Sun, 23 July 2017
Your Visitor Number :-   1064388
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਸੂਹੀ ਸਵੇਰ ਮੀਡੀਆ` ਵੱਲੋਂ ਸ਼ੁਰੂ ਕੀਤਾ ਜਾਵੇਗਾ ਸਲਾਨਾ ਪੁਰਸਕਾਰ

Posted on:- 12-12-2016

suhisaver

ਸੂਹੀ ਸਵੇਰ ਮੀਡੀਆ` ਵੱਲੋਂ ਸਲਾਨਾ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ । ਇਹ ਪੁਰਸਕਾਰ ਪੰਜਾਬੀ ਜਗਤ `ਚ ਵਿਸ਼ੇਸ਼ ਮੁਕਾਮ ਰੱਖੇਗਾ, ਜੋ ਮਾਣਾਂ-ਸਨਮਾਨਾਂ ਦੀ ਸਥਾਪਤ ਪ੍ਰੰਪਰਾ ਨੂੰ ਤੋੜਨ ਵਾਲਾ ਹੋਵੇਗਾ। ਜਿਨ੍ਹਾਂ ਸ਼ਖ਼ਸੀਅਤਾਂ / ਸੰਸਥਾਵਾਂ ਨੂੰ ਸਥਾਪਤੀ ਆਪਣੇ ਅਖੌਤੀ ਸਨਮਾਨ ਦੇਣ ਬਾਰੇ ਸੋਚ ਵੀ ਨਹੀਂ ਸਕਦੀ, ਅਦਾਰਾ ਉਹਨਾਂ ਸ਼ਖ਼ਸੀਅਤਾਂ / ਸੰਸਥਾਵਾਂ ਨੂੰ ਆਪ ਦੇ ਸਨਮੁਖ ਕਰੇਗਾ । ਇਹ ਸਨਮਾਨ ਸਾਹਿਤ ,ਕਲਾ ਪੱਤਰਕਾਰੀ ਜਮਹੂਰੀ ਅਧਿਕਾਰਾਂ, ਸਮਾਜਿਕ ਚੇਤਨਾ ਫੈਲਾਉਣ, ਲੋਕ -ਹਿੱਤਾਂ ਲਈ ਜੂਝਣ ਵਾਲੀਆਂ ਸ਼ਖ਼ਸੀਅਤਾਂ/ਸੰਸਥਾਵਾਂ ਨੂੰ ਦਿੱਤਾ ਜਾਵੇਗਾ । ਨਕਦ ਰਾਸ਼ੀ ਵਾਲਾ ਇਹ ਪੁਰਸਕਾਰ ਪਹਿਲੇ ਤਿੰਨ ਸਾਲ ਭਾਰਤ, ਪਾਕਿ ਤੇ ਤੀਜੇ ਪੰਜਾਬ (ਦੁਨੀਆ ਦੇ ਕੋਨੇ -ਕੋਨੇ ਵੱਸਦਾ ਪੰਜਾਬ ) ਦੀਆਂ ਮਹਾਨ ਹਸਤੀਆਂ ਨੂੰ ਦਿੱਤਾ ਜਾਵੇਗਾ। ਮਗਰਲੇ ਤਿੰਨ ਸਾਲ ਤਿੰਨੋਂ ਥਾਵਾਂ `ਤੇ ਵੱਖ- ਵੱਖ ਖੇਤਰਾਂ `ਚ ਵੱਡਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨਾਮ ਹੋਵੇਗਾ। ਬਾਕੀ ਜਾਣਕਾਰੀ ਅਦਾਰਾ ਆਪ ਨਾਲ ਆਉਂਦੇ ਦਿਨਾਂ `ਚ ਸਾਂਝੀ ਕਰੇਗਾ ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ