Thu, 20 September 2018
Your Visitor Number :-   1484303
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ               ਸੁਪਰੀਮ ਕੋਰਟ ਵਲੋਂ ਮੁਜ਼ੱਫਰਪੁਰ ਮਾਮਲੇ 'ਚ ਨਵੀਂ ਟੀਮ ਦੇ ਗਠਨ 'ਤੇ ਰੋਕ              

ਭਾਰਤੀ ਕਮਿਊਨਿਸਟਾਂ ਨੇ ਭਾਰਤ ਵਿਚ ਧਰਮ ਦੀ ਅਹਿਮੀਅਤ ਨੂੰ ਬਹੁਤ ਘਟਾ ਕੇ ਵੇਖਿਆ ਹੈ: ਡਾ. ਭੀਮ ਇੰਦਰ ਸਿੰਘ

Posted on:- 30-08-2016

suhisaver

ਮੁਲਾਕਾਤੀ: ਪਰਮਿੰਦਰ ਸਿੰਘ ਸ਼ੌਂਕੀ
ਸੰਪਰਕ: +91 94643  46677

 
ਪੰਜਾਬੀ ਸਾਹਿਤ ਆਲੋਚਨਾ, ਚਿੰਤਨ-ਪ੍ਰਬੰਧ, ਰਾਜਸੀ ਅਤੇ ਚਲੰਤ ਮਾਮਲਿਆਂ ਦੇ ਗੰਭੀਰ ਵਿਸ਼ਲੇਸ਼ਕ ਵਜੋਂ ਡਾ. ਭੀਮ ਇੰਦਰ ਸਿੰਘ ਦਾ ਨਾਮ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਉਹ ਦਹਾਕੇ ਤੋਂ ਜ਼ਿਆਦਾ ਲਮੇਰੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਣ ਅਤੇ ਇੱਕ ਪ੍ਰਬੁੱਧ ਮਾਰਕਸਵਾਦੀ ਆਲੋਚਕ ਵਜੋਂ ਪੰਜਾਬ ਦੇ ਵੱਖ-ਵੱਖ ਮਸਲਿਆਂ ‘ਤੇ ਵਡਮੁੱਲੀ ਅਤੇ ਅਕਾਦਮਿਕ ਵਿਚਾਰ ਦ੍ਰਿਸ਼ਟੀ ਪੇਸ਼ ਕਰਦੇ ਆ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਹੁਣ ਤੱਕ ਉਨ੍ਹਾਂ ਨੇ ਦਰਜਨਾਂ ਪੁਸਤਕਾਂ ਪੰਜਾਬੀ ਸਾਹਿਤ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਇਸ ਦੇ ਨਾਲ ਹੀ ਉਹ ਸੈਂਕੜੇ ਖੋਜ-ਪੱਤਰ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ, ਮੈਗਜ਼ੀਨਾਂ ਅਤੇ ਮੀਡੀਆ ਵਿਚ ਪੇਸ਼ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਬਹੁ-ਚਰਚਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਪ੍ਰਕਾਸ਼ਿਤ ਹੋਈ ਸੀ। ਜਿਸ ਨੂੰ ਪਾਠਕਾਂ ਦੇ ਵਡੇਰੇ ਹਿੱਸੇ ਨੇ ਤਨਦੇਹੀ ਨਾਲ ਜੀ ਆਇਆਂ ਆਖਿਆ।

ਅਸੀਂ ਅਪਣੇ ਪਾਠਕਾਂ ਲਈ ਉਨ੍ਹਾਂ ਦੀ ਇਸ ਪੁਸਤਕ ਅਤੇ ਮਾਰਕਸਵਾਦ ਤੋਂ ਇਲਾਵਾ ਪੰਜਾਬੀ ਸਾਹਿਤ ਅਤੇ ਆਲੋਚਨਾ ਆਦਿ ਨਾਲ ਜੁੜੇ ਗੰਭੀਰ ਮਸਲਿਆਂ ਸਬੰਧੀ ਇੱਕ ਲੰਮੀ ਮੁਲਾਕਾਤ, ਜਿਹੜੀ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਰਿਸਰਚ ਫੈਲੋ ਸ. ਪਰਮਿੰਦਰ ਸਿੰਘ ਸ਼ੌਂਕੀ ਨੇ ਬੀਤੇ ਦਿਨੀਂ ਕੀਤੀ ਸੀ, ਦੇ ਵਿਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।
(ਸੰਪਾ.)

?ਡਾ. ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡੀ ਨਵ-ਪ੍ਰਕਾਸ਼ਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਦਾ ਵਿਚਾਰਧਾਰਕ ਚੌਖਟਾ ਮਨੁੱਖੀ ਸਮਾਜ ਤੋਂ ਸਫ਼ਰ ਕਰਦਾ ਹੋਇਆ ਪਰਿਪੇਖਿਕ ਸੰਦਰਭਾਂ ਅਤੇ ਸੰਕਲਪਾਤਮਿਕ ਵਿਸ਼ਿਆਂ ਰਾਹੀਂ ਹੁੰਦਾ ਹੋਇਆ ਸਮਕਾਲ ਦੀਆਂ ਭਾਸ਼ਾਗਤ ਸਮੱਸਿਆਵਾਂ ਤੱਕ ਅਪਣੀ ਪਹੁੰਚ ਕਰ ਲੈਂਦਾ ਹੈ। ਇਸ ਸਮੁੱਚੇ ਪਾਸਾਰ ਅੰਦਰ ਮਾਰਕਸਵਾਦ ਦਾ ਕੀ ਆਧਾਰ ਸਾਡੇ ਸਾਹਮਣੇ ਆਉਂਦਾ ਹੈ?
- ਇਸ ਨਵ-ਪ੍ਰਕਾਸ਼ਿਤ ਪੁਸਤਕ ‘ਮਾਰਕਸਵਾਦ: ਮੁੱਦੇ ਅਤੇ ਮੁਲਾਂਕਣ’ ਵਿਚ ਮਨੁੱਖੀ ਸਮਾਜ, ਵਿਚਾਰਧਾਰਾ, ਵਿਸ਼ਵੀਕਰਨ, ਦਲਿਤ ਸਮਾਜ, ਭਾਸ਼ਾਈ ਮਸਲਿਆਂ ਆਦਿ ਤੋਂ ਲੈ ਕਿ ਅਜੋਕੇ ਦੌਰ ਵਿਚ ਮਾਰਕਸਵਾਦ ਦੇ ਮਹੱਤਵ ‘ਤੇ ਲੋੜ ਬਾਰੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹਨਾਂ ਵੱਖ-ਵੱਖ ਮਸਲਿਆਂ ਬਾਰੇ ਮੈਂ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਅੱਜ ਦੇ ਸਰਮਾਏਦਾਰੀ ਦੇ ਸੰਕਟ-ਗ੍ਰਸਤ ਦੌਰ ਨੂੰ ਸਮਝਣ ਤੇ ਬਦਲਣ ਵਿਚ ਮਾਰਕਸਵਾਦ ਇੱਕ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕੇ ਮਾਰਕਸਵਾਦ ਹਰ ਸਮੱਸਿਆ ਦਾ ਹੱਲ ਪੇਸ਼ ਕਰ ਸਕਦਾ ਹੈ।

ਅੱਗੇ ਪੜੋ

ਰਣਦੀਪ ਮੱਦੋਕੇ: ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼

Posted on:- 07-07-2016

suhisaver

ਮੁਲਾਕਾਤੀ:  ਅਮਰੀਕ ਨਮੋਲ

ਖਾਹਮਖਾਹ ਰਾਖੇ ਨੇ ਖੇਤਾਂ ਦੇ
ਜੋ ਕਰਦੇ ਨੇ ਖੁਦ ਤੋਂ ਹੀ ਰਾਖੀ ਕਿਸੇ ਦੇ ਖੇਤ ਦੀ
ਭਲਾ ਡਰਨਿਆਂ ਦੀ ਵੀ ਆਪਣੀ ਜ਼ਮੀਨ ਹੁੰਦੀ ਹੈ ? - ਰਣਦੀਪ ਮੱਦੋਕੇ


ਰਣਦੀਪ ਮੱਦੋਕੇ ਇੱਕ ਸਥਾਪਿਤ ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼ ਹਨ। ਰਣਦੀਪ ਮੋਗੇ ਜ਼ਿਲ੍ਹੇ ਦੇ ਪਿੰਡ ਮੱਦੋਕੇ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਏ। ਉਹਨਾਂ  ਚੰਡੀਗੜ੍ਹ ਆਰਟ ਕਾਲਜ ਤੋਂ ਕਲਾ ਦੀ ਪੜਾਈ ਕੀਤੀ ਅਤੇ ਆਪਣੇ ਖੇਤਰ ਵਿਚ ਬਹੁਤ ਸਾਰੇ ਅਕਾਦਮਿਕ ਅਦਾਰਿਆਂ ਤੋਂ ਮਾਣ ਸਨਮਾਨ  ਪ੍ਰਾਪਤ ਕੀਤੇ । ਕਲਾ ਜਗਤ ਵਿੱਚ ਉਨ੍ਹਾਂ ਦਾ ਚੰਗਾ ਨਾਮ ਹੈ।ਕਲਾ ਦੇ ਖੇਤਰ ਵਿਚ  ਉਨ੍ਹਾਂ ਨੂੰ ਆਮ ਤੌਰ ਤੇ ਇੱਕ ਲੋਕ ਪੱਖੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।

? ਬਚਪਨ ਦੀ ਜ਼ਿੰਦਗੀ ਅਤੇ ਪਿੰਡ ਬਾਰੇ ਦੱਸੋ?
- ਅਸੀਂ ਤਿੰਨ ਭਰਾ ਹਾਂ। ਜਿਨ੍ਹਾਂ ’ਚੋਂ ਦੋ ਭਰਾ ਪਿੰਡ ਵਿਚ ਹੀ  ਮਹਿਨਤ ਮਜ਼ਦੂਰੀ ਕਰਦੇ ਹਨ। ਬਚਪਨ ਤੋਂ ਲੈ ਕੇ ਅੱਧ ਜਵਾਨੀ ਤੱਕ  ਮੈਂ ਵੀ ਪਿੰਡ ਦੇ ਖੇਤਾਂ ਅਤੇ ਸ਼ਹਿਰ ਦੀਆਂ ਫੈਕਟਰੀਆਂ ਵਿੱਚ ਕੰਮ ਕੀਤਾ। ਦੂਜੇ ਭਰਾਵਾਂ ਤੋਂ ਅੱਠ ਦਸ ਸਾਲ ਛੋਟਾ ਹੋਣ ਕਰਕੇ ਉਨ੍ਹਾਂ ਦੀ ਇਹ ਇੱਛਾ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰਾਂ  ਤੇ ਜੱਟਾਂ ਦੀ ਦਿਹਾੜੀ ਤੇ ਨਾ ਜਾਵਾਂ। ਪਰ ਘਰ ਦੇ ਹਾਲਾਤ ਸੁਖਾਵੇਂ ਨਾ ਹੋਣ ਕਰਕੇ ਬਾਰਵੀਂ ਪਾਸ ਕਰਨ ਤੋਂ ਬਾਅਦ ਹੀ ਮੈਨੂੰ ਮੋਗੇ ਸਰੋਂ ਦੀ ਤੇਲ ਫੈਕਟਰੀ ‘ਪੀ ਮਾਰਕਾ’ ਵਿੱਚ ਕੰਮ ਕਰਨਾ ਪਿਆ। ਇਸ ਤੋਂ ਬਿਨ੍ਹਾਂ ਖੇਤਾਂ ਵਿੱਚ ਨਰਮਾ ਗੁੱਡਣ ਅਤੇ ਕਣਕ ਦੀ ਵਾਢੀ ਆਦਿ ਦਾ ਕੰਮ ਵੀ ਕੀਤਾ। ਸਰੀਰਕ ਤੌਰ ਤੇ ਬਹੁਤਾ ਕਮਜ਼ੋਰ ਹੋਣ ਕਰਕੇ ਇਹ ਕੰਮ ਮੈਨੂੰ ਥਕਾ ਦਿੰਦਾ ਸੀ ਅਤੇ ਕਿਸੇ ਹੱਦ ਤੱਕ ਜਾਤ ਅਤੇ ਬੇਜ਼ਮੀਨ ਹੋਣ ਦੇ ਅਹਿਸਾਸ ਨੂੰ ਜਗਾਉਂਦਾ । ਖੇਤਾਂ ਵਿੱਚ ਦਿਹਾੜੀ ਕਰਨ ਨਾਲੋਂ ਫੈਕਟਰੀ ਵਿੱਚ ਕੰਮ ਕਰਨਾ ਮੈਨੂੰ ਜ਼ਿਆਦਾ ਚੰਗਾ ਲਗਦਾ ਸੀ।

ਅੱਗੇ ਪੜੋ

ਹੁਣ ਅਮਰੀਕਾ ਮੇਰਾ ਦੇਸ਼ ਹੈ :ਸੁਖਵਿੰਦਰ ਕੰਬੋਜ

Posted on:- 22-04-2016

suhisaver

ਮੁਲਾਕਾਤੀ : ਅਜਮੇਰ ਸਿੱਧੂ

ਸੁਖਵਿੰਦਰ ਕੰਬੋਜ ਪੰਜਾਬ/ਭਾਰਤ ਦਾ ਜੰਮਪਾਲ ਤੇ ਅਮਰੀਕਾ ਦੇਸ਼ ਦਾ ਨਾਗਰਿਕ ਹੈ। ਉਹ ਦਾ ਪੰਜਾਬੀ ਦੇ ਚੋਣਵੇਂ ਸ਼ਾਇਰਾਂ ਵਿੱਚ ਸ਼ੁਮਾਰ ਹੈ ਜਿਹੜੇ ਅਨੁਕੂਲ ਤੇ ਪ੍ਰਤਿਕੂਲ ਦੋਹਾਂ ਸਥਿਤੀਆਂ ਵਿਚ ਹੀ ਆਪਣੀ ਕਵਿ ਸਿਰਜਣਾ ਜਾਰੀ ਰੱਖ ਰਹੇ ਹਨ। ਉਹ ਲਗਭਗ ਪਿਛਲੇ ਅਠਾਈ ਸਾਲਾਂ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਿਹਾ ਹੈ। ਆਮ ਪ੍ਰਵਾਸੀਆਂ ਨੂੰ ਘਰ, ਦਫ਼ਤਰ ਅਤੇ ਗੁਰੂ ਘਰ ਦਾ ਹੀ ਗਿਆਨ ਹੁੰਦਾ ਹੈ ਪਰ ਉਸਨੇ ਉੱਥੇ ਜੀਵਨ ਜੀਵਿਆ ਹੀ ਨਹੀਂ ਸਗੋਂ ਬਹੁਤ ਸਾਰੇ ਕੋਣਾਂ ਤੋਂ ਵੇਖਿਆ ਵੀ ਹੈ। ਉਸਨੂੰ ਸਾਹਿਤ ਦੀਆਂ ਸਭ ਵਿਧਾਵਾਂ, ਖ਼ਾਸ ਕਰਕੇ ਕਵਿਤਾ ਬਾਰੇ ਕਾਫ਼ੀ ਸੂਝ ਹੈ। ਮਾਰਕਸ ਦੇ ਫਲਸਫੇ ਅਤੇ ਉੱਘੇ ਪੱਛਮੀ ਵਿਦਵਾਨਾਂ ਦੇ ਸਿਧਾਂਤਾਂ ਬਾਰੇ ਵੀ ਉਸਨੂੰ ਜਾਣਕਾਰੀ ਹੈ।

ਉਸਨੇ ਵਿਦੇਸ਼ੀ ਭਾਸ਼ਾਵਾਂ, ਖ਼ਾਸ ਕਰਕੇ ਪੰਜਾਬੀ ਦੀ ਕਵਿਤਾ ਨਿੱਠ ਕੇ ਪੜ੍ਹੀ ਹੋਈ ਹੈ। ਉਹ ਕਵਿਤਾ ਦਾ ਅਧਿਐਨ ਕਰਨ ਤੋਂ ਖੁੰਝਦਾ ਨਹੀਂ। ਇਕ ਤੇ ਉਹ ਆਪ ਪੰਜਾਬੀ ਦਾ ਅਧਿਆਪਕ (ਕਾਲਜ ਲੈਕਚਰਾਰ) ਰਿਹਾ ਹੈ ਤੇ ਦੂਸਰਾ ਆਪ ਵੀ ਕਵਿਤਾ ਕਹਿੰਦਾ ਹੈ। ਕਾਵਿ ਸਿਰਜਣਾ ਉਹਦੀ ਜ਼ਿੰਦਗੀ ਦਾ ਹਿੱਸਾ ਹੀ ਹੈ। ਜੋ ਉਸਨੇ ਜਾਂ ਉਹਦੇ ਆਲੇ- ਦੁਆਲੇ ਦੇ ਲੋਕਾਂ ਨੇ ਜੀਵਿਆ ਹੈ, ਉਸ ਵਿੱਚੋਂ ਹੀ ਉਸਦੀ ਕਵਿਤਾ ਜਨਮ ਲੈਂਦੀ ਹੈ। ਜਿਸ ਵਿੱਚੋਂ ਆਮ ਮਨੁੱਖ ਦੀ ਜ਼ਿੰਦਗੀ ਦੀ ਧੜਕਣ ਦੀ ਧੁਨੀ ਸੁਣਾਈ ਦਿੰਦੀ ਹੈ। ਉਸਦੀ ਰਚਨਾਕਾਰੀ ਦੇ ਅਨੁਭਵ ਖੇਤਰ ਤੇ ਕਰਮ ਖੇਤਰ, ਦੋਵਾਂ ਖੇਤਰਾਂ ਦਾ ਘੇਰਾ ਬਹੁਤ ਵਿਸ਼ਾਲ ਹੈ।

ਅੱਗੇ ਪੜੋ

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ