Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਹਿੰਦੂਤਵ ਇੰਤਹਾਪਸੰਦੀ ਖ਼ਿਲਾਫ਼ ਰੈਲੀ

Posted on:- 04-08-2017

ਸਰੀ: ‘ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ’ (ਆਈਏਪੀਆਈ) ਵੱਲੋਂ ਸਰੀ ਵਿੱਚ ਕੀਤੀ ਪਹਿਲੀ ਜਨਤਕ ਰੈਲੀ ਨੂੰ ਤਕੜਾ ਹੁੰਗਾਰਾ ਮਿਲਿਆ। ਭਾਰਤ ਵਿੱਚ ਹਿੰਦੂਤਵ ਕੱਟੜਪੰਥੀਆਂ ਵੱਲੋਂ ਘੱਟ ਗਿਣਤੀਆਂ ਵਿਰੁੱਧ ਕੀਤੀ ਜਾ ਰਹੀ ਹਿੰਸਾ ਖ਼ਿਲਾਫ਼ ਮੁਹਿੰਮ ‘ਨੌਟ ਇਨ ਮਾਈ ਨੇਮ’ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਕਰਵਾਈ ਇਸ ਰੈਲੀ ਵਿੱਚ ਵੱਖ ਵੱਖ ਪਿਛੋਕੜਾਂ ਵਾਲੇ ਕਾਰਕੁਨ ਸ਼ਾਮਲ ਹੋਏ।

ਰੈਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਨੇੜਲੇ ‘ਸਕਾਈ ਟਰੇਨ ਸਟੇਸ਼ਨ’ ਤੱਕ ਮਾਰਚ ਕੀਤਾ। ਕਸ਼ਮੀਰ ਵਿੱਚ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਅਮਰਨਾਥ ਯਾਤਰੀਆਂ ਲਈ ਸਰੀ ਵਿੱਚ ਪ੍ਰਾਰਥਨਾ ਦਾ ਬੰਦੋਬਸਤ ਕਰਨ ਵਾਲੇ ਵੀ ਰੈਲੀ ਵਿੱਚੋਂ ਗ਼ੈਰਹਾਜ਼ਰ ਰਹੇ। ਬੁਲਾਰਿਆਂ ਵਿੱਚ ‘ਸਾਊਥ ਏਸ਼ੀਅਨ ਨੈੱਟਵਰਕ ਫਾਰ ਸੈਕੁਲਰਿਜ਼ਮ ਐਂਡ ਡੈਮੋਕਰੇਸੀ’ (ਸੰਸਦ) ਦੇ ਆਗੂ ਚਿਨਮਯ ਬੈਨਰਜੀ, ਪੀਪਲ’ਜ਼ ਵਾਈਸ ਦੇ ਸੰਪਾਦਕ ਕਿੰਬਲ ਕੈਰੀਓ, ਆਮ ਆਦਮੀ ਪਾਰਟੀ ਦੇ ਸਮਰਥਕ ਗੋਲਡੀ ਦਿਓਲ, ‘ਸਿੱਖ ਨੇਸ਼ਨ’ ਦੇ ਕਾਰਕੁਨ ਸੁਨੀਲ ਕੁਮਾਰ, ਬਜ਼ੁਰਗ ਕਾਲਮਨਵੀਸ ਰਾਜਿੰਦਰ ਪੰਧੇਰ, ਅੰਬੇਦਕਰਵਾਦੀ ਕਾਰਕੁਨ ਪਰਮ ਕੈਂਥ, ਪ੍ਰਗਤੀਸ਼ੀਲ ਕਵੀ ਅੰਮ੍ਰਿਤ ਦੀਵਾਨਾ, ਫਰੇਜ਼ਰ ਵੈਲੀ ਪੀਸ ਕੌਂਸਲ ਦੇ ਆਗੂ ਨਾਜ਼ਿਰ ਰਿਜ਼ਵੀ, ਬਰਤਾਨੀਆ ਦੇ ਪ੍ਰੋਫੈਸਰ ਫਾਹਿਮਾ ਮਹਿਮੂਦ ਪਟੇਲ, ਨੌਜਵਾਨ ਕਾਰਕੁਨ ਸਮੀਨਾ ਅਤੇ ਭਾਰਤੀ ਤਰਕਸ਼ੀਲ ਅਵਤਾਰ ਗਿੱਲ ਸ਼ਾਮਲ ਸਨ।

 ਬੁਲਾਰਿਆਂ ਨੇ ਇਕਸੁਰ ਵਿੱਚ ਭਾਰਤ ਵਿੱਚ ਵਧ ਰਹੀ ਹਿੰਦੂਤਵ ਇੰਤਹਾਪਸੰਦੀ ਅਤੇ ਇਸ ਬਾਰੇ ਕੈਨੇਡਾ ਤੇ ਅਮਰੀਕੀ ਸਰਕਾਰਾਂ ਦੀ ਖ਼ਾਮੋਸ਼ੀ ਦੀ ਨੁਕਤਾਚੀਨੀ ਕੀਤੀ। ਭਾਰਤ ਵਿੱਚ ਸੰਘ ਕਾਰਕੁਨਾਂ ਵੱਲੋਂ ਦਲਿਤਾਂ ਤੇ ਮੁਸਲਮਾਨਾਂ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਵਿਰੁੱਧ 27 ਅਗਸਤ ਨੂੰ ਵੱਡੇ ਪੱਧਰ ਉਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ