Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਪੁਸਤਕ: ਐਨਾ ਲੂਈ ਸਟਰੌਂਗ ਸਟਾਲਿਨ ਯੁੱਗ - ਰਣਜੀਤ ਲਹਿਰਾ

Posted on:- 08-09-2017

suhisaver

100 ਸਾਲ ਪਹਿਲਾਂ, ਕਾਮਰੇਡ ਲੈਨਿਨ ਦੀ ਅਗਵਾਈ ਹੇਠ 'ਮਹਾਨ ਅਕਤੂਬਰ ਇਨਕਲਾਬ' ਨੂੰ ਨੇਪਰੇ ਚਾੜ੍ਹਦਿਆਂ ਰੂਸ ਦੇ ਕਰੋੜਾਂ ਮਜ਼ਦੂਰਾਂ-ਕਿਸਾਨਾਂ ਨੇ ਸਮਾਜਵਾਦ ਉਸਾਰਨ ਦਾ ਜਿਹੜਾ ਸੁਨਹਿਰੀ ਸੁਪਨਾ ਲਿਆ ਸੀ, 'ਸਟਾਲਿਨ ਯੁੱਗ' ਉਸ ਸੁਪਨੇ ਦੇ ਪਹਿਲੀ ਵਾਰ ਸਾਕਾਰ ਰੂਪ ਧਾਰਨ ਦਾ ਯੁੱਗ ਸੀ। ਕਾ. ਸਟਾਲਿਨ ਦੀ ਅਗਵਾਈ 'ਚ ਸੋਵੀਅਤ ਯੂਨੀਅਨ ਅੰਦਰ ਕਰੋੜਾਂ-ਕਰੋੜ ਮਜ਼ਦੂਰ-ਕਿਸਾਨਾਂ ਦਾ ਇੱਕ ਅਜਿਹਾ ਤੁਫ਼ਾਨ ਉੱਠਿਆ ਜਿਸ ਨੇ ਦੇਖਦਿਆਂ ਹੀ ਦੇਖਦਿਆਂ ਅਤਿ-ਪਛੜੇ ਤੇ ਮੱਧ-ਯੁਗੀਨ ਰੂਸ ਨੂੰ ਦੁਨੀਆ ਦਾ ਇੱਕ ਵਿਕਸਤ ਤੇ ਸ਼ਕਤੀਸ਼ਾਲੀ ਦੇਸ਼ ਬਣਾ ਦਿੱਤਾ। 'ਮੰਡੀ ਦੀਆਂ ਲੋੜਾਂ' ਦੀ ਥਾਂ 'ਲੋਕਾਈ ਦੀਆਂ ਲੋੜਾਂ' ਲਈ ਯੋਜਨਾਬੱਧ ਵਿਕਾਸ ਦੇ ਖੁੱਲ੍ਹੇ ਰਾਹਾਂ ਨੇ ਸਿਹਤ ਤੋਂ ਲੈ ਕੇ ਸਿੱਖਿਆ, ਕਲਾ ਤੋਂ ਲੈ ਕੇ ਖੇਡਾਂ, ਜ਼ਮੀਨ ਤੋਂ ਲੈ ਕੇ ਆਸਮਾਨ ਅਤੇ ਵਿਗਿਆਨ ਤੋਂ ਲੈ ਕੇ ਤਕਨਾਲੌਜੀ ਤੱਕ ਸਭ ਕੁੱਝ ਨੂੰ ਜਨ-ਜਨ ਦੀ ਪਹੁੰਚ ਵਿੱਚ ਲਿਆ ਦਿੱਤਾ।

ਯੋਜਨਾਬੱਧ ਵਿਕਾਸ ਦੇ ਨਵੇਂ ਲਾਂਘੇ ਭੰਨਦਿਆਂ ਜਦੋਂ ਸੋਵੀਅਤ ਯੂਨੀਅਨ ਨੇ 'ਪਹਿਲੀ ਪੰਜ-ਸਾਲਾ ਯੋਜਨਾ' ਦਾ ਐਲਾਨ ਕੀਤਾ ਤਾਂ ਪੱਛਮ ਦੇ ਸਾਮਰਾਜਵਾਦੀਆਂ ਨੇ ਇਸ ਨੂੰ ਸਟਾਲਿਨ ਦਾ ਹਵਾਈ ਕਿਲ੍ਹਾ ਕਰਾਰ ਦਿੱਤਾ, ਪਰ ਜਦੋਂ ਸਟਾਲਿਨ ਨੇ ਪਹਿਲੀ ਪੰਜ-ਸਾਲਾ ਯੋਜਨਾ ਦੇ ਅਖ਼ੀਰ 'ਤੇ ਪੰਜਾਂ ਸਾਲਾਂ ਦੇ ਵਿਕਾਸ ਦੀਆਂ ਬਰਕਤਾਂ ਗਿਣਾਉਂਦਿਆਂ ਸੋਵੀਅਤ ਯੂਨੀਅਨ ਨੂੰ 'ਖੇਤੀ ਪ੍ਰਧਾਨ' ਦੇਸ਼ ਦੀ ਥਾਂ ਵਿਕਸਤ ਸਨਅਤੀ ਦੇਸ਼ ਐਲਾਨਿਆ ਤਾਂ ਸਾਮਰਾਜਵਾਦੀ ਦੁਨੀਆ ਦੰਗ ਰਹਿ ਗਈ। ਹੋਰ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਸੋਵੀਅਤ ਯੂਨੀਅਨ ਪੈਦਾਵਾਰ ਤੇ ਵਿਕਾਸ ਵਿੱਚ ਇਹ ਮੱਲਾਂ ਉਨ੍ਹਾਂ ਦਿਨਾਂ ਵਿੱਚ ਮਾਰ ਰਿਹਾ ਸੀ ਜਿਨ੍ਹਾਂ ਦਿਨਾਂ ਵਿੱਚ ਸਾਮਰਾਜਵਾਦੀ ਦੁਨੀਆ 1929 ਦੇ ਮਹਾਂ-ਮੰਦਵਾੜੇ ਹੇਠ ਛਟਪਟਾ ਰਹੀ ਸੀ।

ਅੱਗੇ ਪੜੋ

ਪੁਸਤਕ : ਜੀਵਨੀ ਸ਼ਹੀਦ ਭਗਤ ਸਿੰਘ

Posted on:- 29-08-2017

suhisaver

ਪੁਸਤਕ : ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ
ਕੀਮਤ : 80/- ਰੁਪਏ


ਇਸ ਪੁਸਤਕ ਦੇ ਲੇਖਕ ਨਾਮਵਰ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਹਨ।

14 ਅਪ੍ਰੈਲ 1919 ਨੂੰ ਭਗਤ ਸਿੰਘ (12 ਸਾਲ) ਦਾ ਜ਼ਲ੍ਹਿਆਂ ਵਾਲਾ ਬਾਗ 'ਚੋਂ ਸ਼ੀਸ਼ੀ 'ਚ ਮਿੱਟੀ ਭਰ ਕੇ ਲਿਆਇਆ ਜੋ ਜ਼ਿੰਦਗੀ ਭਰ ਪ੍ਰੇਰਣਾ ਸਰੋਤ ਬਣੀ ਰਹੀ ਤੇ ਭਗਤ ਸਿੰਘ ਨੇ ਰਹਿੰਦੇ 12 ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੇ।
ਲੇਖਕ ਭਗਤ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ, ਉਸਦੇ ਸਾਰੇ ਪਰਿਵਾਰ ਨਾਲ ਜਾਣ ਪਛਾਣ ਕਰਵਾਂਦਾ ਹੈ ਅਤੇ ਵਿਸ਼ੇਸ਼ ਤੌਰ ਤੇ ਦਾਦਾ ਅਰਜਨ ਸਿੰਘ ਤੇ ਪਿਤਾ ਕਿਸ਼ਨ ਸਿੰਘ ਦੇ ਪ੍ਰਭਾਵਾਂ ਉਪਰ ਚਾਨਣਾ ਪਾਉਂਦਾ ਹੈ। ਭਗਤ ਸਿੰਘ ਦੀ ਸਕੂਲੀ ਤੇ ਕਾਲਜ ਦੀ ਪੜ੍ਹਾਈ ਸਮੇਂ ਮਿਲੇ ਚੰਗੇ ਸਾਥੀਆਂ ਬਾਰੇ ਜਾਣਕਾਰੀ ਮਿਲਦੀ ਹੈ। ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਬਣਨ ਦਾ ਇਤਿਹਾਸ ਤੇ ਫਿਰ ਨੌਜਵਾਨ ਭਾਰਤ ਸਭਾ ਬਾਰੇ ਜਾਣਕਾਰੀ ਮਿਲਦੀ ਹੈ। ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ, ਫਿਰ ਸਮਾਜਵਾਦ ਵੱਲ ਜੁੜਨ ਦੀ ਸੋਚ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਉਪਰੰਤ ਬਦਲਾ ਲੈਣ ਲਈ ਸਾਂਡਰਸ ਦੇ ਕਤਲ ਦੀ ਵਿਆਖਿਆ ਹੈ।

ਅੱਗੇ ਪੜੋ

ਪੁਸਤਕ: ਪੰਜਾਬੀ ਬਾਲ ਸਾਹਿਤ ਤੇ ਬਲਜਿੰਦਰ ਮਾਨ (ਸਿਰਜਣਾ ਤੇ ਸ਼ਖ਼ਸੀਅਤ)

Posted on:- 10-07-2017

suhisaver

ਰੀਵਿਊਕਾਰ : ਡਾ.ਧਰਮਪਾਲ ਸਾਹਿਲ   
ਸੰਪਾਦਕ: ਪ੍ਰੋ.ਜੇ.ਬੀ.ਸੇਖੋਂ, ਕਮਲਜੀਤ ਨੀਲੋ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਮੁਹਾਲੀ ਪੰਨੇ :148, ਮੁੱਲ:295 /-


ਪੰਜਾਬ ਵਿਚ ਪੰਜਾਬੀ ਭਾਸ਼ਾ ਰਾਹੀਂ ਬਾਲ ਸਾਹਿਤ ਸਿਰਜਣਾ ਉਸਦੇ ਪ੍ਰਚਾਰ ਪ੍ਰਸਾਰ ਅਤੇ ਪ੍ਰਫੁੱਲਤਾ ਲਈ ਕਿਸੇ ਨਿਸ਼ਕਾਮ ਯੋਗੀ ਵਾਂਗ ਤਪਲੀਨ ਬਲਜਿੰਦਰ ਮਾਨ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ।ਪੰਜਾਬ ਵਿਚੋਂ ਬਾਲ ਸਾਹਿਤ ਲਈ ਉੰਗਲਾਂ ਤੇ ਗਿਣੇ ਜਾਣ ਜੋਗੇ ਸਮਰਪਤ ਲੇਖਕਾਂ ਅਤੇ ਸੰਪਾਦਕਾਂ ਵਿੱਚੋਂ ਬਲਜਿੰਦਰ ਮਾਨ ਪ੍ਰਮੁੱਖ ਹੈ।ਇਸ ਮਾਣਮੱਤੀ ਸ਼ਖਸੀਅਤ ਨੇ ਨਾ ਸਿਰਫ ਉੱਚ ਕੋਟੀ ਦਾ ਬਾਲ ਸਾਹਿਤ ਪੰਜਾਬੀ ਹਿੰਦੀ ਦੀ ਝੋਲੀ ਪਾਇਆ ਹੈ ਸਗੋਂ ਬੀਤੇ 22-23 ਵਰਿਆਂ ਤੋਂ ਨਿਰੰਤਰ ਬਾਲ ਸਹਿਤ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਸਫਲ ਸੰਪਾਦਨਾ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ ਜਦੋਂ ਕਿ ਪੰਜਾਬੀ ਦੇ ਕਈ ਸਿਰਕੱਢ ਰਸਾਲੇ ਜਾਂ ਤਾਂ ਵਿਚਾਲੇ ਦਮ ਤੋੜ ਗਏ ਜਾਂ ਕਈ ਆਖਰੀ ਸਾਹਾਂ ਤੇ ਆਪਣੇ ਦਿਨ ਗਿਣ ਰਹੇ ਹਨ।ਸੰਪਾਦਨਾ ਦੇ ਇਸ ਅੋਖੇ ਕਾਰਜ ਦੀ ਅਲਖ ਜਗਾਈ ਰਖਣਾ ਬਲਜਿੰਦਰ ਮਾਨ ਵਰਗੇ ਸਿਰੜੀ ਸ਼ਖਸ ਦੇ ਹੀ ਵੱਸ ਦੀ ਗੱਲ ਹੈ, ਉਹ ਵੀ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ।

ਅੱਗੇ ਪੜੋ

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ