Wed, 26 July 2017
Your Visitor Number :-   1065619
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਪ੍ਰੋ. ਸਾਈਬਾਬਾ ਸਣੇ ਪੰਜਾਂ ਨੂੰ ਉਮਰ ਕੈਦ ਖ਼ਿਲਾਫ਼ ਜਨਤਕ ਲਹਿਰ ਉਸਾਰਨ ਦਾ ਸੱਦਾ

Posted on:- 10-03-2017

suhisaver

ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਪ੍ਰੋ. ਏ.ਕੇ. ਮਲੇਰੀ, ਡਾ. ਪਰਮਿੰਦਰ ਸਿੰਘ ਅਤੇ ਯਸ਼ਪਾਲ ਨੇ ਗੜਚਿਰੋਲੀ (ਮਹਾਂਰਾਸ਼ਟਰਾ) ਸੈਸ਼ਨ ਕੋਰਟ ਵੱਲੋਂ ਪ੍ਰੋਫੈਸਰ ਜੀ.ਐਨ. ਸਾਈਬਾਬਾ ਸਮੇਤ ਪੰਜ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਨੂੰ ਭਾਰਤੀ ਰਾਜਪ੍ਰਬੰਧ ਦਾ ਗੈਰਜਮਹੂਰੀ ਤੇ ਧੱਕੜ ਫ਼ੈਸਲਾ ਕਰਾਰ ਦਿੱਤਾ ਹੈ। ਅਤਿਅੰਤ ਲੋਕਦੋਖੀ ਤੇ ਪੱਖਪਾਤੀ ਜਾਬਰ ਕਾਨੂੰਨ ਯੂ.ਏ.ਪੀ.ਏ. ਦੀ ਧਾਰਾ 13,18,20,38 ਤੇ 59 ਤਹਿਤ ਪ੍ਰੋ. ਜੀ.ਐਨ. ਸਾਈਬਾਬਾ, ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀ ਹੇਮ ਮਿਸ਼ਰਾ, ਪੱਤਰਕਾਰ ਤੇ ਕਲਾਕਾਰ ਪ੍ਰਸ਼ਾਤ ਰਾਹੀ, ਮਹੇਸ਼ ਟਿਰਕੇ, ਪਾਂਡੂ ਨਿਰੋਕੇ ਨੂੰ ਮਾਊਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਦੇਸ਼ਧਰੋਹੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਭਾਰਤੀ ਰਾਜ ਨੂੰ ਉਲਟਾਉਣ ਦੀ ਕਿਸੇ ਵੀ ਕਾਰਵਾਈ ਇਹ ਵਿਅਕਤੀ ਸ਼ਾਮਲ ਨਹੀਂ ਸਨ।

ਸਿਰਫ਼ ਮਨਘੜਤ ਹੱਥਾਂ ਅਤੇ ਸਵੈਸਿਰਜੀ ਕਹਾਣੀ ਨੂੰ ਸੱਚ ਮੰਨਦਿਆਂ ਭਾਰਤੀ ਨਿਆਂਪਾਲਿਕਾ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਮਈ 2014 ਨੂੰ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਦੇ ਪ੍ਰੋਫੈਸਰ, ਨੱਬੇ ਪ੍ਰਤੀਸ਼ਤ ਅਪਾਹਜ਼ ਇਕ ਅਧਿਆਪਕ ਤੋਂ ਭਾਰਤੀ ਰਾਜ ਨੂੰ ਕੀ ਖ਼ਤਰਾ ਹੋ ਸਕਦਾ ਹੈ। ਇਨ੍ਹਾਂ ਵਿਅਕਤੀਆਂ ਨੇ ਸਿਰਫ਼ ਤੇ ਸਿਰਫ਼ ਛੱਤੀਸਗੜ੍ਹ, ਝਾਰਖੰਡ ਤੇ ਦੂਜੇ ਰਾਜਾਂ ਵਿੱਚ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਅਦਾਰਿਆਂ ਵੱਲੋਂ ਗਰੀਬ ਆਦਿਵਾਸੀਆਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚੋਂ ਉਜਾੜਨ, ਭਾਰਤੀ ਫ਼ੌਜ ਤੇ ਪੁਲੀਸ ਵੱਲੋਂ ਆਦਿਵਾਸੀਆਂ ਦੇ ਕਤਲ ਕਰਨ, ਔਰਤਾਂ ਨਾਲ ਬਲਾਤਕਾਰ ਕਰਨ, ਪਿੰਡਾਂ ਦਾ ਉਜਾੜਾ ਕਰਨ ਖ਼ਿਲਾਫ਼ ਆਵਾਜ਼ ਉਠਾਈ ਸੀ। ਕਾਰਪੋਰੇਟਾਂ ਵੱਲੋਂ ਜੰਗਲਾਂ ਤੇ ਖਣਿਜ ਪਦਾਰਥਾਂ ਦੀ ਹੋੜ ਵਿੱਚ ਕੀਤੇ ਜਾ ਰਹੇ ਕਬਜ਼ਿਆਂ ਵਿਰੁੱਧ ਭਾਰਤੀ ਕਾਨੂੰਨ ਦੇ ਦਾਇਰੇ ਵਿੱਚ ਵਿਚਾਰ ਪ੍ਰਗਟਾਉਣ ਦਾ ਦੋਸ਼ ਦੇਸ਼ਧਰੋਹ ਬਣਾ ਦਿੱਤਾ ਗਿਆ ਹੈ।

ਆਗੂਆਂ ਨੇ ਪੰਜਾਂ ਜਮਹੂਰੀ ਕਾਰਕੁੰਨਾਂ ਤੇ ਬੁੱਧੀਜੀਵੀਆਂ ਨੂੰ ਸੁਣਾਏ ਉਮਰ ਕੈਦ ਦੇ ਫ਼ੈਸਲੇ ਨੂੰ ਅਨਿਆਂਪੂਰਨ ਤੇ ਗੈਰਜਮਹੂਰੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਪੰਜਾਬ ਦੀਆਂ ਸਮੁੱਚੀਆਂ ਲੋਕ ਹਿਤੈਸ਼ੀ ਸ਼ਕਤੀਆਂ ਨੂੰ ਇਸ ਧੱਕੜ ਫ਼ੈਸਲੇ ਖ਼ਿਲਾਫ਼ ਵਿਸ਼ਾਲ ਜਨਤਕ ਪ੍ਰਤੀਰੋਧ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਸੂਬਾ ਪੱਧਰੀ ਰੋਸ ਪ੍ਰਗਟਾਵੇ ਦਾ ਸੱਦਾ ਜਾਰੀ ਕੀਤਾ ਜਾਵੇਗਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ