Wed, 26 July 2017
Your Visitor Number :-   1065623
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਸ਼ਹੀਦ ਭਗਤ ਸਿੰਘ ਲਾਇਬਰੇਰੀ ਲੇਹਲ ਕਲਾਂ ਸਥਾਪਤੀ ਲਈ ਸਭਾ ਦਾ ਆਯੋਜਨ

Posted on:- 24-12-2016

suhisaver

ਲਹਿਰਾ-ਗਾਗਾ: ਸ਼ਹੀਦ ਭਗਤ ਸਿੰਘ ਲਾਇਬਰੇਰੀ ਲੇਹਲ ਕਲਾਂ ਦੀ ਸਥਾਪਤੀ ਲਈ ਪਿੰਡ ਲੇਹਲ ਕਲਾਂ ਦੇ ਨੌਜਵਾਨਾਂ ਵਲੋਂ  ਇੱਕ ਸਭਾ ਦਾ ਆਯੋਜਨ ਕੀਤਾ ਗਿਆ,ਜਿਸ  ਦੌਰਾਨ  ਅਸਿਸਟੈਂਟ ਪ੍ਰੋਫੈਸਰ ਨਿਰਮਲ ਸਿੰਘ ਸਰਾਓ ,ਮਾਸਟਰ ਮਲਕੀਤ ਸਿੰਘ,ਪ੍ਰੋ. ਬੂਟਾ ਸਿੰਘ ਸਰਾਓ,ਮਾਸਟਰ ਗੁਲਜ਼ਾਰ ਸਿੰਘ ,ਗੁਰਬਿੰਦਰ ਸ਼ਿੰਘ ਸਰਾਓ(ਬਬਲੂ) ਗੁਰਵੀਰ ਸ਼ਿੰਘ ਅਤੇ ਪਿੰਡ ਲੇਹਲ ਕਲਾਂ ਦੇ ਹੋਰ  ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਦਿੱਲੀ ਤੋਂ ਉਚੇਚੇ ਤੌਰ ਤੇ ਪਹੁੰਚੇ ਡਾ.ਜਗਮੇਲ ਸ਼ਿੰਘ ਭਾਠੂਆਂ ਇੰਚਾਰਜ ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ ਨੇ ਦੱਸਿਆ ਕਿ ਪੁਸਤਕਾਂ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਮਹੱਤਵ ਹੈ,ਕਿਉਕਿ ਗਿਆਨ ਰਾਹੀਂ ਅਸੀਂ ਜੀਵਨ ਦੀ ਹਰ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਅਤੇ ਆਪਣੇ ਮਨ ਵਿਚਲ਼ੀਆਂ ਪਸ਼ੂ ਬਿਰਤੀਆਂ ਨੂੰ ਖਤਮ ਕਰਕੇ ਚੇਤਨਾ ਨੂੰ ਉਚਾਈਆਂ ਵੱਲ ਲਿਜਾ ਸਕਦੇ ਹਾਂ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ