Fri, 22 November 2019
Your Visitor Number :-   1928190
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਜੇਲ੍ਹੀਂ ਬੰਦ ਅਗੂਆਂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਾਅਦ ਕੀਤੀ ਜੇਤੂ ਰੈਲੀ

Posted on:- 13-02-2014

ਪਿਛਲੇ ਦੋ ਹਫਤੇ ਤੋਂ ਕੇਂਦਰੀ ਜੇਲ੍ਹ ਲੁਧਿਆਣਾ ‘ਚ ਬੰਦ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਸਮੇਤ ਐਸ ਐਸ ਏ/ਰਮਸਾ, ਡੀ ਟੀ ਐਫ ਤੇ ਲੋਕ ਮੋਰਚਾ ਪੰਜਾਬ ਦੇ ਦਰਜਨਾਂ ਆਗੂਆਂ ਤੇ ਵਰਕਰਾਂ ਉਪਰ ਦਰਜ ਨਜਾਇਜ ਪਰਚੇ ਰੱਦ ਕਰਦਿਆਂ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ।

ਦੋ ਫਰਵਰੀ ਨੂੰ ਐਸ ਐਸ ਏ/ਰਮਸਾ ਅਧਿਆਕਾਂ ਦੁਆਰਾ ਆਪਣੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸਨੂੰ ਖਿੰਡਾਉਣ ਲਈ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਨੇ ਤਿੰਨ ਦਰਜਨ ਦੇ ਲਗਭਗ ਆਗੂਆਂ ਤੇ ਵਰਕਰਾਂ ਦੀ ਨਜਾਇਜ ਗ੍ਰਿਫਤਾਰੀ ਤੇ ਝੂਠੇ ਪਰਚੇ ਦਰਜ ਕੀਤੇ ਸਨ। ਇਸਦੇ ਵਿਰੋਧ ਵਜੋਂ ਪੰਜ ਫਰਵਰੀ ਨੂੰ ਭਰਾਤਰੀ ਜੱਥੇਬੰਦੀਆਂ ਵੱਲੋਂ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪੰਜ ਫਰਵਰੀ ਨੂੰ ਐਸ ਐਸ ਏ/ਰਮਸਾ ਯੂਨੀਅਨ ਸਮੇਤ ਭਰਾਤਰੀ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਪੁਲਿਸ ਨੇ ਨਾਜਾਇਜ਼ ਢੰਗ ਨਾਲ ਗ੍ਰਿਫਤਾਰ ਕਰਕੇ ਬੋਲਣ ਤੇ ਰੋਸ ਪ੍ਰਗਟ ਕਰਨ ਦੇ ਸੰਵਿਧਾਨਕ ਜਮਹੂਰੀ ਹੱਕ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ।

ਇਨ੍ਹਾਂ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੂਬਾ ਪੱਧਰ ਉਪਰ ਰੋਸ ਮੁਜ਼ਾਹਰੇ ਤੇ ਅਰਥੀ ਫੂਕ ਮੁਜਾਹਰੇ ਕਰਕੇ ਸਰਕਾਰ ਦੇ ਤਾਨਾਸ਼ਾਹ ਗੈਰ-ਜਮਹੂਰੀ ਰਵੱਈਏ ਦਾ ਵਿਰੋਧ ਕੀਤਾ ਗਿਆ। ਲੋਕ ਲਾਮਬੰਦੀ ਦੇ ਵਧਦੇ ਵੇਗ ਅੱਗੇ ਝੂਕਦਿਆਂ ਸਰਕਾਰ ਅੱਜ ਇਨ੍ਹਾਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਮਜ਼ਬੂਰ ਹੋਈ। ਇਨ੍ਹਾਂ ਆਗੂਆਂ ਦੀ ਰਿਹਈ ਸਮੇਂ ਜੇਤੂ ਰੈਲੀ ਕੀਤੀ ਗਈ। ਰੈਲੀ ਦੌਰਾਨ “ਸਰਕਾਰੇ ਨੀ ਭਾਵੇਂ ਜੇਲ੍ਹੀਂ ਡੱਕ, ਲੈ ਕੇ ਰਹਾਂਗੇ ਆਪਣੇ ਹੱਕ” ਵਰਗੇ ਜੋਰਦਾਰ ਨਾਅਰੇ ਬੁਲੰਦ ਕੀਤੇ ਗਏ। ਜੇਲ੍ਹ ‘ਚ ਬੰਦ ਅਤੇ ਭੁੱਖ ਹੜਤਾਲ ਤੇ ਬੈਠੇ ਇਨ੍ਹਾਂ ਆਗੂਆਂ ਦੇ ਸੁਆਗਤ ਲਈ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਹਰਚਰਨ ਚੰਨਾ, ਜਸਵੰਤ ਜੀਰਖ਼, ਡੀ ਟੀ ਐਫ ਤੇ ਐਸ ਐਸ ਏ/ਰਮਸਾ ਦੇ ਧਰਮ ਸੂਜਾਪੁਰ, ਮਲਕੀਤ ਸਿੰਘ, ਜਰਨੈਲ ਸਿੰਘ, ਹਰਕੇਸ਼ ਚੌਧਰੀ, ਸੁਰਿੰਦਰ ਸ਼ਰਮਾ, ਗੁਰਮੀਤ ਕੋਟਲੀ, ਅਵਤਾਰ ਸਿੰਘ, ਸਤਵੀਰ ਰੌਣੀ, ਸੁਖਦੀਪ ਸਿੰਘ, ਅਮਨ, ਆਕੁੰਸ਼, ਪ੍ਰਗਟ ਸਿੰਘ, ਸੁਰਜੀਤ ਸਿੰਘ, ਅਵਤਾਰ ਸਵੱਦੀ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ, ਵਿਜੈ ਨਰਾਇਣ, ਸੁਰਿੰਦਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਏ ਕੇ ਮਲੇਰੀ, ਮਾ. ਭਜਨ ਸਿੰਘ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਗਗਨਦੀਪ ਤੇ ਪ੍ਰਵੇਜ ਆਦਿ ਆਗੂ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਜੇਲ੍ਹੀਂ ਬੰਦ ਆਗੂਆਂ ਦੀ ਕੁਰਬਾਨੀ ਦੀ ਭਾਵਨਾ ਨੂੰ ਸਤਿਕਾਰਿਆ ਉੱਥੇ ਇਸ ਘੋਲ ਨੂੰ ਲੋਕ ਸੰਘਰਸ਼ ਦੀ ਜਿੱਤ ਦਾ ਪ੍ਰਤੀਕ ਮੰਨਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੇਤੰਨ ਤੇ ਜੁਝਾਰ ਲੋਕਾਂ ਦੀ ਆਪਣੇ ਹੱਕਾਂ ਲਈ ਲੜਣ ਦੀ ਸ਼ਾਨਾਮੱਤੀ ਭਾਵਨਾ ਨੂੰ ਹਾਕਮ ਖਤਮ ਨਹੀਂ ਕਰ ਸਕਦੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ