Wed, 26 July 2017
Your Visitor Number :-   1065623
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਲੀਫਲੈੱਟ ਵੰਡ ਕੇ ਕਿਰਤੀ ਲੋਕਾਂ ਨੂੰ ਕੀਤਾ ਜਾਗਰੂਕ

Posted on:- 04-12-2016

suhisaver

ਬਰਨਾਲਾ :  ਮੋਦੀ ਹਕੂਮਤ ਦੇ ਕਾਲੇ ਧਨ ਬਾਹਰ ਲਿਆਉੁਣ ਦੇ ਨਾਂ ਹੇਠ 8 ਨਵੰਬਰ ਨੂੰ ਨੋਟ ਬੰਦੀ ਦਾ ਐਲਾਨ ਕਰਕੇ ਕਿਰਤੀ ਕਿਸਾਨਾਂ-ਮਜ਼ਦੂਰਾਂ-ਮੁਲਾਜ਼ਮਾਂ ਸਮੇਤ ਹੋਰ ਛੋਟੇ ਕਾਰੋਬਾਰੀਆਂ ਉੱਪਰ ਮੁਸੀਬਤਾਂ ਦਾ ਪਹਾੜ ਲੱਦ ਦਿੱਤਾ ਹੈ।ਇਹ ਉਹੀ ਤਬਕੇ ਹਨ ਜੋ ਪਹਿਲਾਂ ਹੀ ਸਮੇਂ-ਸਮੇਂਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੰਕਦ ਦੇ ਮੂੰਹ ਧੱਕੇ ਹੋਏ ਹਨ।ਇਸ ਤੋਂ ਪਹਿਲਾਂ ਮੋਦੀ ਹਕੂਮਤ ਵੱਲੋਂ ਹਕੂਮਤੀ ਗੱਦੀ ਉੱਪਰ ਕਾਬਜ਼ ਹੋਣ ਮੌਕੇ ਹਰ ਭਾਰਤੀ ਦੇ ਖਾਤੇ 15-15 ਲੱਖ ਰੁ.ਜਮ੍ਹਾਂ ਹੋਣ ਦਾ ਗੱਜ ਵੱਜਕੇ ਐਲਾਨ ਕੀਤਾ ਗਿਆ ਸੀ ਜੋ ਜੁਮਲਾ ਸਾਬਤ ਹੋਇਆ ਹੈ।ਅਜਿਹੀ ਹਾਲਾਤ ਵਿੱਚ ਪੰਜਾਬ ਦੀਆਂ ਪੰਜ ਇਨਕਲਾਬੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪੰਜਾਹ ਦੀ ਗਿਣਤੀ`ਚ ਲੋਕਾਈ ਨੂੰ ਜਾਗਰੂਕ ਅਤੇ ਤਰਥੱਲ ਪਾਊ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਦਿੰਦਾ ਲੀਫਲੈੱਟ ਸਮੁੱਚੇ ਪੰਜਾਬ`ਚ ਵੰਡਿਆ ਜਾ ਰਿਹਾ ਹੈ।ਇਨਕਲਾਬੀ ਕੇਂਦਰ ਪੰਜਾਬ ਦੀ ਜ਼ਿਲ੍ਹਾ ਕਮੇਟੀ ਨੇ ਅੱਜ ਸਵੇਰ ਹੀ ਪਹਿਲ ਕਦਮੀ ਕਰਕੇ 25 ਦਿਨਾਂ ਤੋਂ ਨੋਟ ਬੰਦੀ ਦੀਆਂ ਬੈਂਕਾ ਅੱਗੇ ਲਾਈਨਾਂ `ਚ ਮੁਸ਼ਕਲਾਂ ਹੰਢਾ ਰਹੇ ਹਜ਼ਾਰਾਂ ਲੋਕਾਂ ਤੱਕ ਇਹ ਲੀਫਲੈੱਟ ਪਹੁੰਚਦਾ ਕੀਤਾ ਗਿਆ।

ਇਸ ਮੁਹਿੰਮ ਨੂੰ ਡਾ ਰਜਿੰਦਰਪਾਲ,ਖੁਸ਼ਮੰਦਰਪਾਲ,ਹਰਚਰਨ ਚੰਨਾ,ਜਸਪਾਲ ਚੀਮਾ,ਜਗਜੀਤ ਬਰਨਾਲਾ,ਸੋਨੀ ਬਰਨਾਲਾ,ਸੰਦੀਪ ਚੀਮਾ,ਬਲਵੰਤ ਉੱਪਲੀ,ਗੁਰਮੇਲ ਠੁੱਲੀਵਾਲ,ਇਕਬਾਲ ਸੰਘੇੜਾ,ਜਤਿੰਦਰ ਸੰਘੇੜਾ,ਗੁਰਮੇਲ ਜੋਧਪੁਰ ਨੇ ਸਫਲ ਬਣਾਇਆ।ਬਰਨਾਲਾ ਸ਼ਹਿਰ ਦੀਆਂ ਸਮੁੱਚੀਆਂ ਬੈਂਕਾਂ,ਕਚੈਹਰੀ,ਸੰਘੇੜਾ,ਸਮੇਤ ਜੋਧਪੁਰ ਕਿਸਾਨ ਬਵਵਿੰਦਰ ਬੱਲੂ ਦੀ ਜ਼ਮੀਨ ਕੁਰਕੀ ਸਮੇਨ ਇਕੱਤਰ ਹੋਏ ਸੈਂਕੜਿਆਂ ਦੀ ਗਿਣਤੀ `ਚ ਕਾਫਲੇ ਤੱਕ ਪਹੁੰਚਦਾ ਕੀਤਾ ਅਤੇ ਸੰਖੇਪ ਸ਼ਬਦਾਂ`ਚ ਆਗੂਆਂ ਨੇ ਕਿਰਤੀ ਲੋਕਾਂ ਨਾਲ ਵਿਚਾਰ ਵੀ ਸਾਂਝੇ ਕੀਤੇ।
-ਨਰਾਇਣ ਦੱਤ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ