Mon, 16 July 2018
Your Visitor Number :-   970169
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ               ਕਰਨਾਟਕ ’ਚ 34 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫ਼ੀ ਦਾ ਐਲਾਨ              

ਸਿਹਤ ਦਾ ਦੁਸ਼ਮਣ ਗ਼ੁੱਸਾ -ਡਾ. ਸੁਮੇਸ਼ ਹਾਂਡਾ

Posted on:- 04-07-2012

suhisaver

ਲੋਕਾਂ 'ਚ ਇਹ ਗੱਲ ਆਮ ਪ੍ਰਚਲਤ ਹੈ ਕਿ ਗੁੱਸੇ ਦੀ ਅੱਗ ਮਨੁੱਖ ਦੇ ਦਿਲ ਤੇ ਦਿਮਾਗ਼ ਨੂੰ ਭਸਮ ਕਰ ਦਿੰਦੀ ਹੈ। ਇਹ ਗੱਲ ਕਾਫੀ ਹੱਦ ਤੱਕ ਠੀਕ ਵੀ ਜਾਪਦੀ ਹੈ ਕਿਉਂਕਿ ਗੁੱਸਾ ਕਈ ਰੋਗਾਂ ਦੇ ਪੈਦਾ ਹੋਣ 'ਚ ਭੂਮਿਕਾ ਨਿਭਾਉਂਦਾ । ਇਸ ਨਾਲ ਦਿਲ ਦਾ ਦੌਰਾ ਪੈਣਾ ਸਭ ਤੋਂ ਪ੍ਰਮੁੱਖ ਹੈ। ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਦਾ ਵੱਧ ਜਾਣਾ ਆਦਿ ਗੁੱਸੇ ਦੇ ਦੂਸਰੇ ਨੁਕਸਾਨ ਹਨ। ਗੁੱਸੇ 'ਚ ਆਉਣ ਵਾਲਾ ਹਰ ਕੋਈ ਇਹੀ ਤਰਕ ਦਿੰਦਾ ਹੈ ਕਿ ਉਸਦਾ ਗੁੱਸਾ ਜਾਇਜ਼ ਹੈ। ਉਸ ਨੇ ਗੁੱਸਾ ਕਰਕੇ ਕੁਝ ਗਲਤ ਨਹੀਂ ਕੀਤਾ। ਅਸੀਂ ਸਾਰੇ ਆਪਣੇ ਜੀਵਨ 'ਚ ਕਦੀ ਨਾ ਕਦੀ ਗੁੱਸਾ ਕਰਦੇ ਹਾਂ ਅਤੇ ਜਦੋਂ ਵੀ ਪਿੱਛੇ ਮੁੜ ਕੇ ਦੇਖਦੇ ਹਾਂ ਅਤੇ ਸਮਝਦੇ ਹਾਂ ਕਿ ਉਸ ਵਕਤ ਸਾਡੀ ਪ੍ਰਤੀਕ੍ਰਿਆ ਬਹੁਤ ਜ਼ਿਆਦਾ ਸੀ ਤੇ ਉਹ ਜਾਇਜ਼ ਨਹੀਂ ਸੀ। ਉਸ ਗੁੱਸੇ 'ਤੇ ਕਾਬੂ ਪਾਇਆ ਜਾ ਸਕਦਾ ਸੀ।ਅਸਲ 'ਚ ਗੁੱਸਾ ਇਕ ਮਾਨਸਿਕ ਸਥਿਤੀ ਹੈ। ਗੁੱਸਾ ਆਉਣਾ ਇਕ ਆਮ ਕਿਰਿਆ ਹੈ ਪਰ ਸਮੱਸਿਆ ਉਦੋਂ ਖੜੀ ਹੁੰਦੀ ਹੈ, ਜਦੋਂ ਇਸ ਦਾ ਠੀਕ ਢੰਗ ਨਾਲ ਪ੍ਰਬੰਧਨ ਯਾਨੀ ਇਸਨੂੰ ਮੈਨੇਜ ਨਹੀਂ ਕੀਤਾ ਜਾਂਦਾ। ਕਈ ਵਾਰ ਇਹ ਦਿਮਾਗੀ ਅਸੰਤੁਲਨ (ਸਾਈਕੈਟਰਸਟ ਡਿਸਆਰਡਰ) ਵੀ ਹੋ ਸਕਦਾ ਹੈ, ਜਿਸ ਨੂੰ ‘ਮੇਨੀਆਂ' ਨਾਂ ਦੀ ਬਿਮਾਰੀ ਕਿਹਾ ਜਾਂਦਾ ਹੈ।

ਕੀ ਹੁੰਦੇ ਹਨ ਸਰੀਰਕ ਬਦਲਾਅ
ਜਦੋਂ ਵੀ ਤੁਹਾਡੇ 'ਤੇ ਗੁੱਸੇ ਦਾ ਦੌਰਾ ਪੈਂਦਾ ਹੈ ਤਾਂ ਤੁਹਾਡੇ ਦਿਲ ਦੀ ਧੜਕਨ ਵਧ ਜਾਂਦੀ ਹੈ। ਇਸ ਨਾਲ ਹੀ ਵੱਧ ਜਾਂਦਾ ਹੈ ਬਲੱਡ ਪ੍ਰੈਸ਼ਰ, ਨਾਲ ਹੀ ਐਨਰਜੀ ਹਾਰਮੋਨ ਦਾ ਪੱਧਰ ਵੀ ਵੱਧ ਜਾਂਦਾ ਹੈ। ਇਸੇ ਤਰ੍ਹਾਂ ਐਂਡਰਲਿਨ ਤੇ ਨੋਡਰਾਲਿਨ ਆਦਿ ਦਾ ਪੱਧਰ ਵੀ ਉ¥ਚਾ ਹੋ ਜਾਂਦਾ ਹੈ। ਕਦੇ-ਕਦੇ ਤਾਂ ਗੁੱਸੇ ਦੇ ਦੌਰੇ ਦੇ ਨਾਲ ਦਿਲ ਦਾ ਦੌਰਾ ਵੀ ਪੈ ਜਾਂਦਾ ਹੈ।

ਕੀ ਹੁੰਦੇ ਹਨ ਕਾਰਨ
ਗੁੱਸਾ ਆਉਣ ਦੇ ਬਾਹਰੀ ਅਤੇ ਅੰਦਰਲੇ ਦੋ ਤਰ੍ਹਾਂ ਦੇ ਕਾਰਨ ਹੁੰਦੇ ਹਨ। ਤੁਸੀਂ ਕਿਸੇ ਵਿਅਕਤੀ 'ਤੇ ਗੁੱਸੇ ਹੋ ਸਕਦੇ ਹੋ ਜਾਂ ਫਿਰ ਕੋਈ ਘਟਨਾ ਤੁਹਾਡਾ ਗੁੱਸਾ ਵਧਾ ਸਕਦੀ ਹੈ। ਤੁਸੀਂ ਘਰ ਪਰਿਵਾਰ ਦੇ ਕਿਸੇ ਮੈਂਬਰ 'ਤੇ ਗੁੱਸੇ ਹੋ ਸਕਦੇ ਹੋ ਜਾਂ ਨਾਲ ਕੰਮ ਕਰਨ ਵਾਲੇ ਸਾਥੀਆਂ 'ਤੇ ਗੁੱਸੇ ਹੋ ਸਕਦੇ ਹੋ। ਕਦੀ ਟ੍ਰੈਫਿਕ ਜਾਮ ਹੋਣ ਕਾਰਨ ਤੁਹਾਡਾ ਪਾਰਾ ਚੜ੍ਹ ਸਕਦਾ ਹੈ ਜਾਂ ਕਦੀ ਬੌਸ ਦੀਆਂ ਝਿੜਕਾਂ 'ਤੇ ਗੁੱਸਾ ਆ ਸਕਦਾ ਹੈ। ਕਿਸੇ ਵੀ ਕਿਸਮ ਦੇ ਖ਼ਤਰੇ ਦੀ ਸੰਭਾਵਨਾ ਦੀ ਪਹਿਲੀ ਪ੍ਰਤੀਕਿਰਿਆ ਗੁੱਸੇ ਦੇ ਰੂਪ 'ਚ ਪ੍ਰਗਟ ਹੁੰਦੀ ਹੈ। ਜ਼ਿਆਦਾ ਤੇਜ਼ੀ ਦੀ ਸਥਿਤੀ 'ਚ ਤੁਸੀਂ ਹਮਲਾ ਵੀ ਕਰ ਸਕਦੇ ਹੋ। ਇਹੀ ਸਾਡੇ ਸਵੈ ਦੀ ਰੱਖਿਆ ਕਰਨ ਵਾਲੀ ਪਹਿਲੀ ਭਾਵਨਾ ਵੀ ਹੈ। ਦਰਅਸਲ, ਅਸੀਂ ਆਧੁਨਿਕ ਸਮਾਜ 'ਚ ਆਪਣੇ ਗੁੱਸੇ ਦੀਆਂ ਭਾਵਨਾਵਾਂ ਹਮੇਸ਼ਾ ਤੇ ਹਰ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰ ਸਕਦੇ। ਸਮਾਜਿਕ ਨਿਯਮ ਕਾਨੂੰਨ ਤੇ ਸਭਿਅਤਾ ਸਾਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੇ ਹਨ। ਇਹੀ ਵਜ੍ਹਾ ਹੈ ਕਿ ਸਾਨੂੰ ਆਪਣੇ ਗੁੱਸੇ 'ਤੇ ਕਾਬੂ ਰੱਖਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪ੍ਰੰਤੂ ਹੱਲ ਕਿਤੇ ਹੋਰ ਤੋਂ ਨਹੀਂ ਖੁਦ ਤੋਂ ਹੀ ਆਵੇਗਾ ਕਿਉਂਕਿ ਗੁੱਸਾ ਅੰਦਰੋਂ ਹੀ ਆ ਰਿਹਾ ਹੈ।

ਉਲਟ ਹਾਲਾਤਾਂ 'ਚ ਆਪਣੇ ਆਪ ਨੂੰ ਸੰਭਾਲਣਾ ਹੀ ਤੁਹਾਡੀ ਖੂਬੀ ਹੋ ਸਕਦੀ ਹੈ ਤੇ ਤੁਰੰਤ ਘਬਰਾ ਕੇ ਗੁੱਸਾ ਕਰ ਲੈਣਾ ਤੁਹਾਡੀ ਕਮੀ। ਗੁੱਸੇ ਦਾ ਮੈਨੇਜਮੈਂਟ ਸਾਰਿਆਂ ਲਈ ਵੱਖ-ਵੱਖ ਹੋ ਸਕਦਾ ਹੈ ਪਰੰਤੂ ਜੋ ਗੱਲ ਸਾਰਿਆਂ 'ਤੇ ਲਾਗੂ ਹੁੰਦੀ ਹੈ ਉਹ ਹੈ ‘ਖੁਦ ਨੂੰ ਸ਼ਾਂਤ ਰੱਖੋ'। ਖੁਦ ਨੂੰ ਵਕਤ ਤੇ ਸਪੇਸ ਦੇਵੋ ਅਤੇ ਅਗਲੇ ਦੇ ਹਾਲਾਤ ਸਮਝਣ ਦਾ ਯਤਨ ਕਰੋ। ਉਸ ਦੀ ਜਗ੍ਹਾ ਖੁਦ ਨੂੰ ਰੱਖ ਕੇ ਦੇਖਣ ਦੀ ਕੋਸ਼ਿਸ਼ ਕਰੋ। ਨਜ਼ਰੀਆ ਬਦਲਦਿਆਂ ਹੀ ਗੁੱਸਾ ਵੀ ਕਾਫ਼ੂਰ ਹੋ ਜਾਵੇਗਾ। ਇਸ ਤੋਂ ਬਚਣ ਲਈ ਸੈਰ, ਯੋਗਾ, ਹਲਕੀ ਕਸਰਤ, ਮੈਡੀਟੇਸ਼ਨ ਆਦਿ ਨੂੰ ਜੀਵਨ ਦਾ ਭਾਗ ਬਣਾਉਣਾ ਚਾਹੀਦਾ ਹੈ ਅਤੇ ਜੀਵਨ ਸ਼ੈਲੀ ਨੂੰ ਦਰੁਸਤ ਕਰਨਾ ਚਾਹੀਦਾ ਹੈ। ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ‘ਮੇਨੀਆ', ‘ਸਾਇਕੋਸਿਸ' ਆਦਿ ਦੀ ਸ਼ਿਕਾਇਤ ਹੋਣ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਸਦਾ ਹੱਲ ਦਵਾਈਆਂ ਹੀ ਹਨ। 

Comments

Name (required)

Leave a comment... (required)

Security Code (required)ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ