Mon, 15 July 2024
Your Visitor Number :-   7187257
SuhisaverSuhisaver Suhisaver

ਜੇਲ੍ਹ ਦੀਆਂ ਕੋਠੜੀਆਂ ਅੰਦਰ ਦੱਬ ਕੇ ਮਰ ਰਹੇ ਨੇ ਮਾਸੂਮਾਂ ਦੇ ਚਾਅ – ਪੱਤਰਕਾਰ ਬਲਜਿੰਦਰ ਕੋਟਭਾਰਾ ਦੀ ਵਿਸ਼ੇਸ਼ ਰਿਪੋਰਟ

Posted on:- 05-10-2012

suhisaver

ਪੰਜਾਬ ਦੀਆਂ 6 ਜੇਲ੍ਹਾਂ ਵਿੱਚ 247 ਔਰਤਾਂ ਅਪਰਾਧਕ ਮਾਮਲਿਆਂ ਵਿੱਚ ਬੰਦ, ਲੁਧਿਆਣਾ ਦੀ ਜ਼ਨਾਨਾ ਜੇਲ੍ਹ ਵਿੱਚ 12 ਔਰਤਾਂ ਕਤਲ ਦੇ ਗੰਭੀਰ ਦੋਸ਼ਾਂ 'ਚ ਸਲਾਖਾਂ ਪਿੱਛੇ।

ਪੰਜਾਬ ਦੀਆਂ 6 ਜੇਲ੍ਹਾਂ ਵਿੱਚ 247 ਔਰਤਾਂ ਅਪਰਾਧਕ ਮਾਮਲਿਆਂ ਤਹਿਤ ਬੰਦ ਹਨ। ਲੁਧਿਆਣਾ ਦੀ ਜ਼ਨਾਨਾ ਜੇਲ੍ਹ ਅੰਦਰ 92 ਔਰਤਾਂ ਵਿੱਚੋਂ 12 ਔਰਤਾਂ ਕਤਲ ਵਰਗੇ ਗੰਭੀਰ ਦੋਸ਼ਾਂ ਕਾਰਣ ਜੇਲ ਦੀਆਂ ਸਲਾਖ਼ਾਂ ਪਿੱਛੇ ਹਨ। ਜ਼ੁਰਮ ਮਾਪਿਆਂ ਦਾ ਹੈ, ਸਜ਼ਾ ਮਾਸੂਮ ਬੱਚੇ ਭੁਗਤ ਰਹੇ ਨੇ।

ਸਾਡੇ ਇਸ ਪੱਤਰਕਾਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵਿੱਚ ਮਨ ਨੂੰ ਝੰਜੋੜਨ ਵਾਲੇ ਖੁਲਾਸੇ ਪ੍ਰਗਟ ਹੋਏ ਹਨ।  ਜ਼ੁਰਮ ਔਰਤਾਂ ਜਾਂ ਉਹਨਾਂ ਦੇ ਪ੍ਰੇਮੀਆਂ ਦਾ ਹੈ ਪਰ ਉਹਨਾਂ ਦੇ ਅਪਰਾਧ ਕਾਰਣ ਬੇਕਸੂਰ ਮਾਸੂਮ ਬੱਚਿਆਂ ਨੂੰ ਜੇਲ ਦੀਆਂ ਸਾਲਾਖਾਂ ਦੀ ਹਵਾ ਖਾਣੀ ਪੈ ਰਹੀ ਹੈ। ਕੀਤੀਆਂ ਦੁਲੇ ਦੀਆਂ ਪੇਸ਼ ਲੱਧੀ ਦੇ ਆਈਆਂ ਦੇ ਉਲਟ ਮਾਵਾਂ ਜਾਂ ਪਿਓਆਂ ਦੇ ਜ਼ੁਰਮਾਂ ਦੀ ਸਜ਼ਾ ਮਾਸੂਮ ਬਚਪਨ ਭੁਗਤ ਰਿਹਾ ਹੈ। ਮਾਸੂਮਾਂ ਦੇ ਬਚਪਨ ਦੀਆਂ ਕਿਲਕਾਰੀਆਂ, ਉਮੰਗਾਂ, ਚਾਅ, ਮੁਲਾਰ ਜੇਲ੍ਹ ਦੀਆਂ ਕੋਠੜੀਆਂ ਅੰਦਰ ਦੱਬ ਕੇ ਮਰ ਰਹੇ ਹਨ। ਜੇਲ੍ਹਾਂ ਵਿੱਚ ਬੰਦ ਮਾਸੂਮ ਬੱਚੇ ਪਾਰਕਾਂ ਵਿੱਚ ਖ਼ੇਡਣ ਤੇ ਪੜ੍ਹਨ ਦੀ ਸ਼ਬਦਾਵਲੀ ਸਿੱਖਣ ਦੀ ਬਜਾਏ ਸ਼ਜਾ, ਜ਼ਮਾਨਤ, ਜ਼ੁਰਮ, ਪੈਰੋਲ, ਕਚਹਿਰੀ-ਤਾਰੀਕ, ਪੁਲਿਸ, ਮੁਲਕਾਤ, ਉਮਰ ਕੈਦ ਆਦਿ ਸ਼ਬਦ ਉਹਨਾਂ ਦੇ ਜ਼ਿਹਨ ਵਿੱਚ ਸਮਾ ਰਹੇ ਹਨ।

ਆਰ. ਟੀ. ਆਈ. ਐਕਟ ਤਹਿਤ ਸੂਬੇ ਦੀਆਂ 6 ਜੇਲ੍ਹਾਂ ਵਿੱਚੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 44 ਮਾਸੂਮ ਬੱਚੇ ਆਪਣੇ ਜਨਮਦਾਤੇ-ਦਾਤੀਆਂ ਦੇ ਜ਼ੁਰਮਾਂ ਦੀ ਸ਼ਜਾ ਭੁਗਤ ਰਹੇ ਹਨ। ਇਹਨਾਂ ਵਿੱਚ ਕੁਝ ਨੰਨ੍ਹੀਆਂ ਛਾਵਾਂ ਵੀ ਸ਼ਾਮਲ ਹਨ। ਸਲਾਖ਼ਾਂ ਪਿੱਛੇ ਬੰਦ 4 ਮਾਸੂਮ ਬੱਚਿਆਂ ਦੀ ਉਮਰ 5 ਮਹੀਨਿਆਂ ਤੱਕ ਦੀ ਹੈ। ਡੇਢ ਸਾਲ ਦੀ ਉਮਰ ਦੇ 9 ਬੱਚੇ, 2 ਸਾਲ ਤੋਂ 3 ਸਾਲ ਤੱਕ ਦੀ ਉਮਰ ਦੇ 9 ਜਦੋਂ ਕਿ 4 ਸਾਲ ਦੀ ਉਮਰ ਤੱਕ ਦੇ 20 ਮਾਸੂਮ ਬੱਚਿਆਂ ਦੇ ਬਚਪਨ ਦੀ ਬਲੀ ਲਈ ਜਾ ਰਹੀ ਹੈ।

ਪਬਲਿਕ ਇਨਫਾਰਮੇਸ਼ਨ ਅਫ਼ਸਰ ਪਟਿਆਲਾ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਕੇਂਦਰੀ ਜੇਲ੍ਹ ਵਿੱਚ 82 ਔਰਤਾਂ ਬੰਦ ਹਨ । ਜਿਹਨਾਂ ਵਿੱਚ 40 ਕੈਦਣਾਂ ਅਤੇ 42 ਹਵਾਲਾਤੀ ਹਨ। ਇਸ ਜੇਲ ਵਿੱਚ ਬੰਦ ਕੁਲ 7 ਮਾਸੂਮ ਬੱਚਿਆਂ ਦੀ ਉਮਰ 4 ਮਹੀਨੇ ਤੋਂ ਲੈਕੇ ਸਾਢੇ 4 ਸਾਲ ਤੱਕ ਹੈ।

ਲੁਧਿਆਣਾ ਦੀ ਜ਼ਨਾਨਾ ਜੇਲ੍ਹ ਵਿੱਚੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚ 192 ਔਰਤਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਬੰਦ ਹਨ। ਇਸ ਜੇਲ੍ਹ ਵਿੱਚ ਆਪਣੀਆਂ ਮਾਵਾਂ ਨਾਲ ਬੰਦ 22 ਮਾਸੂਮ ਬੱਚਿਆਂ ਵਿੱਚ 12 ਬੱਚਿਆਂ ਦੀਆਂ ਮਾਵਾਂ ਕਤਲ ਵਰਗੇ ਗੰਭੀਰ ਜ਼ੁਰਮ ਦਾ ਖਮਿਆਜਾ ਭੁਗਤ ਰਹੀਆਂ ਹਨ। ਇਹਨਾਂ ਵਿੱਚ 6 ਨੰਨੀਆਂ ਛਾਵਾਂ ਵੀ ਸ਼ਾਮਲ ਹਨ। ਦੋ ਸਕੇ ਭਰਾ, ਇੱਕ ਭੈਣ-ਭਰਾ ਤੇ ਦੋ ਸਕੀਆਂ ਭੈਣਾਂ ਆਪਣੀਆਂ ਮਾਵਾਂ ਜੋ ਕਿ ਕਤਲ ਕੇਸ ਵਿੱਚ ਜੇਲ੍ਹ 'ਚ ਹਨ, ਆਖਰ ਕਦੋਂ ਤੱਕ ਬਾਹਰ ਆਉਂਣ ਗਏ।  ਦੋ ਸਕੀਆਂ ਭੈਣਾਂ 3 ਸਾਲਾਂ ਦੀ ਨਰਿੰਦਰ (ਸਾਰੀਆਂ ਕੰਨਿਆਵਾਂ ਤੇ ਮੁੰਡਿਆਂ ਦੇ ਨਾਂਅ  ਤਬਦੀਲ) ਅਤੇ 4 ਸਾਲ 3 ਮਹੀਨਿਆਂ ਦੀ ਨਵ ਕੌਰ ਆਪਣੀ ਮਾਤਾ ਬਿੰਦਰ ਕੌਰ ਨਾਲ, ਸਾਢੇ 5 ਸਾਲਾਂ ਦੀ ਸੁਕੀਨਾ ਆਪਣੀ ਮਾਤਾ ਫਾਤਿਮਾ ਪਤਨੀ ਸਫੀ ਸੇਫ ਰਹਿਮਾਨ ਨਾਲ ਬਗੈਰ ਕਸੂਰ ਤੋਂ ਸਜ਼ਾ ਭੁਗਤ ਰਹੀ ਹੈ।

ਕਤਲ ਕੇਸ ਵਿੱਚ ਬੰਦ ਇੰਦੂ ਬਾਲਾ ਨਾਲ 3 ਸਾਲ 9 ਮਹੀਨੇ ਦੀ ਦੀਪ, 7 ਮਹੀਨਿਆਂ ਦੀ ਮਨਵੀਰ ਕੌਰ ਆਪਣੀ ਮਾਤਾ ਹਰਮੀਤ ਕੌਰ ਨਾਲ, ਸਾਢੇ ਛੇ ਸਾਲ ਦਾ ਗੁਰਜੀਤ ਆਪਣੀ ਮਾਤਾ ਕਮਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਨਾਲ, ਗੁਰਪ੍ਰਤਾਪ ਸਿੰਘ ਉਮਰ ਸਾਢੇ ਛੇ ਸਾਲ ਪੁੱਤਰ ਕਮਲਜੀਤ ਕੌਰ, ਹਰਬਿੰਦ ਉਮਰ ਸਾਢੇ 5 ਸਾਲ ਪੁੱਤਰ ਸੋਨੀਆ, 6 ਸਾਲ ਤੇ ਸਾਢੇ ਤਿੰਨ ਸਾਲਾਂ ਦੇ ਦੋ ਸਕੇ ਭਰਾ ਨਾਬਿੰਦ ਤੇ ਰੂਪ ਆਪਣੀ ਮਾਂ ਪ੍ਰਦੇਸੀ ਨਾਲ ਜੇਲ ਵਿੱਚ ਬੰਦ ਹਨ। ਇੱਕ ਸਾਲ ਦੀ ਉਮਰ ਦਾ ਰਮਨਪ੍ਰੀਤ ਸਿੰਘ ਆਪਣੀ ਮਾਤਾ ਗੀਤਾ ਨਾਲ ਬਿਨਾ ਕਸੂਰ ਤੋਂ ਜੇਲ ਵਿੱਚ ਬਚਪਨ ਲੰਘਾ ਰਿਹਾ ਹੈ। ਇਸ ਜੇਲ੍ਹ ਵਿੱਚ 11 ਹੋਰ ਹਵਾਲਾਤੀ ਔਰਤਾਂ ਦੇ ਨਾਲ ਉਹਨਾਂ ਦੇ ਮਾਸੂਮ ਬੱਚੇ ਬੰਦ ਹਨ। ਹਾਸਮ ਉਮਰ 5 ਸਾਲ 10 ਮਹੀਨੇ ਆਪਣੀ ਮਾਂ ਰਜਿਆ ਨਾਲ, ਕਮਲ ਉਮਰ ਸਾਢੇ ਛੇ ਸਾਲ ਆਪਣੀ ਮਾਤਾ ਰਾਣੀ ਕਤਲ ਕੇਸ, ਉਸ ਦਾ ਸਾਢੇ ਪੰਜ ਸਾਲ ਦਾ ਭਰਾ ਰਮਨ, ਸ਼ਖ਼ਸ ਉਮਰ 3 ਸਾਲ ਆਪਣੀ ਮਾਤਾ ਰਾਣੀ ਕਤਲ ਕੇਸ, ਉਸ ਦਾ ਭਰਾ ਰਾਮ, ਰਮਨਦੀਪ ਕੌਰ ਪੁੱਤਰੀ ਕਰਨਦੀਪ ਕੌਰ ਉਮਰ ਤਿੰਨ ਸਾਲ ਇੱਕ ਮਹੀਨਾ ਜ਼ੁਰਮ ਕਤਲ ਕੇਸ, ਸੰਦੀਪ ਸਿੰਘ ਪੁੱਤਰ ਗੁਰਮੀਤ ਕੌਰ ਉਮਰ ਤਿੰਨ ਸਾਲ ਅੱਠ ਮਹੀਨੇ ਬਿਨਾ ਇਰਾਦਾ ਕਤਲ ਕੇਸ, ਬਲਜੀਤ ਉਮਰ 3 ਸਾਲ ਪੁੱਤਰ ਓਮ ਪ੍ਰਕਾਸ਼, ਸੁਖਜੀਤ ਉਮਰ 3 ਸਾਲ 2 ਮਹੀਨੇ ਤੇ ਉਸ ਦਾ 3 ਮਹੀਨੇ ਦਾ ਭਰਾ ਪੁੱਤਰ ਮੁਨੀਸ਼ਾ ਰਾਣੀ ਜ਼ੁਰਮ ਨਸੀਲੇ ਪਦਾਰਥ, ਸ਼ੌਕਤ ਉਮਰ ਦੋ ਸਾਲ ਪੁੱਤਰ ਸ਼ਹਿਨਾਜ ਜ਼ੁਰਮ ਫਰਾਡ ਦੀਆਂ ਕਿਲਕਾਰੀਆਂ ਆਪਣੀਆਂ ਮਾਵਾਂ ਦੇ ਜ਼ੁਰਮ ਕਾਰਣ ਸਲਾਖ਼ਾਂ ਪਿੱਛੇ ਹੀ ਦੱਬ ਕੇ ਰਹਿ ਰਹੀਆਂ ਹਨ। ਸੰਗਰੂਰ ਜੇਲ੍ਹ ਵਿੱਚ 5 ਔਰਤ ਕੈਦਣਾਂ ਚਰਨਜੀਤ ਕੌਰ ਆਪਣੇ ਡੇਢ ਸਾਲ ਬੱਚੇ ਨਾਲ, ਸਰੋਜ ਬੇਗਮ ਬੱਚੇ ਦੀ ਉਮਰ 1 ਸਾਲ 8 ਮਹੀਨੇ, ਚਰਨਜੀਤ ਕੌਰ ਬੱਚੇ ਦੀ ਉਮਰ 1 ਸਾਲ 5 ਮਹੀਨੇ, ਅਮਰਜੀਤ ਕੌਰ ਬੱਚੇ ਦੀ ਉਮਰ 5 ਮਹੀਨੇ, ਕਿਰਨਜੀਤ ਕੌਰ ਬੱਚੇ ਦੀ ਉਮਰ 3 ਸਾਲ 2 ਮਹੀਨੇ, ਪੰਮੀ ਪਤਨੀ ਰਾਜੂ ਬੱਚੇ ਦੀ 1 ਸਾਲ 3 ਮਹੀਨੇ ਆਪਣੇ ਬੱਚਿਆਂ ਸਣੇ ਬੰਦ ਹਨ।

ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ 28 ਔਰਤਾਂ ਆਪਣੇ ਜ਼ੁਰਮਾਂ ਦੀ ਸ਼ਜਾ ਭੁਗਤ ਰਹੀਆਂ ਹਨ। 2 ਨੰਨੀਆਂ ਛਾਵਾਂ ਸਮੇਤ 3 ਬੱਚੇ ਬਗੈਰ ਜ਼ੁਰਮ ਤੋਂ ਆਪਣੀਆਂ ਮਾਵਾਂ ਦੇ ਕਸੂਰ ਦਾ ਦੰਡ ਭਰ ਰਹੇ ਹਨ। ਬਿੰਦੂ ਉਮਰ ਸਾਢੇ 4 ਸਾਲ ਪੁੱਤਰੀ ਸੀਮਾ, ਸੀਰਾ ਉਮਰ ਡੇਢ ਸਾਲ ਦਾਦੀ ਦਰਸ਼ਨਾ ਦੇਵੀ, ਰੀਨਾ ਉਮਰ ਢਾਈ ਸਾਲ ਪੁੱਤਰ ਸ਼ੀਲਾ ਨਾਲ ਸਲਾਖ਼ਾਂ ਪਿੱਛੇ ਹਾਉਂਕੇ ਭਰ ਰਹੀਆਂ ਹਨ। ਜਿਲ੍ਹਾ ਜੇਲ੍ਹ ਨਾਭਾ ਤੋਂ ਲਈ ਜਾਣਕਾਰੀ ਅਨੁਸਾਰ ਇਸ ਜੇਲ ਵਿੱਚ 34 ਔਰਤਾਂ ਅੱਡ ਅੱਡ ਕੇਸਾਂ ਵਿੱਚ ਬੰਦ ਹਨ, ਜਿਹਨਾਂ ਵਿੱਚ 9 ਹਵਾਲਾਤੀ ਤੇ 25 ਦੋਸ਼ੀ ਸਾਮਲ ਹਨ।

 ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਮਾਸੂਮਾਂ ਦੀ ਹਿਰਦੇਵਾਹਕ ਕਹਾਣੀ ਹੈ। ਆਪਣੇ ਪਿਆਰ ਪਿੱਛੇ ਆਪਣੇ ਪਤੀ ਦੀ ਬਲੀ ਦੇਣ ਵਾਲੀ ਔਰਤ ਦਾ ਬੱਚਾ ਤਾਂ ਬਾਹਰ ਕੋਈ ਵੀ ਰਿਸ਼ਤੇਦਾਰ ਸਾਂਭਣ ਲਈ ਤਿਆਰ ਨਹੀਂ ਹੈ। ਗੰਗਾਨਗਰ ਜ਼ਿਲ੍ਹੇ ਦੀ ਮੁਟਿਆਰ ਦੀ ਕੁੱਖੋਂ ਜਨਮ ਲਏ ਕੁਝ ਕੁ ਮਹੀਨੇ ਦਾ ਮਾਸੂਮ ਬੱਚਾ ਅਜੇ ਆਪਣੀ ਮਾਂ ਤੇ ''ਪਿਉ'' ਦੇ ਨਾਲ 15 ਸਾਲ ਹੋਰ ਕੈਦ ਦੇ ਭੁਗਤੇਗਾ। ਇਸ ਮਾਸੂਮ ਬੱਚੇ ਦੀ ਕਹਾਣੀ ਦਾ ਦੁਖ਼ਾਤ ਇਸ ਦੀ ਮਾਂ ਦੀ ਆਪਣੇ ਪਤੀ ਦੀ ਬੇਵਫ਼ਾਈ ਨਾਲ ਜੁੜਿਆ ਹੋਇਆ ਹੈ। ਬੱਚੇ ਦੀ ਜਨਮ ਦਾਤਾ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਇਸ ਬੱਚੇ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਂਦ ਦੀ ਸਜ਼ਾ ਸੁਣਾਈ ਗਈ। 5 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਜਦੋਂ ਦੋਹੇ ਪ੍ਰੇਮੀ-ਪ੍ਰਮਿਕਾ ਜਦੋਂ ਪੈਰੋਲ ਤੇ ਬਾਹਰ ਜਾਣ ਮਗਰੋਂ ਵਾਪਸ ਜੇਲ੍ਹ ਵਿੱਚ ਆਏ ਤਾਂ ਕੁਝ ਮਹੀਨਿਆਂ ਬਾਅਦ ਉਸ ਔਰਤ ਦੀ ਕੁੱਖੋ ਮਾਸੂਸ ਬੱਚੇ ਨੇ ਸਲਾਖ਼ਾਂ ਪਿੱਛੇ ਹੀ ਜਨਮ ਲਿਆ। ਉਸ ਦਾ ਪ੍ਰੇਮੀ ਦੱਸਦਾ ਹੈ ਕਿ ਇਸ ਦੇ ਪਤੀ ਦੇ ਕਤਲ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਸ ਵਿੱਚੋਂ ਉਹ ਕੇਵਲ 5 ਸਾਲ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ 15 ਸਾਲ ਜੁਆਨ ਹੋਣ ਦੀ ਉਮਰ ਤੱਕ ਬੇਕਸੂਰ ਬੱਚਾ ਆਪਣੀ ਮਾਂ ਦੇ ਨਾਲ ਬੈਰਕਾਂ ਵਿੱਚ ਬੰਦ ਰਹੇਗਾ।

ਮਾਂ ਬਾਪ ਦੇ ਅਪਰਾਧ 5 ਸਾਲਾਂ ਮਾਸੂਮ ਪਿਛਲੇ 3 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਹੈ। ਮਾਨਸਾ ਇਲਾਕੇ ਦੀ ਕਰਮਜੀਤ ਕੌਰ ਨੂੰ ਅਦਾਲਤ ਨੇ ਧਾਰਾ 306 ਤਹਿਤ 5 ਸਾਲ ਦੀ ਸਜ਼ਾ ਸੁਣਾਈ। ਉਸ ਵੇਲੇ ਉਸ ਦਾ ਬੱਚਾ ਨਿਰਮਲ ਸਿੰਘ ਕੁਝ ਕੁ ਮਹੀਨਿਆਂ ਦਾ ਸੀ। ਨਿਰਮਲ ਤਾਂ ਪਾਕ ਹੈ ਪਰ ਉਹ ਆਪਣੀ ਅੰਮਾ ਜਾਈ ਦੇ ਨਾਲ ਤਿੰਨ ਸਾਲਾਂ ਤੋਂ ਅਪਰਾਧੀਆਂ ਵਾਲੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੈ। ਮਾਨਸਾ ਇਲਾਕੇ ਦੀ ਭੀਖੀ ਵੱਲ ਦੀ 26 ਸਾਲਾਂ ਮੁਟਿਆਰ ਬਿੰਦਰ ਕੌਰ ਆਪਣੇ ਪਤੀ ਲਈ ਨਸ਼ਾ ਲਿਜਾਣ ਦੇ ਦੋਸ਼ ਹੇਠ ਸਜ਼ਾ ਭੁਗਤ ਰਹੀ ਪਰ ਉਸ ਦੇ ਅਪਰਾਧ ਦੀ ਸਜ਼ਾ ਉਸ ਦਾ ਮਾਸੂਸ ਬੱਚਾ ਵੀ ਹੰਢਾ ਰਿਹਾ ਹੈ। ਅਰਸ਼ਾ ਦਾ ਦੀਪ ਬਣਦਾ ਇੱਕ ਹੋਰ 5 ਸਾਲਾਂ ਮਾਸੂਮ ਅਰਸ਼ਦੀਪ ਬਗੈਰ ਜ਼ੁਰਮ ਤੋਂ ਜੇਲ ਦੀ ਕੋਠੜੀ ਅੰਦਰ ਹੈ। ਮੱਧ ਪ੍ਰਦੇਸ਼ ਦੀ 28 ਸਾਲ ਦੀ ਉਮਰ ਵਾਲੀ ਸੁਰਿੰਦਰ ਕੌਰ ਪਤਨੀ ਅਵਤਾਰ ਸਿੰਘ 16 ਮਹੀਨਿਆਂ ਤੋਂ ਆਪਣੇ ਪਤੀ ਨਾਲ 17 ਕਿਲੋ ਅਫ਼ੀਮ ਲੈ ਕੇ ਆਉਂਣ ਦੇ ਅਪਰਾਧ ਕਾਰਣ ਜੇਲ੍ਹ ਵਿੱਚ ਬੰਦ ਹੈ । ਮੁਕੱਦਮਾ ਅਜੇ ਚੱਲ ਰਿਹਾ ਹੈ, ਪਰ ਮਾਸੂਮ ਕੋਠੜੀ ਅੰਦਰ ਹੈ। ਦੋ ਸਾਲ ਦਾ ਬੱਚਾ ਉਸਦੀ ਸਕੀ ਭੈਣ ਉਮਰ 3 ਸਾਲ ਸਮੇਤ ਆਪਣੀ ਮਾਂ ਰਾਜੋ ਨਾਲ ਇਸ ਜੇਲ੍ਹ ਵਿੱਚ ਬਾਹਰ ਆਉਂਣ ਲਈ ਤਰਸ ਰਹੇ ਹਨ।

ਸਾਡੀਆਂ ਮਨੁੱਖੀ ਕਰਦਾਂ-ਕੀਮਤੀਆਂ ਦਾ ਮੂੰਹ ਚਿੜਾ ਰਿਹਾ ਇੱਕ ਹੋਰ ਮਾਸੂਮ ਬੱਚਾ ਆਪਣੀ ਅੰਮਾ ਜਾਈ ਨਾਲ ਕੋਠੜੀ ਅੰਦਰ ਹੈ। ਉਸ ਦਾ ਦੂਹਰਾ ਸੰਤਾਪ ਇਹ ਹੈ ਕਿ ਉਸ ਨੂੰ ਮਾਵ-ਬਾਪ ਦਾ ਪਿਆਰ ਜਿਆਦਾ ਚਿਰ ਨਹੀਂ ਮਿਲੇਗਾ, ਉਹਨਾਂ ਦੀ ਮੌਤ ਅਟੱਲ ਹੈ, ਕਿਉਂਕਿ ਉਸ ਦੀ ਮਾਤਾ ਤੇ ਬਾਪੂ ਦੋਹੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹਨ।

ਮਨੋਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੇਅਰਪਰਸਨ ਮੈਡਮ ਪ੍ਰੋ. ਰਾਜੇਸ ਗਿੱਲ ਇਸ ਨੂੰ ਨਿਆ ਪ੍ਰਣਾਲੀ ਵਿੱਚ ਵੱਡੀ ਕਮੀ ਕਰਾਰ ਦਿੰਦੇ ਆਖਦੇ ਹਨ ਕਿ ਨਿਆ ਪ੍ਰਣਾਲੀ ਦੀ ਥਿਊਰੀ ’ਤੇ ਅਭਿਆਸ ਵਿੱਚ ਵੱਡਾ ਅੰਤਰ ਹੈ, ਟਰਾਇਲ ਹੀ ਐਨੇ ਲੰਬੇ ਤੇ ਸਾਲਾਂ ਬੱਧੀ ਹੋ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੋ ਬੱਚੇ ਬਗੈਰ ਕਸੂਰ ਤੋਂ ਹੀ ਆਪਣੇ ਮਾਪਿਆਂ ਨਾਲ ਸ਼ਜਾਵਾਂ ਭੁਗਤ ਰਹੇ ਹਨ ਉਹਨਾਂ ਨੂੰ ਤੁਰੰਤ ਘਰੇਲੂ ਤੇ ਚੰਗਾ ਮਾਹੌਲ ਮੁਹੱਇਆ ਕਰਵਾਉਂਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਬਹੁਤ ਵਾਰ ਜਦੋਂ ਜ਼ੁਰਮ ਵਿੱਚ ਔਰਤ ਦਾ ਨਾਂਅ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੇ ਸਾਰੇ ਰਿਸ਼ਤੇਦਾਰ ਉਸ ਨੂੰ ਤਿਆਗ ਦਿੰਦੇ ਹਨ ਅਜਿਹੀ ਹਾਲਤ ਵਿੱਚ ਜਦੋਂ ਔਰਤ ਦੀ ਖੁਦ ਦੀ ਮਾਨਸਿਕ ਹਾਲਤ ਵਿੱਚ ਵਿਗਾੜ ਆਉਂਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਦੇ ਨਾਲ ਬੰਦ ਬੱਚੇ ਬਾਰੇ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
   
ਮਨੋਵਿਗਿਆਨਕ ਵਿਭਾਗ 'ਚ ਖੋਜ ਸਕਾਲਰ ਮੈਡਮ ਰੀਟੂ ਸੇਖਰੀ ਸਲਾਖਾਂ ਅੰਦਰਲੇ ਮਾਹੌਲ ਨੂੰ ਮਾਸੂਮ ਬੱਚਿਆਂ ਦੀ ਮਾਨਸਿਕਤਾ ਲਈ ਮਾਰੂ ਕਰਾਰ ਦਿੰਦੇ ਕਹਿੰਦੇ ਹਨ ਕਿ ਕੋਠੜੀਆਂ ਵਿੱਚ ਪਲ ਰਹੇ ਬੱਚੇ ਨਾਰਮਲ ਬੱਚਿਆਂ ਦੇ ਮੁਕਾਬਲੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਣਗੇ ਜਿਸ ਕਾਰਣ ਉਹਨਾਂ ਵਿੱਚ ਹੀਣਭਾਵਨਾ ਤੋਂ ਇਲਾਵਾ, ਨਿਰਾਸ਼ਾ ਅਤੇ ਆਤਮ ਵਿਸ਼ਵਾਸ ਦੀ ਪੂਰਨ ਤੌਰ 'ਤੇ ਕਮੀ ਰਹੇਗੀ।

Comments

sukhi

jankaari bharpor report

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ