Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਕੇਂਦਰੀ ਬਜਟ: ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਲਈ ਬੇਵਫ਼ਾ -ਮੋਹਨ ਸਿੰਘ (ਡਾ.)

Posted on:- 14-02-2018

suhisaver

ਮੋਦੀ ਸਰਕਾਰ ਨੇ ਆਪਣਾ ਪੰਜਵਾਂ ਅਤੇ ਆਖਰੀ ਪੂਰਾ ਬਜਟ ਉਸ ਸਮੇਂ ਪੇਸ਼ ਕੀਤਾ ਹੈ, ਜਦੋਂ 2019 ਦੀਆਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਮੋਦੀ ਦੇ ‘ਅੱਛੇ ਦਿਨ ਆਉਣ’, ‘ਮੇਕ ਇਨ ਇੰਡੀਆ’ ਆਦਿ ਦੇ ਨਾਅਰੇ ਦਮ ਤੋੜ ਰਹੇ ਹਨ। ਗਰੀਬੀ ਅਤੇ ਅਮੀਰੀ ਵਿੱਚਕਾਰ ਬੇਥਾਹ ਪਾੜਾ ਵਧ ਗਿਆ ਹੈ। ਦੇਸ਼ ਨੂੰ ਦਰਪੇਸ਼ ਸੰਕਟ ਦੇ ਬਾਵਜੂਦ ਮੋਦੀ ਦੇ ਖਾਸਮ-ਖਾਸ ਗੌਤਮ ਅਡਾਨੀ ਦੀ ਸੰਪਤੀ ਪਿਛਲੇ ਇਕ ਸਾਲ ਦੌਰਾਨ 125 ਪ੍ਰਤੀਸ਼ਤ, ਡੀ-ਮਾਰਟ ਦੇ ਮਾਲਕ ਰਾਧਾਕ੍ਰਿਸ਼ਨ ਦਮਾਨੀ ਦੀ 80 ਪ੍ਰਤੀਸ਼ਤ, ਮੁਕੇਸ਼ ਅੰਬਾਨੀ ਦੀ 77.53 ਪ੍ਰਤੀਸ਼ਤ ਵਧ ਗਈ ਹੈ।

ਭਾਰਤ ਦੇ ਇਕ ਪ੍ਰਤੀਸ਼ਤ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਦੇਸ਼ ਦੀ 73 ਪ੍ਰਤੀਸ਼ਤ ਸੰਪਤੀ ਕੇਂਦਰਤ ਹੋ ਗਈ ਹੈ। ਪਰ ਇਸ ਦੇ ਬਾਵਜੂਦ ਇਹ ਘਰਾਣੇ ਸਿਆਸੀ ਆਗੂਆਂ ਦੀ ਮਿਲੀ ਭੁਗਤ ਰਾਹੀਂ ਮੁਲਾਜ਼ਮ ਨਾਲੋਂ ਟੈਕਸਾਂ ਦਾ ਤੀਜਾ ਹਿੱਸਾ ਦੇ ਰਹੇ ਹਨ। ਸਨਅਤੀ ਸੰਕਟ ਕਾਰਨ 299 ਮੈਗਾ ਪ੍ਰੋਜੈਕਟ ਅੱਧ ਵਿਚਾਲੇ ਲਟਕੇ ਹੋਣ ਕਰਕੇ ਇਨ੍ਹਾਂ ਵਿੱਚ 18.33 ਲੱਖ ਕਰੋੜ ਰੁਪਏ ਦੀ ਪੂੰਜੀ ਫਸੀ ਹੋਣ ਕਾਰਨ ਸਰਕਾਰੀ ਬੈਂਕਾ ਦੇ ਵੱਡੀ ਪੱਧਰ ਦੇ ਵੱਟੇ ਖਾਤੇ ਬਣੇ ਹੋਏ ਹਨ। ਪਬਲਕ ਖੇਤਰ ਦੀਆਂ ਬੈਂਕਾਂ ਦੇ 12 ਲੱਖ ਕਰੋੜ ਰੁਪਏ ਸਟਰੈਸਡ ਅਸਾਸੇ ਹਨ ਜੋ ਬੈਂਕਾਂ ਦੀ ਕੁੱਲ ਰਾਸ਼ੀ ਦਾ 15 ਪ੍ਰਤੀਸ਼ਤ ਹਨ।

ਅੱਗੇ ਪੜੋ

ਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 08-02-2018

suhisaver

ਸੰਸਦ ਤੋਂ ਲੈ ਕੇ ਟੀ. ਵੀ. ਚੈਨਲਾਂ ਦੀ ਬਹਿਸ ਤੱਕ ਬੇਲੋੜੀਆਂ ਅਤੇ ਵਾਧੂ ਦੀ ਚਰਚਾਵਾਂ ਭਾਰੂ ਹਨ ਪਰ! ਲੋਕ- ਹਿੱਤਾਂ ਵਾਲੇ ਅਸਲ ਮੁੱਦੇ ਗਾਇਬ ਹਨ। ਕਾਰਨ ਕੁਝ ਵੀ ਹੋ ਸਕਦੇ ਹਨ, ਪਰ ਹੈਨ ਬਹੁਤ ਗੰਭੀਰ। ਲੋਕ- ਹਿੱਤਾਂ ਦੀ ਗੱਲ ਨਾ ਤਾਂ ਸਰਕਾਰਾਂ ਸੁਣਨਾ ਚਾਹੁੰਦੀਆਂ ਹਨ ਅਤੇ ਨਾ ਹੀ ਆਮ ਜਨਤਾ ਸੁਣਾਉਣਾ ਚਾਹੁੰਦੀ ਹੈ। ਹਰ ਪਾਸੇ ਵਾਧੂ ਦਾ ਸ਼ੋਰ ਹੈ। ਟੀ. ਵੀ. ਅਤੇ ਅਖ਼ਬਾਰ ਹਰ ਰੋਜ਼ ਖ਼ਬਰਾਂ ਨਾਲ ਭਰੇ ਹੁੰਦੇ ਹਨ ਪਰ! ਲੋਕ- ਹਿੱਤਾਂ ਵਾਲੇ ਅਸਲ ਮੁੱਦੇ ਇਹਨਾਂ ਵਿਚੋਂ ਅਸਲੋਂ ਹੀਂ ਗਾਇਬ ਹਨ।

ਅਜੋਕੇ ਸਮੇਂ ਭਾਰਤੀ ਸਿਆਸਤ ਵਿਚ ਲੀਡਰ ਕੇਵਲ ਇੱਕ- ਦੂਜੇ ਤੇ ਵਿਅਕਤੀਗਤ ਹਮਲੇ ਕਰਨ ਵਿਚ ਹੀ ਮਸ਼ਗੂਲ ਹਨ। ਲੋਕਾਂ ਨੂੰ ਧਰਮ, ਜਾਤ, ਖੇਤਰ ਦੇ ਨਾਮ ਤੇ ਵੰਡਿਆ ਜਾ ਰਿਹਾ ਹੈ ਪਰ ਅਸਲ ਮੁੱਦੇ ਗਾਇਬ ਹਨ। ਬੇਰੁਜ਼ਗਾਰੀ, ਗ਼ਰੀਬੀ, ਕਿਸਾਨੀ- ਖੁਦਕੁਸ਼ੀਆਂ, ਭਰੂਣ- ਹੱਤਿਆ, ਵਿੱਦਿਆ ਦਾ ਨਿੱਜੀਕਰਨ, ਭਾਈ- ਭਤੀਜਾਵਾਦ, ਘਪਲੇ, ਸੀਮਾ ਵਿਵਾਦ ਸਭ ਗਾਇਬ ਹਨ।

ਅੱਗੇ ਪੜੋ

ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਰਾ ਭਾਸਕਰ ਦਾ ਖੁੱਲ੍ਹਾ ਖ਼ਤ

Posted on:- 30-01-2018

suhisaver

ਅੰਗਰੇਜ਼ੀ ਤੋਂ ਅਨੁਵਾਦ - ਸੁਖਵੰਤ ਹੁੰਦਲ

ਪਿਆਰੇ ਭੰਸਾਲੀ ਜੀ,

ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ "ਪਦਮਾਵਤ" - ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ ਵੀ ਤੁਸੀਂ ਹਰ ਇਕ ਦਾ ਸਿਰ ਮੋਢਿਆਂ 'ਤੇ ਅਤੇ ਨੱਕਾਂ ਨੂੰ ਸਾਬਤ ਸਬੂਤ ਰੱਖਦੇ ਹੋਏ ਇਸ ਨੂੰ ਰਿਲੀਜ਼ ਕਰਨ ਵਿੱਚ ਕਾਮਯਾਬ ਹੋ ਗਏ। ਅਤੇ ਅੱਜ ਦੇ ਇਸ 'ਸਹਿਣਸ਼ੀਲ' ਭਾਰਤ ਵਿੱਚ, ਜਿੱਥੇ ਲੋਕਾਂ ਨੂੰ ਮੀਟ ਖਾਣ ਦੇ ਮਾਮਲਿਆਂ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਮਰਦ ਸ਼ਾਨ ਦੀ ਪੁਰਾਣੀ ਧਾਰਨਾ ਦਾ ਬਦਲਾ ਲੈਣ ਲਈ ਸਕੂਲ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤੁਹਾਡੀ ਫਿਲਮ ਦਾ ਰਿਲੀਜ਼ ਹੋਣਾ, ਇਕ ਸਲਾਹੁਣਯੋਗ ਘਟਨਾ ਹੈ, ਅਤੇ ਇਸ ਲਈ ਇਕ ਵਾਰ ਫੇਰ ਵਧਾਈਆਂ।

ਤੁਹਾਡੀ ਸਾਰੀ ਕਾਸਟ - ਮੁੱਖ ਅਤੇ ਸਹਾਇਕ- ਵਲੋਂ ਬਹੁਤ ਵਧੀਆ ਪੇਸ਼ਕਾਰੀ ਲਈ ਵੀ ਵਧਾਈਆਂ। ਫਿਲਮ ਇਕ ਦੇਖਣ ਨੂੰ ਅਸਚਰਜ ਤਾਂ ਹੈ ਹੀ। ਪਰ ਫਿਰ ਤੁਹਾਡੇ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ, ਜੋ ਜਿਸ ਚੀਜ਼ ਨੂੰ ਵੀ ਛੋਂਹਦਾ ਹੈ ਉਸ ਤੇ ਆਪਣੀ ਛਾਪ ਛੱਡਦਾ ਹੈ, ਤੋਂ ਇਸ ਸਭ ਕੁਝ ਦੀ ਆਸ ਹੀ ਸੀ।

ਅੱਗੇ ਪੜੋ

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ