Sun, 24 March 2019
Your Visitor Number :-   1639589
SuhisaverSuhisaver Suhisaver
ਅਸੀਮਾਨੰਦ ਸਮੇਤ ਸਾਰੇ ਮੁਲਜ਼ਮ ਐੱਨ ਆਈ ਏ ਅਦਾਲਤ 'ਚੋਂ ਬਰੀ               ਯਾਕੂਬ ਪਟਾਲਿਆ ਨੂੰ ਉਮਰ ਕੈਦ               ਪੀ ਡੀ ਪੀ ਸਾਰੀਆਂ ਛੇ ਲੋਕ ਸਭਾ ਸੀਟਾਂ 'ਤੇ ਲੜੇਗੀ ਚੋਣ : ਮਹਿਬੂਬਾ              

ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ

Posted on:- 24-12-2017

(1)

ਡਾਕਟਰਾਂ ਤੇ ਵੈਦਾਂ ਤੋਂ ਠੀਕ ਨਾ ਹੋ ਸਕਿਆ ਜਿਹੜਾ ਰੋਗੀ,
ਉਸ ਨੂੰ ਕਿੱਦਾਂ ਠੀਕ ਕਰੇਗਾ ਦਰ ਦਰ ਫਿਰਨੇ ਵਾਲਾ ਜੋਗੀ।

ਉਸ ਬੁੱਢੇ ਦੇ ਨਾਂ ਤੇ ਖੂਬ ਪਕੌੜੇ  ਤੇ ਰਸਗੁੱਲੇ ਚੱਲੇ ,
ਜਿਸ ਨੇ ਭੁੱਖਾ ਤੇ ਪਿਆਸਾ ਰਹਿ ਕੇ ਆਪਣੀ ਆਯੂ ਸੀ ਭੋਗੀ।

ਕੋਠੀ 'ਚ ਰਹੇ ਸ਼ਾਨੋ ਸ਼ੌਕਤ ਨਾ' ਸਾਡੇ ਪਿੰਡ 'ਚ ਇਕ ਜੋਗੀ,
ਦਿਲ 'ਚ ਕਈ ਵਾਰ ਸਵਾਲ ਇਹ ਆਏ,ਉਹ ਜੋਗੀ ਹੈ ਜਾਂ ਭੋਗੀ।

ਇਹ ਦਾਜ ਦੀ ਲਾਹਨਤ ਹੋਰ ਪਤਾ ਨ੍ਹੀ ਕੀ ਕੀ ਰੰਗ ਦਿਖਾਏਗੀ,
ਇਸ ਹੱਥੋਂ ਤੰਗ ਹੋ ਕੇ ਮਰ ਗਈ ਕਿਧਰੇ ਗੀਤਾ, ਕਿਧਰੇ ਗੋਗੀ।

ਉਹ ਹਾਲੇ ਵੀ ਬੱਸਾਂ ਵਿੱਚ ਅੱਖਾਂ ਦਾ ਸੁਰਮਾ ਵੇਚੀ ਜਾਵੇ,
ਜੋ ਹੁਣ ਤੱਕ ਬਣਾ ਚੁੱਕਾ ਹੈ ਸੈਆਂ ਨੂੰ ਅੱਖਾਂ ਦੇ ਰੋਗੀ।

ਅੱਗੇ ਪੜੋ

ਨਰਕਕੁੰਡ ਦਾ ਹਿਟਲਰ -ਪਾਬਲੋ ਨੈਰੂਦਾ

Posted on:- 16-03-2019

suhisaver

ਨਰਕਕੁੰਡ 'ਚ ਕਿਹੜੀ ਬੰਦੂਆ ਮਜ਼ਦੂਰੀ
ਕਰਦਾ ਹੈ, ਹਿਟਲਰ ?

ਉਹ ਦੀਵਾਰਾਂ ਰੰਗਦਾ ਹੈ ਜਾਂ ਲਾਸ਼ਾਂ ਦੇ ਪਿੰਜਰ?
ਕੀ ਉਹ ਸੁੰਘਦਾ ਹੈ ਮੁਰਦਿਆਂ ਦੀ ਗੰਧ ਦਾ ਧੂੰਆਂ ?

ਕੀ ਉਹ ਉਸਨੂੰ ਖਵਾਉਂਦੇ ਹਨ ਖਾਕ
ਉਹਨਾਂ ਸਾਰੇ ਮਰੇ ਹੋਏ ਬੱਚਿਆਂ ਦੀ ?

ਜਾਂ ਮਰਨ ਤੋਂ ਬਾਅਦ ਉਸਨੂੰ ਮਿਲਦਾ ਹੈ ਲਹੂ
ਚਿਮਨੀ ਨਾਲ ਪੀਣ ਲਈ ?

ਜਾਂ ਕੀ ਉਹ ਉਸਦੇ ਮੂੰਹ ਵਿੱਚ ਹਥੌੜੇ ਨਾਲ ਠੋਕਦੇ ਹਨ
ਖਿੱਚ ਕੇ ਕੱਢੇ ਗਏ ਸੋਨੇ ਦੇ ਸਾਰੇ ਦੰਦ ?

ਕੀ ਉਹ ਉਸਨੂੰ ਸੁਲਾਉਂਦੇ ਹਨ
ਉਸਦੀ ਕੰਢਿਆਲੀ ਤਾਰ ਦੀ ਵਾੜ ਉੱਤੇ ?


ਅੱਗੇ ਪੜੋ

ਗ਼ਜ਼ਲ -ਗੁਰਭਜਨ ਗਿੱਲ

Posted on:- 12-12-2017

ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ।
ਮਾਪੇ ਕੱਲਮਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ।

ਸਿਵਿਆਂ ਅੰਦਰ ਜਾਵੇ ਇਹ ਰਾਹ,ਜ਼ਹਿਰ ਪਰੁੱਚਾ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ,ਸਾਹ ਲੈਣੇ ਵੀ ਭਾਰੇ ਹੋ ਗਏ।

ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ,ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ  ਬੇ ਇਤਬਾਰੇ ਹੋ ਗਏ।

ਮੋਹ ਮਮਤਾ ਦੇ ਧਾਗੇ ਛੁੱਟੇ , ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ।

ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ  ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ ,ਅੱਥਰੂ ਮਣ ਮਣ ਭਾਰੇ ਹੋ ਗਏ।

ਅੱਗੇ ਪੜੋ

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ