Thu, 18 July 2024
Your Visitor Number :-   7194497
SuhisaverSuhisaver Suhisaver

ਸਾਖ਼ਰਤਾ ਪ੍ਰੇਰਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਜਾਰੀ –ਜਸਪਾਲ ਸਿੰਘ ਜੱਸੀ

Posted on:- 28-01-2013

suhisaver

ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ ਅਤੇ ਫਰੀਦਕੋਟ ਸਮੇਤ ਸਾਖਰਤਾ ਪੱਖੋਂ ਫਾਡੀ ਪੰਜਾਬ ਦੇ ਅੱਠ ਜ਼ਿਲ੍ਹਿਆਂ ’ਚ ਅਨਪੜ੍ਹ ਵਿਆਕਤੀਆਂ ਨੂੰ ਅੱਖਰ ਗਿਆਨ ਦੇਣ ਲਈ ਪ੍ਰੇਰਤ ਕਰਨ ਦੇ ਮਕਸਦ ਨਾਲ ਭਾਰਤ ਸਾਖਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੀਸ਼ਦਾਂ ਰਾਹੀਂ ਭਰਤੀ ਕੀਤੇ ਸਾਖਰਤਾ ਪ੍ਰੇਰਕਾਂ ਨੂੰ ਫੰਡਾਂ ਦੀ ਘਾਟ ਦਾ ਬਹਾਨਾ ਲਾਕੇ 2000 ਰੁਪਏ ਦੇ ਨਿਗੂਣੇ ਜਿਹੇ ਰੁਜ਼ਗਾਰ ਤੋਂ ਵਾਂਝੇ ਕਰਨ ਵਾਲੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਦੇ ਵਿਰੋਧ ’ਚ 15 ਜਨਵਰੀ ਤੋਂ ਜ਼ਿਲ੍ਹਾ ਕਚਿਹਰੀਆਂ ਸਾਹਮਣੇ ਧਰਨਾਂ ਦੇ ਰਹੇ ਪ੍ਰੇਰਕ ਅਤੇ ਬਲਾਕ ਕੋਆਰਡੀਨੇਟ ਆਪਣੇ ਸੰਘਰਸ਼ ਨੂੰ ਦਿਨ ਪ੍ਰਤੀ ਦਿਨ ਪ੍ਰਚੰਡ ਕਰ ਰਹੇ ਹਨ।

ਧਰਨੇ  ਵਿੱਚ ਉਕਤ ਜ਼ਿਲ੍ਹਿਆਂ ’ਚੋਂ ਵੱਡੀ ਪੱਧਰ ’ਤੇ ਪੁੱਜੇ ਪ੍ਰੇਰਕਾਂ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਸੂਬਾ ਸਰਕਾਰ ਦੇ ਸਾਰੇ ਸਮਾਗਮਾਂ ’ਚ ਖਰਲ ਪਾਉਣ ਅਤੇ ਮੁੱਖ ਮੰਤਰੀ ਸਮੇਤ ਸਾਰੇ ਵਜ਼ੀਰਾਂ ਦਾ ਘਿਰਾਓ ਕਰਨ ਦਾ ਵੀ ਐਲਾਣ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਤੁੰਗਵਾਲੀ, ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਜੱਸੀ, ਜਗਮੀਤ ਸਿੰਘ ਮਾਣਕ ਖਾਨਾ, ਤਾਲਮੇਲ ਕਮੇਟੀ ਮਾਨਸਾ ਦੇ ਆਗੂ ਰਾਮਪਾਲ ਸਿੰਘ ਫਰੀਦਕੇ, ਮੀਤ ਪ੍ਰਧਾਨ ਹਰਪ੍ਰੀਤ ਕੌਰ ਦਾਤੇਵਾਸ, ਤਾਲਮੇਲ ਕਮੇਟੀ ਦੇ ਆਗੂ ਬੁਢਲਾਡਾ ਦੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੰਘਰੇੜੀ, ਰਾਮ ਸਿੰਘ ਗੰਢੂ, ਵਜ਼ੀਰ ਸਿੰਘ ਅੱਕਾਂਵਾਲੀ, ਕਮਲਦੀਪ ਸਿੰਘ ਸਤੀਕੇ, ਸਰਬਜੀਤ ਸਿੰਘ ਗੋਗੀ ਦਾਤੇਵਾਸ,ਜਗਮੀਤ ਸਿੰਘ ਮਾਣਕ ਖਾਨਾ ਅਦਿ ਨੇ ਕਿਹਾ ਕਿ ਇੱਕ ਪਾਸੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਆਪਣੇ ਨਜ਼ਦੀਕੀਆਂ ਨੂੰ ਖੁਸ਼ ਕਰਨ ਲਈ ਬੋਰਡਾਂ/ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਦੇ ਕੇ ਸਰਕਾਰੀ ਖਜ਼ਾਨਾ ਦੋਵੇਂ ਹੱਥੀ ਲੁਟਾ ਰਹੀ ਹੈ। ਦੂਜੇ ਪਾਸੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਕੇ ਅਨਪੜ੍ਹ ਲੋਕਾਂ ਨੂੰ ਅੱਖਰ ਗਿਆਨ ਦੇਣ ਦਾ ਪਰਉਪਕਾਰੀ ਕੰਮ ਕਰਨ ਵਾਲੇ ਸਿੱਖਿਆ ਪ੍ਰੇਰਕਾਂ ਨੂੰ ਜਬਰੀ ਬਰਖਾਸਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਖਰ ਭਾਰਤ ਮਿਸ਼ਨ ਨੂੰ ਚਲਾਉਣ ਲਈ ਕੇਦਰ ਸਰਕਾਰ ਦੁਆਰਾ ਪੰਜਾਬ ਨੂੰ ਜਾਰੀ ਕੀਤਾ ਗਿਆ 66 ਕਰੋੜ ਰੁਪਏ ਚ ਆਪਣੀ 25ਫੀਸਦ ਹਿੱਸੇਦਾਰੀ ਜਮਾਂ ਨਾ ਕਰਵਾਉਣ ਵਾਲੀ ਪੰਜਾਬ ਸਰਕਾਰ, ਕੇਂਦਰ ਦੀਆਂ ਸਿੱਖਿਆ ਸਕੀਮਾਂ ਨੂੰ ਚਾਲੂ ਰੱਖਣ ਤੋਂ ਨਾਬਰ ਹੋ ਰਹੀ ਹੈ, ਜਿਸ ਤੋਂ ਸੂਬੇ ਨੂੰ ਵਿੱਦਿਅਕ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਬਿਆਨਾਂ ਦਾ ਅਸਲੀ ਸੱਚ ਸਾਹਮਣੇ ਆਉਂਦਾ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਭਾਰਤ ਸਾਖਰ ਮਿਸ਼ਨ ਤੁਰਤ ਚਾਲੂ ਨਾ ਕੀਤਾ ਗਿਆ ਅਤੇ ਸਾਖਰਤਾ ਪ੍ਰੇਰਕਾਂ ਦੀਆਂ ਬਕਾਇਆ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ।ਆਗੂਆਂ ਨੇ ਐਲਾਣ ਕੀਤਾ ਕਿ ਜਦ ਤੱਕ ਉਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਲਿਆ ਜਾਂਦਾ ਤਦ ਤਕ ਸੰਘਰਸ਼ ਦਿਨ ਪ੍ਰਤੀ ਦਿਨ ਪ੍ਰਚੰਡ ਕਰਨਗੇ ਅਤੇ ਪੰਜਾਬ ਦੇ ਸਾਰੇ ਮੰਤਰੀਆਂ,ਸੱਤਾਧਾਰੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪਿੰਡਾਂ ਦੀਆਂ ਸੱਥਾਂ ਚ ਘੇਰਨਗੇ। ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਨੰਨੀ ਛਾਂ ਮੁਹਿੰਮ ਨੂੰ ਡਰਾਮਾ ਕਰਾਰ ਦਿੰਦਿਆਂ ਬੀਰਪਾਲ ਕੋਰ ਮੰਢਾਲੀ, ਗੁਰਪ੍ਰੀਤ ਕੌਰ ਕੁਲਾਣਾ,ਗੁਰਜੀਤ ਕੌਰ ਜੋਈਆਂ,ਜਸਵਿੰਦਰ ਕੌਰ ਆਲਮਪੁਰ ਮੰਦਰਾਂ ਨੇ ਕਿਹਾ ਕਿ ਇੱਕ ਪਾਸੇ ਬਾਦਲਕੇ ਇਸ ਮੁਹਿੰਮ ਤਹਿਤ ਕੁੱਖ ਅਤੇ ਰੁੱਖ ਦੀ ਰਾਖੀ ਕਰਨ ਦਾ ਢਕਵੰਜ ਰਚਕੇ ਧੀਆਂ ਅਤੇ ਰੁੱਖਾ ਦੀ ਹਮਾਇਤੀ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਰੁਜ਼ਗਾਰ ਲਈ ਸੜਕਾਂ ਤੇ ਉੱਤਰੀਆ ਨੌਜਵਾਨ ਧੀਆਂ ਨੂੰ ਗਲਾਂ ’ਚ ਚੁੱਨੀਆਂ ਪਾਕੇ ਘੜੀਸਿਆ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਦਾਅਵਿਆਂ ਦਾ ਅਸਲੀ ਸੱਚ ਲੋਕਾਂ ਸਾਹਮਣੇ ਲੈਕੇ ਆਉਣ ਲਈ ਪਿੰਡ-ਪਿੰਡ ਰੋਸ ਮਾਰਚ ਕਰਨਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਅਚਾਨਕ,ਸਵਰਨ ਸਿੰਘ ਸਿਰਸੀਵਾਲਾ,ਗਗਨਦੀਪ ਸਿੰਘ ਦਰੀਆਪੁਰ,ਕਰਮਜੀਤ ਸਿੰਘ ਝਲਬੂਟੀ,ਰਘਵੀਰ ਸਿੰਘ ਖੇੜੀ,ਰਜਿੰਦਰ ਕੌਰ ਕਾਹਨਗੜ੍ਹ,ਸੁਖਪਾਲ ਕੌਰ ਕੁਲੈਹਰੀ,ਬੀਰਪਾਲ ਕੋਰ ਟਾਹਲੀਆਂ,ਪ੍ਰਗਟ ਸਿੰਘ ਦਿਆਲਪੁਰਾ,ਗੁਰਪ੍ਰੀਤ ਸਿੰਘ ਫਰੀਦਕੋਟ ਨੇ ਵੀ ਸੰਬੋਧਨ ਕੀਤਾ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ