Wed, 27 May 2020
Your Visitor Number :-   2517855
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਰੇਲ ਕਿਰਾਏ `ਚ ਵਾਧੇ ਨੂੰ ਲੈ ਕੇ ਜਨ ਸੰਘਰਸ਼ ਮੰਚ ਹਰਿਆਣਾ ਵੱਲੋਂ ਪ੍ਰਦਰਸ਼ਨ

Posted on:- 26-06-2014

suhisaver

ਕੁਰੂਕਸ਼ੇਤਰ: ਐੱਨ.ਡੀ.ਏ ਸਰਕਾਰ ਵਲੋਂ ਰੇਲ ਭਾੜੇ ਚ ਕੀਤੇ ਵਾਧੇ ਵਿਰੁੱਧ ਜਨ ਸੰਘਰਸ਼ ਮੰਚ ਹਰਿਆਣਾ ਵਲੋਂ ਕੁਰੂਕਸ਼ੇਤਰ ਰੇਲਵੇ ਜੰਕਸ਼ਨ ਦੇ ਬਾਹਰ ਜ਼ਬਰਦਸਤ ਰੋਸ ਮੁਜਾਹਰਾ ਕੀਤਾ ਗਿਆ | ਜਨ ਸੰਘਰਸ਼ ਮੰਚ ਦੇ ਪ੍ਰਧਾਨ ਲਹਿਣਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਮਹਿੰਗਾਈ ਨੂੰ ਠਲ੍ਹ ਪਾਉਣ ਦਾ ਵਾਇਦਾ ਕੀਤਾ ਸੀ ਇਸੇ ਮੁੱਦੇ ਨੂੰ ਅਧਾਰ ਬਣਾ ਕਿ ਮੋਦੀ ਸੱਤਾ ਤੇ ਬਿਰਾਜਮਾਨ ਹੋਇਆ ਮੋਦੀ ਸਰਕਾਰ ਵਲੋਂ ਕੀਤਾ ਰੇਲ ਕਿਰਾਏ ਤੇ ਭਾੜੇ ਚ ਵਾਧਾ ਆਮ ਲੋਕਾਂ ਤੇ ਭਾਰ ਹੈ ਆਮ ਆਦਮੀ ਲਈ ਬੱਸ `ਚ ਸਫਰ ਕਰਨਾ ਤਾਂ ਪਹਿਲਾਂ ਹੀ ਮਹਿੰਗਾ ਹੈ ਹੁਣ ਰੇਲ ਜਿਸ ਨੂੰ ਆਮ ਆਦਮੀ ਦੀ ਸਵਾਰੀ ਕਿਹਾ ਜਾਂਦਾ ਹੈ ਉਸ ਦੇ ਕਿਰਾਏ ਚ ਵਾਧਾ ਕਰਕੇ ਸਰਕਾਰ ਨੇ ਆਪਣਾ ਲੋਕ ਵਿਰੋਧੀ ਚਹਿਰਾ ਦਿਖਾ ਦਿੱਤਾ ਹੈ |

ਓਹਨਾਂ ਇਸ ਕਿਰਾਏ -ਭਾੜੇ ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਨੂੰ ਕਿਹਾ | ਮੰਚ ਦੀ ਸੂਬਾਈ ਆਗੂ ਸੁਦੇਸ਼ ਕੁਮਾਰੀ ਨੇ ਸੰਬੋਧਨ `ਚ ਕਿਹਾ ਕਿ ਮੋਦੀ ਸਰਕਾਰ ਨੇ ਆਮ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਚ ਵਾਧਾ ਕਰਕੇ ਇਹ ਦਿਖਾ ਦਿੱਤਾ ਹੈ ਕਿ ਐੱਨ.ਡੀ.ਏ ਤੇ ਯੂ.ਪੀ.ਏ ਦੀਆਂ ਨੀਤੀਆਂ ਚ ਕੋਈ ਫ਼ਰਕ ਨਹੀਂ ਇਸ ਵਿਸ਼ਾਲ ਰੋਸ ਪ੍ਰਦਰ੍ਸ਼ਨ `ਚ ਵਖ ਵਖ ਮਜ਼ਦੂਰ ਆਗੂ ਸ਼ਾਮਿਲ ਹੋਏ |

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ