Wed, 26 July 2017
Your Visitor Number :-   1065619
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਪੁਸਤਕ ਪ੍ਰਦਰਸ਼ਨੀ ਮੌਕੇ ਪੁਸਤਕ `ਜਿੱਤ ਦਾ ਐਲਾਨ` ਲੋਕ ਅਰਪਣ

Posted on:- 28-12-2016

ਬੁਢਲਾਡਾ : ਪਿੰਡ ਅਹਿਮਦਪੁਰ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਮੌਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁੱਚੀ ਪੈਦਾ ਕਰਨ ਲਈ ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਜਿੱਤ ਦਾ ਐਲਾਨ’ ਪੁਸਤਕ ਲੋਕ ਅਰਪਣ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਹਿਤਕ ਰੁਚੀਆਂ ਰੱਖਣ ਵਾਲੇ ਪਾਠਕਾਂ ਅਤੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕਿ ਸਾਹਿਤ, ਸ਼ਖਸੀਅਤ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਹਨਾਂ ਕਿਹਾ ਕਿ ਸਾਹਿਤ ਸਿਰਜਣਾ ਅਮੁੱਲ ਕਲਾ ਹੈ। ਇਸ ਮੌਕੇ ਪੁਸਤਕ ‘ਜਿੱਤ ਦਾ ਐਲਾਨ’ ਦੇ ਲੇਖਕ ਖ਼ੁਸਦਿਲ ਭੁੱਲਰ ਨੇ ਕਿਹਾ ਕਿ ਸਮੁੱਚਾ ਕਾਵਿ ਸੰਗ੍ਰਹਿ ਸਮਾਜਿਕ ਸਰੋਕਾਰਾਂ ਦੀ ਪ੍ਰੋੜਤਾ ਕਰਦਾ ਹੈ।

ਇਸ ਮੌਕੇ ਨਿਬੰਧਕਾਰ ਬਲਵਿੰਦਰ ਸਿੰਘ ਬੁਢਲਾਡਾ ਨੇ ਲੇਖਕ ਦੇ ਕਾਵਿ ਸੰਗ੍ਰਹਿ ਨੂੰ ਵੱਡਮੁੱਲਾ ਕਾਰਜ ਦੱਸਦਿਆਂ ਪੁਸਤਕ ‘ਜਿੱਤ ਦਾ ਐਲਾਨ’ ਨੂੰ ਸਾਹਿਤਕ ਖੇਤਰ ਵਿੱਚ ਜੀ ਆਇਆ ਆਖਿਆ। ਇਸ ਮੌਕੇ ਮਨੋਹਰ ਦਾਸ, ਡਾ. ਬੂਟਾ ਸਿੰਘ ਸੇਖੋਂ, ਬਲਤੇਜ ਧਾਲੀਵਾਲ, ਮੈਡਮ ਯੋਗਿਤਾ ਜੋਸ਼ੀ, ਗੁਰਦੀਪ ਸਿੰਘ ਐੱਮ ਆਰ ਪੀ, ਕਰਨ ਭੀਖੀ ਸਾਹਿਬਦੀਪ ਪ੍ਰਕਾਸ਼ਨ, ਮਨਪ੍ਰੀਤ ਕੋਰ, ਰਾਜ ਕੁਮਾਰ, ਜਸਪ੍ਰੀਤ ਸਿੰਘ ਵਿੱਕੀ, ਗੋਲੂ ਸਿੰਘ ਮੋਫਰ, ਤਜਿੰਦਰ ਸਿੰਘ ਮਸਤਾਨਾ, ਗਗਨਦੀਪ ਕੋਰ, ਅਮਨਦੀਪ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ।    
 
 - ਗੁਰਪ੍ਰੀਤ ਸੋਹੀ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ