Tue, 13 November 2018
Your Visitor Number :-   1526919
SuhisaverSuhisaver Suhisaver
ਕੈਲੀਫੋਰਨੀਆ ਦੇ ਬਾਰ 'ਚ ਗੋਲੀਬਾਰੀ, 13 ਮੌਤਾਂ               ਸਬਰੀਮਾਲਾ 'ਚ ਪ੍ਰਦਰਸ਼ਨਕਾਰੀਆਂ ਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ              

'ਕਾਲੀ ਦੀਵਾਲੀ' ਮਨਾਉਣ ਲਈ ਨਿਊ ਮੋਤੀ ਮਹਿਲ ਵੱਲ ਰੋਸ ਮਾਰਚ ਕਰਦੇ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ਼

Posted on:- 07-11-2018

suhisaver

ਪਟਿਆਲਾ : ਮੁੱਖ ਮੰਤਰੀ ਦੀ ਬੇਰੁਖੀ ਦਾ ਸ਼ਿਕਾਰ ਅਧਿਆਪਕ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੀਆਂ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਦੁਸ਼ਹਿਰਾ ਅਤੇ ਕਰਵਾ ਚੌਥ ਦਾ ਤਿਉਹਾਰ ਸੰਘਰਸ਼ ਦੀਆਂ ਪਿੜਾਂ 'ਚ ਬਿਤਾਉਣ ਵਾਲੇ ਅਧਿਆਪਕਾਂ ਨੇ ਦੀਵਾਲੀ ਦਾ ਤਿਉਹਾਰ ਵੀ ਆਪਣੇ ਘਰਾਂ ਤੋਂ ਬਾਹਰ ਹੀ ਮਨਾਇਆ ਅਤੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ 32ਵੇਂ ਦਿਨ 10 'ਅਧਿਆਪਕ ਜੋੜਿਆਂ' ਨੇ ਭੁੱਖ ਹੜਤਾਲ ਦੀ ਲੜੀ ਨੂੰ ਅੱਗੇ ਤੋਰਿਆ।
ਪਟਿਆਲਾ,ਸੰਗਰੂਰ,ਬਰਨਾਲਾ ਅਤੇ ਫਤਿਹਗੜੵ ਸਾਹਿਬ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਅੱਜ ਪਟਿਆਲਾ ਸ਼ਹਿਰ 'ਚ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਲੱਗੇ ਪੱਕੇ ਧਰਨੇ ਵਾਲੇ ਸਥਾਨ ਤੋਂ ਮੁੱਖ ਮੰਤਰੀ ਦੀ ਰਿਹਾਇਸ਼ 'ਨਿਊ ਮੋਤੀ ਮਹਿਲ' ਵੱਲ ਰੋਸ ਮਾਰਚ ਕੀਤਾ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਖੱਜਲ ਖੁਆਰ ਕਰਨ ਦੀ ਨੀਤੀ ਦੇ ਵਿਰੋਧ ਵਿੱਚ 'ਕਾਲੀ ਦੀਵਾਲੀ' ਮਨਾਉਣ ਲਈ ਮੁੱਖ ਮੰਤਰੀ ਦੇ ਘਰ ਵੱਲ ਵਧਦੇ ਅਧਿਆਪਕਾਂ 'ਤੇ ਪੁਲਿਸ ਵੱਲੋਂ ਭੜਕਾਹਟ ਪੈਦਾ ਕਰਦੇ ਹੋਏ ਲਾਠੀਚਾਰਜ ਕੀਤਾ ਅਤੇ ਮਹਿਲਾ ਅਧਿਆਪਕਾਵਾਂ ਦੀ ਪੁਰਸ਼ ਮੁਲਾਜ਼ਮਾਂ ਵੱਲੋਂ ਖਿੱਚਧੂਹ ਵੀ ਕੀਤੀ ਗਈ।ਪੁਲਿਸ ਦੀ ਧੱਕੇਸ਼ਾਹੀ ਵਾਲੀ ਕਾਰਵਾਈ ਤੋਂ ਖਫਾ ਅਧਿਆਪਕਾਂ ਨੇ ਰੋਕਾਂ ਨੂੰ ਤੋੜਦਿਆਂ ਮੁੱਖ ਮੰਤਰੀ ਦੇ ਨਿਊ ਮੋਤੀ ਮਹਿਲ ਤੱਕ ਰੋਹ ਭਰਪੂਰ ਰੋਸ ਮਾਰਚ ਕੀਤਾ। ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਨੇ ਅਧਿਆਪਕਾਂ 'ਚ ਪਹੁੰਚ ਕੇ ਭਰੋਸਾ ਦਿੱਤਾ ਕਿ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕਰਕੇ ਉਨੵਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਅੱਗੇ ਪੜੋ

ਜਮਹੂਰੀ ਹੱਕਾਂ ਦੀਆਂ ਦੋ ਦਰਜਨ ਜਥੇਬੰਦੀਆਂ ਵੱਲੋਂ ਬੁੱਧੀਜੀਵੀਆਂ ਦੀ ਜ਼ਮਾਨਤ ਰੱਦ ਕੀਤੇ ਜਾਣ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ

Posted on:- 30-10-2018

suhisaver

ਮੁਲਕ ਦੀਆਂ ਦੋ ਦਰਜਨ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਤਾਲਮੇਲ ਕੇਂਦਰ, ਸੀ.ਡੀ.ਆਰ.ਓ ਦੇ ਕੋਆਰਡੀਨੇਟਰ ਅਸੀਸ਼ ਗੁਪਤਾ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕਾਰਕੁੰਨਾਂ ਅਤੇ ਵਕੀਲਾਂ ਸੁਧਾ ਭਾਰਦਵਾਜ, ਅਰੁਣ ਫ਼ਰੇਰਾ ਅਤੇ ਪ੍ਰੋਫੈਸਰ ਵਰਨੋਨ ਗੋਂਜ਼ਾਲਵੇਜ਼ ਨੂੰ ਪੂਨੇ ਦੇ ਵਧੀਕ ਸੈਸ਼ਨ ਜੱਜ ਦੀ ਸਪੈਸ਼ਲ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਖ ਹੋਣ ਤੋਂ ਬਾਦ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਡੇਢ ਮਹੀਨੇ ਤੋਂ ਚੱਲ ਰਹੇ ਇਸ ਘਿਣਾਉਣੇ ਨਾਟਕ ਦੀ ਇਸ ਆਖ਼ਰੀ ਝਾਕੀ ਵਿਚ ਵਧੀਕ ਸੈਸ਼ਨ ਜੱਜ ਵੱਲੋਂ ਕਾਰਕੁੰਨਾਂ ਨੂੰ ਸਾਫ਼ ਤੌਰ 'ਤੇ ਦੋਸ਼ੀ ਮੰਨਣ ਲਈ ਅਤੇ ਉਹਨਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਲਈ ਪੂਰੀ ਤਰ੍ਹਾਂ ਤਰਕਹੀਣ ਫ਼ੈਸਲਾ ਸੁਣਾਇਆ ਗਿਆ ਹੈ ਜੋ ਪੂਨੇ ਪੁਲਿਸ ਵੱਲੋਂ ਪੇਸ਼ ਕੀਤੀਆਂ ਅਤੇ ਪਿਛਲੇ ਛੇ ਮਹੀਨਿਆਂ ਵਿਚ ਮੀਡੀਆ ਵਿਚ ਨਸ਼ਰ ਕੀਤੀਆਂ ਜਾ ਰਹੀਆਂ ਬਹੁਤ ਸਾਰੀਆਂ ਬਿਨਾ ਦਸਤਖ਼ਤ ਚਿੱਠੀਆਂ ਨੂੰ ਅਧਾਰ ਬਣਾਉਂਦਾ ਹੈ।

ਅੱਗੇ ਪੜੋ

ਹਾਮਿਦ ਅੰਸਾਰੀ ਤੋਂ ਬਾਅਦ ਕੀ ਹੋਵੇਗਾ ਰਾਜਸਭਾ ਟੀ . ਵੀ .ਦਾ ਭਵਿੱਖ ?

Posted on:- 26-07-2017

ਨਵੇਂ ਉੱਪ ਰਾਸ਼ਟਰਪਤੀ ਲਈ ਪੈਣ ਵਾਲੀਆਂ ਵੋਟਾਂ ਦੇ ਦਿਨ ਜਿਵੇਂ -ਜਿਵੇਂ ਨੇੜੇ ਆ ਰਹੇ ਨੇ ,  ਉਸੇ  ਤਰ੍ਹਾਂ ਹੀ ਪੱਤਰਕਾਰੀ ਤੇ ਬੌਧਿਕ ਹਲਕਿਆਂ ਦੀ ਚਿੰਤਾ ਵੱਧ ਰਹੀ ਹੈ ਕੀ ਰਾਜਸਭਾ ਟੀ.ਵੀ. ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ? ਰਾਜ ਸਭਾ ਦੇ ਸਭਾਪਤੀ (ਉੱਪ -ਰਾਸ਼ਟਰਪਤੀ) ਦੀ ਨਿਗਰਾਨੀ `ਚ ਚੱਲਣ ਵਾਲੇ ਰਾਜਸਭਾ ਟੀ.ਵੀ. ਨੇ ਪਿਛਲੇ ਕੁਝ ਸਾਲਾਂ` ਚ ਆਪਣੀ ਨਿਰਪੱਖ , ਭਰੋਸੇਯੋਗ ਪੱਤਰਕਾਰੀ ਤੇ ਗੰਭੀਰ ਬਹਿਸਾਂ ਵਾਲੇ ਪ੍ਰੋਗਰਾਮਾਂ ਕਾਰਨ ਭੱਲ ਬਣਾਈ ਹੋਈ ਹੈ । ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਦਾ  ਮੰਨਣਾ ਹੈ ਕਿ  ਅਜਿਹਾ ਤਾਂ ਹੀ ਸੰਭਵ ਹੈ ਕਿ ਇਸਦੇ ਨਿਗਰਾਨ ਹਾਮਿਦ ਅੰਸਾਰੀ ਵਰਗੇ ਸ਼ਖ਼ਸ ਹਨ । ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ੫ ਅਗਸਤ ਨੂੰ ਵੋਟਾਂ ਪੈ  ਰਹੀਆਂ ਹਨ ।  ਮੁਕਾਬਲਾ ਗੋਪਾਲ ਕ੍ਰਿਸ਼ਨ ਗਾਂਧੀ ਤੇ ਐੱਮ.ਵੈਂਕਈਆ ਨਾਇਡੂ ਵਿਚਕਾਰ ਹੋ ਰਿਹਾ ਹੈ । ਗਿਣਤੀਆਂ- ਮਿਣਤੀਆਂ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਹੱਥ ਉਪਰ ਹੈ ।

ਅੱਗੇ ਪੜੋ

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ