Tue, 25 July 2017
Your Visitor Number :-   1064786
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਸਰੀ ਵਿੱਚ ਰਾਜਕੀ ਦਮਨ ਚੱਕਰ ਦੀ ਨਿਖੇਧੀ

Posted on:- 17-04-2017

suhisaver

ਸਰੀ : ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾਗਰੂਕਤਾ ਸਮਾਰੋਹ ਦੌਰਾਨ ਭਾਰਤ ਤੇ ਦੁਨੀਆਂ ਵਿੱਚ ਹੋਰ ਥਾਈਂ ਚੱਲਦੇ ਰਾਜਕੀ ਦਮਨ ਚੱਕਰ ਦੀ ਨਿਖੇਧੀ ਕੀਤੀ ਗਈ। ‘ਮਹਿਕ ਪੰਜਾਬ ਦੀ ਟੀਵੀ’ ਅਤੇ ਮਾਸਿਕ ਪਰਚੇ ‘ਰੈਡੀਕਲ ਦੇਸੀ’ ਵੱਲੋਂ ਸਾਂਝੇ ਤੌਰ ਉਤੇ ਸਰੀ ਦੇ ਹਾਲੈਂਡ ਪਾਰਕ ਵਿੱਚ ਕਰਵਾਏ ਇਸ ਸਮਾਰੋਹ ਵਿੱਚ ਦੱਖਣੀ ਏਸ਼ਿਆਈ ਭਾਈਚਾਰੇ ਦੇ ਕਈ ਵਿਦਵਾਨ ਅਤੇ ਸਮਾਜਿਕ ਨਿਆਂ ਕਾਰਕੁਨ ਸ਼ਾਮਲ ਹੋਏ।

ਜਲ੍ਹਿਆਂਵਾਲਾ ਬਾਗ ਕਾਂਡ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਦੀ ਮੰਗ ਕਰਨ ਵਾਲੀ ਪਟੀਸ਼ਨ ਸ਼ੁਰੂ ਕਰਨ ਵਾਲੇ ‘ਮਹਿਕ ਪੰਜਾਬ ਦੀ ਟੀਵੀ’ ਦੇ ਕਮਲਜੀਤ ਸਿੰਘ ਥਿੰਦ ਨੇ ਕਿਹਾ ਕਿ ਬਰਤਾਨਵੀ ਰਾਜ ਤੋਂ ਬਾਅਦ ਭਾਰਤ ਵਿੱਚ ਕਈ ਦਮਨਕਾਰੀ ਕਾਨੂੰਨ ਪਾਸ ਕੀਤੇ ਗਏ ਕਈ ਘਿਨਾਉਣੇ ਕਤਲੇਆਮ ਹੋਏ। ‘ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ’ ਦੇ ਸਾਬਕਾ ਕਾਰਕੁਨ ਹਰਦੇਵ ਸਿੰਘ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਪੁਲੀਸੀਆ ਹਿੰਸਾ ਜਾਰੀ ਰਹਿਣਾ ਸ਼ਰਮਨਾਕ ਹੈ।

‘ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ’ ਦੇ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਅਧੀਨ ਰਾਜਕੀ ਦਮਨ ਦਾ ਸਭ ਤੋਂ ਵੱਧ ਸ਼ਿਕਾਰ ਘੱਟ ਗਿਣਤੀਆਂ ਹਨ। ‘ਨਿਊ ਡੈਮੋਕਰੇਟਿਕ ਪਾਰਟੀ’ ਦੇ ਸਰੀ ਗਰੀਨਟਿੰਬਰਜ਼ ਤੋਂ ਉਮੀਦਵਾਰ ਰਚਨਾ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦਾ ਇਤਿਹਾਸ ਸਾਨੂੰ ਸਮਾਜਿਕ ਬਰਾਬਰੀ ਲਈ ਲੜਾਈ ਦਾ ਚੇਤਾ ਕਰਵਾਉਂਦਾ ਹੈ। ਇਸ ਮੌਕੇ ਅੰਮ੍ਰਿਤ ਦੀਵਾਨਾ ਤੇ ਮੋਹਨ ਗਿੱਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਜਦੋਂ ਕਿ ਹੋਰਾਂ ਨੇ ਇਸ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕੱਠ ਵਿੱਚ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੇ ਅਵਤਾਰ ਸਿੰਘ ਢਿੱਲੋਂ, ਉੱਘੇ ਪੇਂਟਰ ਜਰਨੈਲ ਸਿੰਘ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ