Fri, 24 November 2017
Your Visitor Number :-   1109744
SuhisaverSuhisaver Suhisaver
ਗੁਜਰਾਤ 'ਚ ਨਹੀਂ ਚੱਲੇਗੀ ਪਦਮਾਵਤੀ               ਵੀਡੀਓ ਕਾਨਫਰੰਸ ਰਾਹੀਂ ਲੰਗਾਹ ਦੀ ਅਦਾਲਤ 'ਚ ਪੇਸ਼ੀ               ਗੁਜਰਾਤ ਚੋਣਾਂ: ਹਾਰਦਿਕ ਵੱਲੋਂ ਕਾਂਗਰਸ ਨੂੰ ਸਿੱਧੀ ਹਮਾਇਤ              

ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਵਧਾਈਆਂ

Posted on:- 23-11-2017

suhisaver

ਬਰਨਾਲਾ :ਆਮ ਤੌਰ'ਤੇ ਮੀਂਹ ਕਿਸਾਨ ਲਈ ਵਰਦਾਨ ਬਣਕੇ ਬਹੁੜਦਾ ਹੁੰਦਾ ਹੈ। ਪਰ ਇਸ ਵਾਰ ਬੇਮੌਸਮੀ ਵਾਰਸ਼ ਨੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਵਧਾ ਦਿੱਤੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ,ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆਂ ਕਿ ਸ਼ੈਲਰ ਮਾਲਕ,ਆੜਤੀਏ ਅਤੇ ਖ੍ਰੀਦ ਏਜੰਸੀਆਂ ਰਲਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਮਚਾ ਰਹੀਆਂ ਹਨ। ਕਿਸਾਨਾਂ ਨੂੰ 100 ਰੁ.ਤੋਂ ਲੈਕੇ 200 ਪ੍ਰਤੀ ਕੁਇੰਟਲ ਦਾ ਘਾਟਾ ਪੈ ਰਿਹਾ  ਹੈ। ਮੰਡੀ ਵਿੱਚ 15-15 ਦਿਨ ਤੋਂ ਰੁਲ ਰਹੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਦੱਸਿਆ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਨੇਕਾਂ ਵਾਰ ਧਿਆਨ'ਚ ਲਿਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਹੜੀ ਸਰਕਾਰ ਐਲਾਨ ਕਰਦੀ ਨਹੀਂ ਸੀ ਥੱਕਦੀ ਕਿ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਚੌਵੀ ਘੰਟੇ ਦੇ ਅੰਦਰ-ਅੰਦਰ ਚੁੱਕਕੇ ਅਦਾਇਗੀ 24 ਘੰਟੇ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾਵੇਗੀ। ਕਿਸਾਨਾਂ ਮਹਿੰਦਰ ਸਿੰਘ ,ਦਰਸ਼ਨ ਸਿੰਘ ਸਿੱਖਾਂ.ਬੂਟਾ ਸਿੰਘ ਪਿੰਡ ਮੂੰਮ,ਕਿਸਾਨ ਜਗਰਾਜ ਸਿੰਘ ,ਬੰਤ ਸਿੰਘ ,ਰੇਸ਼ਮ ਸਿੰਘ ਚੀਮਾ ਨੇ ਦੱਸਿਆ ਕਿ ਅਦਾਇਗੀ ਤਾਂ ਇੱਕ ਪਾਸੇ ਰਹੀ ਸਾਨੂੰ ਮੰਡੀ'ਚ ਬੈਠਿਆਂ 15-15 ਦਿਨ ਬੀਤਣ ਲੱਗੇ ਹਨ ਸਾਡਾ ਝੋਨਾ ਹੀ ਪੂਰੇ ਰੇਟ ਤੇ ਸਰਕਾਰ ਚੁੱਕ ਲਵੇ ਅਦਾਇਗੀ ਤਾਂ ਬਾਅਦ'ਚ ਹੁੰਦੀ ਰਹੇਹੀ।

ਅੱਗੇ ਪੜੋ

ਧਰਤੀ ਘੁੰਮਦੀ ਹੀ ਰਹੇ - ਗਗਨਦੀਪ ਸਿੰਘ ਸੰਧੂ

Posted on:- 22-11-2017

ਨਦੀਆਂ ਦਾ ਵਹਾਅ
ਵੇਖਦਿਆਂ-ਵੇਖਦਿਆਂ ਹੀ
ਐਨਾਂ ਸ਼ੂਕਵਾਂ ਹੋ ਗਿਆ ਹੈ
ਕਿ ਪੁਲਾਂ ਨੂੰ ਵੀ
ਵਹਾ ਲੈ ਗਿਆ ਹੈ!
ਸ਼ਾਲਾ . . .
ਫਿਰ ਵੀ
ਪਾਣੀ ਸਲਾਮਤ ਰਹਿਣ;
ਪਾਣੀ ਵਹਿੰਦੇ ਹੀ ਰਹਿਣ!

ਅੱਗੇ ਪੜੋ

ਭਾਰਤੀ ਲੋਕ ਰਾਜ ਦੇ ਸਭ ਤੋਂ ਵੱਡੇ ਜਮਹੂਰੀ ਲੋਕਤੰਤਰ ਰਾਜ ਸਭਾ ਦਾ ਅਸਲੀ ਚਿਹਰਾ

Posted on:- 19-11-2017

2 ਲੱਖ 70 ਹਜਾਰ ਪ੍ਰਤੀ ਮਹੀਨਾ ਛਕਣ ਵਾਲੇ ਦੋ ਰਾਜ ਸਭਾ ਮੈਂਬਰ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਫਿਲਮੀ ਅਭਿਨੇਤਰੀ ਰੇਖਾ

ਅੱਜ ਜਦ ਅਖਬਾਰਾਂ ਦੇ ਪੰਨਿਆਂ ਉੱਪਰ ਘੋਖਵੀਂ ਨਿਗਾਹ ਮਾਰੀ ਤਾਂ 130 ਕਰੋੜ ਤੋਂ ਵੱਧ ਭਾਰਤੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਪਾਰਲੀਮੈਂਟ ਦੇ ਦੋ ਰਾਜ ਸਭਾ ਮੈਂਬਰਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਫਿਲਮੀ ਅਭਿਨੇਤਰੀ ਰੇਖਾ ਦੀ ਕਰੁਗਜਾਰੀ ਵੇਖਕੇ ਹੈਰਾਨੀ ਤਾਂ ਨਹੀਂ ਹੋਈ ਦਿਲਚਸਪੀ ਜ਼ਰੂਰ ਵਧਾ ਦਿੱਤੀ। ਇਨ੍ਹਾਂ ਦੋਵੇਂ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਸਮਾਂ ਪੰਜ ਸਾਲ ਤੋਂ ਵੱਧ ਦਾ ਹੋ ਗਿਆ ਹੈ। ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਸਚਿਨ ਤੇਂਦੁਲਕਰ ਦੀ ਹਾਜ਼ਰੀ ਮਹਿਜ 7 % ਅਤੇ ਅਭਿਨੇਤਰੀ ਰੇਖਾ ਦੀ ਹਾਜ਼ਰੀ ਦਾ ਗ੍ਰਾਫ ਇਸ ਤੋਂ ਵੀ ਗਿਰਕੇ 5% ਰਿਹਾ ਹੈ। ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਸਚਿਨ ਤੇਂਦੁਲਕਰ ਨੇ ਅਪ੍ਰੈਲ 2012 ਤੋ ਅਗਸਤ 2017 ਤੱਕ ਦੀਆਂ 373 ਬੈਠਕਾਂ ਵਿੱਚੋਂ ਸਿਰਫ 25 ਬੈਠਕਾਂ ਵਿੱਚ ਭਾਗ ਲਿਆ ਹੈ। ਜਦ ਕਿ ਅਭਿਨੇਤਰੀ ਰੇਖਾ ਨੇ ਸਿਰਫ 18 ਬੈਠਕਾਂ ਵਿੱਚ ਭਾਗ ਲਿਆ । ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਸਮੇਂ ਦੌਰਾਨ ਸਿਰਫ 22 ਸਵਾਲ ਹੀ ਪੁੱਛੇ ਜਦ ਕਿ ਅਭਿਨੇਤਰੀ ਰੇਖਾ ਦੀ ਜੁਬਾਨ ਨੂੰ ਲੱਗਿਆ ਜਿੰਦਰਾ ਖੁੱਲਿਆ ਨੀ ਨਹੀਂ।

ਅੱਗੇ ਪੜੋ

ਔਰਤਾਂ ’ਤੇ ਹੁੰਦੀ ਹਿੰਸਾ - ਗੋਬਿੰਦਰ ਸਿੰਘ ਢੀਂਡਸਾ

Posted on:- 17-11-2017

suhisaver

ਜ਼ਿੰਦਗੀ ਰੂਪੀ ਸਾਇਕਲ ਦੇ ਮਰਦ ਅਤੇ ਔਰਤ ਦੋ ਪਹੀਏ ਹਨ, ਜਿਹਨਾਂ ਚੋਂ ਇੱਕ ਦੀ ਅਣਹੋਂਦ ਹੋਣ ਤੇ ਮਨੁੱਖ ਦੇ ਭਵਿੱਖ ਦੀ ਕਲਪਨਾ ਕਰਨਾ ਅਸੰਭਵ ਹੈ। ਔਰਤਾਂ ਖਿਲਾਫ਼ ਹੁੰਦੇ ਅਪਰਾਧ ਦਾ ਗ੍ਰਾਫ਼ ਦਿਨ ਬ ਦਿਨ ਵਧਿਆ ਹੈ, ਔਰਤਾਂ ਖਿਲਾਫ਼ ਹਿੰਸਕ ਅਤੇ ਯੌਨ ਦੁਰਾਚਾਰ ਦੀਆਂ ਰੂੰਹ ਕੰਬਾਊ ਖਬਰਾਂ ਅਕਸਰ ਹੀ ਅਖਬਾਰਾਂ, ਨਿਊਜ਼ ਚੈੱਨਲਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਜੋ ਕਿ ਇੱਕ ਸੰਜੀਦਾ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੈ।

ਪਿਛਲੇ ਕੁਝ ਦਿਨਾਂ ਤੋਂ ਦੁਨੀਆਂ ਭਰ ਦੀਆਂ ਔਰਤਾਂ ਆਪਣੇ ਖਿਲਾਫ਼ ਹੋਏ ਯੌਨ ਉਤਪੀੜਨ ਤੇ ਹੈਸ਼ਟੈਗ ਮੀ ਟੂ (#metoo) ਨਾਲ ਆਪ ਬੀਤੀ ਸਾਂਝੀਆਂ ਕਰ ਰਹੀਆਂ ਹਨ। ਇਸ ਹੈਸ਼ਟੈਗ ਕੰਪੇਨ ਦੀ ਸ਼ੁਰੂਆਤ ਹਾਲੀਵੁੱਡ ਅਦਾਕਾਰਾ ਐਲੀਸਾ ਮਿਲਾਨੋ ਤੋਂ ਸ਼ੁਰੂ ਹੋਈ। ਉਹਨਾਂ ਨੇ ਆਪਣੇ ਇੱਕ ਦੋਸਤ ਦੀ ਸਲਾਹ ਤੇ ਟਵੀਟ ਦੇ ਜ਼ਰੀਏ ਔਰਤਾਂ ਨੂੰ ਯੌਨ ਉਤਪੀੜਨ ਖਿਲਾਫ਼ ਆਵਾਜ਼ ਉਠਾਉਣ ਦਾ ਸੰਦੇਸ਼ ਦਿੱਤਾ ਸੀ। ਦੇਖਦੇ ਹੀ ਦੇਖਦੇ ਦੁਨੀਆਂ ਭਰ ਵਿੱਚੋਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿੱਚ ਔਰਤਾਂ ਵੱਲੋਂ ਆਪਣੇ ਨਾਲ ਹੋਈਆਂ ਯੌਨ ਉਤਪੀੜਨ ਦੀਆਂ ਵਧੀਕੀਆਂ ਨੂੰ ਇੰਟਰਨੈੱਟ ਤੇ ਸੋਸ਼ਲ ਮੀਡੀਆ ਆਦਿ ਰਾਹੀਂ ਹੈਸ਼ਟੈਗ ਮੀ ਟੂ (#metoo) ਲਿਖ ਕੇ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਸਮਾਜ ਦਾ ਕਥਿਤ ਚੇਹਰਾ ਬੇਨਕਾਬ ਹੋ ਰਿਹਾ ਹੈ। ਇਸ ਕੰਪੇਨ ਦੁਆਰਾ ਸਾਂਝੀਆਂ ਕੀਤੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਔਰਤਾਂ ਨਾਲ ਹੋਈ ਯੌਨ ਹਿੰਸਾ ਜਾਂ ਉਤਪੀੜਨ ਉਹਨਾਂ ਦੀ ਗਲਤੀ ਨਹੀਂ ਸੀ।

ਅੱਗੇ ਪੜੋ

ਇਤਬਾਰ ਦੀ ਅਲਖ - ਸਰੂਚੀ ਕੰਬੋਜ਼

Posted on:- 16-11-2017

ਹੱਸਿਆ ਕਰ ਹਸਾਇਆ ਕਰ,
ਗੁੱਸੇ ਵਿੱਚ ਨਾ ਆਇਆ ਕਰ।

ਲਾਲਚ ਤੋਂ ਪਾਸਾ ਵੱਟ ਕੇ ਲੰਘ,
ਮਿਹਨਤ ਨੂੰ ਸਿਰ ਝੁਕਾਇਆ ਕਰ।

ਉਹ ਕੀ ਹੈ ਜੋ ਮੁਮਕਿਨ ਨਹੀਂ,
ਇਤਬਾਰ ਦੀ ਅਲਖ ਜਗਾਇਆ ਕਰ।

ਦਿਨ ਚੰਗੇ ਵੀ ਮੁੜ ਆਵਨਗੇ,
ਤੂੰ ਐਵੇਂ ਨਾ ਘਬਰਾਇਆ ਕਰ।

ਖੁਸ਼ੀਆਂ ਤੇ ਖੇੜੇ ਜਗ ’ਤੇ ਵੰਡ,
ਹਰ ਦਿਲ ਦਾ ਦਰਦ ਵੰਡਾਇਆ ਕਰ।

 ਝੂਠ ਦੇ ਸਾਰੇ ਵਰਕੇ ਪਾੜ,
ਸੱਚ ਦਾ ਸਬਕ ਪੜਾਇਆ ਕਰ।

ਅੰਦਰੋਂ ਤੇ ਬਾਹਰੋਂ ਇੱਕ ਰਹਿ,
ਨਾ ਗਿਰਗਿਟ ਰੰਗ ਵਟਾਇਆ ਕਰ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ