Fri, 12 July 2024
Your Visitor Number :-   7182164
SuhisaverSuhisaver Suhisaver

ਹੈਦਰ: ਪੰਜਾਬ ਦੇ ਖੂਨੀ ਦਹਾਕੇ ਦੀ ਯਾਦ ਦਿਵਾਉਂਦੀ ਕਸ਼ਮੀਰ ਦੀ ਕਹਾਣੀ - ਹਰਮੀਤ ਢਿੱਲੋਂ

Posted on:- 08-10-2014

suhisaver

ਹੈਦਰ ਫਿਲਮ ਕਸ਼ਮੀਰ ਦੇ ਲੋਕਾਂ ਦਾ ਦਰਦ ਬਿਆਨ ਕਰਦੀ ਹੋਈ ਖਾੜਕੂਵਾਦ ਦੇ ਦੌਰ ਦੀ ਤਸਵੀਰ ਖਿਚਦੀ ਹੈ। ਕਹਾਣੀ ਇਕ ਪਰਿਵਾਰ ਦੀ ਹੈ ਪਰ ਕੋਸ਼ਿਸ਼ ਕੀਤੀ ਗਈ ਹੈ ਕਿ ਕਸ਼ਮੀਰ ਘਾਟੀ ਦੇ ਉਸ ਸਮੇਂ ਦੀ ਥਾਹ ਪਾਈ ਜਾਵੇ ਜਿਸ ਦੀ ਗੂੰਜ ਅਜੇ ਵੀ ਓਥੋਂ ਦੀਆਂ ਫਿਜ਼ਾਵਾਂ ’ਚ ਮੌਜੂਦ ਹੈ। ਵਿਸ਼ਾਲ ਭਾਰਦਵਾਜ ਨੇ shakespeare ਦੇ ਹੈਮਲੇਟ ਨੂ ਪੇਸ਼ ਕਰਨ ਲਈ ਕਸ਼ਮੀਰ ਦੇ ਹੈਦਰ ਨੂੰ ਚੁਣਿਆ ਹੈ, ਪਰ ਵਿਸ਼ਾਲ ਜਿਵੇਂ ਆਪ ਕਹਿੰਦਾ ਹੈ ਕੇ ਅਸਲ ਵਿਚ ਕਸ਼ਮੀਰ ਹੀ ਹੈਮਲੇਟ ਹੈ।ਫਿਲਮ ਵੇਖ ਕੇ ਲਗਦਾ ਹੈ ਕੇ ਸਿਰਫ ਜਗਾਹ ਦਾ ਹੀ ਅੰਤਰ ਹੈ , ਇਹ ਕਹਾਣੀ ਤਾਂ ਹਰ ਉਸ ਥਾਂ ਦੀ ਹੈ ਜਿਥੇ ਸੱਤਾ ਕਿਸੇ ਕੌਮ ਦੀ collective consciousness ਨੂੰ ਛਲਨੀ ਛਲਨੀ ਕਰ ਦਿੰਦੀ ਹੈ। ਫਿਰ ਓਹ ਘਟ ਗਿਣਤੀ ਜਦ react ਕਰ ਦੀ ਹੈ। ਤਾਂ ਜਬਰ ਦਾ ਦੌਰ ਸ਼ੁਰੂ ਹੁੰਦਾ ਹੈ , ਹਨੇਰੀ ਰਾਤ ਲੰਬੀ ਹੁੰਦੀ ਜਾਂਦੀ ਹੈ , ਕੌਮ ਦੇ ਓਹ ਹਿੱਸੇ ਵੀ ਵਿਚ ਖਿਚੇ ਜਾਂਦੇ ਨੇ ਜੋ ਅਜੇ ਤਕ ਨਿੱਕੇ ਨਿੱਕੇ ਸੁਪਨਿਆਂ ਨੂੰ ਜੋੜਨ ਦੀ ਜ਼ਿੰਦਗੀ ਜੀ ਰਹੇ ਹੁੰਦੇ ਨੇ। ਇਕ ਪਾਸੇ ਕੌਮ ਤੇ ਭੀੜ ਪਈ ਤੇ ਅਖਾਂ ਬੰਦ ਕਰਨ ਦਾ ਮੇਹਣਾ ਹੈ ਤਾਂ ਦੂਜੇ ਪਾਸੇ ਸਮੇਂ ਦੀ ਸਰਕਾਰ ਨੂ ਅੱਖਾਂ ਵਿਖਾਉਣ ਦੀ ਸਜ਼ਾ ਤੇ ਡੋਰ ਬਿਲਕੁਲ ਹੱਥੋਂ ਨਿਕਲ ਜਾਂਦੀ ਹੈ। ਸਥਰ ਵਿਛ ਜਾਂਦੇ ਨੇ। ਸਮਾਂ ਸੁੰਨ ਹੋ ਜਾਂਦਾ ਹੈ।

ਫਿਲਮ ਚ ਇਕ ਸੰਵਾਦ ਹੈ, ਜਿਥੇ ਹੈਦਰ ਦਾ ਦਾਦਾ ਖਾੜਕੂ ਸੋਚ ਵਾਲਿਆਂ ਨੂ ਕਹਿੰਦਾ ਹੈ ਕੇ ਇੰਤਕਾਮ ਸਿਰਫ ਇੰਤਕਾਮ ਪੈਦਾ ਕਰਦਾ ਹੈ , ਜਦ ਤਕ ਇੰਤਕਾਮ ਨਹੀਂ ਛਡਦੇ ਤਦ ਤਕ ਆਜ਼ਾਦੀ ਨਹੀਂ ਆਵੇਗੀ। ਇਹੀ ਸੰਵਾਦ ਹੈਦਰ ਦੀ ਮਾਂ ਦੇ ਮੂੰਹੋਂ ਹੈਦਰ ਨਾਲ ਕੀਤਾ ਗਿਆ। ਖਾੜਕੂ ਲੀਡਰ ਤੇ ਹੈਦਰ ਦੋਵੇਂ ਨਿਰੁੱਤਰ ਵਿਖਾਏ ਗਏ ਹਨ । ਪਰ ਇਹੀ ਸਵਾਲ ਸੱਤਾ ਨੂ ਨਹੀ ਕੀਤਾ ਜਾਂਦਾ ਜੋ ਕੀ ਇੰਤਕਾਮ ਦੀ ਸ਼ੁਰੂਆਤ ਕਰਦੀ ਹੈ।

ਫਿਲਮ ਵੇਖਦੇ ਪੰਜਾਬ ਦਾ 80 ਵਿਆਂ ਦਾ ਦੌਰ ਯਾਦ ਆ ਜਾਂਦਾ ਹੈ। ਤੇ ਕਮਾਲ ਦੀ ਗੱਲ ਹੈ ਕੇ ਪੰਜਾਬ ਦੇ ਉਸ ਦੌਰ ਨਾਲ ਕਿੰਨੀਆਂ ਸਮਾਨਤਾਵਾਂ ਵਿਖਦੀਆਂ ਨੇ। ਕਾਲੀਆਂ ਬਿੱਲੀਆਂ (black cats ) ਦੀ ਭੂਮਿਕਾ ਵੇਖ ਕੇ ਸਮਝ ਪੈਂਦੀ ਹੈ ਕੇ ਇਹ ਅਸਲ 'ਚ psychological ਵਰਤਾਰਾ ਹੈ , ਕਿਸੇ ਧਰਮ ਯਾ ਖਿੱਤੇ ਨਾਲ ਜੁੜਿਆ ਹੋਇਆ ਨਹੀਂ। ਕਿਓਂ ਕੇ ਪੰਜਾਬ ਚ ਵੀ ਕਾਲੀਆਂ ਬਿੱਲੀਆਂ ਦੀ ਸ਼ੁਰੂਆਤ , ਓਹਨਾਂ ਦਾ ਖੇਤਰ , ਕੰਮ ਢੰਗ , ਤੇ ਲਈਆਂ ਗਈਆਂ ਸੇਵਾਵਾਂ ਸਭ ਓਵੇਂ ਹੀ ਸੀ ਜਿਵੇਂ ਕਸ਼ਮੀਰ ਚ ਫਿਲਮ ਚ ਵਿਖਾਇਆ ਗਿਆ ਹੈ। ਇਹ ਜਵਾਨੀ ਦਾ ਓਹ ਹਿੱਸਾ ਹੁੰਦਾ ਹੈ ਜੋ ਉਪਭਾਵਿਕਤਾ ਚ ਯਾ adventurism ਕਰਨ movement ਚ ਆਉਂਦਾ ਹੈ , ਪਰ ਜਲਦੀ ਮੋਹ ਭੰਗ ਹੋਣ ਕਰਕੇ ਯਾ ਜਬਰ ਤੋਂ ਤ੍ਰਿਹਂਦਾ ਸੱਤਾ ਦੀ ਸੇਵਾ ਕਰਨ ਲੱਗ ਜਾਂਦਾ ਹੈ।

ISI ਦੀ ਭੂਮਿਕਾ ਵੀ ਕਸ਼ਮੀਰ ਚ ਓਹੀ ਹੈ ਜੋ ਪੰਜਾਬ ਚ ਰਹੀ। ਪੰਜਾਬ ਦੇ ਜੋ ਖਾੜਕੂ ਬਾਰਡਰ ਪਾਰ ਕਰ ਗਏ ਸਨ ਓਹ ਦੱਸਦੇ ਹਨ ਕੇ ਕਿਵੇਂ ਗੱਲ ਓਹਨਾਂ ਦੇ ਹਥ ਵੱਸ ਨਹੀਂ ਸੀ ਰਹੀ। target , ਤਰੀਕਾ , ਤੇ ਅੰਜਾਮ ਤਿੰਨੇ ਚੀਜ਼ਾਂ isi ਹੀ ਮਿਥਦੀ ਸੀ , ਓਹ ਤਾਂ ਸਿਰਫ ਮੋਹਰੇ ਬਣ ਕੇ ਰਹ ਗਏ ਸਨ। ਇਸ ਗੱਲ ਤੋਂ ਬਹੁਤ ਕੁਝ ਸਿਖਣ ਦੀ ਲੋੜ ਹੈ। ਇਸ ਬਾਰੇ ਫੇਰ ਕਦੇ ਸਹੀ।

ਅਖੀਰ ਤੇ ਜੇਹੜੀ ਸਭ ਤੋਂ ਮੁਖ similarity ਹੈ ਓਹ ਹੈ ਲੋਕਾਂ ਦਾ ਪ੍ਰਤੀਕਰਮ। ਕਿਵੇਂ ਆਮ ਬੰਦਾ ਡਰਦਾ ਹੈ , ਹਿਲ ਜਾਂਦਾ ਹੈ , ਉਸ ਦੌਰ ਚ ਮਜ਼ਾਕ ਕਰਨ ਦਾ ਹਿਆ ਵੀ ਕਰਦਾ ਹੈ ,ਤੇ ਜ਼ਿੰਦਗੀ ਆਪਣੀ ਚਾਲੇ ਤੁਰਦੀ ਵੀ ਜਾਂਦੀ ਹੈ। ਹੁਣ ਹੈਦਰ ਫਿਲਮ ਚ ਜੋ ਹੈਦਰ ਦਾ ਚਾਚਾ ਹੈ ਓਹਦੇ ਅੰਦਰ ਓਹੀ ਈਗੋ ਹੈ ਜੋ ਪੰਜਾਬ ਚ ਕਈ ਖਚਰੇ ਲੀਡਰਾਂ ਦੀ ਹੈ ,ਐਸਾ ਬੰਦਾ ਜੋ ਆਪਣਾ ਨਿੱਜ ਵੇਖਦਾ ਹੈ , ਹਨੇਰੇ ਦੌਰ ਚ ਵੀ ਫਾਇਦਾ ਵੇਖਦਾ ਹੈ , ਹਾਲਾਤ ਅਨੁਸਾਰ ਆਪਣਾ ਬਿਆਨ ਬਦਲ ਲੈਂਦਾ ਹੈ। ਨਾਮ ਮੈਂ ਐਥੇ ਨਹੀਂ ਲੈਦਾ ਪਰ ਤੁਸੀੰ ਆਪ ਅੰਦਾਜ਼ਾ ਲਾ ਸਕਦੇ ਹੋ।

ਇਕ ਹੋਰ ਕਮਾਲ ਦੀ ਪਾਤਰ ਹੈਦਰ ਦੀ ਮਾਂ ਹੈ। ਓਹ ਸਭ ਕੁਝ ਹੈ।ਓਹ ਚੱਲਦੇ ਦੌਰ ਚ ਆਪਣੀ ਖੁਦਗਰਜ਼ੀ ਸਾਂਭਣ ਦੀ ਕੋਸ਼ਿਸ਼ ਚ ਹੈ। ਓਹ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਨਹੀਂ ਹੈ। ਓਹਨੁ ਘਰ ਦੀ ਚਿੰਤਾ ਹੈ , ਪੁੱਤ ਦੀ ਚਿੰਤਾ ਹੈ , ਓਹ ਤਾਰੀਫ਼ ਭਾਲਦੀ ਹੈ , ਓਹ attention seeking personality ਹੈ। ਓਹ ਕੁਝ ਵੀ ਗਲਤ ਨਹੀਂ ਕਰਦੀ ਹੈ , ਬੱਸ adjust ਕਰਦੀ ਹੈ। ਉਸ ਦੌਰ ਚ ਇਹ ਵੀ ਗਲਤੀ ਹੈ ਜਿਸਦੀ ਸਜ਼ਾ ਓਹ ਆਪਣੇ ਆਪ ਨੂ ਦਿੰਦੀ ਹੈ ਅਖੀਰ ਤੇ।

ਹੈਦਰ ਖੁਦ ਆਪਣੇ ਮਾਂ ਤੇ ਪਿਓ ਦਾ ਮਿਸ਼੍ਰਣ ਹੈ mixture ਹੈ। ਇਸ ਕਰਕੇ ਓਹ ਆਪਣੇ ਨਾਲ ਕਦੇ ਵੀ ਸਹਿਜ ਨਹੀਂ ਹੋ ਪਾਉਂਦਾ। ਓਹ ਆਪਣਾ ਅਸਲ ਤਲਾਸ਼ਦਾ ਹੀ ਪੂਰੀ ਫਿਲਮ ਲੰਘਾ ਜਾਂਦਾ ਹੈ।

ਖੈਰ ਫਿਲਮ ਕਸ਼ਮੀਰ ਦੀ ਤਸਵੀਰਕਸ਼ੀ ਬਹੁਤ ਖੂਬਸੂਰਤ ਢੰਗ ਨਾਲ ਕਰਦੀ ਹੈ। ਕਸ਼ਮੀਰ ਦੀ ਖੂਬਸੂਰਤੀ , ਸਹਿਜਤਾ , alienation , ਦਰਦ ਸਭ ਕਸ਼ਮੀਰ ਵਾਦੀ ਦੇ ਦ੍ਰਿਸ਼ਾਂ ਚੋਂ ਬਾਹਰ ਝਲਕਦਾ ਹੈ। ਇਹ ਵੀ ਇਸ ਫਿਲਮ ਦਾ ਹਾਸਿਲ ਹੈ ਕਾਮਯਾਬੀ ਹੈ। ਕੁਝ ਸੀਨ ਤਾਂ ਆਹਲਾ ਦਰਜੇ ਦੇ ਨੇ। ਜਿਵੇਂ ਹੈਦਰ ਕ ਘਰ ਨੂੰ ਉਡਾਇਆ ਜਾਂਦਾ ਹੈ ਉਸ ਚੋਂ ਫੌਜ ਦਾ ਅਕੇਵਾਂ ਤੇ ਤਬਾਹੀ ਦੀ ਕਾਹਲ ਹੈ।

ਚੌਂਕ ’ਚ ਜੋ ਪਾਗਲਪਨ ਹੈਦਰ ਪੇਸ਼ ਕਰਦਾ ਹੈ ਓਹ ਸਚਮੁਚ law n order ਤੇ afspa ਤੇ ਸਮੇਂ ਦੇ ਸੱਚ ਦੀ ਕਯਾ ਬਾਤ ਵਾਲੀ manifestation ਹੈ।ਤੇ ਜੋ ਕਬਰ ਨੂ raw ਤਰੀਕੇ ਨਾਲ screen ਤੇ ਲਿਆਂਦਾ ਗਿਆ ਹੈ ,ਮੌਤ ਉੱਤੇ ਜੋ ਵਿਅੰਗ ਨੇ ਓਹ ਵੀ ਬਾਕਮਾਲ ਨੇ। ਇਕ ਸੀਨ ਓਹ ਵੀ ਜਿੱਥੇ ਸਿਨੇਮਾ ਘਰ ਚ ਦਾਰੂ ਚਲ ਰਹੀ ਹੈ ਤੇ ਸਲਮਾਨ ਦੀ ਫਿਲਮ ਵੀ ਤੇ ਓਥੇ ਹੀ ਖਤਰਨਾਕ ਦਹਿਸ਼ਤਗਰਦਾ ਦੀ ਪੇਸ਼ੀ ਹੁੰਦੀ ਹੈ ,ਓਹ ਵੀ ਸਮੇਂ ਦੀਆਂ contradictions ਦੀ ਆਹਲਾ ਬਾਤ ਪਾਈ ਹੈ । ਤੇ ਅਖੀਰ ਤੇ ਜੋ ਧਮਾਕਾ ਹੁੰਦਾ ਹੈ , ਅਤੇ ਫਿਰ ਰਾਖ ਬਚਦੀ ਹੈ , ਓਹ ਕਿਸੇ ਹੈਦਰ ਨੂ ਬਚਾ ਵੀ ਸਕਦੀ ਹੈ ਤੇ ਕਿਸੇ ਖਾਲੜੇ ਨੂ ਹਰੀਕੇ ਦੀਆਂ ਮੱਛੀਆਂ ਦੀ ਖੁਰਾਕ ਵੀ ਬਣਾ ਸਕਦੀ ਹੈ।

ਸੰਪਰਕ: +91 98726 93777

Comments

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ