Mon, 21 August 2017
Your Visitor Number :-   1075442
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ - ਰਾਜੇਸ਼ ਤਿਆਗੀ

Posted on:- 19-10-2016

suhisaver

ਅਨੁਵਾਦ- ਰਜਿੰਦਰ

ਸਰਮਾਏਦਾਰੀ ਦੀਆਂ ਵਿਰੋਧਤਾਈਆਂ, ਜੋ ਦੋ ਸੰਸਾਰ ਜੰਗਾਂ ਦੁਆਰਾ ਵੀ ਅਣਸੁਲਝੀਆਂ ਰਹੀਆਂ ਹਨ, ਉਦੋਂ ਤੋਂ ਮਨੁੱਖਤਾ 'ਤੇ ਮੰਡਰਾਉਣਾ ਜਾਰੀ ਰਹੀਆਂ ਹਨ, ਪੂੰਜੀਵਾਦੀ ਰਾਸ਼ਟਰੀ ਰਾਜਾਂ ਦਰਮਿਆਨ ਅਣਗਿਣਤ ਹਥਿਆਰਬੰਦ ਟਕਰਾਵਾਂ ਵਿੱਚ ਰੂਪਾਂਤਰਿਤ ਹੋਈਆਂ ਹਨ ਅਤੇ ਮੁੜ ਤੋਂ ਤੀਜੀ ਸੰਸਾਰ ਜੰਗ ਦੇ ਖਤਰੇ ਲਈ ਉਤਾਰੂ ਹੋਣ ਲਈ ਤਿਆਰ-ਬਰ-ਤਿਆਰ ਹੋ ਗਈਆਂ ਹਨ। ਖਤਰਾ ਸਿਰ 'ਤੇ ਹੈ। ਸਾਮਰਾਜਵਾਦੀ ਤਾਕਤਾਂ ਉਹਨਾਂ ਦਰਮਿਆਨ ਇੱਕ ਵੱਡੇ ਹਥਿਆਰਬੰਦ ਖਹਿਭੇੜ ਜ਼ਰੀਏ ਇਹਨਾਂ ਵਿਰੋਧਤਾਈਆਂ ਦੇ ਹੋਰ ਹੱਲ ਦੇ ਯਤਨ ਲਈ ਨਾਕਾਮ ਹੋਈਆਂ ਹਨ। ਸਾਮਰਾਜਵਾਦੀ ਤਾਕਤਾਂ ਦਰਮਿਆਨ ਸੰਸਾਰ ਆਰਥਿਕਤਾ 'ਤੇ ਸਰਦਾਰੀ ਲਈ ਅਨੇਵਾਹ ਖਹਿਭੇੜ, ਇਸਦੀ ਗਹਿਰਾਈ ਅਤੇ ਤੀਬਰਤਾ 'ਚ ਨੇਡ਼ਲੇ ਯੁੱਧ ਤੱਕ ਲੈ ਜਾਏਗਾ। ਜਿਵੇਂ ਕਿ ਦੁਸ਼ਮਣਾਨਾ ਤਾਕਤਾਂ ਨਿਊਕਲੀਅਰ ਸਣੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨਾਲ਼ ਲੈਸ ਹਨ, ਤੀਜੇ ਮਹਾਂ-ਯੁੱਧ ਦਾ ਤਾਰਕਿਕ ਤੌਰ 'ਤੇ ਇੱਕ ਵੱਡੇ ਨਿਊਕਲੀਅਰ ਤਬਾਹੀ ਵਜੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਿਸ ਨਾਲ਼ ਪੂਰੀ ਮਨੁੱਖ ਜਾਤੀ ਦੇ ਖਤਮ ਹੋ ਜਾਣ ਦਾ ਖਤਰਾ ਹੈ। 

1989 'ਚ, ਤਦ ਸੋਵੀਅਤ ਯੂਨੀਅਨ ਦੇ ਰਾਸ਼ਟਰਪਤੀ, ਮਿਖਾਇਲ ਗੋਰਵਾਚੇਵ, ਆਖਰੀ ਸਤਾਲਿਨਵਾਦੀ ਹੁਕਮਰਾਨ, ਨੇ ਪ੍ਰੇਸਤ੍ਰੋਈਕਾ ਅਤੇ ਗਲਾਸਨੋਸਤ ਨੂੰ ਹੱਲਾਸ਼ੇਰੀ ਦਿੰਦੇ ਹੋਏ, ਦਾਅਵਾ ਕੀਤਾ ਕਿ ਇੱਕ ਨਵਾਂ ਸੰਸਾਰ ਉਤਪੰਨ ਹੋ ਗਿਆ ਹੈ ਜਿੱਥੇ ਸਰਮਾਏਦਾਰੀ ਵੱਡੇ ਬਦਲਾਅ ਤੋਂ ਲੰਘੀ ਹੈ ਅਤੇ ਆਪਣੇ ਵਹਿਸ਼ੀ ਕਿਰਦਾਰ ਨੂੰ ਗੁਆ ਦਿੱਤਾ ਹੈ। ਗੋਰਵਾਚੋਵ ਆਪਣੇ ਸਤਾਲਿਨਵਾਦੀ ਪੂਰਵਜਾਂ ਵਾਂਗ, ਸੋਵੀਅਤ ਯੂਨੀਅਨ ਨੂੰ ਤੋੜਨ ਅਤੇ ਰੂਸ ਅਤੇ ਹੋਰ ਦੇਸ਼ ਜੋ ਪਹਿਲਾਂ ਸੋਵੀਅਤ ਯੂਨੀਅਨ ਅੰਦਰ ਜੁੜੇ ਸਨ ਅੰਦਰ ਸਰਮਾਏਦਾਰੀ ਦੀ ਮੁੜ-ਬਹਾਲੀ ਦਾ ਰਾਹ ਪੱਧਰਾ ਕਰਨ 'ਚ ਸਹਾਇਕ ਸੀ।

ਸਕਰੀਨ ਜੋ ਸੋਵੀਅਤ ਯੂਨੀਅਨ ਦੇ ਵਿਖੰਡਨ ਮਗਰੋਂ ਉੱਭਰਿਆ ਸੀ, ਤਾਂ ਵੀ ਸਿਰਫ਼ ਸਤਾਲਿਨਵਾਦੀ ਕਲਪਨਾਵਾਂ ਦੇ ਬਿਲਕੁਲ ਉਲਟ ਸੀ। ਸੰਸਾਰ ਸਰਮਾਏਦਾਰੀ, ਪਹਿਲਾਂ ਤੋਂ ਆਪਣੀ ਸਭ ਤੋਂ ਵੱਧ ਭੈੜੀ ਹਾਲਤ 'ਚ ਖੜੀ ਸੀ, ਮਨੁੱਖੀ ਇਤਿਹਾਸ ਅੰਦਰ ਸਭ ਤੋਂ ਬੇਰਹਿਮ ਅਤੇ ਵਿਨਾਸ਼ਕਾਰੀ, ਅਗਲੀ ਸੰਸਾਰ ਜੰਗ ਥੋਪਣ ਲਈ ਤਿਆਰ ਸੀ।  

ਤਦ ਵੀ ਸੋਵੀਅਤ ਯੂਨੀਅਨ ਦਾ ਡਿੱਗਣਾ ਵੀ ਅਮਰੀਕਾ ਦੀ ਸਰਦਾਰੀ ਹੇਠ ਇਕ ਧਰੂਵੀ ਸੰਸਾਰ ਦਾ ਉਭਰਨਾ ਨਹੀਂ ਸੀ ਜਿਵੇਂ ਇਸ ਦੁਆਰਾ ਕਿਆਸ ਲਗਾਏ ਗਏ ਸਨ। ਭਾਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਨੇ ਸਾਮਰਾਜਵਾਦੀ ਤਾਕਤਾਂ ਦਰਮਿਆਨ ਦੁਨੀਆ 'ਤੇ ਆਪਣੀ ਸਰਦਾਰੀ ਦੀ ਚੂਹਾ ਦੌੜ ਨੂੰ ਹੋਰ ਤੇਜ਼ ਕੀਤਾ। ਸੋਵੀਅਤ ਯੂਨੀਅਨ ਦੀ ਤਬਾਹੀ, ਖੁਦ ਅਮਰੀਕਾ ਦੀ ਵੱਡੀ ਫੌਜੀ ਤਾਕਤ ਨਾਲ਼ ਜੁੜੀ ਹੋਈ ਸੀ, ਅਮਰੀਕਾ ਦੀ ਆਰਥਿਕ ਗਿਰਾਵਟ ਨੂੰ ਰੋਕਣ ਵਿੱਚ ਨਾਕਾਮ ਰਹੀ, ਪਰ ਇਸਨੂੰ ਸਿਰਫ਼ ਅੱਗੇ ਹੀ ਪਾ ਸਕੀ। ਅਮਰੀਕਾ ਵਲੋਂ ਕੀਤੇ ਗਏ ਸਾਰੇ ਫੌਜੀ ਯਤਨ, ਮਹਾਂਸ਼ਕਤੀ ਵਜੋਂ ਇਸਦੀ ਆਰਥਿਕ ਗਿਰਾਵਟ ਨੂੰ ਫੜਨ ਅਤੇ ਸੰਸਾਰ ਸਕਰੀਨ 'ਤੇ ਦੁਸ਼ਮਣ ਤਾਕਤਾਂ ਜਿਵੇਂ ਚੀਨ, ਜਰਮਨੀ ਅਤੇ ਜਪਾਨ ਦੇ ਉਭਾਰ ਨੂੰ ਰੋਕਣ ਲਈ  ਬੁਰੀ ਤਰਾਂ ਨਾਲ਼ ਨਾਕਾਮ ਹੋਏ।
 
ਅਮਰੀਕਾ ਦੀ ਅਗਵਾਈ ਹੇਠ ਸੰਸਾਰ ਸਾਮਰਾਜਵਾਦੀ ਹਮਲਾ, 'ਦਹਿਸ਼ਤ ਖਿਲਾਫ਼ ਜੰਗ' ਦੇ ਫਰੇਬ ਪਿੱਛੇ ਮੁਖੌਟਾ ਧਾਰਣ ਕਰਦੇ ਹੋਏ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ (2001) 'ਚ ਹੋਇਆ ਅਤੇ ਫਿਰ ਇਰਾਕ (2003) 'ਚ, ਲਿਬੀਆ, ਸੀਰੀਆ, ਯੂਕਰੇਨ, ਇਰਾਨ, ਦੇਸ਼ ਮਗਰੋਂ ਦੇਸ਼ ਤੱਕ ਜਾਰੀ ਹੈ। ਸੰਸਾਰ ਆਰਥਿਕਤਾ 'ਤੇ ਇਸਦੀ ਸਰਦਾਰੀ ਕਾਇਮ ਰੱਖਣ ਦੇ ਉਦੇਸ਼ ਵਜੋਂ, ਅਮਰੀਕਾ ਨੇ ਆਪਣੀ ਹੋਂਦ ਲਈ ਇਸ 'ਤੇ ਹੋਰ ਅਤੇ ਹੋਰ ਨਿਰਭਰ ਹੁੰਦੇ ਹੋਏ, ਆਪਣੀ ਫੌਜੀ ਤਾਕਤ ਨੂੰ ਕਾਫ਼ੀ ਵਧਾ ਲਿਆ ਹੈ। ਸਿਰਫ਼ ਪਿਛਲੇ ਸਾਲ, ਅਮਰੀਕਾ ਨੇ 133 ਦੇਸ਼ਾਂ 'ਚ ਫੌਜੀ ਮਸ਼ਕਾਂ ਚਲਾਈਆਂ ਹਨ ਯਾਣੀ ਦੁਨੀਆ ਦੇ 70% ਤੱਕ। ਇਸਦੇ ਪੱਛਮੀ ਜੋਟੀਦਾਰਾਂ ਦੁਆਰਾ ਹਿਮਾਇਤ ਹਾਸਿਲ, ਮੁੰਕਮਲ ਸਰਦਾਰੀ ਲਈ ਅਮਰੀਕੀ ਸਾਮਰਾਜਵਾਦ ਦੀ ਸੰਸਾਰ ਵਿਆਪੀ ਭਾਲ, ਇੱਕ ਬੇਅੰਤ ਜੰਗ, ਸਾਰੇ ਸੰਸਾਰ 'ਚ ਸਭ ਥਾਈਂ ਟਕਰਾਵਾਂ ਅਤੇ ਸਿਆਸੀ ਅਸਥਿਰਤਾ ਦਾ ਸਭ ਤੋਂ ਵੱਡਾ ਸਰੋਤ ਹੈ। ਜਮਹੂਰੀਅਤ, ਮਨੁੱਖੀ ਅਧਿਕਾਰ ਅਤੇ ਕੌਮੀ ਅਜਾਦੀ ਦੇ ਹਾਸੋਹੀਣੇ ਨਾਅਰੇ ਹੇਠ ਛੇੜੀਆਂ ਗਈਆਂ ਇਹ ਸਾਮਰਾਜਵਾਦੀ ਜੰਗਾਂ ਬੇਕਾਬੂ ਸਰਦਾਰੀ ਲਈ ਅਤੇ ਸੰਸਾਰ ਸਰੋਤਾਂ ਦੀ ਅਸੀਮਤ ਲੁੱਟ ਲਈ ਜੰਗਾਂ ਹਨ। ਅਮਰੀਕਾ ਦੇ ਦੋਨੋਂ ਸਿਆਸੀ ਅਦਾਰਿਆਂ, ਰਿਪਬਲਿਕਨ ਅਤੇ ਡੈਮੋਕਰੇਟਜ਼, ਅਮਰੀਕਾ ਦੇ ਅਮੀਰਾਂ ਦੁਆਰਾ ਨਿਰਧਾਰਿਤ ਅਮਰੀਕੀ ਪਾਲਿਸੀ ਦੀ ਹਿਮਾਇਤ 'ਚ ਉਹਨਾਂ ਦਰਮਿਆਨ ਇੱਕ ਮੌਨ ਸਮਝੌਤਾ ਹੈ।

ਸਮੇਂ ਦੇ ਕਾਫ਼ੀ ਲੰਮੇ ਅਰਸੇ ਲਈ ਇਸਦੀ ਦਹਿਲੀਜ 'ਤੇ ਮੌਜੂਦ ਦਰਜਨਾਂ ਹਥਿਆਰਬੰਦ ਟਕਰਾਵਾਂ ਨਾਲ਼, ਯੁੱਧ ਲਈ ਸਾਰੀਆਂ ਤਰਾਂ ਦੀਆਂ ਤਿਆਰੀਆਂ ਸਿਰ 'ਤੇ ਹਨ।

ਸ਼ੀਆਈ ਈਰਾਨ ਵਲੋਂ ਹਿਮਾਇਤ ਹਾਸਿਲ ਹਾਉਦੀ ਵਿਦਰੋਅ ਨੂੰ ਖਤਮ ਕਰਨ ਲਈ ਸਾਉਦੀ ਅਰਬ ਦੀ ਅਗਵਾਈ ਹੇਠ ਯਮਨ 'ਚ ਸੁੰਨੀ ਅਰਬ ਗਠਜੋੜ ਦੀ ਤਾਜ਼ਾ ਮਸ਼ਕ, ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ, ਅਮਰੀਕੀ ਜਲਸੈਨਾ ਬੇੜਿਆਂ ਦੀ ਅਰਬ ਖਾੜੀ ਦੇ ਰਾਹ ਵੱਲ ਹੋਰਮੁਜ਼ ਦੇ ਸਟਰੇਅਟ 'ਤੇ ਤਾਜ਼ਾ ਤੈਨਾਤੀ, ਸੀਰੀਆ 'ਚ ਅਸਦ ਦੀ ਹਕੂਮਤ ਵਿਰੁੱਧ ਅਮਰੀਕਾ ਵਲੋਂ ਕੀਤੀ ਨਿੰਦਿਆ, ਅਮਰੀਕਾ ਵਲੋਂ ਲਿਬੀਆ 'ਚ ਗੱਦਾਫ਼ੀ ਦੀ ਹਕੂਮਤ ਨੂੰ ਗੱਦੀਉਂ ਲਾਹੁਣ ਮਗਰੋਂ ਮੱਧ-ਪੂਰਬ 'ਚ ਅਸਥਿਰਤਾ, ਅਮਰੀਕਾ ਦੀ ਅਗਵਾਈ ਵਾਲੀ ਨਾਟੋ ਵਲੋਂ ਰੂਸ ਅਤੇ ਚੀਨ ਦੀ ਸਰਹੱਦ 'ਤੇ ਫੌਜੀ ਕਸਰਤਾਂ, ਅਤੇ ਇਸਦੇ ਜਵਾਬ 'ਚ ਰੂਸ ਅਤੇ ਚੀਨ ਵਲੋਂ ਮੱਧਵਰਤੀ ਸਾਗਰ ਵਿੱਚ ਸਾਂਝੇ ਜਲਸੈਨਾ ਅਭਿਆਸ, ਫਾਸੀਵਾਦੀ ਕੀਵ ਹਕੂਮਤ ਦੀ ਹਿਮਾਇਤ 'ਚ ਅਮਰੀਕਾ ਅਤੇ ਇਸਦੇ ਜੋਟੀਦਾਰਾਂ ਦੁਆਰਾ ਯੂਕਰੇਨ 'ਚ ਫਾਸੀਵਾਦ ਗਠਜੋੜ ਨੂੰ ਹਥਿਆਬੰਦ ਕਰਨਾ, ਚੀਨ ਨੂੰ ਅਲਗ-ਥਲਗ ਕਰਨ ਅਤੇ ਕਬਜ਼ਾਉਣ ਲਈ 'ਏਸ਼ੀਆ ਦੀ ਚੌਂਕੀ' ਵਜੋਂ ਚੀਨ ਦੀ ਫੌਜੀ ਘੇਰਾਬੰਦੀ ਅਮਰੀਕਾ ਦਾ ਪ੍ਰੋਗਰਾਮ ਹੈ, ਚੀਨ ਵਿਰੁੱਧ ਫੀਲੀਪੀਨਜ਼ ਅਤੇ ਵੀਅਤਨਾਮ ਵਿੱਚ ਤਾਕਤਾਂ ਨੂੰ ਮਜ਼ਬੂਤੀ ਦੇਣਾ, ਅਮਰੀਕਾ ਅਤੇ ਉਸਦੇ ਪੱਛਮੀ ਜੋਟੀਦਾਰਾਂ ਦਾ ਪੁਤਿਨ ਦਾ ਤਖਤਾਪਲਟ ਕਰਨ ਰੂਸ ਨੂੰ ਕਬਜ਼ਾਉਣ ਦੀਆਂ ਕੋਸ਼ਿਸ਼ਾਂ, ਸਭ ਇੱਕ ਤੀਜੀ ਸੰਸਾਰ ਜੰਗ ਲਈ ਸਾਮਰਾਜਵਾਦੀ ਤਾਕਤਾਂ ਦੁਆਰਾ ਵੱਡੇ ਪੈਮਾਨੇ 'ਤੇ ਸਿਰਜਿਆ ਜਾ ਰਿਹਾ ਹੈ।

ਮਿਸਰ, ਜਾਰਡਨ, ਕੂਵੈਤ, ਬਹਿਰਾਨ, ਕਤਰ, ਯੂਏਈ, ਸੂਡਾਨ ਅਤੇ ਮੋਰੋਕੋ ਦੀ ਸਾਉਦੀ ਦੀ ਅਗਵਾਈ ਵਾਲੇ ਗਠਜੋੜ ਨੂੰ ਸਿੱਧੇ ਤੌਰ 'ਤੇ ਅਮਰੀਕਾ ਅਤੇ ਇਸਦੇ ਪੱਛਮੀ ਜੋਟੀਦਾਰਾਂ ਦੀ ਹਾਉਦੀ ਵਿਦਰੋਹੀਆਂ ਨਾਲ਼ ਨਜਿਠਣ ਲਈ ਸ਼ਹਿ ਹੈ, ਅਤੇ ਸੀਰੀਆ ਅਤੇ ਇਰਾਨ ਨੂੰ ਹੋਰ ਅਸਥਿਰ ਕਰਨ ਲਈ, ਯਮਨ 'ਚ ਇਰਾਨ ਵਲੋਂ ਹਿਮਾਇਤ ਹਾਸਿਲ ਇੱਕ ਸ਼ੀਆਈ ਅੰਦੋਲਨ ਹੈ। ਜੰਗ ਜੋ ਕਿ ਯਮਨ 'ਚ ਰਾਜਧਾਨੀ ਸਾਨਾ ਅਤੇ ਸ਼ਹਿਰ ਜਿਵੇਂ ਕਿ ਤੇਜ਼ ਅਤੇ ਅਡੇਨ 'ਤੇ ਨਿਯੰਤਰਨ ਕਰਨ ਲਈ ਲੜੀ ਜਾ ਰਹੀ ਹੈ, ਦੂਜੇ ਹਿਸਿਆਂ 'ਚ ਵੀ ਫੈਲ ਰਹੀ ਹੈ। ਇਸ ਰੌਲੇ 'ਚ ਇੱਕ ਹਜ਼ਾਰ ਤੋਂ ਵੱਧ ਯਮਨੀ ਕਤਲ ਕੀਤੇ ਜਾ ਚੁੱਕੇ ਹਨ ਅਤੇ ਚਾਰ ਹਜ਼ਾਰ ਤੋਂ ਵੱਧ ਅੱਜ ਦੀ ਤਰੀਕ ਤੱਕ ਫੱਟੜ ਹੋ ਚੁੱਕੇ ਹਨ। ਯਮਨ ਦੇ ਦੱਖਣ ਅਤੇ ਪੂਰਵ 'ਚ AQAP ਅਤੇ ISIS ਦੇ ਬੈਨਰ ਹੇਠ ਅਲਕਾਇਦਾ ਦੇ ਕੁਰਾਹੀਆਂ, ਦੋਨਾਂ ਨੇ ਹਾਉਦੀ ਵਿਦਰੋਹੀਆਂ ਵਿਰੁੱਧ ਸਾਉਦੀ ਗਠਜੋੜ ਦੀ ਹਿਮਾਇਤ ਕੀਤੀ ਹੈ।  2012 ਤਖਤਾਪਲਟ 'ਚ, ਅਮਰੀਕਾ ਅਤੇ ਪੱਛਮ ਦੀ ਸ਼ਹਿ ਵਾਲੀ, ਇੱਕ ਸਾਉਦੀ ਦੀ ਹਿਮਾਇਤ ਵਾਲੀ ਸਰਕਾਰ ਯਮਨ 'ਚ ਸੱਤਾ 'ਚ ਲਿਆਈ ਗਈ।

ਜਦੋਂ ਕਿ ਯਮਨ ਮੱਧ-ਪੂਰਬ 'ਚ ਸਭ ਤੋਂ ਗਰੀਬ ਦੇਸ਼ਾਂ 'ਚ ਇੱਕ ਹੈ, ਸਾਉਦੀ ਅਰਬ, ਵਿਗੜੇ ਹੋਏ ਸ਼ੇਖਾਂ ਦੁਆਰਾ ਸ਼ਾਸਿਤ ਇੱਕ ਸੁੰਨੀ ਕੱਟੜ ਰਾਜਤੰਤਰ, ਸੰਸਾਰ 'ਚ ਸੰਸਾਰ ਬਜ਼ਾਰ ਦਾ ਸਭ ਤੋਂ ਵੱਡਾ ਆਪਰੇਟਰ ਅਤੇ ਸਭ ਤੋਂ ਵੱਡਾ ਤੇਲ ਮੁਹੱਇਆ ਕਰਵਾਉਣ ਵਾਲਾ ਹੈ। ਫਿਰ ਵੀ, ਫੌਜੀ ਤਖਤਾਪਲਟ ਦੇ ਡਰ ਤੋਂ, ਸਾਉਦੀ ਅਰਬ ਨੇ ਕਦੇ ਮਜ਼ਬੂਤ ਫੌਜ ਨਹੀਂ ਬਣਾਈ ਅਤੇ ਜੰਗੀ ਮਸ਼ਕ 'ਚ ਜ਼ੀਰੋ ਤਜ਼ਰਬਾ ਰੱਖਦੇ ਹਨ। ਜਦੋਂ ਕਿ ਉਹਨਾਂ ਲਈ ਇਸ ਸੁੰਨੀ ਅਲਕਾਇਦਾ ਅਤੇ ਸ਼ੀਆ ਹਾਉਦੀ ਦਰਮਿਆਨ ਟਕਰਾਅ ਨੂੰ ਅਤੇ ਸ਼ੀਆ ਹਾਉਦੀਆਂ ਨੂੰ ਆਪਣੀਆਂ ਸਰਹੱਦਾਂ ਤੋਂ ਪਿਛੇ ਧੱਕਣਾ ਲਾਜ਼ਮੀ ਹੈ ਜੋ ਕਿ ਸਾਉਦੀ ਰਾਜਤੰਤਰ ਨੂੰ ਸੰਭਾਵਿਤ ਖਤਰਾ ਹੋ ਸਕਦਾ ਹੈ।  

ਯੂਕਰੇਨ 'ਤੇ ਖਹਿਭੇਡ਼ ਵਿੱਚ, ਸਾਮਰਾਜਵਾਦੀ ਦੁਸ਼ਮਣੀ ਨੇ ਦੂਜਾ ਵੱਡਾ ਮੋਰਚਾ ਅਮਰੀਕਾ ਅਤੇ ਰੂਸ ਦਰਮਿਆਨ ਲੱਭ ਲਿਆ ਹੈ।  ਤਖਤਾਪਲਟ ਮਗਰੋਂ, ਜਿਸਨੇ ਅਮਰੀਕਾ ਦੁਆਰਾ ਹਿਮਾਇਤ ਹਾਸਿਲ ਫਾਸੀਵਾਦੀ ਸਰਕਾਰ ਨੂੰ ਕੀਵ 'ਚ ਸੱਤਾ 'ਚ ਲਿਆਇਆ, ਕ੍ਰੀਮੀਆ, ਰੂਸ ਦੀ ਖੁੱਲੀ ਹਿਮਾਇਤ ਨਾਲ਼ ਖੁਦ ਨੂੰ ਯੂਕਰੇਨ ਤੋਂ ਅਜ਼ਾਦ ਐਲਾਨ ਚੁੱਕਾ ਹੈ। ਜਦੋਂ ਕਿ ਰੂਸ ਵਲੋਂ ਸ਼ਹਿ ਹਾਸਿਲ ਵਿਦਰੋਹੀ ਕੀਵ ਸਰਕਾਰ ਵਿਰੁੱਧ ਲੜ ਰਹੇ ਹਨ, ਰੂਸ ਨੂੰ ਮੁੰਕਮਲ ਤੌਰ 'ਤੇ ਸੰਸਾਰ ਸਾਮਰਾਜਵਾਦ ਦੇ ਜਾਲ ਦੇ ਅਧੀਨ ਕਰਨ ਦੇ ਇੱਕ ਕਦਮ ਵਜੋਂ, ਅਮਰੀਕਾ ਰੂਸ ਨੂੰ ਅਸਥਿਰ ਕਰਨ ਅਤੇ ਪੁਤਿਨ ਹਕੂਮਤ ਨੂੰ ਉਖਾੜਨ 'ਤੇ ਤੁੱਲਿਆ ਹੋਇਆ ਹੈ। ਪੱਛਮੀ ਦੇਸ਼ਾਂ ਦੇ ਪਿੱਛੇ ਹਟ ਜਾਣ ਨਾਲ਼, ਕ੍ਰੀਮੀਆ 'ਚ ਅਮਰੀਕਾ ਅਤੇ ਰੂਸ ਦਰਮਿਆਨ ਵੱਡੇ ਪੈਮਾਨੇ 'ਤੇ ਵਿਰੋਧ ਟਲਣ ਮਗਰੋਂ, ਅਮਰੀਕਾ ਨੇ ਕੀਵ 'ਚ ਫਾਸੀਵਾਦੀ ਹਕੂਮਤ ਨੂੰ ਵਿਆਪਕ ਤਬਾਹੀ ਦੇ ਹਥਿਆਰਾਂ ਦੀ ਖੇਪ ਭੇਜਣ ਦੇ ਸੰਕਲਪ ਨੂੰ ਮੁੜ ਦੁਹਰਾਇਆ ਹੈ।

ਇਰਾਨ ਮਸਲਾ, ਜੋ ਹੁਣੇ-ਹੁਣੇ ਜੰਗ ਦੇ ਤੀਜੇ ਮੋਰਚੇ ਦੇ ਖੁੱਲਣ ਦੀ ਕਗਾਰ 'ਤੇ ਸੀ, ਇਰਾਨ ਅਤੇ ਜੀ-6 ਦੇਸ਼ਾਂ ਜਿਸ 'ਚ ਸੰਯੁਕਤ ਰਾਸ਼ਟਰ ਸਕਰੂਟਨੀ ਕਾਉਂਸਿਲ ਅਤੇ ਜਰਮਨੀ ਦੇ ਪੰਜ ਮੈਂਬਰ ਹਨ, ਦਰਮਿਆਨ ਇੱਕ ਸਮਝੌਤੇ ਨਾਲ਼ ਥੋੜੇ-ਚਿਰ ਲਈ ਟਲ ਗਿਆ ਹੈ। ਦੰਤਵਿਹੀਨ ਸਮਝੌਤਾ, ਬਹੁਤ ਸਾਰੀਆਂ ਵਿਆਖਿਆਵਾਂ ਨੂੰ ਅਧੀਨ ਕਰਦਾ ਹੈ, ਇਰਾਨ ਨੂੰ ਕਬਜਾਉਣ ਅਤੇ ਇਸਨੂੰ ਆਪਣੇ ਮੱਹਤਵਕਾਂਖਿਆਈ ਨਿਊਕਲੀ ਪ੍ਰੋਗਰਾਮ ਦੇ ਟੀਚੇ ਤੋਂ ਰੋਕਣ ਲਈ ਹੈ। ਇਰਾਨ 'ਚ ਸਥਾਪਤੀ ਨੇ ਫਿਰ ਵੀ ਖੁਦ ਲਈ ਸਾਂਹ ਲੈਣ ਲਈ ਜਗਾਂ ਲਈ ਸੌਦੇਬਾਜ਼ੀ ਦੇ ਇਸ ਮੌਕੇ ਨੂੰ ਵਰਤਿਆ ਹੈ, ਜਦੋਂ ਕਿ ਰੂਸ ਨੇ ਤੁਰੰਤ ਹੀ ਇਰਾਨ ਨੂੰ ਮਿਸਾਇਲਾਂ ਭੇਜਣ ਦੇ ਇਰਾਦੇ ਨਾਲ਼ ਜਵਾਬ ਦਿੱਤਾ ਹੈ ਜੋ ਕਿ ਅਮਰੀਕਾ ਦੁਆਰਾ ਸਾਉਦੀ ਜਾਂ ਇਸਰਾਈਲ ਵਲੋਂ ਉਕਸਾਏ ਹਮਲਿਆਂ ਦੀ ਹਾਲਤ 'ਚ  ਇਸਨੂੰ ਲੋਹੇ ਦਾ ਸੁਰੱਖਿਆ ਕਵਚ ਮੁੱਹਇਆ ਕਰਾਏਗਾ।   

ਸੰਸਾਰ 'ਤੇ ਗਾਲਬ ਹੋਣ ਦੀ ਇਸਦੀ ਮੁੰਹਿਮ 'ਚ, ਅਮਰੀਕਾ ਦੁਸਾਹਸਪੂਰਵਕ ਸੰਸਾਰ 'ਤੇ ਆਪਣੇ ਪ੍ਰਭਾਅ ਦੇ ਘੇਰੇ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੱਛਮੀ ਯੂਰਪ-ਫਰਾਂਸ, ਬ੍ਰਿਟੇਨ, ਜਰਮਨੀ ਅਤੇ ਮੱਧ ਪੂਰਬ 'ਚ ਸਾਉਦੀ ਅਰਬ, ਮਿਸਰ, ਜਾਰਡਨ, ਸੂਡਾਨ ਅਤੇ ਬਹਾਰਿਨ, ਯੂਏਈ, ਕੂਵੇਤ ਅਤੇ ਕਤਰ ਤੋਂ ਪਰੇ, ਅਮਰੀਕਾ ਨੇ ਕੈਨੇਡਾ, ਆਸਟ੍ਰੇਲੀਆ, ਜਪਾਨ, ਭਾਰਤ, ਫਿਲੀਪੀਨਜ਼ ਅਤੇ ਵੀਅਤਨਾਮ 'ਚ ਵੀ ਆਪਣੇ ਜੋਟੀਦਾਰ ਲੱਭ ਲਏ ਹਨ।

ਨਾਟੋ ਫੌਜਾਂ ਦਾ ਗਠਜੋੜ, ਜੋ ਕਿ ਅਜਿੱਤ ਅਤੇ ਇੱਕਜੁਟ ਜਾਪਦਾ ਹੈ, ਇਸਦੀਆਂ ਆਪਣੀਆਂ ਊਣਤਾਈਆਂ ਰੱਖਦਾ ਹੈ। ਹੁਣੇ ਹੀ ਪੱਛਮੀ ਜੋਟੀਦਾਰੀਆਂ ਨੇ ਚੀਨ ਦੁਆਰਾ ਪ੍ਰਯੋਜਿਤ ਬੀਜਿੰਗ 'ਚ ਸਥਿਤ ਏਸ਼ੀਆਈ ਆਲ-ਜੰਜਾਲ ਨਿਵੇਸ਼ ਬੈਂਕ 'ਚ ਸ਼ਾਮਿਲ ਹੋਣ ਲਈ ਅਮਰੀਕਾ ਦੇ ਵਿਰੋਧ ਨੂੰ ਠੁਕਰਾਇਆ ਹੈ। ਖਾਸ ਤੌਰ 'ਤੇ ਜਰਮਨੀ ਆਪਣੇ ਪ੍ਰਭਾਅ ਵਾਲੇ ਇਲਾਕਿਆਂ ਜਿਵੇਂ ਏਸ਼ੀਆ ਅਤੇ ਮੱਧ ਪੂਰਬ 'ਚ ਅਮਰੀਕਾ ਦੀ ਤਾਕਤ ਦੀ ਗਿਰਾਵਟ 'ਚ ਗਹੁ ਨਾਲ਼ ਦਿਲਚਸਪੀ ਰੱਖਦਾ ਹੈ। ਇਸੇ ਤਰਾਂ, ਇਹ ਜੋਟੀਦਾਰ ਰੂਸ ਵਿਰੁੱਧ ਹਥਿਆਰਬੰਦ ਲੜਾਈ ਨੂੰ ਉਕਸਾਉਣ ਦੀ ਅਮਰੀਕਾ ਦੀ ਨੀਤੀ ਦਾ ਵਿਰੋਧ ਕਰਦੇ ਹਨ। ਦੂਜੇ ਹੱਥ ਰੂਸ ਅਤੇ ਚੀਨ ਵਿਚਾਲੇ ਗਠਜੋੜ ਦੀਆਂ ਆਪਣੀਆਂ ਸੀਮਤਾਈਆਂ ਹਨ ਜਿਵੇਂ ਕਿ ਰੂਸ ਦੇ ਚੀਨ ਨਾਲ਼ ਅਣਗਿਣਤ ਸਰਹੱਦੀ ਮਸਲੇ ਹਨ ਅਤੇ ਇਹ ਖੁਦ ਚੀਨ ਨੂੰ ਕੌਮਾਂਤਰੀ ਮੰਡੀ 'ਚ ਇੱਕ ਵੈਰੀ ਵਾਂਗ ਵੇਖਦਾ ਹੈ।

ਪੂੰਜੀਵਾਦੀ ਕੌਮੀ ਰਾਜਾਂ ਦਰਮਿਆਨ ਇਹ ਅਣਗਿਣਤ ਖਹਿਭੇੜ ਅਤੇ ਦੁਸ਼ਮਣੀਆਂ, ਸੰਸਾਰ 'ਤੇ ਹਥਿਆਰਾਂ ਦੀ ਦੌੜ ਦਾ ਮੁੱਖ ਕਾਰਨ ਹਨ, ਜੋ ਰਾਸ਼ਟਰੀ ਬਜਟਾਂ ਅੰਦਰ ਸਮਾਜਿਕ ਖਰਚਿਆਂ 'ਤੇ ਕਟੌਤੀ ਕਰਕੇ ਉਸਨੂੰ ਭਰਦਾ ਹੈ। ਅਮਰੀਕਾ, ਸੰਸਾਰ 'ਚ ਸਭ ਤੋਂ ਵੱਡੇ ਬਜਟ ਨਾਲ਼, ਜਦੋਂ ਕਿ ਭਾਰੀ 562 ਬਿਲੀਅਨ ਡਾਲਰ ਬੁਨਿਆਦੀ ਫੌਜੀ ਖਰਚੇ ਲਈ ਸੁਰੱਖਿਅਤ ਰੱਖਦਾ ਹੈ, ਸਾਰੇ ਨਾਗਰਿਕਾਂ ਲਈ ਮਹਿਜ਼ 70 ਬਿਲੀਅਨ ਡਾਲਰ ਸਿੱਖਿਆ 'ਤੇ ਅਤੇ 84 ਬਿਲੀਅਨ ਭੋਜਨ 'ਤੇ ਖਰਚ ਕਰਨ ਲਈ ਸੁਝਾਉਂਦਾ ਹੈ। ਇਸੇ ਤਰਾਂ, ਭਾਰਤ, ਸਭ ਤੋਂ ਗਰੀਬ ਦੇਸ਼ਾਂ 'ਚੋਂ ਇੱਕ, ਜੋ ਕਿ ਇਸਦੇ ਨਾਗਰਿਕਾਂ ਲਈ ਬੁਨਿਆਦੀ ਲੋੜਾਂ ਜਿਵੇਂ ਕਿ ਭੋਜਨ, ਪੀਣਯੋਗ ਪਾਣੀ ਅਤੇ ਘਰ ਮੁੱਹਇਆ ਕਰਾਉਣ ਦੇ ਯੋਗ ਨਹੀਂ ਹੈ, 2011 ਤੋਂ ਆਪਣੇ ਫੌਜੀ ਬਜਟ 'ਚ ਪਿਛਲੇ ਚਾਰ ਸਾਲਾਂ 'ਚ 70% ਦਾ ਇਜ਼ਾਫਾ ਕਰ ਚੁੱਕਿਆ ਹੈ।

ਪਿਛਲੀ ਸਦੀ ਦੌਰਾਨ ਸਰਮਾਏਦਾਰੀ ਦੀਆਂ ਵਿਰੋਧਤਾਈਆਂ ਹੋਰ ਅਤੇ ਹੋਰ ਡੁੰਘੇਰੀਆਂ ਹੋਈਆਂ ਹਨ। ਦੋ ਸੰਸਾਰ ਜੰਗਾਂ ਅਤੇ ਉਹਨਾਂ ਦਰਮਿਆਨ ਅਤੇ ਦੁਆਲੇ ਅਣਗਿਣਤ ਹਥਿਆਰਬੰਦ ਟਕਰਾਵਾਂ ਦੁਆਰਾ ਜੀਵਨ ਅਤੇ ਸੰਪਤੀ 'ਤੇ ਅਥਾਹ ਘਾਟਾ ਥੋਪਿਆ ਗਿਆ ਹੈ। ਅਜੇ ਤਾਂਹੀ ਉਹ ਵਿਰੋਧਤਾਈਆਂ, ਇਹਨਾਂ ਟਕਰਾਵਾਂ ਵਿੱਚ ਕੋਈ ਹੱਲ ਲੱਭਣ ਦੀ ਬਜਾਏ ਆਏ ਦਿਨ ਤੇਜ਼ੀ ਵੱਧ ਰਹੀਆਂ ਅਤੇ ਤਿੱਖੀਆਂ ਹੁੰਦੀਆਂ ਜਾਂਦੀਆਂ ਸਨ। ਰਾਸ਼ਟਰੀ-ਰਾਜਾਂ 'ਚ ਜਥੇਬੰਦ, ਸਰਮਾਏਦਾਰਾਂ ਦੇ ਗਿਰੋਹ, ਸੰਸਾਰ ਅਰਥਚਾਰੇ ਦੇ ਮੁਨਾਫ਼ੇ 'ਚ ਉਹਨਾਂ ਲਈ ਪਹਿਲਾਂ ਤੋਂ ਵੱਧ ਹਿੱਸਾ ਹਾਸਿਲ ਕਰਨ ਲਈ ਇੱਕ ਦੂਜੇ ਨਾਲ਼ ਹੋੜ ਲਗਾ ਰਹੇ ਹਨ। ਦੁਨੀਆ 'ਤੇ ਮੁਨਾਫ਼ੇ ਲਈ ਕਦੇ ਨਾ ਮੁਕਣ ਵਾਲੀ ਇਹ ਅਨੀ ਭਾਲ, ਇਹਨਾਂ ਗਿਰੋਹਾਂ ਨੂੰ ਇੱਕ-ਦੂਜੇ ਦੇ ਨਿਯੰਤਰਨ ਹੇਠ ਭੂਖੰਡਾਂ ਵਿੱਚ ਵੜਨ ਲਈ ਉਕਸਾਉਂਦੀ ਹੈ ਅਤੇ ਹਰ ਸਮੇਂ ਮੁਨਾਫ਼ਿਆਂ ਦੀ ਵੰਡ ਅਤੇ ਮੁੜ ਵੰਡ ਕਰਨ ਦੀ ਮੰਗ ਕਰਦੀ ਹੈ। ਇਹ ਭਾਲ ਕੌਮੀ ਰਾਜਾਂ ਦਰਮਿਆਨ ਟਕਰਾਵਾਂ ਦੀ ਸਾਰੀ ਲੜੀ ਲਈ ਉੱਚਿਤ ਹੈ। ਕਹਿਣ ਦੀ ਲੋੜ ਨਹੀਂ ਹੈ, ਕਿ ਸਾਰੇ ਪੂੰਜੀਵਾਦੀ ਦੇਸ਼ਾਂ ਅੰਦਰ, ਆਪਣੇ ਘਰ 'ਚ, ਇਸ ਸੰਸਾਰ ਜੰਗ ਮੁਹਿੰਮ ਨੇ ਵੱਡੇ ਪੈਮਾਨੇ 'ਤੇ ਸਾਰੇ ਜਮਹੂਰੀ ਹੱਕਾਂ ਅਤੇ ਅਕਾਂਖਿਆਵਾਂ 'ਤੇ ਹਮਲਾ ਕਰਨ ਅਤੇ ਪ੍ਰਤਿਕਿਰਿਆਵਾਦੀ ਦਾਬੇ ਨਾਲ਼ ਗਠਜੋੜ ਕਰ ਲਿਆ ਹੈ।   

ਸਾਡੇ ਸਮਿਆਂ 'ਚ ਸਾਰੀਆਂ ਜੰਗਾਂ ਅਤੇ ਟਕਰਾਵਾਂ ਦੀ ਜੜ, ਪੂੰਜੀਵਾਦੀ ਰਾਸ਼ਟਰੀ ਰਾਜਾਂ ਦੇ ਨਾਲ਼ ਹੀ ਨਿੱਜੀ ਸੰਪਤੀ ਜਿਸ 'ਚ ਇਹ ਖੁੱਭੇ ਹੋਏ ਹਨ, ਹੈ। ਸੰਸਾਰ ਆਰਥਿਕਤਾ, ਬਾਹਰ ਫੈਲ ਜਾਣ ਦੇ ਆਪਣੇ ਸਰਬ-ਵਿਆਪੀ ਰੁਝਾਨ ਨਾਲ਼, ਰਾਸ਼ਟਰੀ ਰਾਜਾਂ ਅਤੇ ਨਿਜੀ ਸੰਪਤੀ 'ਚ ਖੁੱਭੀ ਹੋਈ ਰਹਿੰਦੀ ਹੈ। ਆਪਣੇ ਦਮ 'ਤੇ ਹੀ, ਆਰਥਿਕ ਤਾਕਤਾਂ ਖੁਦ ਨੂੰ ਰਾਸ਼ਟਰੀ ਰਾਜਾਂ ਦੇ ਆਤਮਘਾਤੀ ਫੰਦੇ ਤੋਂ ਨਹੀਂ ਛੁਡਾ ਸਕਦੀਆਂ। ਇਹ, ਸਾਡੇ ਸਮਿਆਂ ਦੀ ਸਾਰੀਆਂ ਉਤਪਾਦਕ ਤਾਕਤਾਂ ਵਿੱਚ ਸਭ ਤੋਂ ਇਨਕਲਾਬੀ, ਮਜ਼ਦੂਰ ਜਮਾਤ ਲਈ ਹੈ ਕਿ ਉਹ ਸੰਸਾਰ ਆਰਥਿਕਤਾ ਨੂੰ ਅਜ਼ਾਦ ਕਰਨ ਲਈ ਨਿਜੀ ਸੰਪਤੀ ਅਤੇ ਰਾਸ਼ਟਰੀ ਰਾਜਾਂ ਦੇ ਜੂਲੇ ਨੂੰ ਵਗਾ ਮਾਰੇ।   

ਜੰਗਾਂ ਨੂੰ ਨਿੰਦਣ ਦਾ ਜਾਂ ਅਪੀਲ ਕਰਨ ਦਾ ਅਤੇ ਪੂੰਜੀਵਾਦੀ ਹੁਕਮਰਾਨਾਂ ਅਤੇ ਰਾਜਾਂ ਮੂਹਰੇ ਜੰਗ ਵਿਰੁੱਧ ਤਰਲੇ ਮਿੰਨਤ ਕਰਨ ਦਾ ਕੋਈ ਸ਼ਾਂਤੀਵਾਦੀ ਪ੍ਰੋਗ੍ਰਾਮ ਫੌਜੀ ਹਿੰਸਾ ਦੇ ਬੇਰਹਿਮੀ ਨਾਲ਼ ਤੇਜ ਹੋਣ ਨੂੰ ਜੋ ਸਿੱਧੇ ਤੌਰ 'ਤੇ ਸੰਸਾਰ ਜੰਗ ਵੱਲ ਜਾ ਰਹੀ ਹੈ, ਨੂੰ ਪੁੱਠਾ ਗੇੜ ਨਹੀਂ ਦੇ ਸਕਦਾ। ਬੁਰਜੁਆ ਆਗੂਆਂ ਦੀ ਇੱਛਾ ਤੋਂ ਅਜ਼ਾਦ, ਰਾਸ਼ਟਰਵਾਦੀ ਅਧਾਰ 'ਤੇ ਜਥੇਬੰਦ ਪੂੰਜੀਪਤੀਆਂ ਦੇ ਨਿੰਯਤਰਨ ਹੇਠ ਇੱਕ ਆਰਥਿਕਤਾ ਦੇ ਪ੍ਰਬੰਧ ਦੇ ਨਤੀਜੇ ਵਜੋਂ, ਜੰਗਾਂ ਅਟੱਲ ਹਨ। ਪੂੰਜੀਵਾਦੀ ਰਾਸ਼ਟਰੀ ਰਾਜਾਂ ਦੇ ਆਗੂ ਸਦੀਵੀ ਸੰਤੁਲਨ ਅਤੇ ਸਿਆਸੀ ਸਥਿਰਤਾ ਹਾਸਿਲ ਕਰਨ ਦੀਆਂ ਇੱਛਾਵਾਂ ਦੇ ਬਾਵਜੂਦ, ਸਰਮਾਏਦਾਰੀ ਦੀਆਂ ਬਾਹਰਮੁਖੀ ਤਾਕਤਾਂ, ਇਹਨਾਂ ਪੂੰਜੀਵਾਦੀ ਰਾਜਾਂ ਨੂੰ, ਇੱਕ ਮਗਰੋਂ ਦੂਜੀ ਜੰਗ ਅਤੇ ਟਕਰਾਵਾਂ ਵਿੱਚ ਪੈਣ ਲਈ ਪ੍ਰੇਰਿਤ ਕਰਦੀਆਂ ਹਨ। ਰਾਸ਼ਟਰੀ ਰਾਜ ਸਾਰੇ ਰਾਜੀਨਾਮਿਆਂ, ਸੰਧੀਆਂ ਅਤੇ ਸਮਝੌਤਿਆਂ ਦੁਆਲੇ ਸ਼ਾਂਤੀ ਅਤੇ ਸਥਿਰਤਾ ਸਥਾਪਿਤ ਕਰਨ 'ਚ ਨਾਕਾਮ ਸਾਬਿਤ ਹੋਏ ਹਨ। ਆਪਣੇ ਹਰ ਅਗਲੇ ਕਦਮ ਨਾਲ਼ ਤਾਜਾਂ ਖਹਿਭੇੜਾਂ ਦਾ ਇੱਕ ਨਵਾਂ ਅਧਾਰ ਤਿਆਰ ਕਰਦੇ ਹਨ। ਰਾਸ਼ਟਰੀ ਰਾਜਾਂ ਦੇ ਦੁਸ਼ਮਣ ਕੈਂਪਾਂ ਦਰਮਿਆਨ ਤਣਾਅ ਸਥਾਪਿਤ ਹੋਣਾ ਸੰਸਾਰ ਨੂੰ ਇੱਕ ਸੰਸਾਰ ਨੂੰ ਇੱਕ ਸੰਸਾਰ-ਵਿਆਪੀ ਖਹਿਭੇੜ ਵੱਲ ਲੈ ਜਾ ਰਿਹਾ ਹੈ। ਹਰ ਲੰਘੇ ਦਿਨ ਨਾਲ਼, ਜਿਸ ਨਾਲ਼ ਇਕ ਵੱਡਾ ਖਹਿਭੇੜ ਟਲ ਰਿਹਾ ਹੈ, ਅਜਿਹਾ ਆਵੇਗ, ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋ ਜਾਂਦਾ ਹੈ।

ਬਿਲਕੁਲ ਇਹੀ ਵਿਰੋਧਤਾਈਆਂ ਜੋ ਦੋ ਸੰਸਾਰ ਜੰਗਾਂ ਵੱਲ ਲੈ ਗਈਆਂ ਵੱਧ ਤਾਕਤ ਨਾਲ਼ ਮੁੜ ਪੈਦਾ ਹੋ ਰਹੀਆਂ ਹਨ। ਫਿਰ ਵੀ ਬਿਲਕੁਲ ਉਹੀ ਵਿਰੋਧਤਾਈਆਂ, ਜੋ ਸਾਮਾਰਾਜਵਾਦੀਆਂ ਦੇ ਰਾਹ 'ਚ ਪਈਆਂ ਹਨ ਨਵੀਂਆਂ ਜੰਗਾਂ ਅਤੇ ਟਕਰਾਵਾਂ ਵੱਲ ਲੈ ਜਾਂਦੀਆਂ ਹਨ, ਨਾਲ਼ ਹੀ ਸਰਮਾਏਦਾਰੀ ਦੀ ਤਬਾਹੀ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਦਾ ਅਧਾਰ ਵੀ ਸਿਰਜਦੀਆਂ ਹਨ। ਇਨਕਲਾਬੀ ਮਾਰਕਸਵਾਦੀਆਂ ਦਾ ਮੁੱਖ ਕੰਮ, ਜੰਗੀ ਮਸ਼ਕ ਦੇ ਜਵਾਬ 'ਚ, ਸਰਮਾਏਦਾਰੀ ਵਿਰੁੱਧ ਅਤੇ ਪੂੰਜੀਵਾਦੀ ਰਾਸ਼ਟਰੀ ਰਾਜਾਂ ਵਿਰੁੱਧ ਕੌਮਾਂਤਰੀ ਮਜ਼ਦੂਰ ਜਮਾਤ ਦਾ ਸੰਸਾਰ-ਵਿਆਪੀ ਹਮਲਾ ਵਿੱਢਣ ਦੀ ਤਿਆਰੀ ਕਰਨਾ ਹੈ। ਸਿਰ 'ਤੇ ਆਈ ਜੰਗ ਵਿਰੁੱਧ ਲੜਾਈ, ਇਸ ਤਿਆਰੀ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ। 'ਜੰਗ ਵਿਰੁੱਧ ਜੰਗ' ਸਮਾਜਵਾਦ ਲਈ ਜੰਗ ਹੈ!

ਇਹ ਸਿਰਫ਼ ਕੌਮਾਂਤਰੀ ਮਜ਼ਦੂਰ ਜਮਾਤ ਹੈ ਜੋ ਇਨਕਲਾਬ ਜ਼ਰੀਏ, ਸਰਮਾਏਦਾਰੀ, ਸਾਰੀਆਂ ਜੰਗਾਂ ਦੀ ਜੜ, ਪਰੇ ਸੁੱਟ ਕੇ ਅਤੇ ਇਸਦੀ ਜਗਾਂ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਧੀਨ ਸਮਾਜਵਾਦੀ ਅਧਾਰ 'ਤੇ ਆਰਥਿਕਤਾ ਨੂੰ ਸਥਾਪਿਤ ਕਰਕੇ, ਤਬਾਹਕੁੰਨ ਜੰਗਾਂ ਨੂੰ ਰੋਕ ਸਕਦੀ ਹੈ, ਅਤੇ ਤੀਜੀ ਸੰਸਾਰ ਜੰਗ ਦੇ ਹੋਰ ਵੱਡੇ ਖਤਰੇ ਨੂੰ ਟਾਲ ਸਕਦੀ ਹੈ।

(03.05.2015 ਨੂੰ ਪਹਿਲੀ ਵਾਰੀ ਇੰਗਲਿਸ਼ 'ਚ ਵਰਕਰਜ਼ ਸੋਸ਼ਲਿਸਟ ਬਲਾਗ ਨੇ ਛਾਪਿਆ)

Comments

Name (required)

Leave a comment... (required)

Security Code (required)



ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ