Sat, 27 May 2017
Your Visitor Number :-   1040051
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਵਿਦਿਆਰਥੀਆਂ ਲਈ -ਬ੍ਰਤੋਲਤ ਬ੍ਰੈਖਤ

Posted on:- 20-04-2017

ਜਿੱਥੇ ਤੁਸੀ ਬੈਠਦੇ ਹੋ
ਪੜ੍ਹਨ ਲਈ
ਇਸ ਵਾਸਤੇ ਕਿੰਨਾ ਲਹੂ ਵਗਿਆ ਸੀ
ਕਿ ਤੁਸੀਂ ਇੱਥੇ ਬੈਠ ਸਕੋਂ
ਕੀ ਅਜਿਹੀਆਂ ਕਹਾਣੀਆਂ ਤੁਹਾਨੂੰ ਉਕਾਉਂਦੀਆਂ ਨੇ?
ਪਰ ਇਹ ਨਾ ਭੁਲੋ ਕਿ ਤੁਹਾਡੇ ਤੋਂ ਪਹਿਲਾਂ
ਦੂਸਰੇ ਬੈਠਦੇ ਸਨ ਤੁਹਾਡੀ ਜਗ੍ਹਾ
ਜੋ ਬਾਅਦ 'ਚ ਬੈਠ ਜਾਂਦੇ ਸਨ
ਲੋਕਾਂ ਦੀ ਹਿੱਕ ਤੇ
ਹੋਸ਼ ਕਰੋ
ਤੁਹਾਡਾ ਗਿਆਨ ਬੇਅਰਥ ਹੋਵੇਗਾ, ਤੁਹਾਡੇ ਲਈ
ਅਤੇ ਅਧਿਐਨ ਬਾਂਝ, ਜੇਕਰ ਪੜ੍ਹਦੇ ਰਹੇ
ਆਪਣੇ ਗਿਆਨ ਨੂੰ ਬਿਨਾ ਸਮਰਪਿਤ ਕੀਤੇ
ਜੂਝਣ ਲਈ
ਮਨੁੱਖਤਾ ਦੇ ਸਾਰੇ ਦੁਸ਼ਮਣਾ ਖਿਲਾਫ

ਨਾ ਭੁੱਲੋ
ਕਿ ਦੁੱਖੀ ਹੋਏ ਸਨ ਤੁਹਾਡੇ ਵਰਗੇ ਲੋਕ
ਕਿ ਤੁਸੀਂ ਪੜ੍ਹ ਸਕੋਂ
ਨਾ ਕਿ ਹੋਰ ਕੋਈ ਦੂਸਰਾ
ਤੇ ਹੁਣ ਆਪਣੀਆਂ ਅੱਖਾਂ ਨਾ ਮੁੰਦੋਂ, ਅਤੇ
ਨਾ ਛੱਡੋ ਆਪਣੀ ਪੜਾਈ
ਬਲਕਿ ਸਿੱਖਣ ਲਈ ਪੜ੍ਹੋ
ਅਤੇ ਇਹ ਪੜ੍ਹਨ ਦੀ ਕੋਸ਼ਿਸ਼ ਕਰੋ ਕਿ ਕਾਹਦੇ ਲਈ ਪੜ੍ਹਨਾ ਹੈ?

ਅਨੁਵਾਦ - ਮਨਦੀਪ
ਸੰਪਰਕ - mandeepsaddowal@gmail.com    

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ