Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 20 ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ

Posted on:- 08-07-2017

suhisaver

ਮਹਿਲਕਲਾਂ: ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ ਸ਼ਹਾਦਤ ਨੂੰ ਭਾਵੇਂ ਵੀਹ ਸਾਲ ਦਾ ਵਕਫਾ ਬੀਤ ਗਿਆ ਹੈ ਪਰ ਲੋਕ ਮਨਾਂ ਅੰਦਰ ਇਸ ਘਿਨਾਉਣੀ ਵਾਰਦਾਤ ਦੀ ਚੀਸ ਮੱਠੀ ਨਹੀਂ ਪਈ। ਹਰ ਸਾਲ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵੱਲ ਹਜਾਰਾਂ ਜੁਝਾਰੂ ਮਰਦ ਔਰਤਾਂ ਦੇ ਕਾਫਲੇ "ਔਰਤ ਮੁਕਤੀ ਦਾ ਚਿੰਨ੍ਹ" ਆਪਣੀ ਜਾਂਬਾਜ਼ ਬਹਾਦਰ ਬੱਚੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਔਰਤ ਮੁਕਤੀ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ  ਜੋਰਦਾਰ ਅਹਿਦ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਾਣਾ ਮੰਡੀ ਮਹਿਲਕਲਾਂ ਵਿੱਚ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਐਕਸ਼ਨ ਕਮੇਟੀ ਵੱਲੋਂ 12 ਅਗਸਤ ਨੂੰ ਕਰਵਾਏ ਜਾਣ ਵਾਲੇ ਜਾਣ ਵਾਲੇ 20 ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ।

ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਸ ਸੰਘਰਸ਼ ਦੇ ਸਮੁੱਚੇ ਪੱਖਾਂ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤਹਿ ਕੀਤਾ ਕਿ ਇਸ ਸੰਘਰਸ਼ ਦੀ ਧਾਰ ਅਤੇ ਤਲਵਾਰ ਲੋਕ ਹਿੱਤਾਂ ਨੂੰ ਪ੍ਰਣਾਈਆਂ ਜਥੇਬੰਦੀਆਂ ਹਨ। ਜਿਨ੍ਹਾਂ ਦੀ ਤਾਕਤ ਅਤੇ ਲੋਕ ਪੱਖੀ ਸਾਂਝੇ ਵਿਚਾਰਾਂ ਦੀ ਤਰਜਮਾਨੀ ਕਰਦੀ ਐਕਸ਼ਨ ਕਮੇਟੀ ਮਹਿਲਕਲਾਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਸਫਲਤਾ ਨਾਲ ਨਜਿੱਠ ਸਕੀ ਹੈ।

ਐਕਸ਼ਨ ਕਮੇਟੀ ਦੀਆਂ ਜੁਝਾਰੂ ਪਿਰਤਾਂ ਸਦਕਾ ਹੀ ਸ਼ਾਨਮਾਤਾ ਲੋਕ ਇਤਿਹਾਸ ਅਨੇਕਾਂ ਔਰਤਾਂ ਸਮੇਤ ਜਬਰ ਵਿਰੋਧੀ ਸੰਘਰਸ਼ਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਤਿਆਰੀਆਂ ਦੀ ਠੋਸ ਵਿਉਂਬੰਦੀ ਲਈ ਹੁਣੇ ਤੋਂ ਮੀਟਿੰਗਾਂ ਦਾ ਅਮਲ ਸ਼ੁਰੂ ਕਰ ਦਿੱਤਾ ਹੈ।11 ਜੂਨ ਨੂੰ ਬਾਅਦ ਦੁਪਿਹਰ 3 ਵਜੇ ਸਰਕਾਰੀ ਹਾਈ ਸਕੂਲ ਮੁੰਡੇ ਬਰਨਾਲਾ ਵਿਖੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸਮੁੱਚੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ ਬੁਲਾ ਲਈ ਹੈ। ਇਸੇ ਹੀ ਤਰ੍ਹਾਂ 15 ਜੂਨ ਨੂੰ ਦੁਪਹਿਰ 2 ਢਾਈ ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਕਿਸਾਨ,ਮਜ਼ਦੂਰ,ਮੁਲਾਜਮ,ਜਨਤਕ, ਜਮਹੂਰੀ,ਨੌਜਵਾਨ,ਵਿਦਿਆਰਥੀਆਂ ਦੀ ਸਾਂਝੀ ਆਗੂ ਸਾਥੀਆਂ ਦੀ ਮੀਟਿੰਗ ਬੁਲਾ ਲਈ ਗਈ ਹੈ। ਇਨ੍ਹਾਂ  ਮੀਟਿੰਗਾਂ ਵਿੱਚ ਨਵੀਆਂ ਨੌਜਵਾਨ ਆਗੂ ਟੀਮਾਂ ਨੂੰ ਆਪਣੇ ਲੋਕ ਪੱਖੀ ਸ਼ਾਨਾਮੱਤੇ ਇਤਿਹਾਸਕ ਵਿਰਾਸਤ ਨਾਲ ਜੋੜਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਮਨਜੀਤ ਧਨੇਰ,ਮਲਕੀਤ ਈਨਾ ਮਹਿਲਕਲਾਂ,ਪ੍ਰੀਤਮ ਦਰਦੀ,ਗੁਰਦੇਵ ਸਹਿਜੜਾ,ਪ੍ਰੇਮ ਕੁਮਾਰ,ਨਰਾਇਣ ਦੱਤ,ਅਮਰਜੀਤ ਕੁੱਕੂ,ਮਲਕੀਤ ਸਿੰਘ ਵਜੀਦਕੇ,ਡਾ ਕੁਲਵੰਤ ਪੰਡੋਰੀ,ਮਾ.ਦਰਸ਼ਨ ਸਿੰਘ ਆਦਿ ਹਾਜਰ ਸਨ। ਆਗੂਆਂ ਨੇ ਔਰਤਾਂ ਉੱਪਰ ਵਧ ਰਹੇ ਜਬਰ ਜੁਲਮ ਖਿਲ਼ਾਫ ਰੋਹਲੀ ਗਰਜ ਬੁਲੰਦ ਕਰਨ,ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵੱਲ ਕਾਫਲੇ ਬੰਨ੍ਹ ਪੁੱਜਣ ਲਈ ਹਰ ਕਿਸਮ ਦੀਆਂ ਤਿਆਰੀਆਂ 'ਚ ਜੁੱਟ ਜਾਣ ਦਾ ਆਗੂ ਟੀਮਾਂ ਨੂੰ ਜ਼ੋਰਦਾਰ ਸੱਦਾ ਦਿੱਤਾ।

-    ਗੁਰਬਿੰਦਰ ਸਿੰਘ ਕਲਾਲਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ