੈ
ਖਾੜਕੂ, ਆਤੰਕਵਾਦੀ, ਜੱਹਾਦੀ ਵਿੱਚੋਂ
ਇੱਕ ਮਨਫ਼ੀ ਹੋ ਜਾਂਦੈ

ਅੱਗੇ ਪੜੋ

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ