Fri, 17 August 2018
Your Visitor Number :-   1462130
SuhisaverSuhisaver Suhisaver
ਕੇਰਲਾ 'ਚ ਭਾਰੀ ਬਾਰਸ਼ ਨਾਲ ਹੁਣ ਤੱਕ 67 ਤੋਂ ਵੱਧ ਮੌਤਾਂ               ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਹੋਰ ਵਿਗੜੀ               ਸਾਬਕਾ ਭਾਰਤੀ ਕ੍ਰਿੱਕਟਰ ਅਜੀਤ ਵਾਡੇਕਰ ਦਾ ਦੇਹਾਂਤ              

ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ : ਐਂਗਜ਼ਾਈਟੀ

Posted on:- 09-09-2016

suhisaver

-ਰਿਸ਼ੀ ਗੁਲਾਟੀ

ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ ਉਸ ਖਾਸ ਸਥਿਤੀ ‘ਚੋਂ ਨਿਕਲ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ । ਜਦੋਂ ਅਜਿਹੀਆਂ ਭਾਵਨਾਵਾਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਾਸ ਕਾਰਨ ਹਾਵੀ ਰਹਿ ਜਾਣ ਤਾਂ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਇਹ ਇੱਕ ਗੰਭੀਰ ਸਥਿਤੀ ਹੁੰਦੀ ਹੈ, ਜੋ ਕਿ ਰੋਜ਼ਾਨਾ ਸਾਡੀ ਜ਼ਿੰਦਗੀ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ‘ਚ ਖਲਲ ਪੈਦਾ ਕਰਦੀ ਹੈ । ਹਰ ਇਨਸਾਨ ਸਮੇਂ ਸਮੇਂ ਸਿਰ ਥੋੜਾ ਬਹੁਤ ਚਿੰਤਤ ਹੁੰਦਾ ਹੈ ਪਰ ਜੇਕਰ ਐਂਗਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਨੂੰ ਆਸਾਨੀ ਨਾਲ਼ ਕੰਟਰੌਲ ਕਰਨਾ ਔਖਾ ਹੈ । ਐਂਗਜ਼ਾਈਟੀ, ਆਮ ਚਿੰਤਾ ਜਾਂ ਤਣਾਅ ਮਹਿਸੂਸ ਕਰਨ ਨਾਲੋਂ ਅਗਲਾ ਪੜਾਅ ਹੁੰਦਾ ਹੈ । ਐਂਗਜ਼ਾਈਟੀ ਨੂੰ ਅਸਾਨ ਸ਼ਬਦਾਂ ‘ਚ ਸਮਝਣ ਲਈ ਚਿੰਤਾ ਦੇ ਅਹਿਸਾਸ, ਡਰ, ਘਬਰਾਹਟ, ਅਨਿਸ਼ਚਿਤ ਨਤੀਜਿਆਂ ਬਾਰੇ ਪ੍ਰੇਸ਼ਾਨੀ ਦਾ ਸੁਮੇਲ ਕਿਹਾ ਜਾ ਸਕਦਾ ਹੈ ।

ਐਂਗਜ਼ਾਈਟੀ ਦੇ ਲੱਛਣ ਹਮੇਸ਼ਾ ਹੀ ਉਹ ਨਹੀਂ ਹੁੰਦੇ ਜੋ ਅਸੀਂ ਅਕਸਰ ਦੇਖਦੇ ਹਾਂ, ਇਹ ਕਈ ਵਾਰ ਹੌਲੀ ਹੌਲੀ ਸਾਹਮਣੇ ਆਉਂਦੇ ਹਨ । ਕਈ ਵਾਰ ਇਹ ਸੁਨਿਸ਼ਚਿਤ ਕਰਨਾ ਔਖਾ ਹੋ ਜਾਂਦਾ ਹੈ ਕਿ ਐਂਗਜ਼ਾਈਟੀ ਦੀ ਕਿਹੜੀ ਸਥਿਤੀ ਕਿਸੇ ਇਨਸਾਨ ਲਈ ਸਹਿਣ ਕਰਨੀ ਔਖੀ ਹੈ ਜਾਂ ਬਰਦਾਸ਼ਤ ਤੋਂ ਬਾਹਰ ਹੈ ।

ਅੱਗੇ ਪੜੋ

ਚੱਲ ਪਰਤ ਚਲੀਏ -ਡਾ. ਅਮਰਜੀਤ ਟਾਂਡਾ

Posted on:- 11-06-2016

suhisaver

ਚੱਲ ਪਰਤ ਚਲੀਏ ਘਰਾਂ ਨੂੰ
ਆਪਾਂ ਕੀ ਲੈਣਾ ਏਸ ਰਾਹ ਤੋਂ
ਉਦਾਸੀ ਵਾਲੇ ਨੇ
ਇਹ ਸਾਰੇ ਚੁਰਾਹੇ ਤੇ ਪੱਗ -ਡੰਡੀਆਂ
ਰਹਿਣ ਦੇ ਦਰਦਾਂ ਭਰੇ ਸੀਨੇ ਨੂੰ ਏਥੇ
ਜਿੱਧਰ ਵੀ ਦੇਖਦਾ ਹਾਂ-
ਉਜਾੜ੍ਹ ਹੀ ਦਿਸਦਾ ਹੈ ਅਸਮਾਨ-
ਕੋਈ ਘਰ ਨਹੀਂ ਹੱਸਦਾ-

ਕਿਸੇ ਛੱਤ ਤੇ ਵੀ ਸੂਰਜ ਨਹੀਂ ਦੇਖਿਆ ਬੈਠਾ -
ਕਿਸੇ ਰਾਤ ਚ ਨਹੀਂ ਚੰਦ ਦਾ ਟੁਕੜਾ
ਮਾਵਾਂ ਲੋਰੀਆਂ ਦੇਣ- ਤਾਂ ਕਿਹਨੂੰ
ਕਿਹੜੇ ਬੁਰਜ਼ ਚ ਸਾਂਭ ਲਵਾਂ
ਟੋਟੇ ਜਿਗਰ ਹਿਜ਼ਰ ਦੇ-

ਅੱਗੇ ਪੜੋ

ਕਦੇ ਵਿਸਾਖੀ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 14-04-2016

suhisaver

ਕਦੇ ਵਿਸਾਖੀ ਆਉਂਦੀ ਸੀ,
ਖੁਸ਼ੀਆਂ ਲੈ ਕੇ ਆਉਂਦੀ ਸੀ।
ਪੱਕੀਆਂ ਫਸਲਾਂ ਤੱਕ-ਤੱਕ ਕੇ,
ਰੂਹ ਵੀ ਨੱਚਦੀ-ਗਾਉਂਦੀ ਸੀ।

ਅੱਜ ਵਿਸਾਖੀ ਆਉਂਦੀ ਹੈ,
ਕੋਈ ਪੱਕੀ ਫਸਲ ਦਾ ਚਾਅ ਹੀ ਨਾ।
ਸਮੇਂ ਤੇ ਕੋਈ ਖਰੀਦਦਾ ਨਹੀਂ,
ਵਾਜ਼ਬ ਮਿਲਦਾ ਭਾਅ ਹੀ ਨਾ।

ਅਸਰ ਰਿਹਾ ਨਾ ਖਾਦਾਂ ਵਿੱਚ,
ਨਕਲੀ ਦਵਾਈਆਂ ਆ ਗਈਆਂ।
ਕਿਸਾਨਾਂ, ਖੇਤ-ਮਜ਼ਦੂਰਾਂ ਨੂੰ,
ਕਰਜ਼ੇ ਦੀਆਂ ਕਿਸ਼ਤਾਂ ਖਾ ਗਈਆਂ। ।

ਕਦੇ ਸੋਕਾ ਪਏ, ਕਦੇ ਹੜ ਜਾਏ,
ਕੁਦਰਤ ਦੀ ਸਦਾ ਹੀ ਮਾਰ ਪਏ।
ਹੋਰਾਂ ਦੇ ਅਰਬਾਂ ਮੁਆਫ ਕਰੇ,
ਸਰਕਾਰ ਨਾ ਇਨ੍ਹਾਂ ਦੀ ਸਾਰ ਲਏ।

ਅੱਗੇ ਪੜੋ

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ