Mon, 17 June 2024
Your Visitor Number :-   7118681
SuhisaverSuhisaver Suhisaver

ਸੰਚਾਰ ਤਕਨਾਲੋਜੀ ਅਤੇ ਪੱਛੜੀ ਆਬਾਦੀ -ਮੋਬਨੀ ਦੱਤਾ

Posted on:- 06-01-2016

suhisaver

ਅਨੁਵਾਦਕ: ਸਚਿੰਦਰ ਪਾਲ ‘ਪਾਲੀ’

ਅੱਜ
-ਕੱਲ ਸੰਚਾਰ ਤਕਨਾਲੋਜੀ ਜਿਵੇਂ ਕਿ ਮੋਬਾਈਲ ਫ਼ੋਨ ਨੂੰ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਇੱਕ ਸ਼ਕਤੀਸ਼ਾਲੀ ਸੰਦ ਵਜੋਂ ਮੰਨਿਆ ਜਾਂਦਾ ਹੈ, ਜੋ ਭਾਰਤ ਵਿੱਚ ਪੱਛੜੀ ਆਬਾਦੀ ਦੀ ਮਦਦ ਕਰਦਾ ਹੈ। ਇਸ ਕਰਕੇ ਬਹੁਤ ਸਾਰੇ ਗੈਰ-ਮੁਨਾਫ਼ਾ ਸੰਗਠਨ ਆਪਣੇ ਜਾਂ ਆਪਣੇ ਦੁਆਰਾ ਖ਼ਰੀਦੀ ਸੰਚਾਰ ਤਕਨਾਲੋਜੀ ਦੇ ਨਾਲ ਪੱਛੜੀ ਆਬਾਦੀ ਦੇ ਵਿਕਾਸ ਲਈ ਭਾਰਤ ਦੀ ਕਈ ਪੱਛੜੇ ਖੇਤਰਾਂ 'ਚ ਕੰਮ ਕਰ ਰਹੇ ਹਨ। ਵਿਚਾਰਿਕ ਤੌਰ ’ਤੇ ਇਹ ਸਿੱਧਾ ਇਨ੍ਫ਼ਾਰਮੇਸ਼ਨ ਤਕਨਾਲੋਜੀ ਤਰੀਕੇ ਨਾਲ ਗਰੀਬੀ ਘਟਾਉਣ, ਪੱਛੜੀ ਆਬਾਦੀ ਨੂੰ ਲਾਭ ਪਹੁੰਚਾਉਣ, ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਹਾਲਾਤਾਂ ਵਿੱਚ ਸੁਧਾਰ ਲਿਆਉਣ ਨਾਲ ਸੰਬੰਧਿਤ ਹਨ ।


ਪਰ ਭਾਰਤ ਦੀ ਪੱਛੜੀ ਆਬਾਦੀ ਵਿੱਚ ਗੈਰ-ਮੁਨਾਫ਼ਾ ਸੰਗਠਨਾਂ ਦੁਆਰਾ ਸੰਚਾਰ ਤਕਨਾਲੋਜੀ ਦੇ ਪ੍ਰਾਜੈਕਟਾਂ ’ਤੇ ਖੋਜ ਆਧਾਰਿਤ ਅਧਿਐਨ ਦੀ ਪੜਤਾਲ ਕਰਨ ਦੀ ਲੋੜ ਹੈ । ਇਨ੍ਹਾਂ ਪੱਛੜੇ ਹੋਏ ਖੇਤਰਾਂ ਨਾਲ ਸੰਬੰਧਿਤ ਆਬਾਦੀ , ਆਰਥਿਕ , ਵਿੱਦਿਅਕ ਅਤੇ ਸਮਾਜਿਕ ਪੱਖੋਂ ਪੱਛੜੀ ਹੋਈ ਹੈ । ਉਹ ਮੁਸ਼ਕਿਲ ਨਾਲ ਇੱਕ ਮੋਬਾਇਲ ਫ਼ੋਨ ਰੱਖਣ ਦੀ ਹਾਲਤ ਵਿੱਚ ਹਨ । ਇਹਨਾਂ ਖੇਤਰਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਮੋਬਾਇਲ ਫ਼ੋਨ ਇਸਤੇਮਾਲ ਕਰਨ ਦੀ ਸੂਝ ਹੈ । ਇਹਨਾਂ ਖੇਤਰਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਵੀ ਬਹੁਤ ਘੱਟ ਹਨ , ਜਿਸ ਨਾਲ ਲੋਕ ਆਪਣੇ ਮੋਬਾਇਲ ਫ਼ੋਨ ਚਾਰਜ ਕਰ ਸਕਣ ।

ਅੱਗੇ ਪੜੋ

ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ - ਬਿੱਟੂ ਜਖੇਪਲ

Posted on:- 30-01-2015

suhisaver

ਅਜੋਕੀ ਨੌਜਵਾਨ ਪੀੜ੍ਹੀ ’ਚ ਹਰ ਐਕਟਿਵ ਇਨਸਾਨ ਇਹੀ ਚਾਹੁੰਦਾ ਹੈ ਕਿ ਉਸ ਕੋਲ ਐਂਡਰਾਇਡ ਫੋਨ ਹੋਵੇ ਤੇ ਨੈੱਟ ਚੱਲਦਾ ਹੋਵੇ। ਅੱਜ ਇੰਟਰਨੈੱਟ ਦੀ ਵਰਤੋਂ ਕਰਨ ਲਈ ਨੌਜਵਾਨਾਂ ’ਚ ਹੋੜ ਮੱਚੀ ਹੋਈ ਹੈ। ਹਰ ਕੋਈ ਫੋਨ ’ਤੇ ਨਜ਼ਰਾਂ ਟਿਕਾਈ ਰੱਖਦਾ ਹੈ ਕਿ ਕਿੱਧਰੋਂ ਕੁਝ ਆਵੇ ਤੇ ਉਹ ਨਾਲ ਦੀ ਨਾਲ ਜਵਾਬ ਦੇਣ । ਗੱਲ ਕਰਨ ਲੱਗੇ ਹਾਂ ਵਟਸਐਪ ਦੀ।

ਵਟਸਐਪ ਸਾਡੀ ਸਹੂਲਤ ਲਈ ਸ਼ੁਰੂ ਕੀਤੀ ਗਈ ਇੱਕ ਅਜਿਹੀ ਸਹੂਲਤ ਹੈ , ਜਿਸ ਰਾਹੀਂ ਸਾਡੇ ਬਹੁਤ ਸਾਰੇ ਜ਼ਰੂਰੀ ਸੁਨੇਹੇ ਆਸਾਨੀ ਨਾਲ ਇੱਕ-ਦੂਜੇ ਨੂੰ ਭੇਜੇ ਜਾ ਸਕਦੇ ਹਨ ਤੇ ਕੋਈ ਬਹੁਤਾ ਖ਼ਰਚਾ ਵੀ ਨਹੀਂ ਆਉਦਾ ਪਰ ਕੁਝ ਸ਼ਰਾਰਤੀ ਅਨਸਰ ਤੇ ਸੌੜੀ ਸੋਚ ਵਾਲੇ ਲੋਕ ਇਸ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ । ਜਦੋਂ ਕਿਸੇ ਨੂੰ ਵਟਸਐਪ ’ਤੇ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਉਸ ਨੂੰ ਅੱਗੇ ਦੀ ਅੱਗੇ ਭੇਜ ਦਿੰਦੇ ਹਨ। ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਨੂੰ ਚੰਗੀ ਸਿੱਖਿਆ ਦੇਣ ਦਾ ਪਰ ਪਿਛਲੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਵਟਸਐਪ ’ਤੇ ਇੱਕ ਮੈਸੇਜ ਕੀਤਾ ਕਿ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ , ਜਿਸ ’ਚ 19 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਐਮਰਜੈਂਸੀ ਖੂਨ ਦੀ ਲੋੜ ਹੈ , ਜਲਦੀ ਹਸਪਤਾਲ ਪਹੁੰਚੋ ।

ਅੱਗੇ ਪੜੋ

ਪੰਜਾਬੀ ਭਾਸ਼ਾ ਦਾ ਤਕਨੀਕੀ ਪਸਾਰ 2014 -ਪਰਵਿੰਦਰ ਜੀਤ ਸਿੰਘ

Posted on:- 29-12-2014

suhisaver

ਭਾਸ਼ਾ ਦਾ ਸਮੇਂ-ਸਮੇਂ ਤੇ ਰੂਪ ਬਦਲਦਾ ਰਹਿੰਦਾ ਹੈ। ਸਾਨੂੰ ਸਮੇਂ ਦੇ ਹਿਸਾਬ ਨਾਲ ਭਾਸ਼ਾ ਵਿੱਚ ਜਿਥੇ ਨਵੇਂ ਸ਼ਬਦ ਜੁੜਦੇ ਹਨ, ਓਥੇ ਹੀ ਨਾ ਬੋਲੇ ਜਾਣ ਵਾਲੇ ਸ਼ਬਦਾਂ ਦਾ ਅਲੋਪ ਹੋਣਾ ਵੀ ਆਮ ਗਲ ਹੈ। ਅੱਜ ਦਾ ਯੁੱਗ ਜੋ ਤਕਨੀਕੀ ਯੁਗ ਵਜੋ ਜਾਣਿਆ ਜਾਂਦਾ ਹੈ ਉਸ ਵੇਲੇ ਭਾਸ਼ਾ ਦੀ ਹੋਂਦ ਉਸ ਦੇ ਸਾਹਿਤਕ ਪੱਖੋਂ ਮਜ਼ਬੂਤ ਹੋਣ ਦੇ ਨਾਲ-ਨਾਲ ਉਸ ਦੇ ਤਕਨੀਕੀ ਪੱਧਰ ਤੇ ਵਿਕਾਸ ਅਤੇ ਪਸਾਰ ਬਹੁਤ ਜ਼ਰੂਰੀ ਹੈ। ਜੇਕਰ ਅੱਜ ਭਾਸ਼ਾ ਤਕਨੀਕੀ ਸਾਧਨਾਂ ਨੂੰ ਧਾਰਨ ਨਹੀ ਕਰਦੀ ਤਾਂ ਉਸ ਦੇ ਖਤਮ ਹੋਣ ਦੇ ਖਤਰੇ ਵੀ ਪੈਦਾ ਹੋ ਸਕਦੇ ਹਨ। ਤਕਨੀਕੀ ਸਾਧਨਾਂ ਤੋਂ ਭਾਵ ਹੈ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਲੈਪਟਾਪ, ਮੋਬਾਈਲ ਫੋਨਾਂ, ਕੰਪਿਊਟਰ ਜੋ ਸਾਡਾ ਮੱਹਤਵਪੁਰਨ ਅੰਗ ਬਣ ਚੁੱਕੇ ਹਨ, ਉਸ ਰਾਹੀਂ ਭਾਸ਼ਾ ਦਾ ਵਿਸਤਾਰ ਅਤੇ ਪਸਾਰ ਕਰਨਾ। ਜਿਵੇਂ ਪੁਰਾਣੇ ਸਮੇਂ ਸਾਹਿਤ ਕਿਤਾਬਾ ਰਾਹੀਂ ਪੜ੍ਹਿਆ ਜਾਂਦਾ ਸੀ। ਅੱਜ ਉਹ ਜਗ੍ਹਾ ਵੈੱਬਸਾਈਟ ਅਤੇ ਕੰਪਿਊਟਰ ਸਾਫ਼ਟਵੇਅਰ ਅਤੇ ਫਾਈਲਾ ਨੇ ਲੈ ਲਈ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪੰਜਾਬੀ ਭਾਸ਼ਾ ਦਾ ਵਿਸਤਾਰ ਕਰਨਾ ਹੈ ਤਾਂ ਇਸ ਨੂੰ ਤਕਨੀਕੀ ਤੋਰ ਤੇ ਉੱਨਤ ਕਰਨਾ ਵੀ ਜ਼ਰੂਰੀ ਹੈ। ਆਓ ਇੱਕ ਪੰਛੀ ਝਾਤ ਮਾਰੀਏ ਸਾਲ 2014 ਵਿੱਚ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਹੋਏ ਕਾਰਜਾਂ 'ਤੇ।

ਅੱਗੇ ਪੜੋ

ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ