Wed, 18 July 2018
Your Visitor Number :-   1436245
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ

Posted on:- 16-03-2016

suhisaver

ਚੰਡੀਗੜ੍ਹ: ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਕਲਾ ਭਵਨ ਵਿਖੇ ਪ੍ਰੋਗਰਾਮ ਹੋਇਆ,ਜਿਸ ਵਿੱਚ ਮਹਿਲਾਵਾਂ ਦੇ ਯੋਗਦਾਨ ਅਤੇ ਉਹਨਾਂ ਦੇ ਹੱਕਾਂ ਬਾਰੇ ਚਰਚਾ ਕੀਤੀ ਗਈ। ਪੰਜਾਬ ਕਲਾ ਪਰੀਸ਼ਦ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਅਤੇ, ਯੂਟੀ.ਚੰਡੀਗੜ੍ਹ ਦੇ ਤਤਕਾਲੀ ਪ੍ਰਬੰਧਕੀ ਸਲਾਹਕਾਰ  ਸ਼੍ਰੀ ਵਿਜੈ ਦੇਵ ਨੇ  ਡਾ. ਗੁਰਮਿੰਦਰ ਸਿੱਧੂ ਦੀ ਧੀਆਂ ਨੂੰ ਕੁੱਖਾਂ ਵਿਚਲੀ ਹੱਤਿਆ ਤੋਂ ਬਚਾਉਣ ,ਜਨਮ ਬਾਅਦ ਜ਼ਿੰਦਗੀ ਦੇ ਸਾਰੇ ਹੱਕ ਦਿਵਾਉਣ ਅਤੇ ਔਰਤਾਂ ਨੂੰ ਸ਼ਕਤੀਵਾਨ ਕਰਨ ਵਾਲੀਆਂ ਲਿਖਤਾਂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ ਕੀਤੀ।   

ਇਸ ਮੌਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਔਰਤਾਂ ਦਾ ਨਾਮ ਉੱਚਾ ਕਰਨ ਵਾਲੀ ਨੀਰਜਾ ਭਨੋਟ ਦੀ ਤਸਵੀਰ(ਪੋਰਟਰੇਟ) ਤੋਂ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ ਗਈ  ਉਪਰੰਤ ਡਾ: ਗੁਰਮਿੰਦਰ ਸਿੱਧੂ, ਸਾਧਨਾ ਸੰਗਰ,ਸੰਗੀਤਾ ਗੁਪਤਾ,ਲਵਲੀਨ ਭੱਠਲ ਅਤੇ ਮਹਿਲਾਵਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਡਾ: ਬਲਦੇਵ ਸਿੰਘ ਖਹਿਰਾ, ਭੂਪਿੰਦਰ ਬੇਕਸ, ਬਲਕਾਰ ਸਿੱਧੂ, ਸੁਸ਼ੀਲ ਦੁਸਾਂਝ,ਕਮਲ ਦੁਸਾਂਝ, ਗੁਲਜ਼ਾਰ ਸਿੰਘ ਸੰਧੂ, ਡਾ:ਸੁਰਜੀਤ ਕੌਰ ਸੰਧੂ, ਗੁਰਚਰਨ ਬੋਪਾਰਾਇ, ਸਵਰਨ ਵਿਮਕੋ, ਜਸਬੀਰ ਭੁੱਲਰ ਅਤੇ ਕੈਨੇਡਾ ਤੋਂ ਆਏ ਸ:ਜਰਨੈਲ ਸਿੰਘ ਬਸੋਤਾ ਸਮੇਤ ਹੋਰ ਬਹੁਤ ਸਾਰੇ ਲੇਖਕ ਅਤੇ ਬੁੱਧੀਜੀਵੀ ਹਾਜ਼ਿਰ ਸਨ।

Comments

Kewal singh

ਬਹੁਤ ਬਹੁਤ ਮੁਬਾਰਕਾਂ ਗੁਰਮਿੰਦਰ ਸਿੱਧੂ ਜੀ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ