Sun, 20 January 2019
Your Visitor Number :-   1578664
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਧੀਆਂ ਭੈਣਾਂ - ਵਰਿੰਦਰ ਕੌਰ ਰੰਧਾਵਾ

Posted on:- 22-04-2016

suhisaver

ਜੋ ਧੀਆਂ-ਭੈਣਾਂ ਲੁੱਟਦੇ,
ਉਨ੍ਹਾਂ ਦੇ ਕਿਰਦਾਰ ਨਹੀਂ ਹੁੰਦੇ।
ਸਾਂਝਾਂ ਪਾ ਤੋੜਨ ਵਾਲੇ,
ਕਿਸੇ ਦੇ ਵਫਾਦਾਰ  ਨਹੀਂ ਹੁੰਦੇ।
 
ਪੱਥਰਾਂ ਦੇ ਦਿਲ ਜੋ ਰੱਖਦੇ, ਉਹ ਕੀ ਜਾਨਣ ਪ੍ਰੀਤਾਂ ਨੂੰ।
ਹਵਸ ਦੀ ਅੱਗ ਜੋ ਪਾਲਣ, ਨਾ ਮੰਨਦੇ ਮੰਦਰ-ਮਸੀਤਾਂ ਨੂੰ।
ਹਾਏ! ਪੱਥਰ  ਕਦੀ ਵੀ ਰੇਸ਼ਮ ਦੇ ਹੱਕਦਾਰ ਨਹੀਂ ਹੁੰਦੇ।
ਜੋ ਧੀਆਂ-ਭੈਣਾਂ ਲੁੱਟਦੇ...
 
ਇੱਜਤਾਂ ਨੂੰ ਸਿੱਕਿਆਂ ਨਾ ਤੋਲਣ, ਲਾਹਾ ਲੈਂਦੇ ਮਜਬੂਰੀ ਦਾ।
ਪੈਰਾਂ ਵਿਚ ਚੁੰਨੀਆਂ ਜੋ ਰੋਲਣ, ਹੈ ਹੁੰਦੈ ਨਸ਼ਾ ਗਰੂਰੀ ਦਾ।
ਐਸੇ ਸੱਜਣੋ ਸ਼ਖਸ ਕਦੀ, ਮਦਦਗਾਰ ਨਹੀਂ ਹੁੰਦੇ।
ਜੋ ਧੀਆਂ-ਭੈਣਾਂ ਲੁੱਟਦੇ...

ਲਾਚਾਰੀ ਕਿਸੇ ਦੀ ਤੇ ਹੱਸਦੇ, ਹੁੰਦੇ ਉਹ ਇਨਸਾਨ ਨਹੀਂ।
ਮੂੰਹ ਤੇ ਮਖੌਟੇ ਜੋ ਪਹਿਨਣ, ਹੁੰਦੇ ਘੱਟ ਸ਼ੈਤਾਨ ਨਹੀਂ।
ਜੋ ਲਿਖਦੇ ਨਾ ਸੱਚ 'ਰੰਧਾਵਾ', ਉਹ ਪੱਤਰਕਾਰ ਨਹੀਂ ਹੁੰਦੇ।
ਜੋ ਧੀਆਂ-ਭੈਣਾਂ ਲੁੱਟਦੇ...
 
ਸੰਪਰਕ: +91 96468 52416 

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ