Tue, 19 June 2018
Your Visitor Number :-   951313
SuhisaverSuhisaver Suhisaver
  • ਵਾਰਾਨਸੀ 'ਚ ਭਾਜੜ ਪੈਣ ਨਾਲ 24 ਮੌਤਾਂ
  • ਭਾਰਤ-ਰੂਸ ਵਿਚਾਲੇ 16 ਅਹਿਮ ਸਮਝੌਤੇ

ਅਸਰ-ਰਸੂਖ਼ ਵਾਲੇ ਲੋਕਾਂ ਲਈ ਜੇਲ੍ਹਾਂ ਬਣੀਆਂ ਆਰਾਮਗਾਹਾਂ - ਸ਼ਿਵ ਇੰਦਰ ਸਿੰਘ

Posted on:- 05-10-2013

suhisaver

ਭਾਰਤ ਦੇ ਸੰਵਿਧਾਨ ਅਨੁਸਾਰ ਜੇਲ੍ਹਾਂ ਵਿਚ ਬੰਦ ਕੈਦੀ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ‘ਚ ਆਉਂਦੇ ਹਨ। ਸਾਰੇ ਰਾਜਾਂ ਦੇ ਜੇਲ੍ਹ ਮੈਨੂਅਲ ਲਗਭਗ ਇਕੋ ਜਿਹੇ ਹਨ। ਜੇਲ੍ਹਾਂ ਦੇ ਬਣੇ ਨਿਯਮ ਇਸ ਗੱਲ ਦੀ ਉੱਕਾ ਹੀ ਇਜਾਜ਼ਤ ਨਹੀਂ ਦਿੰਦੇ ਕਿ ਕੈਦੀਆਂ ਨਾਲ ਜਾਤ, ਧਰਮ, ਰੰਗ, ਨਸਲ, ਸ਼ਖ਼ਸੀਅਤ ਜਾਂ ਰੁਤਬੇ ਦੇ ਆਧਾਰ ‘ਤੇ ਭੇਦ-ਭਾਵ ਕੀਤਾ ਜਾਵੇ। ਜੇਲ੍ਹ ਮੈਨੂਅਲਾਂ ‘ਚ ਇਹ ਸਾਫ਼ ਲਿਖਿਆ ਹੈ ਕਿ ਜੇਲ੍ਹਾਂ ‘ਚ ਬੰਦ ਕੈਦੀ ਕਿਸ ਤਰ੍ਹਾਂ ਦਾ ਖਾਣਾ ਖਾਣਗੇ, ਕਿਸ ਤਰ੍ਹਾਂ ਦੇ ਕੱਪੜੇ ਪਾਉਣਗੇ, ਕਦੋਂ ਉਨ੍ਹਾਂ ਦਾ ਇਲਾਜ ਹੋਵੇਗਾ ਤੇ ਕਿਸ ਕੈਦੀ ਨੂੰ ਵਿਸ਼ੇਸ਼ ਸ਼੍ਰੇਣੀ ‘ਚ ਰੱਖਿਆ ਜਾਵੇ ਆਦਿ।ਇਸ ਦੇ ਬਾਵਜੂਦ ਅਸਲ ਤਸਵੀਰ ਕੁਝ ਹੋਰ ਹੀ ਹੈ। ਦੇਸ਼ ਦੀਆਂ ਜੇਲ੍ਹਾਂ ‘ਚ ਬੰਦ ਅਸਰ-ਰਸੂਖ (ਵੀਆਈਪੀਜ਼) ਵਾਲੇ ਵਿਅਕਤੀ, ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ, ਕਤਲ, ਬਲਾਤਕਾਰ, ਰਿਸ਼ਵਤਖੋਰੀ ਤੇ ਦੇਸ਼-ਧ੍ਰੋਹ ਆਦਿ ਦੇ ਦੋਸ਼ ਹਨ, ਮੌਜਾਂ ਮਾਣ ਰਹੇ ਹਨ। ਇਨ੍ਹਾਂ ਲਈ ਜੇਲ੍ਹਾਂ ਸੈਰਗਾਹਾਂ ਹਨ ਤੇ ਇੱਥੇ ਹੁੰਦੀ ਖਾਤਿਰਦਾਰੀ ਤੋਂ ਉਹ ਭੁੱਲ ਜਾਂਦੇ ਹਨ ਕਿ ਉਹ ਅਪਰਾਧੀ ਹਨ। ਰਸੂਖ਼ਵਾਨਾਂ ਦੁਆਰਾ ਜੇਲ੍ਹਾਂ ‘ਚ ‘ਆਰਾਮ ਫਰਮਾਉਣ’ ਦੀਆਂ ਗੱਲਾਂ ਕੋਈ ਨਵੀਆਂ ਨਹੀਂ ਹਨ। ਇਸ ਤਰ੍ਹਾਂ ਦੀਆਂ ਕਹਾਣੀਆਂ ਬੇਸ਼ੁਮਾਰ ਹਨ। ਪਰ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਨੇ ਚਿੰਤਨਸ਼ੀਲ ਹਲਕਿਆਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਕੀ ਇਹ ਰਸੂਖ਼ਵਾਨ ਅਪਰਾਧੀ ਕਾਨੂੰਨ ਤੋਂ ਵੀ ਉਪਰ ਹਨ?


ਗ੍ਰਿਫ਼ਤਾਰੀ ਮਗਰੋਂ ਆਸਾ ਰਾਮ ਨੂੰ ਜੇਲ੍ਹ ‘ਚ ਵਧੀਆ ਕੂਲਰ ਵਾਲੇ ਕਮਰੇ ‘ਚ ਰੱਖਿਆ ਗਿਆ। ਜਦੋਂ ਜੇਲ੍ਹ ਦੇ ਭੁੰਨੇ ਛੋਲੇ ਤੇ ਸਾਦੀ ਰੋਟੀ ਉਸ ਨੂੰ ਪਸੰਦ ਨਾ ਆਈ ਤਾਂ ਉਸ ਦੀ ਖ਼ਿਦਮਤ ‘ਚ ਵਧੀਆ ਸੇਬ, ਅਨਾਰ ਅਤੇ ਦਲੀਆ ਪੇਸ਼ ਕੀਤਾ ਗਿਆ। ਨਹਾਉਣ ਲਈ ‘ਗੰਗਾ ਜਲ’ ਤੇ ਪਾਠ-ਪੂਜਾ ਦੀ ਸਮੱਗਰੀ ਉਸ ਅਪਰਾਧੀ ਲਈ ਪੇਸ਼ ਕੀਤੀ ਗਈ। ਆਸਾ ਰਾਮ ਨੇ ਆਪਣੇ ਇਲਾਜ ਲਈ ਮਹਿਲਾ ਵੈਦ ਦੀ ਵੀ ਮੰਗ ਕੀਤੀ।ਅੱਗੇ ਪੜੋ

ਨਰਿੰਦਰ ਦਾਭੋਲਕਰ ਦੀ ਮੌਤ ਦੇ ਅਰਥ -ਸ਼ਿਵ ਇੰਦਰ ਸਿੰਘ

Posted on:- 24-08-2013

suhisaver

ਮਹਾਂਰਾਸ਼ਟਰ ਦੇ ਤਰਕਸ਼ੀਲ ਕਾਰਕੁੰਨ ਨਰਿੰਦਰ ਦਾਭੋਲਕਰ, ਜਿਨ੍ਹਾਂ ਨੂੰ ਦੋ ਅਗਿਆਤ ਵਿਅਕਤੀਆਂ ਨੇ ਗੋਲ਼ੀਆਂ ਨਾਲ਼ ਮਾਰ ਮੁਕਾਇਆ, ਮਹਾਰਾਸ਼ਟਰ ਦੇ ਅਗਾਂਹਵਧੂ ਚਿੰਤਕ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਅੰਧ-ਵਿਸ਼ਵਾਸ, ਕਾਲ਼ੇ ਇਲਮ, ਜਾਦੂ ਟੂਣੇ ਆਦਿ ’ਚੋਂ ਕੱਢਣ ਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਕਰਨ ’ਚ ਲਗਾਇਆ। ਦਾਭੋਲਕਰ ਨੇ ਆਪਣੇ ਸਾਥੀਆਂ ਨਾਲ਼ ਮਿਲ਼ ਕੇ ‘ਅੰਧਸ਼ਰਧਾ ਨਿਰਮੂਲ ਸੰਸਥਾ’ ਬਣਾਈ, ਜਿਸ ਦੀਆਂ ਮਹਾਰਾਸ਼ਟਰ ਦੇ ਕਸਬਿਆਂ ਤੇ ਪਿੰਡਾਂ ’ਚ 200 ਦੇ ਕਰੀਬ ਸ਼ਾਖਾਵਾਂ ਹਨ ਤੇ ਜਿਸ ਦੇ ਕੰਮ ਦੀਆਂ ਗੱਲਾਂ ਪੰਜਾਬ ਦੀ ਤਰਕਸ਼ੀਲ ਤਹਿਰੀਕ ਵਾਂਗ ਹੀ ਮਹਾਂਰਾਸ਼ਟਰ ’ਚ ਹੁੰਦੀਆਂ ਹਨ।

69 ਸਾਲਾ ਨਰਿੰਦਰ ਦਾਭੋਲਕਰ ਨੇ ‘ਕਾਲ਼ੇ ਇਲਮ ਵਿਰੋਧੀ’ ਸਖ਼ਤ ਕਾਨੂੰਨ ਨੂੰ ਵੀ ਮਹਾਂਰਾਸ਼ਟਰ ਵਿਧਾਨ ਸਭਾ ’ਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਬਿਲ ਕਦੇ ਵਿਧਾਨ ਸਭਾ ’ਚ ਅਟਕ ਜਾਂਦਾ ਤੇ ਕਦੇ ਵਿਧਾਨ ਪ੍ਰੀਸ਼ਦ ਵਿੱਚ। ਉਨ੍ਹਾਂ ਦੇ ਅਜਿਹੇ ਕਦਮਾਂ ਕਰਕੇ ਉਹ ਸ਼ਿਵ ਸੇਨਾ, ਆਰਐੱਸਐੱਸ, ਭਾਜਪਾ, ਜੋਤਸ਼ੀਆਂ, ਪੰਡਿਤਾਂ ਤੇ ਧਰਮ-ਗੁਰੂਆਂ ਦੀਆਂ ਅੱਖਾਂ ’ਚ ਰੜਕਣ ਲੱਗੇ।

ਇਸ ਤੋਂ ਬਿਨਾ ਇਸ ਮਹਾਨ ਹਸਤੀ ਨੇ 2008 ’ਚ ਜੋਤਸ਼ੀ ਤੇ ਪੰਡਿਤਾਂ ਨੂੰ ਸ਼ਰੇਆਮ ਚੈਲੇਂਜ ਕੀਤਾ। ਜਿਨ੍ਹਾਂ ਮੰਦਰਾਂ ’ਚ ਔਰਤਾਂ ਦੇ ਜਾਣ ’ਤੇ ਮਨਾਹੀ ਸੀ, ਉਨ੍ਹਾਂ ਦੇ ਹੱਕ ’ਚ ਅੰਦੋਲਨ ਚਲਾਇਆ। ‘ਇੱਕ ਪਿੰਡ, ਇੱਕ ਖੂਹ’ ਦੀ ਲਹਿਰ ਨੂੰ ਲੈ ਕੇ ਮੁਹਿੰਮ ਚਲਾਈ, ਜੋ ਉਨ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਹੱਕ ’ਚ ਸੀ, ਜਿਨ੍ਹਾਂ ਨੂੰ ਅਖੌਤੀ ਉੱਚੀ ਜਾਤ ਵਾਲ਼ੇ ਪਾਣੀ ਨਹੀਂ ਭਰਨ ਦਿੰਦੇ ਸਨ।ਡਾ. ਨਰਿੰਦਰ ਦਾਭੋਲਕਰ ਦੇ ਭਰਾ ਦੱਤਾ ਪ੍ਰਸ਼ਾਦ ਅਨੁਸਾਰ ਰੂੜੀਵਾਦੀ ਅਨਸਰਾਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੁਰੱਖਿਆ ਲੈਣ ਲਈ ਵੀ ਕਿਹਾ ਗਿਆ, ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਦੀ ਜਾਨ ਦੀ ਫਿਕਰ ਹੈ।

ਕੁਦਰਤ ’ਚ ਮਨੁੱਖ ਇੱਕ ਅਜਿਹਾ ਜੀਵ ਹੈ, ਜਿਸ ਨੇ ਨਿਰੰਤਰ ਸੰਘਰਸ਼ ਅਤੇ ਆਪਣੀ ਸੂਝ ਸਦਕਾ ਅਜੋਕੇ ਯੁੱਗ ਤੱਕ ਵਿਕਾਸ ਤੈਅ ਕੀਤਾ ਹੈ। ਆਦਿ ਮਾਨਵ ਕਾਲ ਤੋਂ ਜਿੱਥੇ ਮਨੁੱਖ ਨੇ ਆਪਣੀ ਕਿਰਤ ਤੇ ਸੂਝ ਨਾਲ ਆਪਣੇ ਰਹਿਣ-ਸਹਿਣ ਲਈ ਔਜਾਰਾਂ ਦੀਆਂ ਕਾਢਾਂ ਕੱਢੀਆਂ, ਉੱਥੇ ਬਹੁਤ ਸਾਰੇ ਅਜਿਹੇ ਵਰਤਾਰੇ, ਜੋ ਉਸ ਦੀ ਸਮਝ ’ਚੋਂ ਬਾਹਰ ਸਨ ਜਾਂ ਜਿਨ੍ਹਾਂ ਤੋਂ ਉਹ ਡਰਦਾ ਸੀ,ਉਨ੍ਹਾਂ ਪ੍ਰਤੀ ਮਿੱਥਾਂ ਸਿਰਜੀਆਂ, ਜਿਨ੍ਹਾਂ ਨੇ ਅੰਧ-ਵਿਸ਼ਵਾਸ ਦਾ ਰੂਪ ਧਾਰ ਲਿਆ ਤੇ ਬਾਅਦ ਵਿੱਚ ਚਲਾਕ ਸ਼ਾਸਕ ਵਰਗ ਨੇ ਅੰਨ੍ਹੇ ਵਿਸ਼ਵਾਸ ਸਦਕਾ ਉਨ੍ਹਾਂ ਦਾ ਸ਼ੋਸ਼ਣ ਕੀਤਾ।

ਅੱਗੇ ਪੜੋ

ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? - ਸ਼ਿਵ ਇੰਦਰ ਸਿੰਘ

Posted on:- 24-03-2012

suhisaver

ਇਹ ਲੇਖ ਜਦੋਂ 2005 - 6 ਵਿੱਚ `ਪੰਜਾਬੀ ਟ੍ਰਿਬਿਊਨ`, `ਦੇਸ਼ ਸੇਵਕ` ਅਤੇ `ਨਵਾਂ ਜ਼ਮਾਨਾ ` `ਚ ਛਪਿਆ ਤਾਂ ਬਹੁਤ ਸਾਰੇ ਗਰਮ ਖਿਆਲੀ ਗੁੱਟਾਂ ਵੱਲੋਂ ਸਾਡਾ ਵਿਰੋਧ ਕੀਤਾ ਗਿਆ ਕੁਝ ਨੇ ਸਾੰਨੂ ਪੰਜਾਬ ਤੇ ਪੰਥ ਵਿਰੋਧੀ ਵੀ ਗਰਦਾਨਿਆ | ਇੱਥੇ ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਈ ਬਵਾਲ ਖੜ੍ਹਾ ਕਰਨਾ ਸਾਡਾ ਉਦੇਸ਼ ਨਹੀਂ ਹੈ ਪਰ ਕਿਸੇ ਵੀ ਮੁੱਦੇ ਬਾਰੇ ਖੁੱਲ੍ਹੀ ਵਿਚਾਰ- ਚਰਚਾ ਜਾਂ ਚਿੰਤਨ ਤੇ ਸੰਵਾਦ ਦੇ ਅਸੀਂ ਸਦਾ ਮੁਦੱਈ ਰਹੇ ਹਾਂ ਇਹੀ ਸੋਚ ਨਾਲ ਹਥਲੇ ਲੇਖ ਨੂੰ `ਸੂਹੀ ਸਵੇਰ ` ਵਿੱਚ ਦੁਬਾਰਾ ਛਾਪ ਰਹੇ ਹਾਂ । ( ਲੇਖਕ)


ਆਪਣੇ-ਆਪ ਨੂੰ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲਿਆਂ ਦੇ ਮੂੰਹੋਂ ਕਾਫ਼ੀ ਸਮੇਂ ਤੋਂ ਅਸੀਂ ਇਹ ਗੱਲ ਆਮ ਹੀ ਸੁਣਦੇ ਆ ਰਹੇ ਆਂ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ, ਖ਼ਾਸ ਕਰ ਬਿਹਾਰ ਤੇ ਯੂ.ਪੀ ਤੋਂ ਰੋਜ਼ੀ-ਰੋਟੀ ਲਈ ਆਉਣ ਵਾਲੇ ਮਜ਼ਦੂਰ ਪੰਜਾਬੀ ਸੱਭਿਆਚਾਰ ਲਈ ਖ਼ਤਰਾ ਹਨ। ਇਸ ਤੋਂ ਬਿਨਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ’ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਲਈ ਵੀ ਖ਼ਤਰਾ ਸਾਬਤ ਹੋ ਰਹੇ ਹਨ। ਇਕ ਹੋਰ ਸੰਗੀਨ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਪ੍ਰਵਾਸੀ ਲੁੱਟਾਂ-ਖੋਹਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੰਜਾਬੀਅਤ ਦੇ ਅਲੰਬਰਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਆਮਦ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ। ਆਓ, ਅਸੀਂ ਇਹਨਾਂ ਦਾਅਵਿਆਂ ਦੀ ਨਿਰਪੱਖਤਾ-ਪੂਰਨ ਪਰਖ-ਪੜਚੋਲ ਕਰੀਏ। ਜੇਕਰ ਵਿਵੇਕਸ਼ੀਲ ਨਜ਼ਰੀਏ ਤੋਂ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਵਿੱਚ ਆਰੀਅਨ, ਈਰਾਨੀ, ਦੁਹਾਨੀ, ਟੱਕ, ਮੁੰਡਾ, ਮੁਗਲ ਆਦਿ ਅਨੇਕਾਂ ਜਾਤੀਆਂ ਵਾਲੇ ਵੀ ਲੁੱਟ-ਖਸੁੱਟ ਤੇ ਰਾਜ ਕਰਨ ਦੇ ਮਨਸ਼ੇ ਨਾਲ ਆਏ ਸਨ। ਉਨਾਂ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਨਾਂ ਜਾਤੀਆਂ ਨੇ ਅਨੇਕਾਂ ਸੱਭਿਆਚਾਰਕ ਤੇ ਭਾਸ਼ਾਈ ਗੁਣ ਤੇ ਹੋਰ ਵੀ ਬਹੁਤ ਕੁਝ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦਿੱਤਾ ਮਿਸਾਲ ਵਜੋਂ ਪੰਜਾਬੀ ਨੂੰ ਇੱਕ ਸ਼ਾਨਾ-ਮੱਤਾ ਵਿਰਸਾ ਮਿਲਿਆ। ਨਵੀਂ ਭਾਸ਼ਾ ਉਰਦੂ ਦਾ ਜਨਮ ਏਥੇ ਹੀ ਹੋਇਆ। ਸਾਡੀ ਗੁਰਮੁਖੀ ਦੇ ਕਈ ਅੱਖਰ ਵੀ ਹੋਰ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਜ਼ੁਬਾਨਾਂ ਵਿੱਚੋਂ ਹੀ ਆਏ ਹਨ। ਉਦਾਹਰਨ ਵਜੋਂ ਗੁਰਮੁਖੀ ਦਾ ‘ੜ’ ਅੱਖਰ ਦ੍ਰਾਵਿੜ ਕਬੀਲੇ ਦਾ ਹੈ ਤੇ ‘ਮ’ ਮੁੰਡਾ ਜਾਤੀ ਵਿੱਚੋਂ ਆਇਆ ਹੈ। ਇਸ ਤੋਂ ਬਿਨਾਂ ਹੋਰ ਜਾਤੀਆਂ ਤੇ ਭਾਸ਼ਾਵਾ ਦੇ ਅਨੇਕ ਸ਼ਬਦ ਹਨ ਜੋ ਪੰਜਾਬੀ ਭਾਸ਼ਾ ਦੇ ਆਪਣੇ ਹੀ ਲੱਗਦੇ ਹਨ ਜਿਵੇਂ ਚਾਕੂ, ਛੁਰੀ, ਮੇਜ਼, ਕੁਰਸੀ, ਕਮਰਾ, ਛਿੱਤਰ, ਸਕੂਲ, ਸਟੇਸ਼ਨ, ਵਗੈਰਾ-ਵਗੈਰਾ ਅਸਲ ’ਚ ਪੰਜਾਬੀ ਜ਼ੁਬਾਨ ’ਚ ਬੋਲੇ ਜਾਂਦੇ 80 ਫੀਸਦੀ ਤੋਂ ਵੱਧ ਸ਼ਬਦ ਗੈਰ-ਪੰਜਾਬੀ ਹਨ। ਇਹ ਸਭ ਹੋਣ ਦੇ ਬਾਵਜੂਦ ਨਾ ਤਾਂ ਪੰਜਾਬੀ ਭਾਸ਼ਾ ਨੂੰ ਕੋਈ ਨੁਕਸਾਨ ਹੋਇਆ ਹੈ, ਨਾ ਪੰਜਾਬੀ ਸੱਭਿਆਚਾਰ ਨੂੰ ਤੇ ਨਾ ਪੰਜਾਬ ਨੂੰ। ਜਦੋਂ ਵਿਦੇਸ਼ੀਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਫੇਰ ਆਪਣੇ ਹੀ ਦੇਸ਼ ਦੇ ਬਿਹਾਰੀ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਨੁਕਸਾਨ ਪਹੰਚਾਉਣਗੇ? ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਤਬਦੀਲੀ ਅਵੱਸ਼ ਆਵੇਗੀ, ਜੋ ਕੁਦਰਤ ਦਾ ਨੇਮ ਹੈ। ਆਪਣੇ ਆਪ ਨੂੰ ਪੰਜਾਬੀਅਤ ਦੇ ਮੁਦਈ ਕਹਾਉਣ ਵਾਲੇ ਕੁਝ ਤਲਖ ਹਕੀਕਤਾਂ ਨੂੰ ਤਾਂ ਭੁੱਲ ਹੀ ਰਹੇ ਹਨ ਜਾਂ ਫੇਰ ਜਾਣ-ਬੁੱਝ ਕੇ ਪਾਸਾ ਵੱਟ ਰਹੇ ਹਨ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ