Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਪ੍ਰੋ. ਸਾਈਬਾਬਾ ਦੇ ਹੱਕ ਵਿੱਚ ਪਟੀਸ਼ਨ ਤਿਆਰ ਕਰਨ ਵਾਲੇ ਵਕੀਲ ਦਾ ਸਨਮਾਨ

Posted on:- 01-08-2017

ਸਰੀ: ਇੱਥੇ ਸਰੀ ਸੈਂਟਰਲ ਲਾਇਬ੍ਰੇਰੀ ਵਿੱਚ ਹੋਏ ਸਮਾਰੋਹ ਦੌਰਾਨ ‘ਰੈਡੀਕਲ ਦੇਸੀ’ ਨੇ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਅਮਨਦੀਪ ਸਿੰਘ ਦਾ ਸਨਮਾਨ ਕੀਤਾ। ਰਿਚਮੰਡ ਕੁਈਨਬੋਰੋ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਮਈ ਵਿੱਚ ਸੂਬਾਈ ਚੋਣ ਲਡ਼ ਚੁੱਕੇ ਅਮਨਦੀਪ ਸਿੰਘ ਨੇ ਪ੍ਰੋ. ਜੀ.ਐਨ. ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਦੇ ਦਖ਼ਲ ਲਈ ਪਟੀਸ਼ਨ ਦਾ ਖਰੜਾ ਤਿਆਰ ਕੀਤਾ ਸੀ। ਉਸ ਨੂੰ 2017 ਲਈ ‘ਰੈਡੀਕਲ ਐਕਟੀਵਿਜ਼ਮ ਐਵਾਰਡ’ ਦਿੱਤਾ ਗਿਆ।

ਦਿੱਲੀ ਯੂਨੀਵਰਸਿਟੀ ਦੇ ਲੈਕਚਰਾਰ ਪ੍ਰੋ. ਸਾਈਬਾਬਾ ਦਾ ਲੱਕ ਤੋਂ ਥੱਲੇ ਦਾ ਹਿੱਸਾ 90 ਫੀਸਦੀ ਤੱਕ ਅਪਾਹਜ ਹੈ ਅਤੇ ਉਸ ਨੂੰ ਭਾਰਤ ਵਿੱਚ ਦਬੇ ਕੁਚਲੇ ਭਾਈਚਾਰਿਆਂ ਦੇ ਹੱਕ ਵਿੱਚ ਖਡ਼੍ਹਨ ਕਾਰਨ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਅਦਾਲਤ ਨੇ ਪ੍ਰੋ. ਸਾਈਬਾਬਾ ਨੂੰ ਮਾਓਵਾਦੀਆਂ ਦਾ ਹਮਾਇਤੀ ਹੋਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਪਟੀਸ਼ਨ ਉਤੇ ਕੈਨੇਡਾ ਦੇ ਤਕਰੀਬਨ ਇਕ ਹਜ਼ਾਰ ਵਿਅਕਤੀਆਂ ਦੇ ਦਸਤਖ਼ਤ ਹਨ। ਘੱਟੋ ਘੱਟ ਦੋ ਸੰਸਦ ਮੈਂਬਰਾਂ ਸੁੱਖ ਧਾਲੀਵਾਲ ਅਤੇ ਪੀਟਰ ਜੂਲੀਅਨ ਨੇ ਇਹ ਪਟੀਸ਼ਨ ਸਵੀਕਾਰ ਕੀਤੀ ਹੈ ਅਤੇ ਇਸ ਨੂੰ ਹੇਠਲੇ ਸਦਨ ਵਿੱਚ ਰੱਖਣ ਦੀ ਸੰਭਾਵਨਾ ਹੈ। ਧਾਲੀਵਾਲ ਨੇ ਇਹ ਪਟੀਸ਼ਨ ਪਹਿਲਾਂ ਹੀ ਸੰਸਦ ਵਿੱਚ ਦਾਖ਼ਲ ਕੀਤੀ ਹੋਈ ਹੈ। ਅਮਨਦੀਪ ਸਿੰਘ ਨੂੰ ਇਹ ਐਵਾਰਡ ‘ਰੈਡੀਕਲ ਦੇਸੀ’ ਰਸਾਲੇ ਦੇ ਬਾਨੀ ਚਿਨਮਯ ਬੈਨਰਜੀ ਤੇ ਪੁਰਸ਼ੋਤਮ ਦੁਸਾਂਝ ਅਤੇ ਦਸਮੇਸ਼ ਦਰਬਾਰ ਗੁਰਦੁਆਰੇ ਦੇ ਗਿਆਨ ਸਿੰਘ ਗਿੱਲ ਨੇ ਦਿੱਤਾ। ਇਸ ਮੌਕੇ ਬੀਸੀ ਦੇ ਸਾਬਕਾ ਮਨੁੱਖੀ ਅਧਿਕਾਰ ਕਮਿਸ਼ਨਰ ਹਰਿੰਦਰ ਮਾਹਲ, ਪ੍ਰਗਤੀਸ਼ੀਲ ਦਸਤਾਵੇਜ਼ੀ ਫਿਲਮਸਾਜ਼ ਅਜੈ ਭਾਰਦਵਾਜ ਅਤੇ ਰੈਡੀਕਲ ਦੇਸੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ