Wed, 18 July 2018
Your Visitor Number :-   1436554
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ

Posted on:- 25-09-2016

suhisaver

ਲਹਿੰਦੇ ਪੰਜਾਬ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਵੱਲੋਂ ਪੰਜਾਬੀ ਜ਼ੁਬਾਨ ਨੂੰ ਸੂਬੇ ਦੀ ਦੂਜੀ ਭਾਸ਼ਾ ਵਜੋਂ ਮਾਨਤਾ ਦਿੱਤੇ ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ , ਪਰ ਪਾਕਿਸਤਾਨ ਦੇ ਪੰਜਾਬੀ ਵਿਦਵਾਨ ਅਜੇ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਹਨ । ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ `ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 65 ਫ਼ੀਸਦੀ ਹੈ । ਇਸ ਲਈ ਪੰਜਾਬੀ ਨੂੰ ਸੂਬੇ ਅੰਦਰ ਪਹਿਲੀ ਭਾਸ਼ਾ ਵਜੋਂ ਮਾਨਤਾ ਮਿਲਣੀ ਚਾਹੀਦੀ ਸੀ ;  ਉਹਨਾਂ ਦਾ ਇਹ ਵੀ ਆਖਣਾ ਹੈ ਕਿ ਦੂਜੀ ਭਾਸ਼ਾ ਦਾ ਵੀ ਐਲਾਨ ਹੀ ਹੋਇਆ ਸੀ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਪੜ੍ਹਾਈ ਦਾ ਕੋਈ ਬੰਦੋਬਸਤ ਅਜੇ ਤੱਕ ਨਹੀਂ ਕੀਤਾ ਗਿਆ ।
                  
ਦੱਸਣਯੋਗ ਹੈ ਕਿ ਪਾਕਿਸਤਾਨ `ਚ ਕੌਮੀ ਭਾਸ਼ਾ ਵਜੋਂ ਉਰਦੂ ਨੂੰ ਮਾਨਤਾ ਹੈ , ਜੋ ਉਥੇ ਦੇ ਕਿਸੇ ਇਲਾਕੇ ਦੀ ਬੋਲੀ (ਮਾਂ-ਬੋਲੀ ) ਨਹੀਂ ਹੈ । ਭਾਵੇਂ ਪਾਕਿਸਤਾਨ ਦੀਆਂ ਹੋਰਨਾਂ ਭਾਸ਼ਾਵਾਂ ਦੀ ਹਾਲਤ ਵੀ ਉਰਦੂ ਨਾਲੋਂ ਵਧੀਆ ਨਹੀਂ  , ਪਰ ਉਹਨਾਂ ਜ਼ੁਬਾਨਾਂ `ਚ ਕੰਮ  ਚੋਖਾ ਹੋ ਰਿਹਾ ਹੈ , ਖਾਸਕਰ ਸਿੰਧੀ ਤੇ ਪਸ਼ਤੋ ਵਿੱਚ ।

ਇਹ ਗੱਲ ਵੀ ਦਿਲਚਸਪ ਹੈ ਕਿ 90 ਵਿਆਂ ਦੇ ਸ਼ੁਰੂ ਵਿਚ ਗੁਲਾਮ ਹੈਦਰ ਵਾਈਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ  , ਜੋ ਠੇਠ ਪੰਜਾਬੀ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਸਨ, ਉਨ੍ਹਾਂ ਹੀ ਦਿਨਾਂ `ਚ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ ) ਨੇ ਉਹਨਾਂ ਨੂੰ ਕਿਹਾ  ਕਿ ਜੇ ਉਹ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਸਕੂਲਾਂ ਵਿਚ ਲਾਗੂ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ , ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਪਾਕਿਸਤਾਨੀ ਮੂਲ ਦੇ ਕੈਨੇਡਾ ਵਸਦੇ ਅੰਗਰੇਜ਼ੀ ਪੱਤਰਕਾਰ ਤਾਰਿਕ ਫਤਿਹ ਦਾ ਕਹਿਣਾ ਹੈ , `` ਧਾਰਮਿਕ ਕੱਟੜਤਾ ਪੰਜਾਬੀ ਦੇ ਰਾਹ `ਚ ਸਭ ਤੋਂ ਵੱਡਾ ਰੋੜਾ ਏ , ਪਾਕਿਸਤਾਨ ਵਿਚ ।``
           
ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਤੇ ਰੋਜ਼ਾਨਾ `ਲੋਕਾਈ`  ਅਖ਼ਬਾਰ ਦੇ ਸੰਪਾਦਕ ਜਮੀਲ ਅਹਿਮਦ ਪਾਲ ਦਾ ਕਹਿਣਾ ਹੈ , ``ਪਾਕਿਸਤਾਨੀ ਪੰਜਾਬ `ਚ ਹਰ ਸਾਲ 100 ਦੇ ਕਰੀਬ ਬੱਚੇ ਪੰਜਾਬੀ `ਚ ਪੀਐੱਚਡੀ  ਤੇ 1200 ਦੇ ਕਰੀਬ ਐੱਏ ਪੰਜਾਬੀ ਕਰਦੇ ਹਨ ਜੋ ਕਿ ਪੰਜਾਬ ਦੀ ਨੌਂ ਕਰੋੜ ਅਬਾਦੀ ਸਾਹਮਣੇ ਕੁਝ ਵੀ ਨਹੀਂ , ਸਰਕਾਰ ਦੇ ਐਲਾਨ ਦੇ ਬਾਵਜੂਦ ਅਜੇ ਵੀ ਪੰਜਾਬੀ ਦੀ ਪੜ੍ਹਾਈ ਪਹਿਲੀ ਜਮਾਤ  ਤੋਂ ਨਹੀਂ ਸਗੋਂ ਛੇਵੀਂ ਤੋਂ ਸ਼ੁਰੂ ਹੁੰਦੀ ਹੈ । ਉਹ ਵੀ ਨਾ ਦੇ ਬਰਾਬਰ , ਕਿਓਂਕਿ ਸਕੂਲਾਂ ਕਾਲਜਾਂ `ਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਸੋ ਇਸ ਕਰਕੇ  ਵਿਦਿਆਰਥੀਆਂ ਦੀ ਪੰਜਾਬੀ ਪੜ੍ਹਨ `ਚ ਰੁਚੀ ਖ਼ਤਮ ਹੋ ਜਾਂਦੀ ਹੈ ।``
         
ਪੰਦਰਾਂ ਰੋਜ਼ਾ `ਰਵੇਲ` ਦੇ ਸੰਪਾਦਕ ਤੇ  ਨੌਜਵਾਨ ਅਦੀਬ ਕਰਾਮਤ ਅਲੀ ਮੁਗਲ ਦੇ ਦੱਸਣ ਮੁਤਾਬਕ , ``ਪੰਜਾਬ `ਚ ਪੰਜਾਬੀ ਨੂੰ ਦੂਜੇ ਨੰਬਰ ਦੀ ਮਾਨਤਾ ਮਿਲਣ ਨਾਲ  ਪੰਜਾਬੀ ਪਿਆਰਿਆਂ ਦੀ ਲੰਮੀ ਜੱਦੋ-ਜਹਿਦ ਨੂੰ ਥੋੜ੍ਹਾ ਜਿਹਾ ਬੂਰ ਪਿਆ ਹੈ, ਪਰ ਸਰਕਾਰ ਦੀ ਇਮਾਨਦਾਰੀ ਤਾਂ ਮੰਨਾਗੇ ਜੇ ਸਾਰੇ ਸਕੂਲਾਂ -ਕਾਲਜਾਂ `ਚ ਪੰਜਾਬੀ ਮੁੱਢ-ਕਦੀਮ ਤੋਂ ਲਾਗੂ  ਹੋਵੇ ਤੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀਆਂ ਵੱਡੀ ਗਿਣਤੀ `ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।``
         
ਜੇਕਰ ਪਾਕਿਸਤਾਨ `ਚ ਛਪਦੇ ਪੰਜਾਬੀ ਅਖ਼ਬਾਰਾਂ, ਰਸਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਹਾਲਤ ਬੜੀ ਨਿਰਾਸ਼ਾਜਨਕ ਹੀ ਮਿਲੇਗੀ । ਪੰਜਾਬੀ ਦੇ ਕਈ ਮਿਆਰੀ ਅਖ਼ਬਾਰ ਤੇ ਰਸਾਲੇ ਸਰਕਾਰੀ ਸਰਪ੍ਰਸਤੀ ਨਾ ਮਿਲਣ ਅਤੇ ਮਾੜੇ ਆਰਥਿਕ ਹਾਲਾਤਾਂ ਕਰਕੇ ਬੰਦ ਹੋ ਗਏ । ਜਿਨ੍ਹਾਂ `ਚੋਂ ਰੋਜ਼ਾਨਾ `ਸੱਜਣ`  ਅਖ਼ਬਾਰ ਇੱਕ ਸੀ , ਜਿਸ ਨੇ ਕਰੀਬ 7 ਸਾਲ ਪਾਕਿ ਪੰਜਾਬੀ ਜਗਤ `ਚ ਆਪਣੇ ਨਾਮ ਦੀਆਂ ਧੁੰਮਾਂ ਪਾਈ ਰੱਖੀਆਂ ।
        
 ਇਸ ਸਮੇਂ ਪੰਜਾਬੀ `ਚ ਦੋ ਅਖ਼ਬਾਰ ਰੋਜ਼ਾਨਾ ਦੀ ਗਿਣਤੀ `ਚ  ਛਪ ਰਹੇ ਹਨ ; ਰੋਜ਼ਾਨਾ `ਭੁਲੇਖਾ` ਜੋ ਮੁਦੱਸਰ ਇਕਬਾਲ ਬੱਟ ਦੀ ਸੰਪਾਦਨਾ ਹੇਠ ਛਪਦਾ ਹੈ, ਇਹਦੀ ਛਪਣ ਗਿਣਤੀ ਮਹਿਜ਼ 500 ਦੇ ਕਰੀਬ ਹੈ (ਸੰਪਾਦਕ ਦੇ ਦੱਸਣ ਮੁਤਾਬਕ ), ਦੂਜਾ `ਲੋਕਾਈ ` ਹੈ ਜੋ ਜਮੀਲ ਅਹਿਮਦ ਪਾਲ ਦੀ ਸੰਪਾਦਨਾ ਹੇਠ ਨਿਕਲਦਾ ਹੈ ।ਇਹਦੀ ਛਪਣ ਗਿਣਤੀ ਇੱਕ ਹਜ਼ਾਰ  ਦੇ ਕਰੀਬ ਹੈ । 8-9 ਸਾਲ ਪਹਿਲਾਂ ਪਾਕਿਸਤਾਨ ਦੇ ਨਾਮਵਰ ਮੀਡੀਆ ਗਰੁੱਪ `ਖ਼ਬਰੇਂ` ਨੇ ਪੰਜਾਬੀ ਵਿਚ `ਖ਼ਬਰਾਂ` ਅਖ਼ਬਾਰ ਕੱਢਿਆ, ਜਿਸਦੇ ਸੰਪਾਦਕ ਚੌਧਰੀ ਰਿਆਜ਼ ਸ਼ਾਹਿਦ ਸਨ , ਇਹ ਅਖ਼ਬਾਰ 2 ਸਾਲ ਬਾਅਦ ਬੰਦ ਹੋ ਗਿਆ ।
               
ਇਸ ਤੋਂ ਬਿਨਾਂ ਉਥੇ 14 -15 ਪਰਚੇ ਪੰਦਰਵਾੜਾ, ਮਾਸਿਕ , ਦੋ ਮਾਸਿਕ , ਤ੍ਰੈ - ਮਾਸਿਕ ਤੇ ਛਿਮਾਹੀ ਰੂਪ ਚ ਨਿਕਲਦੇ ਹਨ, ਜਿਨ੍ਹਾਂ `ਚ ਸਰਕਾਰੀ ਪਰਚਾ, ਤਿੰਞਣ(ਔਰਤਾਂ ਲਈ ) ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਵੱਲੋਂ ਕੱਢਿਆ ਜਾਂਦਾ ਆਲੋਚਨਾ ਦਾ ਪਰਚਾ `ਖੋਜ`, `ਪੰਚਮ` , `ਰਵੇਲ`, `ਸਵੇਰ ਇੰਟਰਨੈਸ਼ਨਲ`, `ਸਾਂਝ` `ਪਖੇਰੂ ( ਬਾਲਾਂ ਲਈ ) , `ਲਹਿਰਾਂ` ,`ਪੰਜਾਬੀ` `ਲਿਖਾਰੀ` ਤੇ    `ਸਰਘੀ` ਸ਼ਾਮਿਲ ਹਨ ।
          
ਪੰਚਮ ਦੇ ਸੰਪਾਦਕ ਤੇ    ਸੁਪ੍ਰਸਿੱਧ ਕਹਾਣੀਕਾਰ ਮਕਸੂਦ ਸਾਕਿਬ ਨੇ `ਸੂਹੀ ਸਵੇਰ` ਨਾਲ ਗੱਲ ਕਰਦਿਆਂ ਕਿਹਾ ਕਿ ਇਥੇ ਤੁਸੀਂ ਸਰਕੂਲੇਸ਼ਨ ਦੀ ਗੱਲ ਨਾ ਕਰੋ , ਬਲਕਿ  ਇੱਧਰ ਪਰਚੇ ਨਿਰੰਤਰ ਚਲਾਈ ਰੱਖਣਾ ਹੀ ਵੱਡੀ ਗੱਲ ਹੈ । ਕੁਝ ਇਸੇ ਤਰ੍ਹਾਂ ਦੇ ਵਿਚਾਰ ਪੰਜਾਬੀ ਅਦੀਬ ਅਫ਼ਜ਼ਲ ਸਾਹਿਰ ਨੇ ਵੀ ਪ੍ਰਗਟ ਕੀਤੇ ।
                
ਲਾਹੌਰ ਤੋਂ ਮਾਸਿਕ ਉਰਦੂ ਪਰਚੇ `ਨਯਾ ਜ਼ਮਾਨਾ` ਦੇ ਐਡੀਟਰ ਤੇ ਕਾਲਮ ਨਵੀਸ ਮੁਹੰਮਦ ਸ਼ੋਇਬ ਆਦਿਲ (  ਜੋ ਅੱਜ-ਕੱਲ੍ਹ ਜਲਾਵਤਨੀ ਹੰਢਾ ਰਹੇ ਨੇ ) ਦਾ ਮੰਨਣਾ ਹੈ , `` ਪੰਜਾਬੀ ਦੀ ਮਾੜੀ ਹਾਲਤ ਲਈ ਸਰਕਾਰਾਂ ਦੇ ਨਾਲ -ਨਾਲ ਪੰਜਾਬੀ ਵਿਦਵਾਨ ਵੀ ਦੋਸ਼ੀ ਹਨ , ਜੋ ਆਪਣੇ 6-7 ਸਕੂਲ ਬਣਾਈ ਬੈਠੇ ਹਨ ਤੇ ਆਪਸ `ਚ ਲੜਦੇ ਰਹਿੰਦੇ ਹਨ । ਅਜੇ ਤੱਕ ਉਹ ਪੰਜਾਬੀ ਦਾ ਇੱਕ ਕੈਦਾ ਤਾਂ ਬਣਾ ਨਹੀਂ ਸਕੇ । ``

Comments

kavita vidrohi

Gud story shivinder

sunny

bahut jankari bhrpoor khbr

ਜੋਗਿੰਦਰ ਸਿੰਘ ਮੋਹ

ਸੂਹੀ ਸਵੇਰ ਨੇ ਹਮੇਸ਼ਾ ਹੀ ਹਟ ਕੇ ਕੰਮ ਕੀਤਾ ਹੈ ਇਹ ਵੀ ਕਮਾਲ ਦੀ ਜਾਣਕਾਰੀ ਹੈ ਜੀਂਦੇ ਰਹੋ |

rajinder

bahoot ache

Beant singh

ਸਮੁੱਚੇ ਪੰਜਾਬੀ ਅਦਬ ਲਈ ਸ਼ਿਵ ਇੰਦਰ ਦੀ ਇਹ ਪੜ੍ਹਨ ਯੋਗ ਰਿਪੋਰਟ ਆ

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ