Mon, 26 February 2024
Your Visitor Number :-   6870261
SuhisaverSuhisaver Suhisaver

ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ -ਲੂ ਸ਼ੁਨ

Posted on:- 27-06-2012

suhisaver

ਚੀਨ  ਦੇ ਮਹਾਨ ਕਰਾਂਤੀਕਾਰੀ ਲੇਖਕ  -ਲੂ ਸ਼ੁਨ
 
ਇੱਕ ਅਧਿਆਪਕ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦਾ ,  ਉਸ ਦੇ ਬੱਚਿਆਂ ਨੂੰ ਦੂਜੇ ਹੀ ਪੜ੍ਹਾਉਂਦੇ ਹਨ ।  ਇੱਕ ਡਾਕਟਰ ਆਪਣਾ ਇਲਾਜ ਆਪਣੇ ਆਪ ਨਹੀਂ ਕਰਦਾ,  ਉਸ ਦਾ ਇਲਾਜ ਕੋਈ ਦੂਜਾ ਡਾਕਟਰ ਕਰਦਾ ਹੈ ।  ਪਰ ਆਪਣਾ ਜੀਵਨ ਜਿਊਣ ਦਾ ਤਰੀਕਾ ਹਰ ਆਦਮੀ ਨੂੰ ਖ਼ੁਦ ਖੋਜਣਾ ਪੈਂਦਾ ਹੈ, ਕਿਉਂਕਿ ਜਿਊਣ ਦੀ ਕਲਾ ਦੇ ਜੋ ਵੀ ਨੁਸਖ਼ੇ ਦੂਜੇ ਲੋਕ ਬਣਾਉਂਦੇ ਹਨ, ਉਹ ਵਾਰ-ਵਾਰ ਬੇਕਾਰ ਸਾਬਤ ਹੁੰਦੇ ਹੈ ।

ਦੁਨੀਆਂ ਵਿੱਚ ਪ੍ਰਾਚੀਨ ਕਾਲ ਤੋਂ ਹੀ ਸ਼ਾਂਤੀ ਅਤੇ ਚੈਨ ਬਣਾਏ ਰੱਖਣ ਲਈ ਗ਼ਰੀਬੀ ਨੂੰ ਸੰਤੁਸ਼ਟੀ ਪਾਉਣ ਦਾ ਉਪਦੇਸ਼ ਵੱਡੇ ਪੈਮਾਨੇ ਉੱਤੇ ਦਿੱਤਾ ਜਾਂਦਾ ਹੈ ।  ਗ਼ਰੀਬਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਸੰਤੁਸ਼ਟੀ ਹੀ ਪੈਸਾ ਹੈ ।  ਗ਼ਰੀਬਾਂ ਨੂੰ ਸੰਤੋਸ਼ ਪਾਉਣ  ਦੇ ਅਨੇਕ ਨੁਸਖ਼ੇ ਤਿਆਰ ਕੀਤੇ ਗਏ ਹਨ ,  ਪਰ ਉਨ੍ਹਾਂ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਸਫ਼ਲ ਸਾਬਤ ਨਹੀਂ ਹੋਇਆ ਹੈ ।  ਹੁਣ ਵੀ ਦਿਨ ਪ੍ਰਤੀ ਦਿਨ ਨਵੇਂ-ਨਵੇਂ ਨੁਸਖੇ ਬਣਾਏ ਜਾ ਰਹੇ ਹਨ ।  ਮੈਂ ਹੁਣੇ ਹਾਲ ਹੀ ਵਿੱਚ ਅਜਿਹੇ ਦੋ ਨੁਸਖਿਆਂ ਨੂੰ ਵੇਖਿਆ ਹੈ ।  ਉਂਝ ਇਹ ਦੋਵੇਂ ਵੀ ਬੇਕਾਰ ਹੀ ਹਨ ।
 


ਇਹਨਾਂ ਵਿੱਚੋਂ ਇੱਕ ਨੁਸਖਾ ਇਹ ਹੈ ਕਿ ਲੋਕਾਂ ਨੂੰ ਆਪਣੇ ਕੰਮਾਂ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ ।  ‘ਜੇਕਰ ਤੁਸੀ ਆਪਣੇ ਕੰਮ ਵਿੱਚ ਦਿਲਚਸਪੀ ਲੈਣਾ ਸ਼ੁਰੂ ਕਰ ਦਿਓ ਤਾਂ ਕੰਮ ਚਾਹੇ ਕਿੰਨਾ ਹੀ ਮੁਸ਼ਕਲ ਕਿਉਂ ਨਾ ਹੋਵੇ,  ਤੁਸੀ ਖੁਸ਼ੀ ਨਾਲ ਕੰਮ ਕਰੋਗੇ ਅਤੇ ਕਦੇ ਨਹੀਂ ਥੱਕੋਗੇ । ’ਜੇਕਰ ਕੰਮ ਬਹੁਤ ਮੁਸ਼ਕਲ ਨਾ ਹੋਵੇ ਤਾਂ ਇਹ ਗੱਲ ਸੱਚ ਹੋ ਸਕਦੀ ਹੈ ।  ਚਲੋ,  ਅਸੀ ਖਦਾਨ ਮਜ਼ਦੂਰਾਂ ਅਤੇ ਮਿਹਨਤੀਆਂ ਦੀ ਗੱਲ ਨਹੀਂ ਕਰਦੇ ।  ਆਓ ਅਸੀ ਸ਼ੰਘਾਈ  ਦੇ ਕਾਰਖਾਨਿਆਂ ਵਿੱਚ ਦਿਨ ’ਚ ਦਸ ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਵਾਲੇ ਮਜ਼ਦੂਰਾਂ  ਦੇ ਬਾਰੇ ਗੱਲ ਕਰੀਏ । ਉਹ ਮਜ਼ਦੂਰ ਸ਼ਾਮ ਤੱਕ ਥੱਕ ਕੇ ਚੂਰ-ਚੂਰ ਹੋ ਜਾਂਦੇ ਹੋ ।  ਉਨ੍ਹਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੁੰਦਾ ਹੈ ।  ਜੇਕਰ ਤੁਹਾਨੂੰ ਆਪਣੇ ਸਰੀਰ ਦੀ ਦੇਖਭਾਲ ਦੀ ਫੁਰਸਤ ਨਹੀਂ ਮਿਲਦੀ ਤਾਂ ਤੁਸੀ ਕੰਮ ਵਿੱਚ ਦਿਲਚਸਪੀ ਕਿੱਥੋਂ ਪੈਦਾ ਕਰੋਗੇ ।  ਇਸ ਹਾਲਤ ਵਿੱਚ ਉਹੀ ਆਦਮੀ ਕੰਮ ਵਿੱਚ ਦਿਲਚਸਪੀ ਲੈ ਸਕਦਾ ਹੈ ਜੋ ਜੀਵਨ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੋ ।  ਜੇਕਰ ਤੁਸੀ ਸ਼ੰਘਾਈ ਦੇ ਮਜ਼ਦੂਰਾਂ ਨਾਲ ਗੱਲ ਕਰੋ ਤਾਂ ਉਹ ਕੰਮ ਦੇ ਘੰਟੇ ਘੱਟ ਕਰਨ ਦੀ ਹੀ ਗੱਲ ਕਰਨਗੇ ।  ਉਹ ਕੰਮ ਵਿੱਚ ਦਿਲਚਸਪੀ ਪੈਦਾ ਕਰਨ ਦੀ ਗੱਲ ਕਲਪਨਾ ਵਿੱਚ ਵੀ ਨਹੀਂ ਸੋਚ ਸਕਦੇ ।

ਇਸ ਤੋਂ ਵੀ ਜ਼ਿਆਦਾ ਪੱਕਾ ਨੁਸਖਾ ਦੂਜਾ ਹੈ । ਕੁਝ ਲੋਕ ਅਮੀਰਾਂ ਅਤੇ ਗ਼ਰੀਬਾਂ ਦੀ ਤੁਲਣਾ ਕਰਦੇ ਹੋਏ ਕਹਿੰਦੇ ਹਨ ਕਿ ਅੱਗ ਬਰਸਾਉਣ ਵਾਲੇ ਗਰਮੀ  ਦੇ ਦਿਨਾਂ ਵਿੱਚ ਅਮੀਰ ਲੋਕ ਆਪਣੀ ਪਿੱਠ ’ਤੇ ਵਗਦੇ ਮੁੜ੍ਹਕੇ ਦੀ ਧਾਰ ਦੀ ਚਿੰਤਾ ਨਾ ਕਰਦੇ ਹੋਏ ਸਮਾਜਿਕ ਸੇਵਾ ਵਿੱਚ ਲੱਗੇ ਰਹਿੰਦੇ ਹਨ ।  ਗ਼ਰੀਬਾਂ ਦਾ ਕੀ ਹੈ ?  ਉਹ ਇੱਕ ਟੁੱਟੀ ਚਟਾਈ ਗਲੀ ਵਿੱਚ ਵਿਛਾ ਲੈਂਦੇ ਹਨ,  ਫੇਰ ਆਪਣੇ ਕੱਪੜੇ ਉਤਾਰਦੇ ਹਨ ਅਤੇ ਚਟਾਈ ਉੱਤੇ ਬੈਠ ਕੇ ਆਰਾਮ ਨਾਲ ਠੰਡੀ ਹਵਾ ਖਾਂਦੇ ਹਨ ।  ਇਹ ਕਿੰਨਾ ਸੁਖ ਪੂਰਵਕ ਹੈ ।  ਇਸ ਨੂੰ ਕਹਿੰਦੇ ਹਨ ਚਟਾਈ ਸਮੇਟਣ ਦੀ ਤਰ੍ਹਾਂ ਦੁਨੀਆਂ ਨੂੰ ਜਿੱਤਣਾ ।  ਇਹ ਸਭ ਅਨੋਖਾ ਅਤੇ ਰਾਜਾਤਮਕ ਨੁਸਖਾ ਹੈ, ਪਰ ਇਸ ਦੇ ਬਾਅਦ ਇੱਕ ਦੁਖ ਭਰਿਆ ਦ੍ਰਿਸ਼ ਸਾਹਮਣੇ ਆਉਂਦਾ ਹੈ ।  ਜੇਕਰ ਤੁਸੀ ਸ਼ਰਦ ਰੁੱਤ ਵਿੱਚ ਗਲੀਆਂ ਵੱਲੋਂ ਗੁਜ਼ਰ ਰਹੇ ਹੋਵੋ ਤਾਂ ਵੇਖੋਗੇ ਕਿ ਕੁਝ ਲੋਕ ਆਪਣੇ ਢਿੱਡ ਕਸ ਕੇ ਫੜੇ ਹੋਏ ਹਨ ਅਤੇ ਕੁਝ ਨੀਲੇ ਤਰਲ ਪਦਾਰਥ ਦੀ ਉਲਟੀ ਕਰ ਰਹੇ ਹਨ ।  ਇਹ ਉਲਟੀ  ਕਰਨ ਵਾਲੇ ਉਹ ਹੀ ਗ਼ਰੀਬ ਲੋਕ ਹਨ ਜਿਨ੍ਹਾਂ  ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਧਰਤੀ ਉੱਤੇ ਸਵਰਗ ਦਾ ਸੁਖ ਲੁੱਟਦੇ ਹਨ ਅਤੇ ਚਟਾਈ ਸਮੇਟਣ ਦੀ ਤਰ੍ਹਾਂ ਦੁਨੀਆਂ ਨੂੰ ਜਿੱਤਦੇ ਹਨ ।  ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਮੂਰਖ ਹੋਵੇਗਾ ਜੋ ਸੁਖ ਦਾ ਮੌਕਾ ਵੇਖਕੇ ਵੀ ਉਸ ਤੋਂ ਫਾਇਦਾ ਨਾ ਉਠਾਉਂਦਾ ਹੋਵੇ ।  ਜੇਕਰ ਗ਼ਰੀਬੀ ਇੰਨੀ ਸੁਖ ਭਰੀ ਹੁੰਦੀ ਤਾਂ ਇਹ ਅਮੀਰ ਲੋਕ ਸਭ ਤੋਂ ਪਹਿਲਾਂ ਗਲੀ ਵਿੱਚ ਜਾਕੇ ਸੌਂ ਜਾਂਦੇ ਅਤੇ ਗ਼ਰੀਬਾਂ ਦੀ ਚਟਾਈ ਲਈ ਕੋਈ ਜਗ੍ਹਾ ਨਾ ਛੱਡਦੇ ।

ਹੁਣੇ ਹਾਲ ਹੀ ਵਿੱਚ ਹੀ ਸ਼ੰਘਾਈ ਦੇ ਹਾਈ ਸਕੂਲ ਦੀਆਂ ਪਰਿਖਿਆਵਾਂ  ਦੇ ਵਿਦਿਆਰਥੀਆਂ ਦੇ ਲੇਖ ਛਪੇ ਹਨ ।  ਉਨ੍ਹਾਂ ਵਿੱਚ ਇੱਕ ਲੇਖ ਦਾ ਸਿਰਲੇਖ ਹੈ ‘ਠੰਡ ਤੋਂ ਬਚਾਉਣ ਯੋਗ ਕੱਪੜੇ ਅਤੇ ਪੇਟ ਭਰਕੇ ਭੋਜਨ’ ।  ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ”ਇੱਕ ਗ਼ਰੀਬ ਵਿਅਕਤੀ ਵੀ ਘੱਟ ਖਾਕੇ ਅਤੇ ਘੱਟ ਪਹਿਨਕੇ ਜੇਕਰ ਮਾਨਵੀ ਗੁਣਾਂ ਦਾ ਵਿਕਾਸ ਕਰਦਾ ਹੈ ਤਾਂ ਭਵਿੱਖ ਵਿੱਚ ਉਸ ਨੂੰ ਜਸ ਮਿਲੇਗਾ ।  ਜਿਸ ਦਾ ਆਤਮਕ ਜੀਵਨ ਅਮੀਰ ਹੈ ਉਸਨੂੰ ਆਪਣੇ ਭੌਤਿਕ ਜੀਵਨ ਦੀ ਗ਼ਰੀਬੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ ।  ਮਨੁੱਖੀ ਜੀਵਨ ਦੀ ਸਾਰਥਿਕਤਾ ਪਹਿਲੇ ਵਿੱਚ ਹੈ ,  ਦੂਜੇ ਵਿੱਚ ਨਹੀਂ । ”
 
ਇਸ ਲੇਖ ਵਿੱਚ ਸਿਰਫ ਭੋਜਨ ਦੀ ਜ਼ਰੂਰਤ ਨੂੰ ਨਹੀਂ ਨਕਾਰਿਆ ਗਿਆ ਹੈ ,  ਕੁਝ ਅੱਗੇ ਦੀਆਂ ਗੱਲਾਂ ਵੀ ਕਹੀ ਗਈਆਂ ਹਨ ।  ਪਰ ਹਾਈ ਸਕੂਲ ਦੇ ਵਿਦਿਆਰਥੀ ਦੇ ਇਸ ਸੁੰਦਰ ਨੁਸਖੇ ਤੋਂ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਸੰਤੁਸ਼ਟ ਨਹੀਂ ਹਨ ਜੋ ਨੌਕਰੀ ਖੋਜ ਰਹੇ ਹਨ ।
 
ਤੱਥ ਹਮੇਸ਼ਾ ਬੇਰਹਿਮ ਹੁੰਦੇ ਹਨ  ।  ਉਹ ਖੋਖਲੀਆਂ ਗੱਲਾਂ  ਦੇ ਪਰਖਚੇ ਉਡਾ ਦਿੰਦੇ ਹਨ ।  ਮੇਰੇ ਖਿਆਲ ਵਿੱਚ ਹੁਣ ਉਹ ਸਮਾਂ ਆ ਗਿਆ ਹੈ ਕਿ ਅਜਿਹੀ ਪੰਡਤਾਊ ਬਕਵਾਸ ਨੂੰ ਬੰਦ ਕਰ ਦਿੱਤਾ ਜਾਵੇ ।  ਹੁਣ ਕਿਸੇ ਵੀ ਹਾਲਤ ਵਿੱਚ ਇਸ ਦਾ ਕੋਈ ਲਾਭ ਨਹੀਂ ਹੈ ।

– 13 ਅਗਸਤ 1934
( ਮਜ਼ਦੂਰ ਬਿਗਲ ਦੇ ਜੂਨ, 2012 ਦੇ ਅੰਕ ‘ਚੋਂ ਧੰਨਵਾਦ ਸਹਿਤ )


ਹਿੰਦੀ ਤੋਂ ਅਨੁਵਾਦ : ਇਕਬਾਲ

Comments

naginder singh

100 % true

Kulwinder

ਅਜਿਹੀਆਂ ਅਨੁਵਾਦ ਕੀਤੀਆਂ ਲਿਖਤਾਂ ਹੋਰ ਪਾਉ ਸ਼ਿਵਇੰਦਰ ਜੀ...ਬਹੁਤ ਚੰਗੀ ਸ਼ੁਰੂਆਤ ਹੈ.....

sunil sajan

achhi likhat hai bebak likheya hai

satpal

lu--sahn de sikhia sbandi vichara vare jarur channa payeo ji o sade sikhia system te bara comment karde han

jasmeet

sukeriya bai lekh sanjha karan layi

owedehons

world class casino slots real money casino <a href="http://onlinecasinouse.com/# ">casino bonus codes </a> slots free http://onlinecasinouse.com/#

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ