Fri, 14 June 2024
Your Visitor Number :-   7110857
SuhisaverSuhisaver Suhisaver

ਵਰਲਡ ਪੰਜਾਬੀ ਸੈਂਟਰ ਕਿ ਚਿੱਟਾ ਹਾਥੀ(ਕਿਸ਼ਤ ਪਹਿਲੀ) -ਡਾ. ਐੱਸ ਤਰਸੇਮ

Posted on:- 27-07-2013

suhisaver

ਸਿਆਸੀ ਕਿਸਮ ਦੇ ਅਖੌਤੀ ਸਾਹਿਤਕ ਵਿਦਵਾਨਾਂ ਦਾ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ਼ ਜੁੜੀਆਂ ਸਰਕਾਰੀ, ਅਰਧ-ਸਰਕਾਰੀ ਅਤੇ ਲੇਖਕਾਂ ਵੱਲੋਂ ਆਪਣੇ ਯਤਨਾਂ ਨਾਲ਼ ਉਸਾਰੀਆਂ ਸੰਸਥਾਵਾਂ ਉੱਪਰ ਕਬਜ਼ਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਨ੍ਹਾਂ ਕਾਰਜਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਂਦੀ ਰਾਸ਼ੀ ਅਤੇ ਅਨੁਭਵ ਨੂੰ ਵਿਸ਼ਾਲ ਕਰਨ ਲਈ ਸਾਹਿਤਕਾਰਾਂ ਨੂੰ ਦਿੱਤੀਆਂ ਜਾਂਦੀਆਂ ਹੋਰ ਸਹੂਲਤਾਂ, ਇਨ੍ਹਾਂ ਸੁਆਰਥੀ ਪ੍ਰਬੰਧਕਾਂ ਵੱਲੋਂ ਆਪਣੀਆਂ, ਆਪਣੇ ਚੇਲੇ-ਚਾਟਿਆਂ, ਮਿੱਤਰਾਂ-ਪਿਆਰਿਆਂ ਅਤੇ ਰਿਸ਼ਤੇਦਾਰਾਂ ਦੀਆਂ ਜੇਭਾਂ ਭਰਨ, ਗੱਡੀਆਂ ਵਿੱਚ ਝੂਟੇ ਲੈਣ, ਦੇਸ਼ ਵਿਦੇਸ਼ ਦੀ ਸੈਰ ਕਰਨ ਅਤੇ ਪੰਜ ਸਿਤਾਰਾ ਹੋਟਲਾਂ ਵਿੱਚ ਐਸ਼-ਪ੍ਰਸਤੀ ਲਈ ਵਰਤੀਆਂ ਜਾ ਰਹੀਆਂ ਹਨ। ਉੱਚ-ਕੋਟੀ ਦੇ ਸਾਹਿਤਕਾਰਾਂ ਅਤੇ ਲੋਕ-ਪੱਖੀ ਸਾਹਿਤ ਨੂੰ ਹਾਸ਼ੀਏ 'ਤੇ ਪਹੁੰਚਾ ਦਿੱਤਾ ਗਿਆ ਹੈ।

ਗ਼ਦਰ ਲਹਿਰ ਦਾ ਇਹ ਸ਼ਤਾਬੀ ਵਰ੍ਹਾ, ਸਾਹਿਤਕਾਰਾਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲ਼ੇ ਲੋਕਾਂ ਨੂੰ ਆਪਣੇ ਫ਼ਰਜ਼ ਪਛਾਣ ਕੇ ਆਪਣਈਆਂ ਸੰਸਥਾਵਾਂ ਨੂੰ ਮਸੰਦਾਂ ਤੋਂ ਅਜ਼ਾਦ ਕਰਾਉਣ ਲਈ ਪ੍ਰੇਰਣਾ ਹੀ ਨਹੀਂ ਦੇ ਰਿਹਾ, ਵੰਗਾਰ ਵੀ ਰਿਹਾ ਹੈ। ਸੋ ਇਸ ਮਹਾਨ ਵਰ੍ਹੇ 'ਚ ਪਹਿਲਾ ਕਦਮ ਅਜਿਹੀ ਇੱਕ ਸਰਕਾਰੀ ਮਦਦ ਨਾਲ਼ ਚੱਲਦੀ ਸੰਸਥਾ ਵਰਲਡ ਪੰਜਾਬੀ ਸੈਂਟਰ ਦੀ ਹੁਣ ਤੱਕ ਦੀ ਕਾਰਗ਼ੁਜ਼ਾਰੀ ਨੂੰ ਘੋਖ਼ਵੀਂ ਨਜ਼ਰ ਨਾਲ਼ ਪੇਸ਼ ਕਰਨ ਦਾ ਯਤਨ ਕਰ ਰਿਹਾ ਹਾਂ।

ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਅਤੇ ਉਦੇਸ਼:

ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ, ਦਸੰਬਰ 2004 ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀਆਂ ਦੇ ਸਾਂਝੇ ਐਲਾਨ-ਨਾਮੇ ਨਾਲ਼ ਹੋਈ ਸੀ। ਇਸ ਸੈਂਟਰ ਦੇ ਮੰਤਵ ਅਤੇ ਉਦੇਸ਼ ਹੇਠ ਲਿਖੇ ਅਨੁਸਾਰ ਹਨ:

1. ਦੁਨੀਆਂ ਭਰ ਦੇ ਪੰਜਾਬੀ ਬੋਲਦੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਕਰਨਾ, ਆਪਸੀ ਸਾਂਝ ਨੂੰ ਵਧਾਉਣ ਅਤੇ ਸੱਭਿਆਚਾਰਕ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ।

2. ਇਸ ਉਦੇਸ਼ ਵਾਸਤੇ ਵਰਲਡ ਪੰਜਾਬੀ ਸੈਂਟਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਾ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੱਲਤ ਕਰਨਾ, ਲੋਕ ਖੇਡਾਂ, ਲੋਕ ਸੰਗੀਤ, ਲੋਕ ਨਾਚ, ਲੋਕ ਕਲਾਵਾਂ ਆਦਿ ਨੂੰ ਆਰਥਿਕਤਾ ਨਾਲ਼ ਜੋੜ ਕੇ ਪ੍ਰਫੁੱਲਤ ਕਰਨਾ।

3. ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਤਾਂ ਕਿ ਦੁਨੀਆਂ ਭਰ ਦੇ ਹੋਰ ਪੰਜਾਬੀ ਵੀ ਇਸ ਦੇ ਨਾਲ਼ ਜੁੜ ਸਕਣ।

4. ਵਿਦਵਾਨਾਂ ਦਾ ਆਪਸੀ ਮੇਲ-ਜੋਲ ਕਰਵਾਉਣਾ ਤਾਂ ਕਿ ਉਹ ਆਪਣਾ ਤਜ਼ਰਬਾ ਇੱਕ ਦੂਜੇ ਨਾਲ ਸਾਂਝਾ ਕਰ ਸਕਣ।

5. ਕਾਨਫਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ, ਲੈਕਚਰਾਂ ਆਦਿ ਦਾ ਆਯੋਜਨ ਕਰਨਾ।

6. ਇੰਡੋ-ਪਾਕਿ ਸੰਸਥਾਵਾਂ ਦਾ ਆਪਸੀ ਸਹਿਯੋਗ ਅਤੇ ਮਿਲਵਰਤਣ ਵਧਾਉਣਾ।

7. ਪ੍ਰਕਾਸ਼ਨ ਦਾ ਕੰਮ ਕਰਨਾ ਤਾਂ ਕਿ ਇਸ ਦੁਆਰਾ ਇੱਕ ਲੋਕ-ਲਹਿਰ ਪੈਦਾ ਕੀਤੀ ਜਾ ਸਕੇ।

8. ਲਾਇਬ੍ਰੇਰੀਆਂ ਦਾ ਨਿਰਮਾਣ ਕਰਨਾ, ਜਿਸ ਵਿੱਚ ਕਿਤਾਬਾਂ, ਜਨਰਲ, ਹੱਥ ਲਿਖਤਾਂ, ਫੋਟੋ ਸਟੇਟਾਂ, ਫਿਲਮਾਂ, ਡਾਕੂਮੈਂਟਰੀਆਂ, ਸੀ.ਡੀ. ਆਦਿ ਦੀ ਸਹੂਲਤ ਇਸ ਵਿੱਚ ਮੁਹੱਈਆ ਕਰਵਾਉਣੀਆਂ।

9. ਮਿਊਜ਼ੀਅਮ, ਡਰਾਮਾ, ਆਡੀਟੋਰੀਅਮ, ਸੈਮੀਨਾਰ ਹਾਲ, ਰਿਹਾਇਸ਼ੀ ਕਮਰੇ ਆਦਿ ਦਾ ਪ੍ਰਬੰਧ ਕਰਨਾ।

10. ਕਮੇਟੀ ਅਤੇ ਉ¥ਪ-ਕਮੇਟੀ ਦੀ ਸਥਾਪਨਾ ਕਰਨੀ ਜੋ ਇਸ ਦੇ ਸਾਰੇ ਕੰਮਾਂ ਦੀ ਨਜ਼ਰਸਾਨੀ ਕਰੇਗੀ।

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰੇਮੀਆਂ ਦੀ ਚਿੰਤਾ

ਜਦੋਂ ਚਾਰ ਸਾਲ ਦਾ ਲੰਬਾ ਸਮਾਂ ਲੰਘ ਜਾਣ ਬਾਅਦ ਵੀ ਵਰਲਡ ਪੰਜਾਬੀ ਸੈਂਟਰ ਵੱਲੋਂ ਕੋਈ ਵੀ ਕੰਮ ਨਾ ਕੀਤਾ ਗਿਆ ਤਾਂ ਪੰਜਾਬੀ ਪ੍ਰੇਮੀਆਂ ਵਿੱਚ ਚਿੰਤਾ ਫ਼ੈਲਣ ਲੱਗੀ। ਵਰਲਡ ਪੰਜਾਬੀ ਸੈਂਟਰ ਦੀਆਂ ਗਤੀਵਿਧੀਆਂ ਦੀ ਸੂਚਨਾ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਮਿਤੀ 15/01/2013 ਨੂੰ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਵਰਲਡ ਪੰਜਾਬੀ ਸੈਂਟਰ ਦੇ ਸੂਚਨਾ ਅਧਿਕਾਰੀ ਨੂੰ ਦਰਖ਼ਾਸਤ ਦਿੱਤੀ ਗਈ। ਸ਼ਾਇਦ ਸੂਚਨਾ ਅਧਿਕਾਰੀ, ਸੂਚਨਾ ਉਪਲੱਬਧ ਕਰਾਉਣੀ ਨਹੀਂ ਸੀ ਚਾਹੁੰਦਾ, ਇਸ ਲਈ ਟਾਲ-ਮਟੋਲ ਕਰਨ ਬਾਅਦ 30 ਦਿਨਾਂ ਵਿੱਚ ਉਪਲੱਬਧ ਕਰਏ ਜਾਣ ਵਾਲ਼ੀ ਸੂਚਨਾ 111 ਦਿਨਾਂ ਬਾਅਦ ਉਪਲੱਬਧ ਕਰਵਾਈ ਗਈ। ਦਿੱਤੀ ਸੂਚਨਾ ਵੀ ਅਧੂਰੀ ਹੈ।


ਉਪਲੱਬਧ ਕਰਵਾਈ ਗਈ ਸੂਚਨਾ ਦਾ ਵੇਰਵਾ

ੳ) ਵਰਲਡ ਪੰਜਾਬੀ ਸੈਟਰ ਵੱਲੋਂ 01/04/2008 ਤੋਂ 31/03/2012 (ਅਸਲ ਵਿੱਚ 31/03/2013) ਤੱਕ ਕਰਵਾਏ ਗਏ ਸੈਮੀਨਾਰਾਂ ਆਦਿ ਦੀ ਸੂਚੀ, ਜੋ ਅਨੁਲੱਗ ‘ਖ' ਹੈ।

ਅਨੁਲੱਗ-ਖ

‘‘ਸੈਂਟਰ ਵੱਲੋਂ ਮਿਤੀ 01/04/2008 ਤੋਂ 31/03/2012 ਤੱਕ ਜੋ ਵੀ ਸੈਮੀਨਾਰ/ਕਾਨਫਰੰਸਾਂ/ਲੈਕਚਰ ਅਤੇ ਫਿਲਮ ਫੈਸਟੀਵਲਜ਼ ਕਰਵਾਏ ਗਏ, ਉਨ੍ਹਾਂ ਉੱਤੇ ਹੋਏ ਕੁੱਲ ਖ਼ਰਚੇ ਦਾ ਵੇਰਵਾ ਹਰ ਪ੍ਰੋਗਰਾਮ ਨਾਲ਼ ਦਰਸਾਇਆ ਗਿਆ ਹੈ ਅਤੇ ਟੀ.ਏ. ਦਾ ਖ਼ਰਚਾ ਇਸੇ ਖ਼ਰਚੇ ਵਿੱਚੋਂ ਕੀਤਾ ਗਿਆ ਹੈ, ਜਿਸ ਦੀਆਂ ਲਿਸਟਾਂ ਸਬੰਧਤ ਮਿਸਲ ਵਿੱਚ ਹਨ:

1. ਪੰਜਾਬ ਦੀ ਸੱਭਿਆਚਾਰਕ ਨੀਤੀ (Cultural Policy of Punjab) ਵਿਸ਼ੇ 'ਤੇ 14 ਮਈ 2009 ਨੂੰ ਸਵੇਰੇ 10 ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। (ਖ਼ਰਚਾ 55000/- ਲੰਚ, ਚਾਹ-ਪਾਣੀ ਆਦਿ)

2. ਸ. ਜਗਤਾਰ ਸਿੰਘ ਦੀ ਪੁਸਤਕ ‘ਸ਼ਿਵਰੰਜਨੀ' ਗੁਰਮੁਖੀ ਸਕਰਿਪਟ ਤੋਂ ਸ਼ਾਹਮੁਖੀ ਵਿੱਚ ਲਿਪਾਂਤਰ (Book Release transliterated from Gurmukhi script to Shahmukhi) ਦਾ ਰਿਲੀਜ਼ ਸਮਾਰੋਹ ਮਿਤੀ 6 ਨਵੰਬਰ 2009 ਨੂੰ ਦੁਪਹਿਰ 12 ਵਜੇ, ਗੈਸਟ ਹਾਊਸ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਕਰਵਾਇਆ ਗਿਆ। (ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ)

3. ‘‘ਸੰਸਾਰ ਅਮਨ ਨੂੰ ਦਰਪੇਸ਼ ਚੁਣੌਤੀਆਂ'' (Challenges to Word Peace, a lectura by janab Fakhar Zaman, Lahore, Pakistan) ਵਿਸ਼ੇ 'ਤੇ ਲੜੀਵਾਰ ਭਾਸ਼ਣ ਮਿਤੀ 18 ਨਵੰਬਰ 2009 ਨੂੰ ਸਵੇਰੇ 10 ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਕਰਵਾਇਆ ਗਿਆ। (ਖ਼ਰਚਾ 30,000/-ਰੁਪਏ, ਲੰਚ ਅਤੇ ਚਾਹ ਆਦਿ 'ਤੇ)

4. ‘‘ਪੇਂਡੂ ਪੰਜਾਬ ਦਾ ਗਿਆਨ ਆਰਥਿਕਤਾ ਵਿੱਚ ਰੂਪਾਂਤਰਣ'' (Transforming Rural Punjab into knowledge Economy) ਵਿਸ਼ੇ 'ਤੇ ਮਿਤੀ 12 ਦਸੰਬਰ 2009 ਨੂੰ ਸਵੇਰੇ 10.30 ਵਜੇ ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜੁਕੇਸ਼ਨ, ਬਾਦਲ ਵਿਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਚੀਫ਼ ਮਨਿਸਟਰ ਸ. ਪ੍ਰਕਾਸ਼ ਸਿੰਘ ਬਾਦਲ ਜੋ ਕਿ ਵਰਲਡ ਪੰਜਾਬੀ ਸੈਂਟਰ ਦੀ ਗਵਰਨਿੰਗ ਕੌਂਸਲ ਦੇ ਪ੍ਰੈਜ਼ੀਡੈਂਟ ਹਨ, ਵੀ ਪਹੁੰਚੇ ਅਤੇ ਚਾਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਸ਼ਾਮਲ ਹੋਏ। ਕੁੱਲ 60,000/-ਰੁਪਏ ਖ਼ਰਚ ਆਇਆ। ਇਸੇ ਵਿੱਚੋਂ ਟੀ.ਏ. ਦਾ ਖ਼ਰਚਾ ਵੀ ਦਿੱਤਾ ਗਿਆ ਹੈ।

ਸਾਲ 2010


5. Secularism & Non-violence : A Mandate for Peace” A seminar in collaboration with department of Social Work on 17 December 2010 at Senate Hall, Punjabi University, Patiala (ਵਰਲਡ ਪੰਜਾਬੀ ਸੈਂਟਰ ਦਾ 14,883/-ਰੁਪਏ ਟੀ.ਏ. 'ਤੇ ਖ਼ਰਚਾ ਹੋਇਆ)

6“Comparisonof Teaching Methodologies of India & Canada”ਵਿਸ਼ੇ 'ਤੇ ਮਿਤੀ 4 ਜਨਵਰੀ 2010 ਨੂੰ 10 ਵਜੇ ਸਵੇਰੇ ਬਾਬਾ ਫ਼ਰੀਦ ਕੈਂਪਸ, ਬਠਿੰਡਾ ਵਿੱਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। (ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ।

7. ਪਾਰਰਾਸ਼ਟਰੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ : ਚੁਣੌਤੀਆਂ ਅਤੇ ਸੰਭਾਵਨਾਵਾਂ (Transnational Punjabi Literature and Culture : Challenges and Oppertunities) ਵਿਸ਼ੇ 'ਤੇ ਮਿਤੀ 28 ਫਰਵਰੀ ਅਤੇ 1 ਮਾਰਚ 2010 ਨੂੰ ਸਵੇਰੇ 10 ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। (97,000/-ਰੁਪਏ ਲੰਚ, ਟੀ.ਏ. ਆਦਿ)

8. (Book ਉੱਠ ਗਏ ਗੁਆਂਢੋਂ ਯਾਰ regarding Indo-Pak relations) released by Sh. Kuldeep Nayar, Dr. Jaspal Singh, Vice-Chancellor, Sh. S.S. Kang Chief Justice and former Governer on 29April 2010 at Press Club, Chandigarh (organized by World Punjabi Centre (ਕੋਈ ਖ਼ਰਚਾ ਨਹੀਂ ਕੀਤਾ ਗਿਆ)

9. ਮਨੋਜ ਸਿੰਘ ਦੇ ਨਾਵਲ ‘ਬੰਧਨ' ਹਿੰਦੀ ਤੋਂ ਪੰਜਾਬੀ ਵਿੱਚ ਰੁਪਾਂਤਰਣ ਦਾ ਲੋਕ ਅਰਪਣ ਸਮਾਰੋਹ ਮਿਤੀ 12 ਜੂਨ, 2010 ਨੂੰ ਪ੍ਰੈ¥ਸ ਕਲੱਬ, ਚੰਡੀਗੜ੍ਹ ਵਿਖੇ ਕਰਵਾਇਆ। (ਕੋਈ ਖ਼ਰਚਾ ਨਹੀਂ ਕੀਤਾ ਗਿਆ)

10. ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੁਆਰਾ ਰਚਿਤ ਸਮੀਖਿਆ ਦੀ ਪੁਸਤਕ, ‘‘ਕੈਨੇਡੀਅਨ ਪੰਜਾਬੀ ਸਾਹਿਤ'' (ਸਮੀਖਿਆ) ਲੋਕ ਅਰਪਣ ਸਮਾਰੋਹ ਅਤੇ ਇੱਕ ਰੋਜ਼ਾ ਸੈਮੀਨਾਰ ਮਿਤੀ 23 ਸਤੰਬਰ 2010 ਨੂੰ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੋਹਤਰਮਾ ਕਿਸ਼ਵਰ ਨਾਹੀਦ, ਲਾਹੌਰ (ਪਾਕਿਸਤਾਨ) ਤੋਂ ਵੀ ਸ਼ਾਮਲ ਹੋਏ। (ਖ਼ਰਚਾ 20,000/-ਰੁਪਏ ਛੋਲੇ-ਪੂਰੀ, ਚਾਹ-ਪਾਣੀ ਆਦਿ)

11. ‘‘ਅਜੋਕੇ ਪਰਵਾਸੀ ਪੰਜਾਬੀ ਸਾਹਿਤ ਦੇ ਨਵੇਂ ਮਸਲੇ'' ਵਿਸ਼ੇ 'ਤੇ ਮਿਤੀ 9 ਨਵੰਬਰ 2010 ਨੂੰ ਗੋਵਿੰਦ ਨੈਸ਼ਨਲ ਕਾਲਜ,  ਨਾਰੰਗਵਾਲ਼ ਵਿਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। (ਕੋਈ ਖ਼ਰਚਾ ਨਹੀਂ ਕੀਤਾ ਗਿਆ)

ਸਾਲ 2011


12. ਨੌਜਵਾਨ ਬੁੱਧੀਜੀਵੀ ਸ਼ਾਇਰ ਪਰਮਵੀਰ ਸਿੰਘ ਦੀ ਪੁਸਤਕ ‘‘ਅੰਮ੍ਰਿਤ ਵੇਲ਼ਾ'' ਦਾ ਰਲੀਜ਼ ਸਮਾਰੋਹ ਮਿਤੀ 5 ਜਨਵਰੀ 2011 ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ ਕਰਵਾਇਆ ਗਿਆ। (ਸੈਂਟਰ ਦਾ ਕੋਈ ਖ਼ਰਚਾ ਨਹੀਂ ਕੀਤਾ ਗਿਆ)

13. ‘‘ਪੰਜਾਬੀ ਸੱਭਿਆਚਾਰ ਦੇ ਸੰਚਾਰ ਸਾਧਨ : ਦਸ਼ਾ ਤੇ ਦਿਸ਼ਾ'' ਵਿਸੇ 'ਤੇ ਮਿਤੀ 12 ਫਰਵਰੀ 2011 ਨੂੰ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੂਮੈਨ ਲੋਪੋ (ਮੋਗਾ) ਵਿਖੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। (ਸੈਂਟਰ ਦਾ ਕੋਈ ਖ਼ਰਚਾ ਨਹੀਂ ਕੀਤਾ ਗਿਆ)

14. ਜੰਮੂ-ਕਸ਼ਮੀਰ ਦੇ ਪ੍ਰਸਿੱਧ ਲੇਖਕ ਖ਼ਾਲਿਦ ਹੁਸੈਨ ਦੀ ਪੋਠੋਹਾਰੀ ਭਾਸ਼ਾ ਵਿੱਚ ਲਿਖੀ ਕਹਾਣੀ ‘ਲਕੀਰ' ਦੀ ਫਿਲਮ ਨੂੰ ਵਰਲਡ ਪੰਜਾਬੀ ਸੈਂਟਰ ਅਤੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ਼ ਮਿਤੀ 11 ਮਾਰਚ 2011 ਨੂੰ ਕਲਾ ਭਵਨ ਵਿਖੇ ਦਿਕਾਇਆ ਗਿਆ। ਇਸ 'ਤੇ 6500 ਰੁਪਏ ਖ਼ਾਲਿਦ ਹੁਸੈਨ ਜੀ ਨੂੰ ਅਤੇ 5100 ਰੁਪਏ ਸ੍ਰੀ ਸ਼ਿਵ ਦੱਤ ਜੀ ਨੂੰ ਟੀ.ਏ. ਦਿੱਤਾ ਗਿਆ। (ਕੁੱਲ ਖ਼ਰਚਾ 11,600/-ਰੁਪਏ)

ਮਈ 2012 ਤੱਕ


15. ਪੰਜਾਬੀ ਯੂਨੀਵਰਸਿਟੀ ਵੱਲੋਂ ਇੰਦੌਰ ਵਿਖੇ ਹੋਈ ਸਰਬ-ਭਾਰਤੀ ਕਾਨਫਰੰਸ 12 ਫਰਵਰੀ 2012 ਵਿੱਚ ਸੈਂਟਰ ਵੱਲੋਂ ਡਾ. ਦੀਪਕ ਮਨਮੋਹਨ ਸਿੰਘ, ਡਾਇਰੈਕਟਰ ਅਤੇ ਡਾ. ਸਤੀਸ਼ ਕੁਮਾਰ ਵਰਮਾ, ਡਾਇਰੈਕਟਰ ਯੁਵਕ ਭਲਾਈ ਨੇ ਸ਼ਮੂਲੀਅਤ ਕੀਤੀ। ਇਸ ਮਕਸਦ ਲਈ ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ।

16. ਪੰਜਾਬੀ ਫਿਲਮ ਫੈਸਟੀਵਲ ਮਿਤੀ 27, 28 ਅਤੇ 29 ਫਰਵਰੀ 2012 (ਪੰਜਾਬੀ ਅਕਾਦਮੀ, ਦਿੱਲੀ ਅਤੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਸ ਤਿੰਨ ਰੋਜ਼ਾ ਫੈਸਟੀਵਲ ਨੇ ਪੰਜਾਬ ਵਿੱਚ ਸਿਨੇਮਾ ਚੇਤਨਾ ਜਗਾਉਣ ਲਈ ਅਹਿਮ ਕਾਰਜ ਕੀਤਾ। ਇਸ ਫੈਸਟੀਵਲ 'ਤੇ ਵਰਲਡ ਪੰਜਾਬੀ ਸੈਂਟਰ ਦਾ ਕੁੱਲ ਖ਼ਰਚਾ ਸਮੇਤ ਟੀ.ਏ. 46,632 ਰੁਪਏ ਹੋਇਆ।

17. ਤਿੰਨ-ਰੋਜ਼ਾ ਪੰਜਾਬੀ-ਕੋਕਣੀ ਕਾਵਿ ਅਨੁਵਾਦ ਵਰਕਸ਼ਾਪ 18-19 ਅਤੇ 20 ਮਾਰਚ 2012 ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ਼ ਸੈਂਟਰ ਦੇ ਦਫ਼ਤਰ ਵਿੱਚ ਹੋਈ (10,000/-ਰੁਪਏ ਚਾਹ-ਪਾਣੀ ਲਈ)

18. ਸਆਦਤ ਹਸਨ ਮੰਟੋ ਸ਼ਤਾਬਦੀ ਸਮਾਰੋਹ ਮਿਤੀ 24 ਮਈ 2012 ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਵਿਖੇ, ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। 25,000/-ਰੁਪਏ ਵਿੱਚੋਂ ਟੀ.ਏ. ਵੀ ਦਿੱਤਾ ਗਿਆ ਹੈ।

19. 30 ਦਸੰਬਰ 2012 ਨੂੰ ਡਾ. ਗੁਰਮੇਲ ਕੌਰ ਜੋਸ਼ੀ ਦੀ ਪਲੇਠੀ ਪੁਸਤਕ ‘ਤੀਸਰਾ ਖ਼ਤ' ਰਿਲੀਜ਼ ਸਮਾਰੋਹ ਪਰੈ¥ਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਵਰਲਡ ਪੰਜਾਬੀ ਸੈਂਟਰ ਦੁਆਰਾ ਕਰਵਾਇਆ ਗਿਆ ਅਤੇ ਇਸ 'ਤੇ ਸੈਂਟਰ ਦਾ ਕੋਈ ਖ਼ਰਚ ਨਹੀਂ ਹੋਇਆ।''

ਅ) ਵਿਤੀ ਵਰ੍ਹੇ 2008-09, 2009-10, 2010-11, 2011-12 ਦਾ ਵਰਲਡ ਪੰਜਾਬੀ ਸੈਂਟਰ ਦਾ ਆਮਦਨ ਅਤੇ ਖ਼ਰਚੇ ਦਾ ਹਿਸਾਬ ਜੋ ਕਿ ਕ੍ਰਮਾਨੁਸਾਰ ਅਨੁਲੱਗ ਗ,ਘ,ਙ ਤੇ ਚ ਹੈ।


Comments

sunny

pujabi vidvaana lai sharm dee gal

Rajinder

Vikaas Maa boli te sabhiaachar da nahi apna kr rhe ne eh lok

ਜਰਨੈਲ ਸਿੰਘ ਮੋਹਾਲ

ਬੜੇ ਚਿਰਾਂ ਬਾਅਦ ਸੂਹੀ ਸਵੇਰ `ਤੇ ਫੇਰਾ ਪਾਇਆ ਦੇਖਿਆ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਧਮਾਕਾ ਕੀਤਾ ਸੂਹੀ ਸਵੇਰ ਨੇ ਵਾਹ ! ਜੀ ਵਾਹ ! ਹੁਣ ਦੇਖਣਾ ਇਹ ਹੈ ਕਿ ਪੰਜਾਬੀ ਦੇ ਅਖੌਤੀ ਵਿਦਵਾਨ ਤੇ ਲੇਖਕ ਇਸ ਬਾਰੇ ਕੀ ਕਹਿੰਦੇ ਨੇ ਜਾਂ ਚੁੱਪ ਹੀ ਰੇਹ੍ਨ੍ਗੇ ??? ਜਰਨੈਲ ਸਿੰਘ ਮੋਹਾਲੀ

Harjaap

Sharam kro punjabioo kahda kdre ho maa Vidvaan vee thode ho gae be Beyimaan

Mohinderdeep Grewal

nice about world center

Daljit Singh Adelaide,south Australia

ਸਮੂਹ ਪੰਜਾਬੀਆਂ ਨੂੰ ਅਪੀਲ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਕਲਾ ਨੂੰ ਪਿਆਰ ਕਰਨ ਵਾਲ਼ੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਨੂੰ ਬਰਖ਼ਾਸਤ ਕਰਕੇ ਕਿਸੇ ਯੋਗ ਪ੍ਰਬੰਧਕ ਅਤੇ ਸਾਹਿਤਕ, ਸੱਭਿਆਚਾਰਕ ਕੱਦ-ਕਾਠ ਵਾਲ਼ੀ ਸ਼ਖ਼ਸੀਅਤ ਨੂੰ ਇਸ ਅਹੁਦੇ 'ਤੇ ਲਾਉਣ ਦਾ ਤੁਰੰਤ ਉਪਰਾਲਾ ਕਰੇ ਤਾਂ ਜੋ ਪੰਜਾਬੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਨਿੱਜੀ ਜੇਬਾਂ ਵਿੱਚ ਜਾਣ ਦੀ ਥਾਂ ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਤੇ ਮੰਤਵਾਂ ਲਈ ਵਰਤੀ ਜਾਵੇ।

Jagjivan Jot Singh Anand

fraud with Punjabi language and Punjabis....ਵਰਲਡ ਪੰਜਾਬੀ ਸੈਂਟਰ ਦੇ ਬੱਚਤ ਖ਼ਾਤੇ ਵਿੱਚ ਮਿਤੀ 31.03.2013 ਤੱਕ ਜਮ੍ਹਾਂ ਹੋਏ ਅਤੇ ਕਢਾਏ ਗਏ ਧਨ ਬਾਰੇ ਸੂਚਨਾ।........nice document...good effort against injustice....

Rahul

This intcrduoes a pleasingly rational point of view.

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ