Fri, 12 July 2024
Your Visitor Number :-   7182241
SuhisaverSuhisaver Suhisaver

ਭਾਜਪਾ ਆਗੂ ’ਤੇ 20 ਹਜ਼ਾਰ ਰੁਪਏ ਲੈ ਕੇ +2 ਮੈਡੀਕਲ ਦੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼

Posted on:- 27-04-2015

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ ਸ਼ਹਿਰ ਦੇ ਇਕ ਭਾਜਪਾ ਆਗੂ ਵਲੋਂ ਪਿੰਡ ਸਰਹਾਲਾ ਕਲਾਂ ਦੇ ਆਪਣੇ ਹੀ ਨਜ਼ਦੀਕੀ ਦੋਸਤ ਦੀ ਲੜਕੀ ਨੂੰ ਆਪਣੇ ਇਕ ਰਿਸ਼ਤੇਦਾਰ ਦੀ ਮੱਦਦ ਨਾਲ +2 ਜਮਾਤ ਦਾ ਜਾਅਲੀ ਸਰਟੀਫਿਕੇਟ ਬਣਵਾਕੇ ਉਸਦੇ ਪੜ੍ਹਾਈ ਦੇ ਦੋ ਸਾਲ ਤਬਾਹ ਕਰ ਦੇਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਆਪਣੇ ਆਪਨੂੰ ਬੁਰੀ ਤਰ੍ਹਾ ਫਸਿਆ ਦੇਖਕੇ ਭਾਜਪਾ ਦਾ ਉਕਤ ਆਗੂ ਹੁਣ ਆਪਣੇ ਵਲੋਂ ਕੀਤੇ ਗਏ ਕਾਰੇ ਤੇ ਪਰਦਾ ਪਾਉਣ ਲਈ ਹਰ ਹੀਲਾ ਵਰਤ ਰਿਹਾ ਹੈ, ਪ੍ਰੰਤੂ ਲੜਕੀ ਦੇ ਪੀੜਤ ਪਿਤਾ ਵਲੋਂ ਉਸਨੂੰ ਕਾਨੂੰਨੀ ਸਜਾ ਦਿਵਾਉਣ ਲਈ ਪੂਰੀ ਤਰ੍ਹਾ ਤਾਣ ਲਈ ਹੈ। ਹੁਸ਼ਿਆਰਪੁਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੂਸਰੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਵੀ ਉਸਦੇ ਉਕਤ ਕਾਰੇ ਤੋਂ ਸ਼ਰਮਿੰਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਵਿਖੇ ਬਲਾਕ ਦੇ ਪਿੰਡ ਸਰਹਾਲਾ ਕਲਾਂ ਦੇ ਵਾਸੀ ਗੁਰਚਰਨ ਸਿੰਘ ਪੁੱਤਰ ਚੰਨਣ ਸਿੰਘ ਨੇ ਬਲਾਕ ਸੰਮਤੀ ਮੈਂਬਰ ਰਛਪਾਲ ਲਾਲੀ ਭਾਰਟਾ ਅਤੇ ਕੁਲਵਿੰਦਰ ਸਿੰਘ ਹੀਰ ਅਤੇ ਬਸਪਾ ਦੇ ਸੀਨੀਅਰ ਆਗੂ ਸੁਰਿੰਦਰ ਪਿੰਕੀ ਕੈਂਡੋਵਾਲ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸਦੀ ਲੜਕੀ ਪ੍ਰਭਜੋਤ ਕੌਰ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਕੇ ਜਲੰਧਰ ਦੇ ਮੁੱਦਾ ਵਿਦਿਅਕ ਸੰਸਥਾ ਤੋਂ ਏ ਐਨ ਐਮ ਦਾ ਢਾਈ ਸਾਲਾ ਕੋਰਸ ਕੀਤਾ।

ਉਸਨੇ ਦੱਸਿਆ ਕੋਰਸ ਉਪਰੰਤ ਲੜਕੀ ਨੇ ਸੋਚਿਆ ਕਿ ਉਹ +2 ਕਰਕੇ ਬੀ ਐਸ ਸੀ ਨਰਸਿੰਗ ਦੀ ਡਿਗਰੀ ਕਰ ਲਵੇ। ਇਸ ਲਈ ਉਸਨੂੰ +2 ਕਰਨੀ ਪੈਣੀ ਸੀ। ਉਸਨੇ ਆਪਣੇ ਦੋਸਤ ਮਾਹਿਲਪੁਰ ਦੇ ਭਾਜਪਾ ਆਗੂ ਪੰਡਤ ਸ਼ੁਰੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਸਨੇ ਦੱਸਿਆ ਕਿ ਮੈਂ ਤੁਹਾਡੀ ਲੜਕੀ ਦੇ +2 ਦੇ ਪੇਪਰ ਦੁਆ ਦਿੰਦਾ ਹਾਂ। ਉਸਨੇ ਦੱਸਿਆ ਕਿ ਉਸਨੇ ਉਸ ਕੋਲੋਂ ਪ੍ਰਾਈਵੇਟ ਪੇਪਰਾਂ ਦਾ ਕੁਲ ਖਰਚ 20000 ਰੁਪਿਆ ਲੈ ਲਿਆ ਅਤੇ ਰੋਲ ਨੰਬਰ ਦੀ ਉਡੀਕ ਕਰਨ ਨੂੰ ਕਿਹਾ। ਉਹਨਾਂ ਦੱਸਿਆ ਕਿ ਪੇਪਰਾਂ ਦੇ ਨਜ਼ਦੀਕ ਆਉਣ ਤੇ ਉਕਤ ਆਗੂ ਨੇ ਉਸਨੂੰ ਕਿਹਾ ਕਿ ਰੋਲ ਨੰਬਰ ਆ ਗਿਆ ਹੈ ਤੁਸੀਂ ਲੜਕੀ ਦੇ ਪੇਪਰ ਦਿਵਾਉਣ ਲਈ ਮੇਰੇ ਨਾਲ ਚਲੋ। ਉਹ ਉਸਨੂੰ ਉਡੀਕਦੇ ਰਹੇ ਪ੍ਰੰਤੂ ਇਸਨੇ ਕੋਈ ਲੜ ਪੱਲਾ ਨਾ ਫੜਾਇਆ । ਜਦ ਉਸਨੇ ਇਸ ਨਾਲ ਸੰਪਰਕ ਕੀਤਾ ਤਾਂ ਇਹ ਕਹਿਣ ਲੱਗਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ ਤੁਹਾਡਾ ਕੰਮ ਹੋ ਗਿਆ ਹੈ। ਉਕਤ ਭਾਜਪਾ ਆਗੂ ਨੇ ਉਸਨੂੰ + 2 ਦੇ ਸਰਟੀਫਿਕੇਟ ਦਿੱਤੇ ਜਿਹਨਾਂ ਤੇ ਲੜਕੀ ਦਾ ਨਾਮ ਅਤੇ ਪ੍ਰਾਪਤ ਕੀਤੇ ਅੰਕ ਦਰਜ ਸਨ। ਉਸਨੇ ਇਹ ਵੀ ਦਾਅਵਾ ਕੀਤਾ ਕਿ ਲੜਕੀ ਨੂੰ ਕਿਤੇ ਵੀ ਦਾਖਲ ਕਰਵਾ ਦਿਓ ਸਾਰਾ ਕੁੱਝ ਸਹੀ ਹੈ। ਉਹਨਾਂ ਕਿਹਾ ਕਿ ਅਸੀਂ ਉਸਨੂੰ ਇਹ ਕਿਹਾ ਕਿ ਜਦ ਪੇਪਰ ਹੀ ਨਹੀਂ ਪਾਏ ਤਾਂ ਸਰਟੀਫਿਕੇਟ ਕਿਵੇਂ ਬਣ ਗਿਆ ? ਉਹਨਾਂ ਆਪਣੇ ਪੈਸੇ ਵਾਪਿਸ ਮੰਗੇ। ਲੜਕੀ ਦੇ ਪੀੜਤ ਪਿਤਾ ਨੇ ਦੱਸਿਆ ਕਿ ਉਹ ਉਸਦੀਆਂ ਗੱਲਾਂ ਤੇ ਯਕੀਨ ਕਰਕੇ ਜਦ ਲੜਕੀ ਨੂੰ ਬੀ ਐਸ ਸੀ ਨਰਸਿੰਗ ਵਿਚ ਦਾਖਲਾ ਦਿਵਾਉਣ ਲਈ ਜਲੰਧਰ ਅਤੇ ਹੁਸ਼ਿਆਰਪੁਰ ਸਮੇਤ ਹੋਰ ਜ਼ਿਲ੍ਹਿਆਂ ਦੇ ਕਾਲਜਾਂ ਵਿਚ ਗਿਆ ਤਾਂ ਭਾਜਪਾ ਆਗੂ ਵਲੋਂ ਦਿੱਤੇ ਗਏ ਪਹਿਲੇ ਦਰਜ਼ੇ ਵਿਚ ਪਾਸ ਮੈਡੀਕਲ +2 ਦੇ ਸਰਟੀਫਿਕੇਟ ਜ਼ਾਅਲੀ ਪਾਏ ਗਏ। ਉਕਤ ਆਗੂ ਦੀ ਗਲਤੀ ਅਤੇ ਜਾਅਲਸਾਜ਼ੀ ਕਾਰਨ ਲੜਕੀ ਦੇ 2 ਸਾਲ ਬਰਬਾਦ ਹੋ ਗਏ। ਪੀੜਤ ਗੁਰਚਨ ਸਿੰਘ ਨੇ ਦੱਸਿਆ ਕਿ ਲੜਕੀ ਗੁਰਪ੍ਰੀਤ ਕੌਰ ਨੂੰ ਰੂਰਲ ਇੰਸਟੀਚਿਊਟ ਆਫ ਉਪਨ ਸਕੂ�ਿਗ ਸ਼ਤੀਸ਼ਗੜ੍ਹ ਵਲੋਂ 2012-13 ਦਾ ਸਰਟੀਫਿਕੇਟ (ਸੀਰੀਅਲ ਨੰਬਰ 001492) ਅਤੇ (ਰੋਲ ਨੰਬਰ ਐਲ 0005241) ਜਾਰੀ ਕੀਤਾ ਗਿਆ ਹੈ।

ਸਰਟੀਫਿਕੇਟ ਨਾਲ ਆਏ ਨੰਬਰੀ ਕਾਰਡ ਵਿਚ ਕੁਲ 500 ਨੰਬਰਾਂ ਵਿਚੋਂ 300 ਨੰਬਰ ਪ੍ਰਾਪਤ ਕੀਤੇ ਸ਼ੋਅ ਕੀਤੇ ਗਏ ਹਨ। ਸਰਟੀਫਿਕੇਟ ਨੂੰ ਜਦ ਨੈਟ ਰਾਹੀਂ ਚੈਕ ਕੀਤਾ ਗਿਆ ਤਾਂ ਉਕਤ ਸੰਸਥਾ ਨਾ ਦਾ ਕੋਈ ਵੀ ਇੰਸਟੀਚਿਊਟ ਹੀ ਨਹੀਂ ਹੈ। ਉਸਨੇ ਇਨਸਾਫ ਦੀ ਮੰਗ ਲਈ ਪੰਜਾਬ ਭਾਜਪਾ ਦੇ ਆਗੂਆਂ ਸਮੇਤ ਪੁਲਸ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਕਤ ਕਥਿੱਤ ਠੱਗ ਕਿਸਮ ਦੇ ਆਗੂ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਵੇ।

ਇਸ ਸਬੰਧ ਵਿਚ ਭਾਜਪਾ ਆਗੂ ਪੰਡਤ ਸੁਰੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਉਸਨੇ ਅਜਿਹਾ ਕੰਮ ਕੀਤਾ ਹੀ ਨਹੀਂ। ਜਦ ਉਸਨੂੰ ਪੁੱਛਿਆ ਗਿਆ ਕਿ ਫਿਰ ਸ਼ਿਕਾਇਤ ਕਰਤਾ ਨਾਲ ਕੀ ਰੋਲਾ ਹੈ ਤਾਂ ਉਹ ਇਸ ਸਬੰਧ ਵਿਚ ਕੁੱਝ ਵੀ ਨਹੀਂ ਬੋਲਿਆ ਤੇ ਉਸਨੇ ਸਾਫ ਕਿਹਾ ਕਿ ਜਾਅਲੀ ਸਰਟੀਫਿਕੇਟ ਉਸਨੇ ਨਹੀਂ ਸਗੋਂ ਕਿਸੇ ਹੋਰ ਨੇ ਦਿੱਤੇ ਹੋਣਗੇ। ਉਸਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਦੂਸਰੇ ਪਾਸੇ ਗੁਰਚਰਨ ਸਿੰਘ ਨੇ ਦੱਸਿਆ ਕਿ ਜਦ ਉਸਨੂੰ ਸਰਟੀਫਿਕੇਟ ਜਾਅਲੀ ਹੋਣ ਬਾਰੇ ਪਤਾ ਲੱਗਾ ਤਾਂ ਉਹ ਇਸਦੇ ਘਰ ਗਿਆ ਤੇ ਉਕਤ ਆਗੂ ਉਸਨੂੰ ਦੇਖਕੇ ਘਰ ਦੇ ਕੁੰਡੇ ਲਗਾ ਕੇ ਅੰਦਰ ਲੁੱਕ ਗਿਆ ਅਤੇ ਕਿੰਨੇ ਦਿਨ ਬਾਹਰ ਨਹੀਂ ਨਿਕਲਿਆ ਤੇ ਹੁਣ ਵੀ ਉਹ ਮੈਂਨੂੰ ਦੇਖਕੇ ਦੋੜ ਜਾਂਦਾ ਹੈ। ਉਸਨੇ ਦੱਸਿਆ ਕਿ ਇਸਦੇ ਘਰਦੇ ਇਸਨੂੰ ਮੁਆਫ ਕਰਨ ਬਾਰੇ ਕਹਿ ਰਹੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ