Tue, 25 July 2017
Your Visitor Number :-   1064786
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਸਿਆਸਤ - ਭੁਪਿੰਦਰ ਸਿੰਘ ਬੋਪਾਰਾਏ

Posted on:- 25-10-2015

ਤੱਕ ਕੇ ਇਸਦੀ ਹਾਲਤ ਅੱਜ ਦੀ, ਜਾਂਦੈ ਸੀਨਾ ਚੀਰ ਵੇ ਲੋਕਾ
ਦੋ ਮੁਲਕਾਂ ਦੀ ਬਾਂਦਰ ਬੁਰਕੀ ਬਣ ਗਿਆ ਕਸ਼ਮੀਰ ਵੇ ਲੋਕਾ

ਦਸਦੋ ਕਿਸ ਨੇ ਕੀ ਖੱਟਿਆ ਹੈ ਨਫਰਤ ਨੂੰ ਗਲ ਨਾਲ ਲਗਾਕੇ  
ਜੋ ਭਾਈਚਾਰਿਕ ਸਾਂਝ ਸੀ ਕੀਤਾ ਹੱਥੀਂ ਸਾਲੂ ਚੀਰ ਵੇ ਲੋਕਾ

ਇਹ ਖੇਡ ਹੈ ਸਭ ਸਿਆਸਤ ਦੀ ਵਿੱਚ ਜਨਤਾ ਬਣੀ ਖਿਡੋਣਾ
ਜਦ ਹੋਵੇ ਕਤਲ ਮਨੁੱਖਤਾ ਦਾ ਵਹਿੰਦਾ ਨੈਣੋ ਨੀਰ ਵੇ ਲੋਕਾ

ਇਹ ਮੈਂ ਪੜ੍ਹਿਆ ਵਿੱਚ ਪੁਸਤਕਾਂ ਧਰਮ ਚੰਗਾ ਇਨਸਾਨ ਬਣਾਂਦੈ
ਪਰ ਆਹ ਕਿਉਂ ਹੁਣ ਧਰਮ ਦੇ ਹੱਥ 'ਚ ਫੜੇ ਨੇਜੇ ਤੀਰ ਵੇ ਲੋਕਾ

ਮਾਸ ਨਹੁੰ ਤੋਂ ਵੱਧ ਕੇ ਪੀਢੀ ਭੈਣ ਭਰਾ ਦੀ ਸਾਂਝ ਪੁਰਾਣੀ
ਧਨ ਦੌਲਤ ਦੇ ਲਾਲਚ ਦਿੱਤੀ ਚੰਦਰੀ ਖਿੱਚ ਲਕੀਰ ਵੇ ਲੋਕਾ

ਆਹਾਂ, ਹੌਕੇ, ਦਰਦਾਂ  ਪੀੜਾਂ ਤੱਕਦਾਂ ਜਦ ਮੈਂ ਕੋਈ ਝੋਲੀ
'ਬੋਪਾਰਾਏ' ਚਿਤ ਕਰਦਾ ਹੈ ਧੂਹ ਲਵਾਂ ਸ਼ਮਸ਼ੀਰ ਵੇ ਲੋਕਾ

ਸੰਗਰੂਰ: +91 98550 91442

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ