Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਖ਼ਾਲਸਾ ਕਾਲਜ ਪਟਿਆਲਾ ਦੇ ਸਹਾਇਕ ਪ੍ਰੋਫ਼ੈਸਰ ਦਾ ਵਿਦਿਆਰਥਣਾਂ ਵੱਲੋਂ ਕੁਟਾਪਾ

Posted on:- 12-07-2017

suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖਾਲਸਾ ਕਾਲਜ ਪਟਿਆਲਾ ਦੇ ਇੱਕ ਸਹਾਇਕ ਪ੍ਰੋਫ਼ੈਸਰ ਪਰਮਜੀਤ ਸਿੰਘ ਕੱਟੂ ਦਾ ਵਿਦਿਆਰਥਣਾਂ ਵੱਲੋਂ ਵਿਦਿਆਰਥੀ ਯੂਨੀਅਨ ਪੀ. ਐਸ. ਯੂ. ਦੀ ਮਦਦ ਨਾਲ ਕੁਟਾਪਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਕੱਟੂ ਨੇ ਥੋੜਾ ਸਮਾਂ ਪਹਿਲਾਂ ਕਿਸੇ ਕੁੜੀ ਨਾਲ ਬਦਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁੜੀ ਦੇ ਵਿਰੋਧ ਕਰਨ ਉਪਰੰਤ ਉਸਨੇ ਕੁੜੀ ਨੂੰ ਧਮਕਾਉਣ ਅਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕੀਤੀ।

ਕੁੜੀ ਨੇ ਜਦੋਂ ਵਿਦਿਆਰਥੀ ਜਥੇਬੰਦੀ ਨਾਲ ਇਸ ਮਸਲੇ ਉੱਪਰ ਗੱਲ ਕੀਤੀ ਤਾਂ ਉਨ੍ਹਾਂ ਨੇ ਕੱਟੂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ ਗਿਆ। ਇਸ ਸੰਬੰਧੀ ਇਹ ਰਣਨੀਤੀ ਬਣਾਈ ਗਈ ਕਿ ਕੁੜੀ ਖ਼ੁਦ ਸਾਰਿਆਂ ਦੇ ਸਾਹਮਣੇ ਪਰਮਜੀਤ ਦਾ ਕੁਟਾਪਾ ਕਰੇ ਤਾਂ ਕਿ ਉਸ ਵਰਗੇ ਹੋਰ ਬੰਦਿਆਂ ਨੂੰ ਵੀ ਸਬਕ ਮਿਲ ਜਾਵੇ ਕਿ ਕੁੜੀਆਂ ਅਜਿਹੇ ਧੱਕਿਆਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੀਆਂ।

ਇਸੇ ਰਣਨੀਤੀ ਦੇ ਤਹਿਤ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੀ ਗੋਲ ਮਾਰਕੀਟ ਵਿੱਚ ਵਿਦਿਆਰਥਣਾਂ ਨੇ ਪਰਮਜੀਤ ਕੱਟੂ ਦਾ ਰਲ ਕੇ ਕੁਟਾਪਾ ਕੀਤਾ। ਜ਼ਿਕਰਯੋਗ ਹੈ ਕਿ ਇਸ ਮਸਲੇ ਦੇ ਸੰਬੰਧ ਵਿਚ ਪਰਮਜੀਤ ਕੱਟੂ ਨੇ ਕੁੜੀ ਦੇ ਘਰਦਿਆਂ ਨੂੰ ਵੀ ਫੋਨ ਉੱਪਰ ਧਮਕੀ ਦਿੱਤੀ ਸੀ।


Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ