Wed, 26 July 2017
Your Visitor Number :-   1065618
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਦਿੱਲੀ ਪਾਰਲੀਮੈਂਟ ਵੱਲ ਕਾਫਲਾ ਰਵਾਨਾ

Posted on:- 29-03-2017

suhisaver

ਬਰਨਾਲਾ: ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਅਗਵਾਈ 'ਚ ਪੰਜਾਬ ਦੇ ਹਜ਼ਾਰਾਂ ਕਿਸਾਨ ਵੱਲੋਂ 30 ਮਾਰਚ ਨੂੰ ਦਿੱਲੀ ਪਾਰਲੀਮੈਂਟ ਵੱਲ ਮਾਰਚ ਕਰਨ ਲਈ ਬਰਨਾਲਾ ਜ਼ਿਲ੍ਹੇ ਦਾ ਸੈਂਕੜੇ ਕਿਸਾਨਾਂ ਦਾ ਕਾਫਲਾ ਮਨਜੀਤ ਸਿੰਘ ਧਨੇਰ ਅਤੇ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਬਰਨਾਲਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ। ਇਸ ਸਮੇਂ ਸੰਬੋਧਨ ਕਰਦਿਆਂ ਮਨਜੀਤ ਧਨੇਰ ਅਤੇ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਕੇਂਦਰੀ ਦੀ ਮੋਦੀ ਹਕੂਮਤ ਦੇ ਕਣਕ ਬਾਹਰੋਂ ਮੰਗਵਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ,ਸਮੁੱਚੀ ਕਣਕ ਝੌਨੇ ਦੀ ਖ੍ਰੀਦ ਘੱਟੋ-ਘੱਟ ਸਮਰਥਨ ਮੁੱਲ ਤੇ ਯਕੀਨੀ ਬਨਾਉਣ,ਆਲੂਆਂ ਦੀ ਫਸਲ ਸਮੇਤ ਸੂਰਜਮੁਖੀ,ਕਪਾਹ,ਨਰਮਾ ਅਤੇ ਦਾਲਾਂ ਦੀ ਖ੍ਰੀਦ ਘੱਟੋ-ਘੱਟ ਸਮਰਥਨ ਮੁੱਲ ਉੱਤੇ ਯਕੀਨੀ ਬਨਾਉਣ,ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਸਨਅਤਾਂ ਦੀ ਤਰਜ ਤੇ ਰੱਦ ਕਰਨ, ਕਰਜ਼ਾ ਮੁਕਤੀ ਲਈ ਕਿਸਾਨ ਪੱਖੀ ਸਰਲ ਕਾਨੂੰਨ ਬਨਾਉਣ,ਛੋਟੇ ਕਿਸਾਨਾਂ ਲਈ ਘੱਟ ਵਿਆਜ਼ ਦਰਾਂ ਤੇ ਕਰਜ਼ੇ ਦਾ ਪ੍ਰਬੰਧ ਕਰਨ,ਕਰਜ਼ੇ ਬਦਲੇ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ,ਸੰਦ ਅਤੇ ਘਰਾਂ ਦੀਆਂ ਕੁਰਕੀਆਂ ਬੰਦ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਕਿਸਾਨ ਆਗੂਆਂ ਪਿੰਡਾਂ ਅੰਦਰ ਪੂਰੀ ਤਿਆਰੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ ।

ਆਗੂਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਿਸਾਨ ਹੀ ਪੰਜਾਬ ਹੀ ਨਹੀਂ ਸਮੁੱਚੇ ਮੁਲਕ ਦਾ ਕਿਸਾਨ ਕਰਜ਼ਾਈ ਹੋਇਆ ਹੈ।ਅਖੌਤੀ ਹਰੇ ਇਨਕਲਾਬ ਰੇਹ,ਤੇਲ,ਬੀਜ,ਟਰੈਕਟਰ,ਕੰਬਾਈਨ ਕੰਪਨੀਆਂ ਤਾਂ ਖੂਬ ਮਾਲੋ-ਮਾਲ ਕਰ ਦਿੱਤਾ ਹੈ।ਅੰਨ ਦੇ ਭੰਡਾਰ ਭਰਨ ਵਾਲੇ ਕਿਸਾਨ ਦੇ ਪੱਲੇ ਖੁਦਕਸ਼ੀਆਂ ਦੀ ਪੰਡ ਆਈ ਹੈ ।ਇਸ ਲਈ ਕਿਸਾਨੀ ਕੋਲ ਸੰਘਰਸ਼ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਇਹੋ ਹੀ ਇੱਕੋ-ਇੱਕ ਚ "ਪੱਗੜੀ ਸੰਭਾਲ ਜੱਟਾ" ਲਹਿਰ ਦੇ ਮੋਢੀ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਸੁਨੇਹਾ ਹੈ। ਇਸ ਸਮੇ ਜਗਰਾਜ ਸਿੰਘ ਹਰਦਾਸਪੁਰਾ,ਪਰਮਿੰਦਰ ਸਿੰਘ ਹੰਢਿਆਇਆ,ਗੁਰਦੇਵ ਸਿੰਘ ਮਾਂਗੇਵਾਲ,ਹਰਚਰਨ ਸਿੰਘ ਸੁਖਪੁਰ ਕੁਲਵੰਤ ਸਿੰਘ ਭਦੌੜ,ਭੋਲਾ ਸਿੰਘ ਛੰਨਾਂ,ਮਾ.ਦਰਸ਼ਨ ਸਿੰਘ ਮਹਿਲਕਲਾਂ,ਭਾਗ ਸਿੰਘ ਕੁਰੜ,ਗੁਰਨੈਬ ਸਿੰਘ ਧੌਲਾ,ਰੁਲਦੂ ਪੱਖੋਕੇ,ਬਿੰਦਰ ਅਸਪਾਲਕਲਾਂ,ਮੇਜਰ ਸਿੰਘ ਸੰਘੇੜਾ,ਨਿਰਮਲ ਹਮੀਦੀ,,ਦਰਸ਼ਨ ਸਿੰਘ ਠੀਕਰੀਵਾਲ,ਚਤਰ ਸਿੰਘ ਠੀਕਰੀਵਾਲ,ਦਰਸ਼ਨ ਦਾਸ ਧਨੌਲ਼ਾ,ਭੋਲਾ ਸਿੰਘ ਖੁੱਡੀਕਲਾਂ,ਜਸਵੰਤ ਸਿੰਘ ਹੰਢਿਆਇਆ,ਗੁਰਪ੍ਰੀਤ ਬਦਰਾ,ਦਰਸ਼ਨ ਧੂਰਕੋਟ,ਵੀਰ ਸਿੰਘ ਰੂੜੇਕੇਖੁਰਦ,ਜਗਤਾਰ ਸਿੰਘ ਚੀਮਾ,ਸੰਦੀਪ ਸਿੰਘ ਚੀਮਾ,ਕਰਮਜੀਤ ਛੰਨਾਂ,ਸ਼ਮਸ਼ੇਰ ਸਿੰਘ ਲੰਢਾ ਆਦਿ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ।

-ਦਰਸ਼ਨ ਸਿੰਘ ਉੱਗੋਕੇ

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ