Fri, 26 May 2017
Your Visitor Number :-   1039845
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉੱਪਰ ਆਧਾਰਿਤ ਫਿਲਮ "ਅਮਰ-ਪ੍ਰੀਤ" ਰਿਲੀਜ਼

Posted on:- 27-03-2017

suhisaver

ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ,ਸੱਚੇ ਪਿਆਰ ਅਤੇ ਸੰਗੀਤ-ਕਲਾ ਨੂੰ ਸਮਰਪਿਤ ਪੰਜਾਬੀ ਟੈਲੀ ਫਿਲਮ "ਅਮਰ-ਪ੍ਰੀਤ" ਪ੍ਰਸਿੱਧ ਪੰਜਾਬੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੱਲੋਂ ਵ੍ਰਿਜੇਸ਼ ਭਵਨ ਨਾਭਾ ਵਿਖੇ ਰਿਲੀਜ਼ ਕੀਤੀ ਗਈ। 'ਸਿਮਰਤ ਮਿਊਜਿਕ' ਦੇ ਬੈਨਰ ਹੇਠ ਕੁਲਜੀਤ ਕੈਨੇਡਾ ਵਲੋਂ ਤਿਆਰ ਫਿਲਮ "ਅਮਰ-ਪ੍ਰੀਤ" ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ,ਨਿਰਮਾਤਾ ਡਾ ਜਗਮੇਲ ਭਾਠੂਆਂ ਅਤੇ ਸੰਗੀਤਕਾਰ ਡਾ ਰਵਿੰਦਰ ਕੌਰ ਰਵੀ (ਪੰਜਾਬੀ ਯੂਨੀਵਰਸਿਟੀ ,ਪਟਿਆਲਾ) ਹਨ। ਮੁੰਬਈ ਫਿਲਮ ਨਗਰੀ ਦੇ ਸੀਨੀਅਰ ਕਲਾਕਾਰ ਰਾਜੇਂਦਰ ਜਸਪਾਲ,ਇਕਬਾਲ ਗੱਜਣ,ਰਮਾ ਕੋਮਲ,ਰਵਿੰਦਰ ਰਵੀ,ਮਿਸ ਪਵਨਦੀਪ ਜੌਹਲ ,ਬਾਲਾ ਹਰਵਿੰਦਰ,ਰਾਗਨੀ ਸ਼ਰਮਾ ਸੰਤੋਸ਼, ਮੱਖਣ ਮੰਡੋਰ ਅਤੇ ਹਰਜੀਤ ਜੱਸਲ ,ਬੇਬੀ ਹਰਨੂ੍ਰਰ ਆਦਿ ਪ੍ਰਮੁਖ ਕਲਾਕਾਰ ਹਨ।

ਕੋਰੀਓਗ੍ਰਾਫਰ ਲਾਜ ਪਾਤੜਾਂ ਅਤੇ ਕੈਮਰਾਮੈਨ ਵਿਕੀ ਭਵਾਨੀਗੜ ਤੇ ਰਾਜੇਸ਼ ਕੁਮਾਰ ਹਨ।ਇਸ ਮੌਕੇ ਰਿਲੀਜ਼ ਤੋਂ ਪਹਿਲਾਂ ਫਿਲਮ "ਅਮਰ-ਪ੍ਰੀਤ" ਦੀ ਸਕਰੀਨਿੰਗ ਵੀ ਕੀਤੀ ਗਈ। ਇਸ ਉਦਮ ਦੀ ਸ਼ਲਾਘਾ ਕਰਦਿਆਂ ਮੇਜਰ ਏ.ਪੀ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਦੋਸਤਾਨਾਂ ਸੰਬੰਧਾਂ ਅਮਨ-ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲ਼ੀਆਂ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਲਾਕਾਰ ਰਾਜੇਂਦਰ ਜਸਪਾਲ, ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਪੰਜਾਬੀ ਯੂਨੀਵਰਸਿਟੀ ,ਪਟਿਆਲਾ ,ਸ਼੍ਰੋਮਣੀ ਕਵੀ ਦਰਸ਼ਨ ਸਿੰਘ ਬੁੱਟਰ, ਰਵਿੰਦਰ ਰਵੀ ਸਮਾਣਾ, ਡਾ ਜਗਮੇਲ ਭਾਠੂਆਂ, ਅਤੇ ਐਕਟਰ ਮੰਗਾ  ਹਾਜ਼ਰ ਸਨ।

-ਸਚਿਨ ਸ਼ਾਮ ਸ਼ਾਹ

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ