Sun, 23 July 2017
Your Visitor Number :-   1064388
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਹਰਮੀਤ ਵਿਦਿਆਰਥੀ ਦੀਆਂ ਦੋ ਗ਼ਜ਼ਲਾਂ

Posted on:- 19-04-2017

(1)

ਖੁਦ ਖਾਮੋਸ਼ ਖੜ੍ਹੇ ਸੁਣ ਰਹੇ ਹਾਂ, ਪਰ ਬੰਦੂਕਾਂ ਬੋਲ ਰਹੀਆਂ ਨੇ ।
ਜਿਉਂਦੇ ਚੁਪ ਨੇ ਇਸ ਧਰਤੀ ਤੇ, ਲੇਕਿਨ ਲਾਸ਼ਾਂ ਬੋਲ ਰਹੀਆਂ ਨੇ।

ਮੈਂ ਇਸ ਧਰਤੀ ਦਾ ਪੁੱਤ ਦੇਖੋ ਕਿੰਨਾ ਬੇਬਸ ਹੋ ਚੁੱਕਾ ਹਾਂ
ਸਾਰੇ ਸੁਪਨੇ ਮੁੱਕ ਗਏ , ਬਸ ਬੰਜਰ ਅੱਖਾਂ ਬੋਲ ਰਹੀਆਂ ਨੇ ।

ਮੈਨੂੰ ਮੇਰੇ ਹੀ ਪੈਰਾਂ ਦੇ ਸਫਰ ਨੇ ਕਿੰਨਾਂ ਹੈ ਉਲਝਾਇਆ
ਘਰ ਖਬਰੇ ਨੇ ਕਿੱਥੇ ਗੁੰਮੇ, ਖਾਲੀ ਰਾਹਵਾਂ ਬੋਲ ਰਹੀਆਂ ਨੇ ।

ਸਾਡੇ ਬੋਲੇ ਕੰਨਾਂ ਤਾਈਂ ਸੁਣਦਾ ਨਾ ਵਿਰਲਾਪ ਕੋਈ ਵੀ
ਜ਼ਹਿਰੀ ਬੱਲੀਆਂ ਖਾ ਕੇ ਕਦ ਤੋਂ ਮੋਈਆਂ ਚਿੜੀਆਂ ਬੋਲ ਰਹੀਆਂ ਨੇ ।

ਲੱਖ ਵਾਰੀ ਡੁੱਬ ਜਾਵੇ ਭਾਵੇਂ ਭਲਕੇ ਫ਼ੇਰ ਚੜ੍ਹੇਗਾ ਵੇਖੀਂ
ਸੂਰਜ ਨੂੰ ਝੋਲੀ ਵਿਚ ਭਰਕੇ ਰੱਤੀਆਂ ਸ਼ਾਮਾਂ ਬੋਲ ਰਹੀਆਂ ਨੇ ।

(2)

ਉਦਾਸੀ ਦਾ ਸਫ਼ਰ 'ਕੱਲੇ ਤੋਂ ਹਰਗਿਜ਼  ਕਰ ਨਹੀਂ ਹੋਣਾ
ਸਮੁੰਦਰ ਸ਼ੂਕਦੈ ਡਾਹਢਾ ਇਹ ਮੈਥੋਂ ਤਰ ਨਹੀਂ ਹੋਣਾ

ਬਜ਼ਿੱਦ ਉਹ ਵੀ ਬੜਾ ਹੈ ਪਰ ਅਸਾਡੇ ਹਠ ਨੂੰ ਕੀ ਜਾਣੇ
ਸਮੇਂ ਨੇ ਜੀਣ ਨਾ ਦੇਣਾ ਤੇ ਸਾਥੋਂ ਮਰ ਨਹੀਂ ਹੋਣਾ

ਬੜ੍ਹੇ ਹੀ ਸਖ਼ਤ ਪਹਿਰੇ ਨੇ ਜੋ ਲੱਗੇ ਨੇ ਹਵਾਵਾਂ 'ਤੇ
ਕਿਸੇ ਹਾਲਤ 'ਚ ਵੀ ਦੀਵੇ ਤੋਂ ਹਉਕਾ ਭਰ ਨਹੀਂ ਹੋਣਾ

ਬੜ੍ਹੀ ਕੰਬਖਤ ਹੈ ਜੋ ਸਾਡੇ ਅੰਦਰ ਲਾਟ ਬਲਦੀ ਹੈ
ਰਹੇ ਕਿੰਨਾ ਵੀ ਯੱਖ ਮੌਸਮ ਅਸਾਂ ਤੋਂ ਠਰ ਨਹੀਂ ਹੋਣਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ