Wed, 23 October 2019
Your Visitor Number :-   1837883
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਇੰਕਾ ਸੀਨੀਅਰਜ਼ ਸੋਸਾਇਟੀ ਦੇ ਬਜ਼ੁਰਗਾਂ ਨੇ ਆਪਣੀਆਂ ਪੈਨਸ਼ਨਾਂ ਦੇ ਵਿੱਚੋਂ ਹਸਪਤਾਲ ਲਈ ਦਾਨ ਦਿੱਤਾ

Posted on:- 11-12-2014

suhisaver

- ਹਰਬੰਸ ਬੁੱਟਰ

ਕੈਲਗਰੀ: ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚੋਂ ਗੁਜ਼ਰਦੇ ਸੱਤਰਵਿਆਂ,ਅੱਸੀਵਿਆਂ ਅਤੇ ਨੱਬੇਵਿਆਂ ਸਾਲਾਂ ਦੇ ਗੱਭਰੂਆਂ ਦੀ ਕੈਲਗਰੀ ਵਿੱਚ ਇੱਕ ਸੰਸਥਾ ਹੈ,ਜਿਸ ਦਾ ਨਾਂ ਹੈ ਇੰਕਾ ਸੀਨੀਅਰਜ਼ ਸਿਟੀਜਨ ਸੋਸਾਇਟੀ। ਇਸ ਦੀ ਸਥਾਪਨਾ ਮੌਕੇ ਇਸ ਦੇ ਮੈਂਬਰਾਂ ਨੇ ਆਪਣੀਆਂ ਪੈਨਸ਼ਨਾਂ ਵਿੱਚੋਂ ਹਿੱਸੇਦਾਰੀ ਪਾ ਕੇ ਇੱਕ ਬੜੀ ਹੀ ਆਲੀਸ਼ਾਨ ਬਿਲਡਿੰਗ ਦੀ ਸਥਾਪਨਾ ਕੀਤੀ ਸੀ, ਜਿਸ ਵਿੱਚ ਹੁਣ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਸਾਂਝੇ ਪਰੋਗਰਾਮ ਹੁੰਦੇ ਹਨ। ਹੁਣ ਇਹਨਾਂ ਦਿਨਾਂ ਵਿੱਚ ਰੇਡੀਓ ਰੈਡ ਐਫ ਐਮ ਕੇਲਗਰੀ ਵੱਲੋਂ ਰੇਡੀਓ ਥਾਨ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਤਕਰੀਬਨ ਮਿਲਜੁਲ ਕੇ ਇੱਕ ਮਿਲੀਅਨ ਡਾਲਰ ਦੇ ਨੇੜੇ ਤੇੜੇ ਫੰਡ ਇਕੱਠਾ ਕਰਕੇ ਦਿੱਤਾ ਹੈ ਅਲਬਰਟਾ ਹੈਲਥ ਕੇਅਰ ਵਾਲਿਆਂ ਨੂੰ, ਜਿਸ ਨਾਲ ਮਾਤਾ ਤ੍ਰਿਪਤਾ ਜੀ ਦੇ ਨਾਂ ਉਪਰ ਹਸਪਤਾਲ ਵਿੱਚ ਸਪੈਸਲ ਵਾਰਡ ਬਣੇਗਾ। ਪਰ ਇਸ ਪੁੰਨ ਦਾਨ ਦੇ ਕਾਰਜ ਵਿੱਚ ਇਹ ਇੰਕਾਂ ਦੇ ਸਤਿਕਾਰਯੋਗ ਬਾਬੇ ਭਲਾਂ ਕਿਉਂ ਪਿੱਛੇ ਰਹਿੰਦੇ । ਸੋ ਇਹਨਾਂ ਨੇ ਵੀ ਆਪਣੀਆਂ ਪੈਨਸ਼ਨਾਂ ਵਾਲੀ ਰਾਸੀ ਵਿੱਚੋਂ 5000 ਕਨੇਡੀਅਨ ਡਾਲਰ ਦਾ ਚੈਕ ਰੈਡ ਐਫ ਐਮ ਲਈ ਰਿਸੀ ਨਾਗਰ ਜੀ ਨੂੰ ਭੇਟ ਕੀਤਾ। ਬਜ਼ੁਰਗਾਂ ਦੇ ਇਸ ਉਪਰਾਲੇ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ, ਜੋ ਕਿ ਹੋਰ ਲੋਕਾਂ ਲਈ ਪੁੰਨਦਾਨ ਦੇ ਕੰਮਾਂ ਵਿੱਚ ਰਾਹ ਦਰਸਾਵੇ ਵੱਜੋਂ ਅੱਗੇ ਆਏ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ